ਗਰਮੀਆਂ ਲਈ ਰਾਸ਼ਟਰੀ COVID-19 (ਕੋਵਿਡ-19) ਪੁਨਰ-ਉਭਾਰ ਯੋਜਨਾ / National COVID-19 summer resurgence plan

ਸਾਡੀ ਯੋਜਨਾ ਗਰਮੀਆਂ ਦੌਰਾਨ ਕਿਸੇ ਵੀ ਸੰਭਾਵੀ ਪੁਨਰ-ਉਭਾਰ ਨੂੰ ਨਜਿੱਠਣ ਦੀ ਹੈ।

ਗਰਮੀਆਂ ਵਿੱਚ, ਨਿਊਜ਼ੀਲੈਂਡ ਵਾਸੀ ਦੇਸ਼ ਭਰ ਵਿੱਚ ਸਫਰ ਕਰਦੇ ਹਨ, ਸਮਾਜਿਕ ਮੇਲਜੋਲ ਕਰਦੇ ਹਨ, ਅਤੇ ਵੱਡੇ ਪ੍ਰੋਗਰਾਮਾਂ ਲਈ ਜਾਂਦੇ ਹਨ, ਜੋ ਭਾਈਚਾਰੇ ਵਿੱਚ COVID-19 (ਕੋਵਿਡ-19) ਦੇ ਸੰਭਾਵੀ ਫੈਲਾਵ ਨੂੰ ਵਧਾਉਂਦਾ ਹੈ। ਛੁੱਟੀਆਂ ਦੌਰਾਨ, ਇਹ ਕਿਸੇ ਵੀ ਪ੍ਰਤੀਕਿਰਿਆ ਨੂੰ ਜ਼ਿਆਦਾ ਚੁਣੌਤੀਪੂਰਨ ਬਣਾ ਸਕਦਾ ਹੈ - ਪਰ ਸਾਡੇ ਕੋਲ ਯੋਜਨਾ ਹੈ।

ਸਾਡੀ ਯੋਜਨਾ ਇਸ ਬਾਰੇ ਦੱਸਦੀ ਹੈ ਕਿ COVID-19 (ਕੋਵਿਡ-19) ਦੇ ਜੋਖਮ ਨੂੰ ਕਿਵੇਂ ਘਟਾਉਣਾ ਹੈ, ਕਿਵੇਂ ਤਿਆਰ ਹੋਣਾ ਹੈ ਅਤੇ ਕਿਵੇਂ ਪ੍ਰਤੀਕਿਰਿਆ ਪ੍ਰਗਟ ਕਰਨੀ ਹੈ।

ਘਟਾਓ, ਤਿਆਰ ਰਹੋ, ਪ੍ਰਤੀਕਿਰਿਆ ਪ੍ਰਗਟਾਓ

ਅਸੀਂ COVID-19 (ਕੋਵਿਡ-19) ਦੇ ਕੇਸਾਂ ਦੇ ਜੋਖਮ ਨੂੰ ਘਟਾਵਾਂਗੇ, ਤਿਆਰੀ ਕਰਾਂਗੇ ਅਤੇ ਪ੍ਰਤੀਕਿਰਿਆ ਪ੍ਰਗਟਾਵਾਂਗੇ।

ਘਟਾਉਣਾ – ਤੁਸੀਂ ਕੀ ਕਰ ਸਕਦੇ ਹੋ

ਤੁਸੀਂ COVID-19 (ਕੋਵਿਡ-19) ਮਾਮਲਿਆਂ ਦੇ ਜੋਖਮ ਨੂੰ ਘਟਾਉਣ ਲਈ ਕੀ ਕਰ ਸਕਦੇ ਹੋ:

  • ਆਪਣੀ ਐੱਨ.ਜ਼ੈੱਡ. ਕੋਵਿਡ (NZ COVID) ਟਰੇਸਰ ਐਪ ਵਿੱਚ ਬਲੂਟੁੱਥ ਟਰੇਸਿੰਗ ਨੂੰ ਆੱਨ ਕਰੋ।
  • ਤੁਸੀਂ ਜਿੱਥੇ ਕਿਧਰੇ ਜਾਂਦੇ ਹੋ ਕਿਊ.ਆਰ. ਕੋਡ ਸਕੈਨ ਕਰੋ।
  • ਆਪਣੇ ਹੱਥਾਂ ਨੂੰ ਧੋਵੋ ਅਤੇ ਸੁਕਾਓ।
  • ਆਪਣੀ ਕੂਹਣੀ ’ਤੇ ਖੰਘੋ ਜਾਂ ਛਿੱਕੋ।
  • ਜੇ ਤੁਸੀਂ ਬਿਮਾਰ ਹੋ ਤਾਂ ਘਰ ਵਿੱਚ ਹੀ ਰਹੋ, ਅਤੇ ਟੈਸਟ ਬਾਰੇ ਪਤਾ ਲਗਾਉਣ ਲਈ ਹੈਲਥਲਾਈਨ ਜਾਂ ਆਪਣੇ ਡਾਕਟਰ ਨੂੰ ਕਾਲ ਕਰੋ।
  • 'COVID-19 (ਕੋਵਿਡ-19) ਕਿੱਟ' — ਸਾਬਣ, ਹੱਥਾਂ ਦੇ ਸੈਨੇਟਾਈਜ਼ਰ ਅਤੇ ਫੇਸ ਕਵਰਿੰਗ - ਨਾਲ ਸਫਰ ਕਰੋ।

ਤਿਆਰ ਰਹੋ – ਸਾਡੀ ਟੂਲਕਿੱਟ

ਅਸੀਂ ਆਪਣੀ ਟੂਲਕਿੱਟ ਕਿਵੇਂ ਤਿਆਰ ਕਰਾਂਗੇ।

  • ਸਰਹੱਦੀ ਦਾਖਲੇ ਦੇ ਉਪਾਅ: ਪ੍ਰਬੰਧਿਤ ਇਕਾਂਤਵਾਸ ਅਤੇ ਕੁਆਰਨਟੀਨ, ਅਤੇ ਵਰਕਫੋਰਸ ਟੈਸਟਿੰਗ।
  • ਕੰਟੈਕਟ ਟਰੇਸਿੰਗ (ਸੰਪਰਕ ਵਿਅਕਤੀ ਬਾਰੇ ਪਤਾ ਲਗਾਉਣਾ): ਐੱਨ.ਜ਼ੈੱਡ. ਕੋਵਿਡ (NZ COVID) ਟਰੇਸਰ ਐਪ/ਬਲੂਟੁੱਥ ਡੇਟਾ ਅਤੇ ਪੁਸ਼ ਨੋਟੀਫਿਕੇਸ਼ਨ, ਅਤੇ ਆੱਨ-ਕਾਲ ਵਰਕਫੋਰਸ।
  • ਭਾਈਚਾਰਕ ਟੈਸਟਿੰਗ: ਸੰਪਰਕ ਵਿਅਕਤੀਆਂ ਦੀ ਟੀਚੇ ਵਾਲੀ ਜਾਂਚ, ਨਿਗਰਾਨੀ ਸਬੰਧੀ ਜਾਂਚ, ਪੌਪ-ਅੱਪ ਸਟੇਸ਼ਨ, ਅਤੇ ਆਨ-ਕਾਲ ਵਰਕਫੋਰਸ।
  • ਫੇਸ ਕਵਰਿੰਗ: ਜਿੱਥੇ ਸਰੀਰਕ ਦੂਰੀ ਸੰਭਵ ਨਹੀਂ ਹੁੰਦੀ।
  • ਚੇਤਾਵਨੀ ਪੱਧਰ ਵਿੱਚ ਤਬਦੀਲੀ: ਵਾਇਰਸ ਨੂੰ ਕਾਬੂ ਹੇਠ ਕਰਨ ਲਈ ਸਰਹੱਦ ਨਾਲ ਸਥਾਨਕ ਪੱਧਰ ’ਤੇ, ਜਾਂ ਰਾਸ਼ਟਰ-ਵਿਆਪੀ।

