ਭੋਜਨ, ਪੈਸਾ, ਰਹਿਣ ਅਤੇ ਸੁਰੱਖਿਅਤ ਅਤੇ ਵਧੀਆ ਰਹਿਣ ਵਿੱਚ ਸਹਾਇਤਾ / Support with food, money, living and staying safe and well
On this page
ਜਨ ਲੈਣਾ
ਜੇ ਤੁਸੀਂ ਭੋਜਨ ਲੈਣ ਲਈ ਆਪਣਾ ਘਰ ਛੱਡ ਕੇ ਨਹੀਂ ਜਾ ਸਕਦੇ। ਇਹ ਪਤਾ ਲਗਾਓ ਕਿ ਕੀ ਤੁਸੀਂ:
- ਸਥਾਨਕ ਸੁਪਰਮਾਰਕੀਟਾਂ ਅਤੇ ਉਨ੍ਹਾਂ ਦੀ ਤਰਜੀਹੀ ਸਹਾਇਤਾ ਸੇਵਾ ਰਾਹੀਂ ਆਨਲਾਈਨ ਆਰਡਰ ਅਤੇ ਇੰਤਜਾਮ ਕਰ ਸਕਦੇ ਹੋ।
- ਪਰਿਵਾਰ ਜਾਂ ਦੋਸਤਾਂ ਵੱਲੋਂ ਭੋਜਨ ਲਿਆਉਣ ਲਈ ਇੰਤਜਾਮ ਕਰ ਸਕਦੇ ਹੋ।
ਭੋਜਨ ਲੈਣ ਲਈ ਵਿੱਤੀ ਸਹਾਇਤਾ
ਤੁਸੀਂ ਵਰਕ ਐਂਡ ਇਨਕਮ (ਕੰਮ ਅਤੇ ਆਮਦਨ ਸੇਵਾ) ਰਾਹੀਂ ਸਹਾਇਤਾ ਲੈ ਸਕਦੇ ਹੋ। ਤੁਹਾਨੂੰ ਵਰਕ ਐਂਡ ਇਨਕਮ ਦਾ ਮੌਜੂਦਾ ਗਾਹਕ ਹੋਣ ਦੀ ਲੋੜ ਨਹੀਂ ਹੁੰਦੀ।
ਅਤਿ-ਜ਼ਰੂਰੀ ਭੋਜਨ ਜ਼ਰੂਰਤਾਂ
ਜੇ ਤੁਹਾਡੀ ਸਥਿਤੀ ਅਤਿ-ਜ਼ਰੂਰੀ ਹੈ ਅਤੇ ਤੁਹਾਨੂੰ ਅਗਲੇ 24 ਤੋਂ 48 ਘੰਟਿਆਂ ਅੰਦਰ ਭੋਜਨ ਦੀ ਲੋੜ ਹੈ, ਤਾਂ ਤੁਸੀਂ ਸਥਾਨਕ ਫ਼ੂਡ ਬੈਂਕ ਨਾਲ ਸੰਪਰਕ ਕਰ ਸਕਦੇ ਹੋ।
ਸਮੁੱਚੇ ਨਿਊ ਜ਼ੀਲੈਂਡ ਵਿੱਚ ਫ਼ੂਡ ਬੈਂਕਾਂ ਅਤੇ ਦੂਜੀਆਂ ਭੋਜਨ ਸਹਾਇਤਾ ਸੇਵਾਵਾਂ ਬਾਰੇ ਪਤਾ ਲਗਾਓ (external link)
ਪੈਸਿਆਂ ਲਈ ਮਦਦ
ਜ਼ਰੂਰੀ ਖ਼ਰਚਿਆਂ ਲਈ ਮਦਦ
ਜੇ ਤੁਸੀਂ ਆਪਣੀ ਨੌਕਰੀ ਗੁਆ ਲਈ ਹੈ ਜਾਂ ਤੁਹਾਡੇ ਕੰਮ ਦੇ ਘੰਟੇ ਘੱਟ ਗਏ ਹਨ ਤਾਂ ਵਰਕ ਐਂਡ ਇਨਕਮ ਅਤਿ-ਜ਼ਰੂਰੀ ਖ਼ਰਚਿਆਂ ਲਈ ਮਦਦ ਕਰ ਸਕਦੀ ਹੈ ਜਿਵੇਂ ਕਿ:
- ਭੋਜਨ ਲਈ
