ਜੇਕਰ ਨਿਊਜ਼ੀਲੈਂਡ ਦਾ ਦੌਰਾ ਕਰਦੇ ਹੋਏ ਤੁਹਾਨੂੰ COVID-19 ਦੇ ਲੱਛਣ ਪੈਦਾ ਹੁੰਦੇ ਹਨ / If you develop COVID-19 symptoms while visiting New Zealand

ਪਤਾ ਕਰੋ ਕਿ ਤੁਹਾਨੂੰ ਕੀ ਕਰਨ ਦੀ ਲੋੜ ਹੈ ਜੇਕਰ ਨਿਊਜ਼ੀਲੈਂਡ ਦਾ ਦੌਰਾ ਕਰਦੇ ਹੋਏ ਤੁਹਾਨੂੰ COVID-19 ਦੇ ਲੱਛਣ ਪੈਦਾ ਹੁੰਦੇ ਹਨ

ਨਿਊਜ਼ੀਲੈਂਡ ਪਹੁੰਚਣ 'ਤੇ, ਅਸੀਂ ਸਿਫ਼ਾਰਿਸ਼ ਕਰਦੇ ਹਾਂ ਕਿ ਜੇਕਰ ਤੁਹਾਨੂੰ ਲੱਛਣ ਹਨ ਤਾਂ ਤੁਸੀਂ COVID-19 ਲਈ ਟੈਸਟ ਕਰੋ। ਜੇਕਰ ਤੁਹਾਡਾ ਟੈਸਟ ਪਾਜ਼ੀਟਿਵ ਆਉਂਦਾ ਹੈ ਤਾਂ ਤੁਹਾਨੂੰ 7 ਦਿਨਾਂ ਲਈ ਅਲੱਗ ਰਹਿਣਾ ਚਾਹੀਦਾ ਹੈ। ਰੈਪਿਡ ਐਂਟੀਜੇਨ ਟੈਸਟ ਕਿੱਟਾਂ ਵਾਲੇ ਵੈਲਕਮ ਪੈਕ ਤੁਹਾਡੇ ਪਹੁੰਚਣ ਤੋਂ ਬਾਅਦ ਬਾਇਓਸਕਿਓਰਿਟੀ ਵਿਖੇ ਇਕੱਤਰ ਕਰਨ ਲਈ ਉਪਲਬਧ ਹਨ।

ਹੇਠਾਂ ਤੁਸੀਂ ਇਹ ਪਤਾ ਲਗਾਓਗੇ ਕਿ ਜੇਕਰ ਤੁਹਾਨੂੰ COVID-19 ਦੇ ਲੱਛਣ ਪੈਦਾ ਹੁੰਦੇ ਹਨ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ।

ਇੱਕ ਟੈਸਟ ਕਰਵਾਓ

ਜੇਕਰ ਤੁਹਾਨੂੰ COVID-19 ਦੇ ਲੱਛਣ ਹਨ, ਤਾਂ ਤੁਸੀਂ ਮੁਫਤ RATs ਦੀ ਬੇਨਤੀ ਉਹਨਾਂ ਨੂੰ ਔਨਲਾਈਨ ਆਰਡਰ ਕਰਕੇ ਅਤੇ ਉਹਨਾਂ ਨੂੰ ਇੱਕ ਸੰਗ੍ਰਹਿ ਸਾਈਟ ਤੋਂ ਚੁੱਕ ਕੇ ਕਰ ਸਕਦੇ ਹੋ।

ਇੱਕ ਮੁਫਤ RAT ਲਈ ਬੇਨਤੀ ਕਰੋ (external link)

ਆਪਣੇ ਨੇੜੇ ਇੱਕ COVID-19 ਟੈਸਟਿੰਗ ਕਲੈਕਸ਼ਨ ਸਾਈਟ ਲੱਭੋ | Healthpoint (ਹੈਲਥਪੁਆਇੰਟ) (external link)

ਜੇਕਰ ਤੁਹਾਨੂੰ ਲੱਛਣ ਨਹੀਂ ਹਨ ਪਰ ਫਿਰ ਵੀ ਤੁਸੀਂ ਇੱਕ RAT ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਦੁਕਾਨਾਂ, ਫਾਰਮੇਸੀਆਂ ਜਾਂ ਸੁਪਰਮਾਰਕੀਟਾਂ ਵਰਗੇ ਪਰਚੂਨ ਆਉਟਲੈਟ ਤੋਂ ਆਪਣੇ ਖੁਦ ਦੇ ਟੈਸਟ ਖਰੀਦਣ ਦੀ ਲੋੜ ਹੋਵੇਗੀ।

ਇੱਕ ਰੈਪਿਡ ਐਂਟੀਜੇਨ ਟੈਸਟ ਦੀ ਵਰਤੋਂ ਕਿਵੇਂ ਕਰਨੀ ਹੈ

ਜੇਕਰ ਤੁਹਾਡਾ ਟੈਸਟ ਪਾਜ਼ੀਟਿਵ ਆਉਂਦਾ ਹੈ

ਜੇਕਰ ਤੁਹਾਡਾ ਟੈਸਟ ਪਾਜ਼ੀਟਿਵ ਆਉਂਦਾ ਹੈ, ਤਾਂ ਆਪਣੇ ਪਾਜ਼ੀਟਿਵ RAT ਨਤੀਜੇ ਦੀ ਰਿਪੋਰਟ ਕਰਨ ਲਈ 0800 222 478 'ਤੇ ਕਾਲ ਕਰੋ। 

ਜੇਕਰ ਤੁਹਾਡੇ ਕੋਲ ਇੱਕ ਵੈਧ ਮੋਬਾਈਲ ਫ਼ੋਨ ਨੰਬਰ ਹੈ, ਤਾਂ ਸਿਹਤ ਮੰਤਰਾਲਾ ਤੁਹਾਡੇ ਪਾਜ਼ੀਟਿਵ ਨਤੀਜੇ ਦੀ ਪੁਸ਼ਟੀ ਕਰਨ ਲਈ ਅਧਿਕਾਰਤ 2328 ਜਾਂ 2648 ਨੰਬਰਾਂ ਤੋਂ ਇੱਕ ਸੁਨੇਹਾ ਭੇਜੇਗਾ। ਇਹ ਸੁਨੇਹਾ ਸਵੈ-ਇਕਾਂਤਵਾਸ ਬਾਰੇ ਜਾਣਕਾਰੀ ਅਤੇ ਔਨਲਾਈਨ ਸੰਪਰਕ ਟਰੇਸਿੰਗ ਫਾਰਮਾਂ ਲਈ ਪਹੁੰਚ ਕੋਡ ਪ੍ਰਦਾਨ ਕਰੇਗਾ।

ਤੁਹਾਨੂੰ ਆਪਣੇ ਪਾਜ਼ੀਟਿਵ RAT ਤੋਂ ਬਾਅਦ ਇੱਕ ਜਾਂਚ ਕੇਂਦਰ ਵਿੱਚ ਜਾਣ ਅਤੇ ਇੱਕ PCR ਟੈਸਟ ਕਰਵਾਉਣ ਦੀ ਲੋੜ ਹੋਵੇਗੀ। ਤੁਹਾਨੂੰ ਇੱਕ ਫਾਰਮ ਈਮੇਲ ਕੀਤਾ ਜਾਵੇਗਾ ਜਿਸਦਾ ਤੁਸੀਂ ਪ੍ਰਿੰਟ ਆਊਟ ਕਰ ਸਕਦੇ ਹੋ ਜਾਂ ਟੈਸਟਿੰਗ ਸੈਂਟਰ ਵਿੱਚ ਇਸਦੀ ਡਿਜੀਟਲ ਕਾਪੀ ਦਿਖਾ ਸਕਦੇ ਹੋ।

ਆਪਣੇ ਨੇੜੇ COVID-19 ਜਾਂਚ ਕੇਂਦਰ ਲੱਭੋ | Healthpoint (ਹੈਲਥਪੁਆਇੰਟ) (external link)

1. ਸਵੈ-ਇਕਾਂਤਵਾਸ

ਸਵੈ-ਇਕਾਂਤਵਾਸ ਕਰਨ ਲਈ ਜਗ੍ਹਾ ਲੱਭਣਾ ਤੁਹਾਡੀ ਜ਼ਿੰਮੇਵਾਰੀ ਹੈ

ਜਦੋਂ ਤੱਕ ਤੁਸੀਂ ਠੀਕ ਨਹੀਂ ਹੋ ਜਾਂਦੇ, ਤੁਹਾਨੂੰ ਘੱਟੋ-ਘੱਟ 7 ਦਿਨਾਂ ਲਈ ਸਵੈ-ਇਕਾਂਤਵਾਸ ਵਿਚ ਰਹਿਣਾ ਚਾਹੀਦਾ ਹੈ। ਤੁਹਾਡੇ 7 ਦਿਨ ਉਸ ਮਿਤੀ ਤੋਂ ਸ਼ੁਰੂ ਹੁੰਦੇ ਹਨ ਜਦੋਂ ਤੁਸੀਂ ਲੱਛਣ ਵਿਕਸਿਤ ਕੀਤੇ ਸਨ ਜਾਂ ਜਿਸ ਮਿਤੀ ਤੋਂ ਤੁਸੀਂ ਪਾਜ਼ੀਟਿਵ ਟੈਸਟ ਕੀਤਾ ਸੀ (ਜੋ ਵੀ ਪਹਿਲਾਂ ਆਇਆ ਸੀ)। ਜੇਕਰ ਤੁਸੀਂ ਪਾਲਣਾ ਨਹੀਂ ਕਰਦੇ, ਤਾਂ ਤੁਹਾਨੂੰ ਜੁਰਮਾਨਾ ਹੋ ਸਕਦਾ ਹੈ।

ਜਿੱਥੇ ਤੁਸੀਂ ਹੋ ਉੱਥੇ ਹੀ ਤੁਹਾਨੂੰ ਸਵੈ-ਇਕਾਂਤਵਾਸ ਵਿਚ ਰਹਿਣਾ ਚਾਹੀਦਾ ਹੈ ਜਾਂ ਵਿਕਲਪਕ ਰਿਹਾਇਸ਼ ਲੱਭੋ। 

ਦੇਖੋ ਕਿ ਕੀ ਤੁਸੀਂ ਆਪਣੀ ਮੌਜੂਦਾ ਬੁਕਿੰਗ ਨੂੰ ਵਧਾ ਸਕਦੇ ਹੋ ਜਾਂ ਵਿਕਲਪਕ ਰਿਹਾਇਸ਼ ਲੱਭਣ ਲਈ ਤਿਆਰ ਰਹੋ। ਤੁਹਾਡੇ ਤੋਂ ਤੁਹਾਡੀ ਰਿਹਾਇਸ਼ ਨੂੰ ਵਧਾਉਣ ਜਾਂ ਵਿਕਲਪਿਕ ਰਿਹਾਇਸ਼ ਦੀ ਬੁਕਿੰਗ ਨਾਲ ਸੰਬੰਧਿਤ ਵਾਧੂ ਲਾਗਤਾਂ ਨੂੰ ਕਵਰ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਇਹ ਦੇਖਣ ਲਈ ਕਿ ਕੀ ਤੁਸੀਂ ਕਵਰ ਕੀਤੇ ਗਏ ਹੋ, ਆਪਣੀ ਯਾਤਰਾ ਬੀਮਾ ਪਾਲਿਸੀ ਦੀ ਜਾਂਚ ਕਰੋ।

ਕਿਸ ਨੂੰ ਅਲੱਗ ਥਲੱਗ ਕਰਨ ਦੀ ਲੋੜ ਹੈ?

ਤੁਹਾਡੇ ਨਾਲ ਰਹਿਣ ਵਾਲੇ ਲੋਕਾਂ ਨੂੰ ਅਲੱਗ-ਥਲੱਗ ਕਰਨ ਦੀ ਲੋੜ ਨਹੀਂ ਹੈ। ਉਹਨਾਂ ਨੂੰ 5 ਦਿਨਾਂ ਲਈ ਰੋਜ਼ਾਨਾ ਟੈਸਟ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਜੇਕਰ ਉਹਨਾਂ ਦਾ ਟੈਸਟ ਪਾਜ਼ੀਟਿਵ ਆਉਂਦਾ ਹੈ, ਤਾਂ ਉਹਨਾਂ ਨੂੰ ਸਾਰੇ ਸਵੈ-ਇਕਾਂਤਵਾਸ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ ਹੋਵੇਗੀ।

ਜੇਕਰ ਤੁਸੀਂ ਆਪਣੀ ਰਿਹਾਇਸ਼ ਵਿੱਚ ਨਹੀਂ ਰਹਿ ਸਕਦੇ

ਜੇਕਰ ਤੁਸੀਂ ਆਪਣੀ ਮੌਜੂਦਾ ਰਿਹਾਇਸ਼ ਵਿੱਚ ਨਹੀਂ ਰਹਿ ਸਕਦੇ ਹੋ, ਤਾਂ ਤੁਹਾਨੂੰ ਵਿਕਲਪਕ ਰਿਹਾਇਸ਼ ਲੱਭਣੀ ਚਾਹੀਦੀ ਹੈ। ਇਕਾਂਤਵਾਸ ਰਿਹਾਇਸ਼ ਇੱਕ ਸਵੈ-ਨਿਰਭਰ ਮੋਟਲ, ਹੋਟਲ ਜਾਂ ਕੈਂਪਰਵੈਨ ਹੋ ਸਕਦੀ ਹੈ। ਇਹ ਹੋਣਾ ਚਾਹੀਦਾ ਹੈ:

  • ਜਿੱਥੇ ਤੁਸੀਂ ਹੋ ਉਸ ਦੇ ਨੇੜੇ
  • ਸਾਂਝੀਆਂ ਮਹਿਮਾਨ ਸਹੂਲਤਾਂ ਤੋਂ ਬਿਨਾਂ।

ਤੁਸੀਂ ਇਹ ਨਹੀਂ ਕਰ ਸਕਦੇ:

  • ਆਪਣੀ ਰਿਹਾਇਸ਼ ਲਈ ਵਪਾਰਕ ਉਡਾਣ ਨਹੀਂ ਲੈ ਸਕਦੇ
  • ਲੰਮੀ ਦੂਰੀ ਲਈ ਗੱਡੀ ਨਹੀਂ ਚਲਾ ਸਕਦੇ ਜਿਸ ਲਈ ਰਾਤ ਭਰ ਰੁਕਣ ਦੀ ਲੋੜ ਹੁੰਦੀ ਹੈ
  • ਅੰਤਰ-ਟਾਪੂ ਕਿਸ਼ਤੀ ਜਾਂ ਜਨਤਕ ਆਵਾਜਾਈ ਨਹੀਂ ਲੈ ਸਕਦੇ।

ਤੁਹਾਡੀ ਵਿਕਲਪਿਕ ਰਿਹਾਇਸ਼ ਤੱਕ ਜਾਣ ਲਈ ਨਿੱਜੀ ਟ੍ਰਾਂਸਪੋਰਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਤੁਹਾਡਾ ਆਪਣਾ ਵਾਹਨ ਹੋ ਸਕਦਾ ਹੈ, ਜਾਂ ਤੁਸੀਂ ਕਿਰਾਏ 'ਤੇ ਵਾਹਨ ਲੈ ਸਕਦੇ ਹੋ ਜੇਕਰ ਇਹ ਸੰਪਰਕ ਰਹਿਤ ਭੁਗਤਾਨ ਅਤੇ ਸੰਗ੍ਰਹਿ ਪ੍ਰਣਾਲੀ ਦੀ ਵਰਤੋਂ ਕਰਕੇ ਕੀਤਾ ਜਾ ਸਕਦਾ ਹੈ।

ਆਪਣੀਆਂ ਯੋਜਨਾਵਾਂ ਨੂੰ ਮੁੜ ਤਹਿ ਕਰੋ ਜਾਂ ਰੱਦ ਕਰੋ

ਯਾਤਰਾ ਯੋਜਨਾਵਾਂ ਜਾਂ ਗਤੀਵਿਧੀਆਂ ਨੂੰ ਮੁੜ ਤਹਿ ਕਰਨ ਲਈ ਆਪਣੀ ਏਅਰਲਾਈਨ ਜਾਂ ਟੂਰਿਜ਼ਮ ਆਪਰੇਟਰ ਨਾਲ ਸੰਪਰਕ ਕਰੋ। ਕਿਰਪਾ ਕਰਕੇ ਨੋਟ ਕਰੋ, ਤੁਹਾਡੀਆਂ ਯੋਜਨਾਵਾਂ ਨੂੰ ਰੀਫੰਡ ਕਰਨ ਜਾਂ ਰੀ-ਸ਼ਡਿਊਲ ਕਰਨ ਲਈ ਪ੍ਰਦਾਤਾ 'ਤੇ ਕੋਈ ਕਨੂੰਨੀ ਜ਼ੁੰਮੇਵਾਰੀ ਨਹੀਂ ਹੈ। 

ਸਵੈ-ਇਕਾਂਤਵਾਸ ਕਰਨ ਵੇਲ਼ੇ ਕੀ ਕਰਨਾ ਹੈ

ਸਵੈ-ਇਕਾਂਤਵਾਸ ਕਰਨ ਵੇਲ਼ੇ:

  • ਉਹਨਾਂ ਲੋਕਾਂ ਨਾਲ ਸੰਪਰਕ ਤੋਂ ਬਚੋ ਜਿਨ੍ਹਾਂ ਨਾਲ ਤੁਸੀਂ ਰਹਿ ਰਹੇ ਹੋ, ਉਦਾਹਰਨ ਲਈ, ਅਲੱਗ ਸੌਣਾ, ਸਾਂਝੀਆਂ ਥਾਵਾਂ 'ਤੇ ਬਿਤਾਏ ਸਮੇਂ ਨੂੰ ਸੀਮਤ ਕਰੋ। ਜੇ ਤੁਸੀਂ ਨਹੀਂ ਕਰ ਸਕਦੇ, ਤਾਂ ਘੱਟੋ-ਘੱਟ 2 ਮੀਟਰ ਦੀ ਦੂਰੀ 'ਤੇ ਰਹੋ ਅਤੇ ਦੂਜਿਆਂ ਦੇ ਨੇੜੇ ਹੋਣ 'ਤੇ ਫੇਸ ਮਾਸਕ ਪਹਿਨੋ।
  • ਆਪਣੇ ਕੱਪੜੇ ਆਪ ਧੋਵੋ।
  • ਅਕਸਰ ਛੂਹੀਆਂ ਜਾਣ ਵਾਲੀਆਂ ਚੀਜ਼ਾਂ ਜਿਵੇਂ ਕਿ ਦਰਵਾਜ਼ੇ ਦੇ ਹੈਂਡਲ, ਲਾਈਟ ਸਵਿੱਚ, ਫ਼ੋਨ ਸਮੇਤ ਸਤਹਾਂ ਨੂੰਨਿਯਮਿਤ ਤੌਰ 'ਤੇ ਸਾਫ਼ ਕਰੋ।
  • ਹਵਾ ਦਾ ਪ੍ਰਵਾਹ ਵਧਾਉਣ ਲਈ ਖਿੜਕੀਆਂ ਖੋਲ੍ਹੋ।
  • ਭੋਜਨ ਅਤੇ ਦਵਾਈ ਵਰਗੀਆਂ ਚੀਜ਼ਾਂ ਡਿਲੀਵਰ ਕਰਵਾਓ।
  • ਜੇਕਰ ਤੁਸੀਂ ਅਜਿਹਾ ਕਰਨ ਦੇ ਯੋਗ ਹੋ ਤਾਂ ਆਪਣੀ ਰਿਹਾਇਸ਼ ਤੋਂ ਕੰਮ ਕਰੋ।

ਸਵੈ-ਇਕਾਂਤਵਾਸ ਕਰਨ ਵੇਲੇ, ਇਹ ਨਾ ਕਰੋ:

  • ਕਿਸੇ ਵੀ ਕਾਰਨ ਕਰਕੇ ਆਪਣੀ ਰਿਹਾਇਸ਼ ਨਾ ਛੱਡੋ (ਜਦੋਂ ਤੱਕ ਹੇਠਾਂ ਦਿੱਤੇ ਅਨੁਮਤੀ ਕਾਰਨ ਨਹੀਂ ਹਨ)
  • ਭੋਜਨ ਜਾਂ ਦਵਾਈ ਲੈਣ ਲਈ ਬਾਹਰ ਨਾ ਜਾਓ
  • ਆਪਣੇ ਘਰ ਦੇ ਹੋਰਾਂ ਨਾਲ ਚੀਜ਼ਾਂ ਸਾਂਝੀਆਂ ਨਾ ਕਰੋ — ਉਦਾਹਰਨ ਲਈ, ਬਰਤਨ, ਟੁੱਥਬ੍ਰਸ਼, ਅਤੇ ਤੌਲੀਏ
  • ਜਨਤਕ ਸਥਾਨਾਂ 'ਤੇ ਨਾ ਜਾਓ
  • ਜਨਤਕ ਆਵਾਜਾਈ ਜਾਂ ਟੈਕਸੀਆਂ ਅਤੇ ਰਾਈਡਸ਼ੇਅਰ ਵਾਹਨਾਂ ਦੀ ਵਰਤੋਂ ਨਾ ਕਰੋ
  • ਮਹਿਮਾਨ ਨਾ ਆਉਣ, ਤੁਹਾਨੂੰ ਜਾਂ ਘਰ ਦੇ ਕਿਸੇ ਹੋਰ ਵਿਅਕਤੀ ਨੂੰ ਜ਼ਰੂਰੀ ਦੇਖਭਾਲ ਪ੍ਰਦਾਨ ਕਰਨ ਵਾਲੇ ਲੋਕਾਂ ਨੂੰ ਛੱਡ ਕੇ।

ਤੁਹਾਡੀ ਸਵੈ-ਇਕਾਂਤਵਾਸ ਵਾਲੀ ਥਾਂ ਨੂੰ ਛੱਡਣ ਲਈ ਇਜਾਜ਼ਤ ਦਿੱਤੇ ਕਾਰਨ

ਤੁਸੀਂ ਇਹਨਾਂ ਕਾਰਨਾਂ ਕਰਕੇ ਆਪਣੀ ਰਿਹਾਇਸ਼ ਛੱਡ ਸਕਦੇ ਹੋ ਬਸ਼ਰਤੇ ਤੁਸੀਂ ਹਮੇਸ਼ਾ ਫੇਸ ਮਾਸਕ ਪਹਿਨੋ:

  • ਕੋਈ ਜ਼ਰੂਰੀ ਡਾਕਟਰੀ ਜਾਂਚ ਕਰਵਾਉਣ ਜਾਂ ਟੈਸਟਿੰਗ ਵਾਸਤੇ ਰਿਪੋਰਟ ਕਰਨ ਲਈ
  • ਉਸ ਇਲਾਜ ਲਈ ਇੱਕ ਜ਼ਰੂਰੀ ਸਿਹਤ ਸੇਵਾ ਕੋਲ ਜਾਣ ਲਈ ਜੋ ਤੁਹਾਡੀ ਸਵੈ-ਇਕਾਂਤਵਾਸ ਖਤਮ ਹੋਣ ਤੱਕ ਉਡੀਕ ਨਹੀਂ ਕਰ ਸਕਦੀ
  • ਆਪਣੇ ਜਾਂ ਕਿਸੇ ਹੋਰ ਵਿਅਕਤੀ ਦੀ ਜ਼ਿੰਦਗੀ, ਸਿਹਤ ਜਾਂ ਸੁਰੱਖਿਆ ਨੂੰ ਸੁਰੱਖਿਅਤ ਰੱਖਣ ਲਈ ਸਵੈ-ਇਕਾਂਤਵਾਸ ਵਾਲੀ ਕਿਸੇ ਹੋਰ ਥਾਂ 'ਤੇ ਜਾਣ ਲਈ 
  • ਜਿਸ ਆਂਢ-ਗੁਆਂਢ ਵਿੱਚ ਤੁਸੀਂ ਰਹਿੰਦੇ ਹੋ, ਉਸ ਤੋਂ ਬਾਹਰ ਕਸਰਤ ਕਰਨ ਲਈ – ਕਿਸੇ ਵੀ ਸਾਂਝੀ ਕਸਰਤ ਦੀਆਂ ਸਹੂਲਤਾਂ ਦੀ ਵਰਤੋਂ ਨਾ ਕਰੋ, ਜਿਵੇਂ ਕਿ ਸਵਿਮਿੰਗ ਪੂਲ।
  • ਕਿਸੇ ਮਰ ਰਹੇ ਰਿਸ਼ਤੇਦਾਰ ਨੂੰ ਮਿਲਣ ਲਈ ਜਿਸਦੀ ਤੁਹਾਡੇ ਸਵੈ-ਇਕਾਂਤਵਾਸ ਦੀ ਮਿਆਦ ਖਤਮ ਹੋਣ ਤੋਂ ਬਾਅਦ ਰਹਿਣ ਦੀ ਉਮੀਦ ਨਹੀਂ ਹੈ 
  • ਅੰਤਿਮ-ਸੰਸਕਾਰ ਜਾਂ tangihanga ਤੋਂ ਪਹਿਲਾਂ ਕਿਸੇ ਰਿਸ਼ਤੇਦਾਰ ਦੀ ਲਾਸ਼ 'ਤੇ ਮਿਲਣ ਜਾਣ ਲਈ ਜੇਕਰ ਤੁਸੀਂ ਆਪਣੇ ਸਵੈ-ਇਕਾਂਤਵਾਸ ਖਤਮ ਹੋਣ ਤੋਂ ਬਾਅਦ ਲਾਸ਼ ਨੂੰ ਮਿਲਣ ਲਈ ਅਸਮਰੱਥ ਹੋ।