ਪ੍ਰਤੀਕਿਰਿਆ – ਅਸੀਂ ਕਿਵੇਂ ਪ੍ਰਤੀਕਿਰਿਆ ਪ੍ਰਗਟਾਵਾਂਗੇ

ਜੇ ਪੁਨਰ-ਉਭਾਰ ਹੁੰਦਾ ਹੈ ਤਾਂ ਅਸੀਂ ਕਿਵੇਂ ਪ੍ਰਤੀਕਿਰਿਆ ਪ੍ਰਗਟ ਕਰਾਂਗੇ।

ਪੜਾਅ 1: ਮੁਲਾਂਕਣ

ਭਾਈਚਾਰਕ ਕੇਸ ਦੀ ਪੁਸ਼ਟੀ ਹੋਈ ਅਤੇ ਫੈਲਾਵ ਦੇ ਜੋਖਮ ਦਾ ਮੁਲਾਂਕਣ ਕੀਤਾ ਗਿਆ।

ਪੜਾਅ 2: ਫੌਰੀ ਪ੍ਰਤੀਕਿਰਿਆ

ਜੇ ਲੋੜ ਪਈ, ਤਾਂ ਸਿਹਤ ਮੰਤਰਾਲੇ ਦੀ COVID-19 (ਕੋਵਿਡ-19) ਪੁਨਰ-ਉਭਾਰ ਯੋਜਨਾ ਅਤੇ ਰਾਸ਼ਟਰੀ ਪੁਨਰ-ਉਭਾਰ ਯੋਜਨਾ ਕਾਰਜਸ਼ੀਲ ਕੀਤੀ ਗਈ। ਜਗ੍ਹਾ ਅਤੇ (ਬਿਮਾਰੀ ਦੇ) ਫੈਲਾਵ ਦੇ ਜੋਖਮ ਦੀ ਹੱਦ ਦਾ ਮੁਲਾਂਕਣ ਕੀਤਾ ਗਿਆ।

ਕੇਂਦਰੀ ਸਰਕਾਰ ਦਾ ਲੀਡਰਸ਼ਿਪ ਸਮੂਹ ਇਹ ਫੈਸਲਾ ਕਰਦਾ ਹੈ ਕਿ ਕੀ ਕਿਸੇ ਅਗਲੇਰੀ ਕਾਰਵਾਈ ਦੀ ਲੋੜ ਨਹੀਂ ਹੈ, ਜਾਂ ਸਥਿਤੀ ਦੀ ਨਿਗਰਾਨੀ ਕਰਦੀ ਹੈ, ਜਾਂ ਪ੍ਰਤੀਕਿਰਿਆ ਵਿਵਸਥਾ ਨੂੰ ਕਾਰਜਸ਼ੀਲ ਬਣਾਉਂਦੀ ਹੈ।

ਪੜਾਅ 3: ਦੀਰਘਕਾਲਕ ਪ੍ਰਤੀਕਿਰਿਆ

ਜੇ ਪ੍ਰਤੀਕਿਰਿਆ ਦੀ ਵਿਵਸਥਾ ਨੂੰ ਕਾਰਜਸ਼ੀਲ ਕੀਤਾ ਜਾਂਦਾ ਹੈ, ਤਾਂ ਕੇਂਦਰੀ ਅਤੇ ਸਥਾਨਕ ਸਰਕਾਰ ਦੀ ਇੱਕ ਟੀਮ, ਆਈ.ਡਬਲਿਊ.ਆਈ. ਅਤੇ ਭਾਈਚਾਰਕ ਆਗੂ ਫੈਲਾਵ ਨੂੰ ਨਜਿੱਠਣ ਲਈ ਸਥਾਨਕ ਸਿਵਲ ਡਿਫੈਂਸ ਅਤੇ ਐਮਰਜੈਂਸੀ ਮੈਨੇਜਮੈਂਟ ਨਾਲ ਕੰਮ ਕਰਦੇ ਹਨ, ਜਿਨ੍ਹਾਂ ਵਿੱਚ ਸ਼ਾਮਲ ਹੈ:

  • ਜਨ ਸਿਹਤ ਦੀ ਫੌਰੀ ਪ੍ਰਤੀਕਿਰਿਆ
  • ਕਮਜ਼ੋਰ ਵਿਅਕਤੀਆਂ ਅਤੇ ਭਾਈਚਾਰਿਆਂ ਲਈ ਦੇਖਭਾਲ
  • ਕਾਰੋਬਾਰਾਂ ਦੀ ਸਹਾਇਤਾ ਕਰਨੀ

ਪੁਨਰ-ਉਭਾਰ ਦੇ ਪਰਿਦ੍ਰਿਸ਼

COVID-19 (ਕੋਵਿਡ-19) ਇੱਕ ਪੇਚੀਦਾ ਵਾਇਰਸ ਹੈ – ਅਸੀਂ ਹੁਣ ਤੱਕ ਆਪਣੇ ਤਜਰਬੇ ਤੋਂ ਬਹੁਤ ਕੁਝ ਸਿੱਖਿਆ ਹੈ, ਪਰ ਫੈਲਾਵ ਨੂੰ ਰੋਕਣ ਲਈ ਸਾਡੇ ਸਾਰਿਆਂ ਲਈ ਨਿਭਾਉਣ ਵਾਸਤੇ ਭੂਮਿਕਾ ਹੁੰਦੀ ਹੈ।

ਸਾਡੀ ‘ਟੈਸਟ, ਟਰੇਸ (ਪਤਾ ਲਗਾਉਣ) ਅਤੇ ਆਇਸੋਲੇਟ (ਇਕਾਂਤਵਾਸ)’ ਦੀ ਪਹੁੰਚ ਕਾਫੀ ਜ਼ਿਆਦਾ ਵਿਅਕਤੀਆਂ ਦੀ ਜਾਂਚ ਕਰ ਸਕਣ, ਅਤੇ ਸੰਪਰਕ ਵਿੱਚ ਆਏ ਵਿਅਕਤੀਆਂ ਬਾਰੇ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਅਲੱਗ (ਇਕਾਂਤਵਾਸ ਵਿੱਚ) ਰੱਖਣ ਵੱਲ ਕੇਂਦਰਤ ਹੁੰਦੀ ਹੈ। ਅਸੀਂ ਇਸ ਬਾਰੇ ਅਨੁਮਾਨ ਨਹੀਂ ਲਗਾ ਸਕਦੇ ਕਿ ਭਾਈਚਾਰੇ ਵਿੱਚ ਨਵਾਂ ਮਾਮਲਾ ਕਿੱਥੇ ਜਾਂ ਕਿਵੇਂ ਪ੍ਰਗਟ ਹੋ ਸਕਦਾ ਹੈ, ਪਰ ਅਸੀਂ ਵਿਆਪਕ ਪ੍ਰਕਾਰ ਦੀਆਂ ਸਥਿਤੀਆਂ ਨੂੰ ਨਜਿੱਠਣ ਲਈ ਬਹੁਤ ਸਾਰੀ ਯੋਜਨਾ ਬਣਾਈ ਹੈ।

ਹਾਲਾਂਕਿ ਕੋਈ ਵੀ ਪ੍ਰਤੀਕਿਰਿਆ ਜਗ੍ਹਾ ਜਾਂ ਸਮੇਂ ਵਰਗੇ ਹਾਲਾਤ ਉੱਤੇ ਨਿਰਭਰ ਕਰੇਗੀ, ਪਰ ਗਰਮੀਆਂ ਦੌਰਾਨ 3 ਪਰਿਦ੍ਰਿਸ਼ਾਂ ਬਾਰੇ ਸੋਚਣਾ ਉਪਯੋਗੀ ਹੈ।

ਪਰਿਦ੍ਰਿਸ਼ 1: ਸੰਮਲਿਤ ਸਰਹੱਦੀ ਮਾਮਲਾ

ਸਰਹੱਦੀ ਕਰਮਚਾਰੀ ਦਾ ਟੈਸਟ ਰੂਟੀਨ ਜਾਂਚ ਦੇ ਹਿੱਸੇ ਵੱਜੋਂ ਪਾਜ਼ਿਟਿਵ ਆਉਂਦਾ ਹੈ।

ਫੌਰੀ ਕੰਟੈਕਟ ਟਰੇਸਿੰਗ ਇਹ ਪਤਾ ਲਗਾਉਂਦੀ ਹੈ ਕਿ ਵਿਅਕਤੀ ਦੀ ਸੀਮਤ ਆਵਾਜਾਈ ਰਹੀ ਸੀ ਅਤੇ ਕੰਮ ’ਤੇ ਨਾ ਰਹਿੰਦੇ ਹੋਏ ਕੁਝ ਕੁ ਲੋਕਾਂ ਲਾਲ ਸੰਪਰਕ ਹੋਏ ਸਨ।

ਇਹ ਮਿਆਰੀ ‘ਟੈਸਟ, ਟਰੇਸ ਅਤੇ ਆਇਸੋਲੇਟ’ ਮਾਮਲਾ ਹੈ।

ਨਿਊਜ਼ੀਲੈਂਡ ਦੇ ਸੰਭਾਵੀ ਤੌਰ ’ਤੇ ਚੇਤਾਵਨੀ ਪੱਧਰ 1 ’ਤੇ ਰਹਿਣ ਦੀ ਸੰਭਾਵਨਾ ਹੋਵੇਗੀ।

ਤੁਹਾਨੂੰ ਕੀ ਕਰਨਾ ਚਾਹੀਦਾ ਹੈ 

ਇਸ ਵੈਬਸਾਈਟ ਅਤੇ ਸਾਡੇ ਫੇਸਬੁੱਕ ਪੇਜ ਉੱਤੇ ਤਾਜ਼ਾ ਜਾਣਕਾਰੀ ਲਈ ਨਜ਼ਰ ਬਣਾਈ ਰੱਖੋ।

COVID-19 (ਕੋਵਿਡ-19) ਵਿਰੁੱਧ ਇੱਕਮੁੱਠ ਹੋਣ ਸਬੰਧੀ ਫੇਸਬੁੱਕ ਪੇਜ (external link)

ਪਰਿਦ੍ਰਿਸ਼ 2: ਰਾਸ਼ਟਰੀ ਪ੍ਰਤੀਕਿਰਿਆ ਦੀ ਸੰਭਾਵਨਾ

ਇੱਕ ਵਿਅਕਤੀ ਦਾ ਛੁੱਟੀਆਂ ਸਮੇਂ ਇੱਕ ਕੈਂਪ-ਅਸਥਾਨ ’ਤੇ ਹੋਣ ਸਮੇਂ ਟੈਸਟ ਪਾਜ਼ਿਟਿਵ ਆਉਂਦਾ ਹੈ।

ਸ਼ੁਰੂਆਤੀ ਜਾਂਚ ਪਤਾ ਲਗਾਉਂਦੀ ਹੈ ਕਿ ਵਿਅਕਤੀ ਸਰਹੱਦੀ ਕਰਮਚਾਰੀ ਨਾਲ ਸਬੰਧਤ ਹੈ। ਇਸ ਗੱਲ ਦੀ ਕਾਫੀ ਸੰਭਾਵਨਾ ਹੈ ਕਿ ਕੰਟੈਕਟ ਟਰੇਸਿੰਗ ਕਿਸੇ ਵੀ ਅਜਿਹੇ ਵਿਅਕਤੀ ਬਾਰੇ ਪਤਾ ਲਗਾਏਗੀ ਜੋ ਲਾਗਗ੍ਰਸਤ ਹੋਇਆ ਹੋ ਸਕਦਾ ਹੈ।

ਸਥਾਨਕ ਜਾਂ ਖੇਤਰੀ ਜਾਂਚ ਸਮਰੱਥਾ ਵਿੱਚ ਵਾਧਾ ਕੀਤਾ ਜਾਵੇਗਾ।

ਟੀਚੇ ਵਾਲੀਆਂ ਪਾਬੰਦੀਆਂ ਅਤੇ/ਜਾਂ ਚੇਤਾਵਨੀ ਪੱਧਰ ਦੀਆਂ ਤਬਦੀਲੀਆਂ ਸੰਭਵ ਹਨ। ਕੈਂਪ ਲਗਾਉਣ ਵਾਲਿਆਂ ਨੂੰ ਅਧਿਕਾਰਿਕ ਸਲਾਹ ਦੀ ਪਾਲਣਾ ਕਰਨ ਲਈ ਕਿਹਾ ਜਾਵੇਗਾ।

ਸਾਨੂੰ ਕੀ ਕਰਨਾ ਚਾਹੀਦਾ ਹੈ

ਸਰਕਾਰੀ ਸਲਾਹ ਦੀ ਪਾਲਣਾ ਕਰੋ, ਮੀਡੀਆ ਐਲਾਨ ’ਤੇ ਗੌਰ ਕਰੋ ਅਤੇ ਇਸ ਵੈਬਸਾਈਟ ’ਤੇ ਨਜ਼ਰ ਬਣਾਈ ਰੱਖੋ।

ਪਰਿਦ੍ਰਿਸ਼ 3: ਰਾਸ਼ਟਰੀ ਪ੍ਰਤੀਕਿਰਿਆ ਦੀ ਸੰਭਾਵਨਾ

ਇੱਕ ਵਿਅਕਤੀ ਦੇ ਵੱਖਰੇ ਖੇਤਰ ਵਿੱਚ ਵੱਡੇ ਸੰਗੀਤਕ ਉਤਸਵ ਤੋਂ ਬਾਅਦ ਸਫਰ ਕਰਕੇ ਘਰ ਆਉਣ ਮਗਰੋਂ ਟੈਸਟ ਪਾਜ਼ਿਟਿਵ ਆਉਦਾ ਹੈ।

ਜਾਂਚ ਵਿੱਚ ਸਰਹੱਦ ਨਾਲ ਕੋਈ ਸਬੰਧ ਨਾ ਹੋਣ ਬਾਰੇ ਪਤਾ ਲੱਗਦਾ ਹੈ। ਉਤਸਵ ਵਿੱਚ ਸੰਭਾਵੀ ਰੂਪ ਵਿੱਚ ਵੱਡੀ ਗਿਣਤੀ ਵਿੱਚ ਲੋਕ ਸੰਪਰਕ ਵਿੱਚ ਆਏ ਸਨ ਅਤੇ ਹੁਣ ਖੇਤਰ ਤੋਂ ਬਾਹਰ ਜਾ ਚੁੱਕੇ ਹਨ। ਦੇਸ਼ ਭਰ ਵਿੱਚ ਫੈਲਾਵ ਦਾ ਉੱਚ ਜੋਖਮ ਹੁੰਦਾ ਹੈ।

ਉਤਸਵ ਦੀ ਕਿਸਮ ਨਜ਼ਦੀਕੀ ਸੰਪਰਕ-ਵਿਅਕਤੀਆਂ ਦੀ ਪਹਿਚਾਣ ਕਰਨੀ ਮੁਸ਼ਕਿਲ ਬਣਾਏਗੀ। ਰਾਸ਼ਟਰ ਪੱਧਰ ’ਤੇ ਜਾਂਚ ਦੀ ਸਮਰੱਥਾ ਵਿੱਚ ਵਾਧਾ ਕੀਤਾ ਜਾਵੇਗਾ।

ਰਾਸ਼ਟਰ-ਵਿਆਪੀ ਚੇਤਾਵਨੀ ਪੱਧਰ ਦੀ ਤਬਦੀਲੀ ਸੰਭਵ ਹੈ। ਪ੍ਰੋਗਰਾਮ ਰੱਦ ਕੀਤੇ ਜਾ ਸਕਦੇ ਹਨ, ਅਤੇ ਨਿਊ ਜ਼ੀਲੈਂਡ ਵਾਸੀਆਂ ਨੂੰ ਸਰਕਾਰੀ ਸਲਾਹ ਦੀ ਉਡੀਕ ਕਰਦੇ ਸਮੇਂ ਆਪਣੇ ਬੱਬਲ ਵਿੱਚ ਉੱਥੇ ਹੀ ਰਹਿਣ ਲਈ ਕਿਹਾ ਜਾ ਸਕਦਾ ਹੈ ਜਿੱਥੇ ਉਹ ਹੁੰਦੇ ਹਨ।

ਸਾਨੂੰ ਕੀ ਕਰਨਾ ਚਾਹੀਦਾ ਹੈ

ਸਰਕਾਰੀ ਸਲਾਹ ਦੀ ਪਾਲਣਾ ਕਰੋ, ਮੀਡੀਆ ਐਲਾਨ ’ਤੇ ਗੌਰ ਕਰੋ ਅਤੇ ਇਸ ਵੈਬਸਾਈਟ ’ਤੇ ਨਜ਼ਰ ਬਣਾਈ ਰੱਖੋ।

ਪੁਨਰ-ਉਭਾਰ ਯੋਜਨਾ ਨੂੰ ਡਾਊਨਲੋਡ ਕਰੋ

ਬੇਰੋਕ ਗਰਮੀਆਂ: COVID-19 (ਕੋਵਿਡ-19) ਨੂੰ ਨਜਿੱਠਣ ਲਈ ਸਾਡੀ ਯੋਜਨਾ  (external link)