ਵਿਅਕਤੀਆਂ ਅਤੇ ਪਰਿਵਾਰਾਂ ਲਈ ਸਹਾਇਤਾ / Support for individuals and families
ਮਾਨਸਿਕ ਤੰਦਰੁਸਤੀ
ਜੇ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਤੁਸੀਂ ਹਾਲਾਤ ਦਾ ਮੁਕਾਬਲਾ ਨਹੀਂ ਕਰ ਪਾ ਰਹੇ ਹੋ ਤਾਂ ਇੱਕ ਸਿਹਤ ਪੇਸ਼ੇਵਰ ਨਾਲ ਗੱਲ ਕਰਨੀ ਮਹੱਤਵਪੂਰਨ ਹੈ।
ਆਪਣੀ ਮਾਨਸਿਕ ਤੰਦਰੁਸਤੀ ਦਾ ਕਿਵੇਂ ਧਿਆਨ ਰੱਖਣਾ ਹੈ।
ਅਜਿਹੀਆਂ ਬਹੁਤ ਸਾਰੀਆਂ ਗੱਲਾਂ ਹਨ ਜੋ ਅਸੀਂ ਆਪਣੀ ਅਤੇ ਆਪਣੇ ਪਿਆਰਿਆਂ ਦੀ ਮਾਨਸਿਕ ਸਿਹਤ ਵਿੱਚ ਵਾਧਾ ਕਰਨ ਲਈ ਕਰ ਸਕਦੇ ਹਾਂ:
- ਦੋਸਤਾਂ ਅਤੇ ਪਰਿਵਾਰ ਨਾਲ ਜੁੜੇ ਰਹੋ — ਇਹ ਸਾਡੀ ਤੰਦਰੁਸਤੀ ਲਈ ਮਹੱਤਵਪੂਰਨ ਹੈ ਅਤੇ ਇਸ ਨਾਲ ਸਾਨੂੰ ਜ਼ਿਆਦਾ ਸੁਰੱਖਿਅਤ, ਘੱਟ ਤਣਾਅਗ੍ਰਸਤ ਅਤੇ ਘੱਟ ਚਿੰਤਤ ਮਹਿਸੂਸ ਹੋਣ ਵਿੱਚ ਮਦਦ ਮਿਲਦੀ ਹੈ।
- ਆਪਣੀਆਂ ਭਾਵਨਾਵਾਂ ਨੂੰ ਸਵੀਕਾਰ ਕਰੋ — ਭਾਵਨਾਵਾਂ ਦਾ ਹਾਵੀ ਹੋਣਾ, ਦਬਾਅ, ਚਿੰਤਾ, ਫਿਕਰ ਜਾਂ ਡਰ ਮਹਿਸੂਸ ਕਰਨਾ ਪੂਰੀ ਤਰ੍ਹਾਂ ਨਾਲ ਆਮ ਗੱਲ ਹੈ। ਤੁਸੀਂ ਜੋ ਮਹਿਸੂਸ ਕਰ ਰਹੇ ਹੁੰਦੇ ਹੋ ਉਸ ਵੱਲ ਧਿਆਨ ਦੇਣ ਅਤੇ ਉਸ ਦਾ ਇਜ਼ਹਾਰ ਕਰਨ ਲਈ ਖੁਦ ਨੂੰ ਸਮਾਂ ਦਿਓ।
- ਜਿੱਥੋਂ ਤੱਕ ਸੰਭਵ ਹੁੰਦਾ ਹੈ ਆਪਣੇ ਰੂਟੀਨ ਨੂੰ ਕਾਇਮ ਰੱਖੋ — ਆਪਣੀ ਜ਼ਿੰਦਗੀ ਵਿੱਚ ਕੁਝ ਨਿਯਮਿਤਤਾ ਲਿਆਉਣ ਲਈ ਕੋਸ਼ਿਸ਼ ਕਰੋ ਅਤੇਗ਼ੈਰ-ਸਿਹਤਮੰਦ ਆਦਤਾਂ, ਜਿਵੇਂ ਕਿ ਆਰਾਮਦੇਹ ਖਾਣੇ, ਪੀਣ, ਸਿਗਰਟਨੋਸ਼ੀ ਜਾਂ ਵੇਪਿੰਗ, ਵਿੱਚ ਵਾਧਾ ਨਾ ਕਰਨ ਦੀ ਕੋਸ਼ਿਸ਼ ਕਰੋ।