- ਰਿਹਾਇਸ਼ੀ ਖ਼ਰਚਿਆਂ ਲਈ, ਮਿਸਾਲ ਲਈ ਕਿਰਾਏ ਜਾਂ ਮੌਰਟਗੇਜ ਲਈ, ਬੋਰਡ, ਐਮਰਜੈਂਸੀ ਰਿਹਾਇਸ਼, ਘਰ ਬਦਲੀ ਕਰਨ ਲਈ
- ਉਪਕਰਨਾਂ ਦੀਆਂ ਮੁਰੰਮਤਾਂ ਕਰਵਾਉਣ ਜਾਂ ਬਦਲਣ ਲਈ
- ਦੰਦਾਂ ਦੇ ਐਮਰਜੈਂਸੀ ਇਲਾਜ ਲਈ
- ਐਮਰਜੈਂਸੀ ਡਾਕਟਰੀ ਇਲਾਜ ਲਈ
- ਪਾਣੀ ਦੇ ਟੈਂਕ ਨੂੰ ਮੁੜ ਤੋਂ ਭਰਨ ਲਈ।
ਵਿੱਤੀ ਸਹਾਇਤਾ, ਯੋਗਤਾ ਮਾਪਦੰਡ ਅਤੇ ਵਰਕ ਐਂਡ ਇਨਕਮ ਵੈਬਸਾਈਟ ’ਤੇ ਕਿਵੇਂ ਦਰਖ਼ਾਸਤ ਦੇਣੀ ਹੈ (external link)
ਜਾਂ ਵਰਕ ਐਂਡ ਇਨਕਮ ਨੂੰ ਇੱਥੇ ਸੰਪਰਕ ਕਰੋ;
- 0800 559 009
- ਬਜ਼ੁਰਗ 65+ 0800 552 002 ’ਤੇ ਜਾਂ +64 4 978 1180
- ਵਿਦਿਆਰਥੀ 0800 88 99 00
- www.studylink.govt.nz (external link)
ਬੋਲ਼ੇ, ਸੁਣਨ ਦੇ ਵਿਗਾੜ ਵਾਲੇ, ਅਤੇ ਬੋਲੀ ਦੇ ਵਿਗਾੜ ਵਾਲੇ ਲੋਕ ਡੈਫ ਲਿੰਕ ਦੀ ਮੁਫ਼ਤ ਵਰਤੋਂ ਕਰ ਸਕਦੇ ਹਨ-
- ਫੈਕਸ 0800 621 621
- ਟੈਕਸਟ 029 286 7170
- MSD_Deaf_Services@msd.govt.nz
ਜੇ ਤੁਸੀਂ ਨਿਊ ਜ਼ੀਲੈਂਡ ਦੇ ਸਥਾਈ ਵਸਨੀਕ ਨਹੀਂ ਹੋ।
COVID-19 (ਕੋਵਿਡ-19) ਕਰਕੇ ਗੰਭੀਰ ਵਿੱਤੀ ਮੁਸ਼ਕਿਲਾਂ ਸਹਿਣ ਕਰਨ ਵਾਲੇ ਯੋਗਤਾ-ਪ੍ਰਾਪਤ ਵਿਦੇਸ਼ੀ ਨਾਗਰਿਕਾਂ ਲਈ ਮਦਦ ਉਪਲਬਧ ਹੈ।
ਜੇ ਤੁਸੀਂ ਨਿਊ ਜ਼ੀਲੈਂਡ ਵਿੱਚ ਅਸਥਾਈ ਵੀਜ਼ੇ ’ਤੇ ਹੋ ਜਿਸ ਵਿੱਚ ਸ਼ਾਮਲ ਹੈ
- ਵਿਜ਼ਿਟਰ ਵੀਜ਼ੇ
- ਸਟੂਡੈਂਟ ਵੀਜ਼ੇ
- ਵਰਕ ਵੀਜ਼ੇ।
ਤੁਸੀਂ ਵਿਦੇਸ਼ੀ ਨਾਗਰਿਕਾਂ ਦੇ ਸਹਾਇਤਾ ਪ੍ਰੋਗਰਾਮ ਲਈ ਯੋਗਤਾ ਪੂਰੀ ਕਰ ਸਕਦੇ ਹੋ।