2. ਸੰਪਰਕ ਟਰੇਸ

ਲੋਕਾਂ ਨੂੰ ਦੱਸੋ ਕਿ ਤੁਹਾਨੂੰ COVID-19 ਹੈ

ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਨਾਲ ਤੁਸੀਂ ਰਹਿ ਰਹੇ ਹੋ, ਤੁਹਾਡੇ ਰਿਹਾਇਸ਼ ਪ੍ਰਦਾਤਾ, ਜਿਨ੍ਹਾਂ ਨਾਲ ਤੁਸੀਂ ਸਮਾਂ ਬਿਤਾਇਆ ਹੈ, ਅਤੇ ਤੁਹਾਡੇ ਕਿਸੇ ਹੋਰ ਨਜ਼ਦੀਕੀ ਸੰਪਰਕ ਨੂੰ ਦੱਸੋ ਕਿ ਤੁਹਾਨੂੰ COVID-19 ਹੈ। 

ਲੋਕਾਂ ਨੂੰ ਕਿਵੇਂ ਦੱਸੀਏ ਕਿ ਤੁਹਾਨੂੰ COVID-19 ਹੈ | covid19.health.nz (external link)

ਔਨਲਾਈਨ ਸੰਪਰਕ ਟਰੇਸਿੰਗ ਫਾਰਮ ਭਰੋ

ਅਧਿਕਾਰਤ 2328 ਜਾਂ 2648 ਨੰਬਰਾਂ ਤੋਂ ਟੈਕਸਟ ਸੁਨੇਹੇ ਵਿੱਚ ਤੁਹਾਨੂੰ ਪ੍ਰਾਪਤ ਹੋਏ 6-ਅੰਕੀ ਪਹੁੰਚ ਕੋਡ ਦੀ ਵਰਤੋਂ ਕਰਦੇ ਹੋਏ ਸਿਹਤ ਮੰਤਰਾਲੇ ਦੇ ਸੰਪਰਕ ਟਰੇਸਿੰਗ ਫਾਰਮ ਨੂੰ ਭਰੋ। ਇਸ ਨੂੰ ਪੂਰਾ ਹੋਣ ਵਿੱਚ 5 ਤੋਂ 10 ਮਿੰਟ ਲੱਗਣਗੇ। 

ਸੰਪਰਕ ਟਰੇਸਿੰਗ ਫਾਰਮ ਨੂੰ ਪੂਰਾ ਕਰੋ | ਸਿਹਤ ਮੰਤਰਾਲਾ

3. ਸਹਾਇਤਾ ਪ੍ਰਾਪਤ ਕਰਨਾ

ਜੇਕਰ ਤੁਹਾਨੂੰ ਭੋਜਨ ਜਾਂ ਦਵਾਈਆਂ ਦੀ ਲੋੜ ਹੈ

ਜੇਕਰ ਤੁਹਾਨੂੰ ਇਕਾਂਤਵਾਸ ਕਰਨ ਦੌਰਾਨ ਭੋਜਨ ਜਾਂ ਜ਼ਰੂਰੀ ਸਮਾਨ ਦੀ ਲੋੜ ਹੈ, ਤਾਂ ਪਰਿਵਾਰ ਜਾਂ ਦੋਸਤਾਂ ਨੂੰ ਇਹ ਤੁਹਾਡੇ ਕੋਲ ਛੱਡਣ ਲਈ ਕਹੋ। ਤੁਸੀਂ ਜਰੂਰਤਾਂ ਨੂੰ ਔਨਲਾਈਨ ਵੀ ਆਰਡਰ ਕਰ ਸਕਦੇ ਹੋ ਅਤੇ ਸੰਪਰਕ ਰਹਿਤ ਡਿਲੀਵਰੀ ਦਾ ਪ੍ਰਬੰਧ ਕਰ ਸਕਦੇ ਹੋ।

ਜੇਕਰ ਤੁਹਾਨੂੰ ਸਿਹਤ ਸਲਾਹ ਦੀ ਲੋੜ ਹੈ

ਜੇਕਰ ਤੁਹਾਨੂੰ ਆਪਣੇ ਲੱਛਣਾਂ ਦਾ ਇਲਾਜ ਕਰਨ ਬਾਰੇ ਸਲਾਹ ਚਾਹੀਦੀ ਹੈ ਜਾਂ ਲੱਛਣ ਵਿਗੜ ਰਹੇ ਹਨ, ਤਾਂ Healthline (ਹੈਲਥਲਾਈਨ) ਨੂੰ ਕਾਲ ਕਰੋ। ਤੁਸੀਂ ਦੁਭਾਸ਼ੀਏ ਸੇਵਾਵਾਂ ਲਈ ਬੇਨਤੀ ਕਰ ਸਕਦੇ ਹੋ।

  • 0800 358 5453 — ਨਿਊਜ਼ੀਲੈਂਡ ਫ਼ੋਨ ਨੰਬਰ ਤੋਂ
  • +64 9 358 5453 — ਇੱਕ ਅੰਤਰਰਾਸ਼ਟਰੀ ਸਿਮ ਤੋਂ

ਜੇਕਰ ਤੁਹਾਨੂੰ ਡਾਕਟਰੀ ਦੇਖਭਾਲ ਦੀ ਲੋੜ ਹੈ

ਤੁਹਾਨੂੰ ਡਾਕਟਰੀ ਇਲਾਜ ਲਈ ਭੁਗਤਾਨ ਕਰਨਾ ਪੈ ਸਕਦਾ ਹੈ। ਅਸੀਂ ਸੈਲਾਨੀਆਂ ਨੂੰ ਯਾਤਰਾ ਕਰਨ ਤੋਂ ਪਹਿਲਾਂ ਵਿਆਪਕ ਯਾਤਰਾ ਬੀਮਾ ਖਰੀਦਣ ਲਈ ਉਤਸ਼ਾਹਿਤ ਕਰਦੇ ਹਾਂ।

ਜੇਕਰ ਤੁਸੀਂ ਇੱਕ ਆਸਟ੍ਰੇਲੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਹੋ ਜਾਂ ਯੂਨਾਈਟਿਡ ਕਿੰਗਡਮ ਦੇ ਨਾਗਰਿਕ ਹੋ, ਤਾਂ ਇੱਕ ਪਰਸਪਰ ਸਿਹਤ ਸਮਝੌਤਾ ਹੈ ਜਿਸਦਾ ਮਤਲਬ ਹੈ ਕਿ ਤੁਸੀਂ ਉਹ ਭੁਗਤਾਨ ਕਰਦੇ ਹੋ ਜੋ ਨਿਊਜ਼ੀਲੈਂਡ ਦੇ ਲੋਕ ਸਿਹਤ ਸੰਭਾਲ ਲਈ ਅਦਾ ਕਰਦੇ ਹਨ।

ਤੁਹਾਡੀ ਅੰਬੈਸੀ ਮਦਦ ਕਰਨ ਦੇ ਯੋਗ ਹੋ ਸਕਦੀ ਹੈ

ਜੇ ਤੁਸੀਂ ਹਸਪਤਾਲ ਜਾਂਦੇ ਹੋ ਜਾਂ ਕੌਂਸਲਰ ਸਹਾਇਤਾ ਦੀ ਲੋੜ ਹੁੰਦੀ ਹੈ ਤਾਂ ਆਪਣੇ ਦੂਤਾਵਾਸ, ਕੌਂਸਲੇਟ ਜਾਂ ਹਾਈ ਕਮਿਸ਼ਨ ਨਾਲ ਸੰਪਰਕ ਕਰਨ ਬਾਰੇ ਵਿਚਾਰ ਕਰੋ।

NZ ਵਿੱਚ ਵਿਦੇਸ਼ੀ ਦੂਤਾਵਾਸ | ਵਿਦੇਸ਼ ਅਤੇ ਵਪਾਰਮੰਤਰਾਲਾ (external link)

ਐਮਰਜੈਂਸੀ ਵਿੱਚ

ਜੇਕਰ ਤੁਹਾਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੈ, ਤਾਂ ਤੁਰੰਤ 111 'ਤੇ ਕਾਲ ਕਰੋ। ਜਦੋਂ ਤੁਸੀਂ ਕਾਲ ਕਰਦੇ ਹੋ ਤਾਂ ਉਹਨਾਂ ਨੂੰ ਦੱਸੋ ਕਿ ਤੁਹਾਨੂੰ COVID-19 ਹੈ। ਇਸ ਵਿੱਚ ਇਹ ਸ਼ਾਮਲ ਹੋ ਸਕਦਾ ਹੈ ਜੇਕਰ ਤੁਸੀਂ ਜਾਂ ਕੋਈ ਵਿਅਕਤੀ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ ਨੂੰ:

  • ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ
  • ਛਾਤੀ ਵਿੱਚ ਗੰਭੀਰ ਦਰਦ ਹੈ
  • ਬੇਹੋਸ਼ ਜਾਂ ਅਚੇਤ ਹੋ ਜਾਂਦਾ ਹੈ।

4. ਸਵੈ-ਇਕਾਂਤਵਾਸ ਨੂੰ ਖਤਮ ਕਰਨਾ

ਤੁਸੀਂ 7 ਦਿਨਾਂ ਬਾਅਦ ਆਪਣੇ ਸਵੈ-ਇਕਾਂਤਵਾਸ ਨੂੰ ਖਤਮ ਕਰ ਸਕਦੇ ਹੋ

ਜੇਕਰ ਤੁਸੀਂ ਅਜੇ ਵੀ ਬਿਮਾਰ ਹੋ, ਤਾਂ 24 ਘੰਟੇ ਤੱਕ ਆਪਣੀ ਰਿਹਾਇਸ਼ ਵਿੱਚ ਰਹੋ ਜਦੋਂ ਤੱਕ ਤੁਹਾਡੇ ਵਿੱਚ ਕੋਈ ਲੱਛਣ ਨਾ ਹੋਣ। 

ਤੁਹਾਨੂੰ ਇਕਾਂਤਵਾਸ ਛੱਡਣ ਲਈ ਅਧਿਕਾਰਤ ਸੰਦੇਸ਼ ਦੀ ਉਡੀਕ ਕਰਨ ਦੀ ਲੋੜ ਨਹੀਂ ਹੈ। 

ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਨਹੀਂ ਹੈ - ਨਤੀਜਾ ਸੰਭਾਵਤ ਤੌਰ 'ਤੇ ਪਾਜ਼ੀਟਿਵ ਹੋਵੇਗਾ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਛੂਤ ਵਾਲੇ ਹੋ।

ਤੁਹਾਡੇ ਠੀਕ ਹੋਣ ਤੋਂ ਬਾਅਦ

COVID-19 ਤੋਂ ਠੀਕ ਹੋਣ ਅਤੇ ਅਲੱਗ ਰਹਿਣ ਤੋਂ ਬਾਅਦ, ਤੁਹਾਨੂੰ ਕੁਝ ਗੱਲਾਂ ਕਰਨੀਆਂ ਚਾਹੀਦੀਆਂ ਹਨ ਅਤੇ ਆਪਣੀ ਰਿਕਵਰੀ ਵਿੱਚ ਧਿਆਨ ਰੱਖਣਾ ਚਾਹੀਦਾ ਹੈ।

ਤੁਹਾਨੂੰ COVID-19 ਹੋਣ ਤੋਂ ਬਾਅਦ

ਘਰ ਜਾਂ ਕਿਸੇ ਹੋਰ ਮੰਜ਼ਿਲ 'ਤੇ ਜਾਣ ਤੋਂ ਪਹਿਲਾਂ

ਜਾਂਚ ਕਰੋ ਕਿ ਕੀ ਤੁਹਾਨੂੰ ਇੱਕ ਨੈਗੇਟਿਵ COVID-19 ਟੈਸਟ, ਜਾਂ ਇੱਕ ਮੈਡੀਕਲ ਸਰਟੀਫਿਕੇਟ ਪ੍ਰਦਾਨ ਕਰਨ ਦੀ ਲੋੜ ਹੈ ਜੋ ਪੁਸ਼ਟੀ ਕਰਦਾ ਹੈ ਕਿ ਤੁਸੀਂ ਯਾਤਰਾ ਕਰਨ ਤੋਂ ਪਹਿਲਾਂ ਠੀਕ ਹੋ ਗਏ ਹੋ। ਜੇਕਰ ਤੁਸੀਂ ਹਾਲ ਹੀ ਵਿੱਚ COVID-19 ਤੋਂ ਠੀਕ ਹੋਏ ਹੋ, ਤਾਂ ਤੁਹਾਡਾ ਟੈਸਟ ਪਾਜ਼ੀਟਿਵ ਨਤੀਜਾ ਦਿਖਾ ਸਕਦਾ ਹੈ। 

ਜੇਕਰ ਤੁਸੀਂ ਨੈਗੇਟਿਵ ਟੈਸਟ ਕਰਦੇ ਹੋ

ਜੇਕਰ ਤੁਹਾਡਾ ਟੈਸਟ ਨੈਗੇਟਿਵ ਹੈ ਪਰ COVID-19 ਦੇ ਲੱਛਣ ਹਨ, ਤਾਂ ਘਰ ਵਿੱਚ ਰਹੋ, ਅਤੇ 48 ਘੰਟਿਆਂ ਬਾਅਦ ਇੱਕ ਹੋਰ RAT ਲਓ। ਜੇਕਰ ਤੁਹਾਡੇ ਲੱਛਣ ਵਿਗੜ ਜਾਂਦੇ ਹਨ, ਤਾਂ ਹੈਲਥਲਾਈਨ 'ਤੇ ਕਾਲ ਕਰੋ:

  • 0800 358 5453 — ਨਿਊਜ਼ੀਲੈਂਡ ਫ਼ੋਨ ਨੰਬਰ ਤੋਂ
  • +64 9 358 5453 — ਇੱਕ ਅੰਤਰਰਾਸ਼ਟਰੀ ਸਿਮ ਤੋਂ

COVID-19 ਵਾਲੇ ਕਿਸੇ ਵਿਅਕਤੀ ਲਈ RAT ਦਾ ਨੈਗੇਟਿਵ ਨਤੀਜਾ ਪ੍ਰਾਪਤ ਕਰਨਾ ਸੰਭਵ ਹੈ। ਇਹ ਇਸ ਲਈ ਹੋ ਸਕਦਾ ਹੈ ਕਿਉਂਕਿ ਨਮੂਨੇ ਵਿੱਚ ਕਾਫ਼ੀ ਵਾਇਰਸ ਨਹੀਂ ਸੀ, ਜਾਂ ਕਿਉਂਕਿ ਟੈਸਟ ਸਹੀ ਢੰਗ ਨਾਲ ਨਹੀਂ ਕੀਤਾ ਗਿਆ ਸੀ।

Last updated: at