ਨਿਊ ਜ਼ੀਲੈਂਡ ਤੋਂ ਬਾਹਰ ਜਾਣਾ / Leaving New Zealand
ਤੁਸੀਂ ਯਾਤਰਾ ਕਰਨ ਤੋਂ ਪਹਿਲਾਂ ਇੱਕ ਯੋਜਨਾ ਬਣਾਓ
ਯਾਤਰਾ ਤੋਂ ਪਹਿਲਾਂ, ਕਿਰਪਾ ਕਰਕੇ ਉਸ ਦੇਸ਼ ਦੀਆਂ ਲੋੜਾਂ ਨੂੰ ਚੈੱਕ ਕਰ ਲਓ ਜਿਸ ਦੀ ਤੁਸੀਂ ਯਾਤਰਾ ਕਰ ਰਹੇ ਹੋ। ਚੈੱਕ ਕਰੋ:
- ਉਸ ਦੇਸ਼ ਦੀ ਅਧਿਕਾਰਤ ਵੈੱਬਸਾਈਟ ਜਿਸ ਵਿੱਚ ਤੁਸੀਂ ਦਾਖਲ ਹੋਣਾ ਜਾਂ ਆਵਾਜਾਈ ਕਰਨਾ ਚਾਹੁੰਦੇ ਹੋ, ਜਾਂ
- ਨਿਊ ਜ਼ੀਲੈਂਡ ਵਿੱਚ ਉਸ ਦੇਸ਼ ਦਾ ਕੂਟਨੀਤਕ ਪ੍ਰਤੀਨਿਧੀ।
ਬਹੁਤ ਸਾਰੇ ਦੇਸ਼ਾਂ ਵਿੱਚ ਯਾਤਰੀਆਂ ਨੂੰ ਆਗਮਨ 'ਤੇ ਸਵੈ-ਇਕਾਂਤਵਾਸ ਕਰਨ, ਵੈਕਸੀਨੇਸ਼ਨ ਦਾ ਸਬੂਤ ਦਿਖਾਉਣ ਜਾਂ ਸਫ਼ਰ ਕਰਨ ਤੋਂ ਪਹਿਲਾਂ COVID-19 ਟੈਸਟ ਦੇ ਇੱਕ ਨੈਗੇਟਿਵ ਨਤੀਜੇ ਦੀ ਲੋੜ ਹੁੰਦੀ ਹੈ।
SafeTravel(ਸੇਫ਼ ਟ੍ਰੈਵਲ) ਕੋਲ ਨਾਮ ਰਜਿਸਟਰ (ਦਰਜ) ਕਰਵਾਓ। ਜੇਕਰ ਤੁਸੀਂ ਰਜਿਸਟਰ ਕਰਦੇ ਹੋ, ਤਾਂ ਤੁਹਾਨੂੰ ਯਾਤਰਾ ਸਲਾਹ ਵਿੱਚ ਕੀਤੇ ਗਏ ਕਿਸੇ ਵੀ ਬਦਲਾਅ ਦੀ ਸੂਚਨਾ ਪ੍ਰਾਪਤ ਹੋਵੇਗੀ।
SafeTravel(ਸੇਫ਼ ਟ੍ਰੈਵਲ) ਕੋਲ ਆਪਣੇ ਵੇਰਵੇ ਰਜਿਸਟਰ (ਦਰਜ) ਕਰਵਾਓ। (external link)
International Travel Vaccination Certificate (ਇੰਟਰਨੈਸ਼ਨਲ ਟਰੈਵਲ ਵੈਕਸੀਨੇਸ਼ਨ ਸਰਟੀਫਿਕੇਟ)
12 ਸਾਲ ਜਾਂ ਵਧ ਉਮਰ ਦਾ ਕੋਈ ਵੀ ਜਿਸਨੂੰ ਨਿਊ ਜ਼ੀਲੈਂਡ ਵਿੱਚ COVID-19 ਦੀ ਕੋਈ ਵੀ ਖੁਰਾਕ ਦਿੱਤੀ ਗਈ ਹੋਵੇ, ਇੱਕ International Travel Vaccination Certificate (ਇੰਟਰਨੇਸ਼ਨਲ ਟ੍ਰੈਵਲ ਵੈਕਸੀਨੇਸ਼ਨ ਸਰਟੀਫਿਕੇਟ) ਦੀ ਬੇਨਤੀ ਕਰ ਸਕਦਾ ਹੈ।
ਤੁਹਾਡੇ ਸਰਟੀਫਿਕੇਟ ਦੀ ਬੇਨਤੀ ਕਰਨ ਵਿੱਚ ਸਿਰਫ 1-2 ਮਿੰਟ ਲੱਗਦੇ ਹਨ, ਅਤੇ ਇਹ ਤੁਹਾਨੂੰ 24 ਘੰਟਿਆਂ ਦੇ ਅੰਦਰ ਈਮੇਲ ਕਰ ਦਿੱਤਾ ਜਾਵੇਗਾ। ਤੁਸੀਂ ਆਪਣਾ ਸਰਟੀਫਿਕੇਟ My Covid Record (ਮਾਈ ਕੋਵਿਡ ਰਿਕਾਰਡ) ਰਾਹੀਂ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਸੀਂ ਇਸ ਸੇਵਾ ਤੱਕ ਨਹੀਂ ਪਹੁੰਚ ਸਕਦੇ ਹੋ, ਤਾਂ 0800 222 478 'ਤੇ ਕਾਲ ਕਰੋ।
International Travel Vaccination Certificates(ਇੰਟਰਨੇਸ਼ਨਲ ਟ੍ਰੈਵਲ ਵੈਕਸੀਨੇਸ਼ਨ ਸਰਟੀਫਿਕੇਟ ) ਬਾਰੇ ਲੱਭੋ
ਜੇਕਰ ਤੁਸੀਂ NZ ਛੱਡ ਰਹੇ ਹੋ ਤਾਂ ਪ੍ਰੀ-ਡਿਪਾਰਚਰ (ਪੂਰਵ-ਰਵਾਨਗੀ) ਟੈਸਟ
ਕੁਝ ਦੇਸ਼ਾਂ ਲਈ ਰਵਾਨਾ ਹੋਣ ਤੋਂ ਪਹਿਲਾਂ ਯਾਤਰੀਆਂ ਨੂੰ COVID-19 ਟੈਸਟ ਦੇ ਇੱਕ ਨੈਗੇਟਿਵ ਨਤੀਜੇ ਦੀ ਲੋੜ ਹੁੰਦੀ ਹੈ।
ਤੁਸੀਂ ਜਿਸ ਦੇਸ਼ ਦੀ ਯਾਤਰਾ ਕਰ ਰਹੇ ਹੋ, ਨਿਊ ਜ਼ੀਲੈਂਡ ਵਿੱਚ ਉਸ ਦੇ ਸਥਾਨਕ ਹਾਈ ਕਮਿਸ਼ਨ, ਦੂਤਾਵਾਸ ਜਾਂ ਕੌਂਸਲੇਟ ਨਾਲ ਸੰਪਰਕ ਕਰਕੇ ਉਸ ਦੀਆਂ ਲੋੜਾਂ ਦੀ ਜਾਂਚ ਕਰੋ।
Last updated: at