ਇੱਥੇ ਜ਼ਿਆਦਾ ਜਾਣਕਾਰੀ ਪ੍ਰਾਪਤ ਕਰੋ https://foreignnationals.services.govt.nz/ (external link)
ਜੇ ਤੁਸੀਂ ਮਾਨਤਾ-ਪ੍ਰਾਪਤ ਮੌਸਮੀ ਰੁਜ਼ਗਾਰਦਾਤਾ (Recognised Seasonal Employer)(RSE) ਵੀਜ਼ੇ ’ਤੇ ਹੋ ਤਾਂ ਤੁਸੀਂ ਯੋਗਤਾ ਪੂਰੀ ਕਰਦੇ ਹੋ।
ਜੇ ਤੁਸੀਂ RSE ਵੀਜ਼ੇ ’ਤੇ ਹੋ, ਤਾਂ ਤੁਹਾਨੂੰ ਆਪਣੇ ਮਾਲਕ ਨਾਲ ਇਸ ਸਹਾਇਤਾ ਲਈ ਦਰਖ਼ਾਸਤ ਕਰਨ ਬਾਰੇ ਗੱਲ ਕਰਨੀ ਚਾਹੀਦੀ ਹੈ। ਤੁਹਾਡੇ ਮਾਲਕ ਨੂੰ ਰੈੱਡ ਕਰਾਸ ਨੂੰ 0800 733 276 ’ਤੇ ਫ਼ੋਨ ਕਰਨਾ ਚਾਹੀਦਾ ਹੈ (ਵਿਕਲਪ 1 ਦੀ ਚੋਣ ਕਰੋ)।
ਹੋਰ ਸਹਾਇਤਾ
ਤੁਹਾਨੂੰ ਸੁਰੱਖਿਅਤ ਅਤੇ ਤੰਦਰੁਸਤ ਰੱਖਣ ਵਾਸਤੇ ਮਦਦ ਲਈ ਕਈ ਸੇਵਾਵਾਂ ਉਪਲਬਧ ਹਨ।
ਸੁਰੱਖਿਅਤ ਢੰਗ ਨਾਲ ਕੰਮ ਕਰਨ ਬਾਰੇ ਜਾਣਕਾਰੀ
ਵਰਕਸੇਫ਼ 0800 030 040 ਜਾਂ +64 4 897 7699
www.worksafe.govt.nz (external link)
ਕਰਮਚਾਰੀਆਂ ਲਈ ਰੁਜ਼ਗਾਰ ਸਲਾਹ ਅਤੇ ਸਹਾਇਤਾ
www.employment.govt.nz (external link) ਜਾਂ 0800 20 90 20 ’ਤੇ ਜਾਂ +64 9 969 2950 ’ਤੇ ਫ਼ੋਨ ਕਰੋ
ਰਿਹਾਇਸ਼ ਅਤੇ ਕਿਰਾਏਦਾਰੀ
ਕਿਰਾਏਦਾਰਾਂ ਲਈ ਸਲਾਹ ਅਤੇ ਸਹਾਇਤਾ 0800 646 483 ’ਤੇ www.hud.govt.nz (external link) ਜਾਂ ਈਮੇਲ ਕਰੋ info@hud.govt.nz
ਪੱਧਰ 3 ਜਾਂ 4 ਦੀਆਂ COVID-19 (ਕੋਵਿਡ-19) ਦੀਆਂ ਸਫਰ ਦੀਆਂ ਪਾਬੰਦੀਆਂ ਕਰਕੇ ਵਿਸਥਾਪਤ ਹੋਏ ਅਤੇ ਆਪਣੇ ਘਰ ਵਾਪਸ ਨਾ ਜਾ ਸਕਣ ਵਾਲੇ ਵਿਅਕਤੀਆਂ ਲਈ ਅਸਥਾਈ ਰਿਹਾਇਸ਼ੀ ਸੇਵਾਵਾਂ। 0508 754 163 https://temporaryaccommodation.mbie.govt.nz (external link)
ਜੇ ਤੁਹਾਨੂੰ ਅਗਲੇ 7 ਦਿਨਾਂ ਅੰਦਰ ਰਿਹਾਇਸ਼ ਦੀ ਅਤਿ-ਜ਼ਰੂਰੀ ਲੋੜ ਹੈ ਅਤੇ ਕਿਧਰੇ ਵੀ ਰਹਿਣ ਲਈ ਜਗ੍ਹਾ ਨਹੀਂ ਹੈ, ਤਾਂ ਵਰਕ ਅਤੇ ਇਨਕਮ ਨੂੰ 0800 559 006 ’ਤੇ: ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ, ਸ਼ਨੀਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਫ਼ੋਨ ਕਰੋ।
ਇਮੀਗ੍ਰੇਸ਼ਨ
www.immigration.govt.nz/about-us/covid-19 (external link) ’ਤੇ ਜਾਓ ਜਾਂ ਇਮੀਗ੍ਰੇਸ਼ਨ ਕੰਟੈਕਟ ਸੈਂਟਰ ਨੂੰ (ਸਵੇਰੇ 6 ਵਜੇ ਤੋਂ - ਰਾਤ 10 ਵਜੇ) (NZST) ਇਨ੍ਹਾਂ ’ਤੇ ਸਿਰਫ ਲੈਂਡਲਾਈਨ ਤੋਂ 0508 558 855 ’ਤੇ, ਜਾਂ ਆੱਕਲੈਂਡ ਨੂੰ 09 914 4100 ’ਤੇ, ਵੈਲਿੰਗਟਨ ਨੂੰ 04 910 9915 ’ਤੇ, ਜਾਂ ਵਿਦੇਸ਼ਾਂ ਤੋਂ +64 9 914 4100 ’ਤੇ ਕਾਲ ਕਰੋ
ਸੁਰੱਖਿਅਤ ਅਤੇ ਤੰਦਰੁਸਤ ਰਹਿਣਾ
ਜੇ ਤੁਸੀਂ ਜਾਂ ਕੋਈ ਹੋਰ ਵਿਅਕਤੀ ਨੁਕਸਾਨ ਪਹੁੰਚਾਏ ਜਾਣ ਦੇ ਫੌਰੀ ਖ਼ਤਰੇ ਵਿੱਚ ਹੁੰਦੇ ਹੋ ਜਾਂ ਖੁਦ ਨੂੰ ਨੁਕਸਾਨ ਪਹੁੰਚ ਸਕਦੇ ਹੋ ਤਾਂ ਐਮਰਜੈਂਸੀ ਲਾਈਨ ਨੂੰ 111 ’ਤੇ ਫ਼ੋਨ ਕਰੋ।
ਜੇ ਤੁਸੀਂ ਫੌਰੀ ਖ਼ਤਰੇ ਵਿੱਚ ਨਹੀਂ ਹੋ ਪਰ ਪਰਿਵਾਰਕ ਹਿੰਸਾ ਸਬੰਧੀ ਮਦਦ ਦੀ ਲੋੜ ਹੈ ਤਾਂ ਤੁਸੀਂ:
- ਸ਼ਕਤੀ ਇੰਟਰਨੈਸ਼ਨਲ ਨੂੰ 0800 742 584 ’ਤੇ ਕਾਲ ਕਰ ਸਕਦੇ ਹੋ ਜੋ ਦਿਨ ਵਿੱਚ 24 ਘੰਟੇ, ਹਫ਼ਤੇ ਵਿੱਚ 7 ਦਿਨ ਚੱਲਣ ਵਾਲੀ ਸੇਵਾ ਹੈ
- 2ਸ਼ਾਈਨ ਨੂੰ 0508 744 633 ’ਤੇ, ਹਫ਼ਤੇ ਵਿੱਚ 7 ਦਿਨ ਸਵੇਰੇ 9 ਵਜੇ ਤੋਂ ਰਾਤ 11 ਵਜੇ ਤੱਕ ਕਾਲ ਕਰ ਸਕਦੇ ਹੋ।
ਆਪਣੇ ਇਲਾਕੇ ਵਿੱਚ ਸਥਾਨਕ ਸਮਾਜਿਕ ਸਹਾਇਤਾ ਸੇਵਾਵਾਂ ਲਈ, ਫੈਮਿਲੀ ਸਰਵਿਸਿਜ਼ 211 ਹੈਲਪਲਾਈ ਨੂੰ 0800 211 211 ’ਤੇ ਫ਼ੋਨ ਕਰੋ ਜਾਂ ਇੱਸ ਵੈਬਸਾਈਟ ’ਤੇ ਜਾਓ: www.familyservices.govt.nz/directory/ (external link)
ਜਦੋਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਹਿੰਸਾ ਨਾਲ ਨਜਿੱਠ ਰਹੇ ਹੁੰਦੇ ਹੋ ਤਾਂ ਵਿਮੈਨਜ਼ ਰਿਫਿਊਜ਼ (ਔਰਤਾਂ ਦੀ ਪਨਾਹਗਾਹ) ਤੁਹਾਨੂੰ ਸਲਾਹ, ਸਹਾਇਤਾ ਅਤੇ ਸੁਰੱਖਿਅਤ ਰਿਹਾਇਸ਼ ਦੇ ਸਕਦੀ ਹੈ। 0800 733 843
ਐਲਡਰ ਐਬਿਊਜ਼ (ਬਜ਼ੁਰਗਾਂ ਦੇ ਦੁਰਵਿਵਹਾਰ) ਦੀ ਹੈਲਪਲਾਈਨ ਇੱਕ ਮੁਫ਼ਤ ਸੇਵਾ ਹੈ ਜਿਸ ’ਤੇ ਬਜ਼ੁਰਗ ਵਿਅਕਤੀ ਉਸ ਸਮੇਂ ਸੰਪਰਕ ਕਰ ਸਕਦੇ ਹਨ ਜੇ ਉਹ ਜਾਂ ਉਨ੍ਹਾਂ ਦਾ ਕੋਈ ਜਾਣਕਾਰ ਬਜ਼ੁਰਗਾਂ ਪ੍ਰਤੀ ਦੁਰਵਿਵਹਾਰ ਦਾ ਸਾਹਮਣਾ ਕਰ ਰਿਹਾ ਹੁੰਦਾ ਹੈ। 0800 32 668 65
ਵਿਆਕੁਲਤਾ, ਤਕਲੀਫ ਜਾਂ ਮਾਨਸਿਕ ਤੰਦਰੁਸਤੀ ਵਾਸਤੇ ਸਹਾਇਤਾ ਲਈ ਮੁਫ਼ਤ ਸਹਾਇਤਾ ਲਈ ਕਿਸੇ ਸਿਖਲਾਈ-ਪ੍ਰਾਪਤ ਵਿਅਕਤੀ ਨਾਲ ਦਿਨ ਵਿੱਚ 24 ਘੰਟੇ, ਹਫ਼ਤੇ
ਵਿੱਚ 7 ਦਿਨ ਗੱਲ ਕਰਨ ਲਈ 1737 ’ਤੇ ਫ਼ੋਨ ਜਾਂ ਟੈਕਸਟ ਕਰੋ।
ਤੁਸੀਂ ਡਿਪ੍ਰੈਸ਼ਨ ਹੈਲਪਲਾਈਨ ਨੂੰ 0800 111 757 ’ਤੇ ਜਾਂ ਅਲਕੋਹਲ ਡਰੱਗ ਹੈਲਪਲਾਈਨ 0800 787 797 ਨੂੰ ਵੀ ਸੰਪਰਕ ਕਰ ਸਕਦੇ ਹੋ।