- ਹੋਰਨਾਂ ਲੋਕਾਂ ਤੋਂ ਪਤਾ ਲਗਾਓ ਜਿਨ੍ਹਾਂ ਨੂੰ ਮਦਦ ਦੀ ਲੋੜ ਪੈ ਸਕਦੀ ਹੈ — ਉਨ੍ਹਾਂ ਲੋਕਾਂ ਤੱਕ ਪਹੁੰਚ ਕਰਨ ਨਾਲ, ਜੋ ਤਣਾਅਗਸ੍ਰਤ ਜਾਂ ਚਿੰਤਤ ਹੋ ਸਕਦੇ ਹਨ, ਤੁਹਾਨੂੰ ਅਤੇ ਸਹਾਇਤਾ ਪ੍ਰਾਪਤ ਕਰਨ ਵਾਲੇ ਵਿਅਕਤੀ ਨੂੰ ਫਾਇਦਾ ਹੋ ਸਕਦਾ ਹੈ।
- ਆਪਣੇ ਆਨਲਾਈਨ ਸਮੇਂ ਨੂੰ ਸੀਮਤ ਕਰੋ — ਦਿਨ ਵਿੱਚ ਇੱਕ ਜਾਂ ਦੋ ਵਾਰੀ ਨਿਸ਼ਚਿਤ ਸਮਿਆਂ ’ਤੇ ਮੀਡੀਆ ਅਤੇ ਸੋਸ਼ਲ ਮੀਡੀਆ ਦੇਖੋ।
ਤੁਸੀਂ ਇਨ੍ਹਾਂ ਨਾਲ ਗੱਲ ਕਰ ਸਕਦੇ ਹੋ
ਅਜਿਹੀਆਂ ਹੈਲਪਲਾਈਨਾਂ ਉਪਲਬਧ ਹਨ ਜੋ ਸਹਾਇਤਾ, ਜਾਣਕਾਰੀ ਦੀ ਪੇਸ਼ਕਸ਼ ਕਰਦੀਆਂ ਹਨ ਅਤੇ ਮਾਨਸਿਕ ਤੰਦਰੁਸਤੀ ਨਾਲ ਜੂਝਣ ਵਾਲੇ ਕਿਸੇ ਵੀ ਵਿਅਕਤੀ ਦੀ ਮਦਦ ਕਰਦੀਆਂ ਹਨ। ਸਾਰੀਆਂ ਸੇਵਾਵਾਂ ਦਿਨ ਵਿੱਚ 24 ਘੰਟੇ, ਹਫ਼ਤੇ ਵਿੱਚ 7 ਦਿਨ ਉਪਲਬਧ ਹੁੰਦੀਆਂ ਹਨ।
ਸੇਵਾ ਅਤੇ ਸਹਾਇਤਾ
ਮਦਦ ਲਈ ਪੁੱਛਣਾ ਠੀਕ ਹੁੰਦਾ ਹੈ। ਜਦਕਿ ਅਸੀਂ ਇਸ ਨੂੰ ਇਕੱਠੇ ਮਿਲ ਕੇ ਨਜਿੱਠ ਰਹੇ ਹਾਂ, ਅਜਿਹੇ ਵਿਅਕਤੀ ਅਤੇ ਏਜੰਸੀਆਂ ਹਨ ਜੋ ਤੁਹਾਡੀ ਸਹਾਇਤਾ ਕਰ ਸਕਦੇ ਹਨ। ਜੇ ਤੁਹਾਨੂੰ ਲੋੜ ਹੁੰਦੀ ਹੈ ਤਾਂ ਇੱਥੇ ਵੱਖ-ਵੱਖ ਤਰ੍ਹਾਂ ਦੀ ਸਲਾਹ, ਮਦਦ ਜਾਂ ਸਹਾਇਤਾ ਦਿੱਤੀ ਹੈ। ਜੇ ਤੁਸੀਂ ਅੰਗਰੇਜ਼ੀ ਨਹੀਂ ਬੋਲਦੇ, ਤਾਂ ਤੁਸੀਂ ਜ਼ਿਆਦਾਤਰ ਸਰਕਾਰੀ ਵਿਭਾਗਾਂ ਨੂੰ ਫ਼ੋਨ ਕਰਨ ਸਮੇਂ ਦੁਭਾਸ਼ੀਏ ਲਈ ਪੁੱਛ ਸਕਦੇ ਹੋ।
Last updated: