ਪੱਧਰ 2 ’ਤੇ ਰਹਿਣਾ / Living at Level 2
On this page
- ਘਰ ਤੋਂ ਬਾਹਰ ਹੋਰਨਾਂ ਤੋਂ 2 ਮੀਟਰ ਦੂਰੀ ’ਤੇ, ਅਤੇ ਕੰਮ ਵਾਲੀ ਥਾਂ ’ਤੇ 1 ਮੀਟਰ ਦੂਰ ਰਹਿਣਾ ਚਾਹੀਦਾ ਹੈ।
- ਜਨਤਕ ਟਰਾਂਸਪੋਰਟ, ਉਡਾਣਾਂ ਅਤੇ ਉਸ ਸਮੇਂ ਫੇਸ ਕਵਰਿੰਗ (ਮੂੰਹ ਢਕਣ ਵਾਲੀਆਂ ਚੀਜ਼ਾਂ) ਪਹਿਨਣੀ ਚਾਹੀਦੀ ਹੈ ਜਦੋਂ ਸਰੀਰਕ ਦੂਰੀ
ਮੁਸ਼ਕਿਲ ਹੁੰਦੀ ਹੈ ਜਿਵੇਂ ਕਿ ਸੁਪਰਮਾਰਕੀਟਾਂ ਜਾਂ ਦੁਕਾਨਾਂ ’ਤੇ। - ਆਪਣੇ ਹੱਥ ਨਿਯਮਤ ਤੌਰ ’ਤੇ ਧੋਣੇ ਅਤੇ ਸੁਕਾਉਣੇ ਚਾਹੀਦੀ ਹੈ।
- ਜੇ ਉਨ੍ਹਾਂ ਨੂੰ ਸਰਦੀ-ਜੁਕਾਮ ਜਾਂ ਫਲੂ ਦੇ ਲੱਛਣ ਹਨ ਤਾਂ ਘਰ ਵਿੱਚ ਰਹਿਣਾ ਚਾਹੀਦਾ ਹੈ, ਉਨ੍ਹਾਂ ਨੂੰ ਡਾਕਟਰ ਜਾਂ ਹੈਲਥਲਾਈਨ ਨੂੰ ਕਾਲ ਕਰਨੀ ਅਤੇ ਟੈਸਟ ਕਰਵਾਉਣਾ ਚਾਹੀਦਾ ਹੈ। ਸਫਰ ਨਹੀਂ ਕਰਨਾ ਚਾਹੀਦਾ, ਸਕੂਲ ਜਾਂ ਕੰਮ ’ਤੇ ਨਹੀਂ ਜਾਣਾ ਚਾਹੀਦਾ।
- ਇਸ ਬਾਰੇ ਨਜ਼ਰ ਰੱਖਣੀ ਚਾਹੀਦੀ ਹੈ ਕਿ ਤੁਸੀਂ ਕਿੱਥੇ ਜਾਂਦੇ ਹੋ ਅਤੇ ਕਿਸ ਨੂੰ ਮਿਲਦੇ ਹੋ। ਐੱਨ.ਜ਼ੈੱਡ ਕੋਵਿਡ ਟਰੇਸਰ ਐਪ, COVID-19 (ਕੋਵਿਡ-19) ਟਰੇਸਰ ਪੁਸਤਿਕਾ, ਜਾਂ ਲਿਖ਼ਤੀ ਵੇਰਵਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਕੱਠ ਜਿਵੇਂ ਕਿ ਚਰਚ ਸਰਵਿਸਿਜ਼, ਖੇਡਾਂ ਅਤੇ ਸਮਾਜਿਕ ਪ੍ਰੋਗਰਾਮ 100 ਵਿਅਕਤੀਆਂ ਤੱਕ ਸੀਮਤ ਹਨ।
ਜੇ ਪ੍ਰਬੰਧਕ ਲੋੜਾਂ ਨੂੰ ਪੂਰਾ ਕਰਦਾ ਹੈ,ਤਾਂ 100 ਤੱਕ ਲੋਕ ਟਾਂਗੀਹਾਂਗਾ ਅਤੇ ਅੰਤਮ ਸੰਸਕਾਰ ਵਿਚ ਸ਼ਾਮਲ ਹੋ ਸਕਦੇ ਹਨ।
ਅੰਤਿਮ ਸੰਸਕਾਰ ਅਤੇ ਟਾਂਗੀਹਾਂਗਾ ਦੀਆਂ ਜ਼ਰੂਰਤਾਂ ਅਤੇ ਸਲਾਹ
ਸੁਰੱਖਿਅਤ ਢੰਗ ਨਾਲ ਕਾਰੋਬਾਰ ਕਰਨਾ
ਜਿਹੜੇ ਕਾਰੋਬਾਰੀ ਅਦਾਰੇ ਜਨ ਸਿਹਤ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ ਉਹ ਸਟਾਫ ਅਤੇ ਗਾਹਕਾਂ ਲਈ ਖੁੱਲ੍ਹ ਸਕਦੇ ਹਨ।
ਜਨ ਸਿਹਤ ਜ਼ਰੂਰਤਾਂ ਵਿੱਚ ਸ਼ਾਮਲ ਹੈ:
- ਐੱਨ.ਜ਼ੈੱਡ. COVID (ਕੋਵਿਡ) ਟਰੇਸਰ ਐਪ ਕਿਊ.ਆਰ. ਕੋਡ ਪੋਸਟਰ ਨੂੰ ਪ੍ਰਦਰਸ਼ਿਤ ਕਰਨਾ ਅਤੇ ਕੰਟੈਕਟ ਟਰੇਸਿੰਗ (ਕੋਰੋਨਾ ਪਾਜ਼ਿਟਿਵ ਵਿਅਕਤੀ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਬਾਰੇ ਪਤਾ ਲਗਾਉਣਾ) ਲਈ ਬਦਲਵੀਂ ਵਿਵਸਥਾ ਹੋਣੀ; ਅਤੇ
- ਹੱਥ ਧੋਣ ਅਤੇ ਸਤ੍ਹਾਵਾਂ ਨੂੰ ਨਿਯਮਿਤ ਤੌਰ ’ਤੇ ਸਾਫ ਕਰਨ ਵਰਗੇ ਸਵੱਛਤਾ ਉਪਾਆਂ ਨੂੰ ਕਾਇਮ ਰੱਖਣਾ, ਅਤੇ
- ਸਰੀਰਕ ਦੂਰੀ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ।
ਗਾਹਕਾਂ ਦੇ ਅਦਾਰਿਆਂ ’ਤੇ ਮੁਹੱਈਆ ਕੀਤੀਆਂ ਜਾਂਦੀਆਂ ਸੇਵਾਵਾਂ - ਉਦਾਹਰਣ ਲਈ ਉਨ੍ਹਾਂ ਦੇ ਘਰ ਲਈ, ਅਤੇ ਜਨ ਸਿਹਤ ਉਪਾਆਂ ਨੂੰ ਪੂਰਾ ਕਰਨ ਵਾਲੀਆਂ ਨਜ਼ਦੀਕੀ ਸੰਪਰਕ ਸੇਵਾਵਾਂ ਖੁੱਲ੍ਹ ਸਕਦੀਆਂ ਹਨ।
ਜੇ ਇੱਕ ਕੰਮ ਵਾਲੀ ਥਾਂ ਇਨ੍ਹਾਂ ਉਪਾਆਂ ਨੂੰ ਪੂਰਾ ਨਹੀਂ ਕਰ ਸਕਦੀ ਤਾਂ ਇਹ ਕੰਮਕਾਜ ਨਹੀਂ ਕਰ ਸਕਦੀ।
ਸਾਰੇ ਕਾਰੋਬਾਰਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਜੇ ਸੰਭਵ ਹੋਵੇ ਤਾਂ ਉਹ ਕੰਮ ਕਰਨ ਦੇ ਬਦਲਵੇਂ ਤਰੀਕਿਆਂ ਦੀ ਵਰਤੋਂ ਕਰਨ ਅਤੇ ਜੋਖਮਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਨਜਿੱਠਣ ਦੇ ਤਰੀਕਿਆਂ ਲਈ ਕਰਮਚਾਰੀਆਂ ਨਾਲ ਗੱਲ ਕਰਨ।
ਕਾਰੋਬਾਰਾਂ ਨੂੰ ਸਿਹਤ ਅਤੇ ਸੁਰੱਖਿਆ ਦੀਆਂ ਹੋਰ ਸਾਰੀਆਂ ਜ਼ਿੰਮੇਵਾਰੀਆਂ ਨੂੰ ਵੀ ਲਾਜ਼ਮੀ ਤੌਰ ’ਤੇ ਪੂਰਾ ਕਰਨਾ ਚਾਹੀਦਾ ਹੈ ਅਤੇ ਘੱਟੋ-ਘੱਟ ਰੁਜ਼ਗਾਰ ਮਿਆਰ ਪੂਰੇ ਕਰਨੇ ਚਾਹੀਦੇ ਹਨ।
ਪੱਧਰ 2 ’ਤੇ ਸਿੱਖਿਆ
ਆਰੰਭਕ ਸਿੱਖਿਆ ਕੇਂਦਰ, ਪ੍ਰੀ-ਸਕੂਲ, ਸਕੂਲ ਅਤੇ ਟਰਸ਼ਰੀ ਸਿੱਖਿਆ ਵਾਲੀਆਂ ਥਾਵਾਂ ਸਾਰੇ ਉਮਰ ਸਮੂਹਾਂ ਲਈ ਖੁੱਲ੍ਹੀਆਂ ਹਨ।
ਬੱਚਿਆਂ ਦਾ ਸਕੂਲ ਵਿੱਚ ਰਹਿਣਾ ਸੁਰੱਖਿਅਤ ਹੈ।
ਬੱਚਿਆਂ ਜਾਂ ਨੌਜਵਾਨ ਵਿਅਕਤੀਆਂ ਨੂੰ ਲਾਜ਼ਮੀ ਤੌਰ ’ਤੇ ਘਰ ਵਿੱਚ ਰਹਿਣਾ ਚਾਹੀਦਾ ਹੈ ਜੇ:
- ਉਹ ਬਿਮਾਰ ਹਨ
- ਉਨ੍ਹਾਂ ਨੂੰ COVID-19 (ਕੋਵਿਡ-19) ਦੇ ਲੱਛਣ ਹਨ
- ਉਹ ਸਵੈ-ਇਕਾਂਤਵਾਸ ਵਿੱਚ ਹਨ
- ਉਹ COVID-19 (ਕੋਵਿਡ-19) ਟੈਸਟ ਦੇ ਨਤੀਜਿਆਂ ਲਈ ਉਡੀਕ ਕਰ ਰਹੇ ਹਨ।
ਸਾਵਧਾਨੀ ਪੱਧਰ 2 ’ਤੇ ਸਫਰ ਅਤੇ ਆਵਾਜਾਈ
ਜੇ ਤੁਸੀਂ ਬਿਮਾਰ ਹੋ, ਤਾਂ ਘਰ ਵਿੱਚ ਹੀ ਰਹੋ।
ਜੇ ਤੁਸੀਂ ਤੰਦਰੁਸਤ ਹੋ, ਤਾਂ ਤੁਸੀਂ ਸਫਰ ਕਰ ਸਕਦੇ ਹੋ। ਪਰ ਯਕੀਨੀ ਬਣਾਓ ਕਿ ਤੁਸੀਂ ਇਸ ਨੂੰ ਸੁਰੱਖਿਅਤ ਤਰੀਕੇ ਨਾਲ ਕਰਦੇ ਹੋ।
ਜਨਤਕ ਟਰਾਂਸਪੋਰਟ ’ਤੇ ਜਾਂ ਉਸ ਸਮੇਂ ਮਾਸਕ ਪਹਿਨੋ ਜਦੋਂ ਸਰੀਰਕ ਦੂਰੀ ਕਾਇਮ ਰੱਖਣੀ ਮੁਸ਼ਕਿਲ ਹੁੰਦੀ ਹੈ। ਆਪਣੀ ਆਵਾਜਾਈ ਉੱਤੇ ਨਜ਼ਰ ਰੱਖੋ।
ਸਾਵਧਾਨੀ ਪੱਧਰ 2 ਉੱਤੇ ਕਸਰਤ ਅਤੇ ਮਨਪ੍ਰਚਾਵਾ
ਸਾਵਧਾਨੀ ਪੱਧਰ 2 ’ਤੇ ਤੁਸੀਂ ਆਪਣੀਆਂ ਖੇਡ ਅਤੇ ਮਨਪ੍ਰਚਾਵੇ ਦੀਆਂ ਆਮ ਗਤੀਵਿਧੀਆਂ ਕਰ ਸਕਦੇ ਹੋ ਜੇ ਤੁਸੀਂ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਕਰ ਸਕਦੇ ਹੋ। ਪਰ ਜੇ ਤੁਸੀਂ ਬਿਮਾਰ ਹੋ ਤਾਂ ਘਰ ਵਿੱਚ ਹੀ ਰਹੋ।
ਆਮ ਲੋਕਾਂ ਵਿੱਚ ਕਸਰਤ ਕਰਨ ਸਮੇਂ, ਤੁਸੀਂ ਉਨ੍ਹਾਂ ਲੋਕਾਂ ਤੋਂ 2 ਮੀਟਰ ਦੂਰ ਰਹੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਨਹੀਂ ਹੋ।
ਤੁਸੀਂ ਇਹੋ ਜਿਹੀਆਂ ਗਤੀਵਿਧੀਆਂ ਕਰ ਸਕਦੇ ਹੋ:
- ਸੈਰ ਕਰਨੀ, ਬਾਈਕ ਚਲਾਉਣਾ ਅਤੇ ਜਨਤਕ ਸੰਭਾਲ ਵਾਲੀ ਜ਼ਮੀਨ ਉੱਤੇ ਸ਼ਿਕਾਰ ਕਰਨਾ
- ਜਨਤਕ ਸਵਿਮਿੰਗ ਪੂਲ ’ਤੇ ਤੈਰਾਕੀ ਕਰਨੀ, ਪਰ ਉੱਥੇ ਪਾਬੰਦੀਆਂ ਹੋਣਗੀਆਂ
- ਜਿਮ ਜਾਣਾ, ਪਰ ਉੱਥੇ ਪਾਬੰਦੀਆਂ ਹੋਣਗੀਆਂ
- ਕਿਸ਼ਤੀ ਚਲਾਉਣੀ ਅਤੇ ਮੋਟਰ ਵਾਲੀਆਂ ਪਾਣੀ ਦੀਆਂ ਖੇਡਾਂ ਖੇਡਣੀਆਂ।
ਭਾਈਚਾਰਕ ਖੇਡਾਂ ਨੂੰ ਲਾਜ਼ਮੀ ਤੌਰ ’ਤੇ 100 ਦੇ ਗਰੁੱਪਾਂ ਤੱਕ ਸੀਮਤ ਰੱਖਣਾ ਚਾਹੀਦਾ ਹੈ।
ਰੈਫਰੀ, ਅਧਿਕਾਰੀ ਅਤੇ ਸਪੋਰਟਸ ਗੇਮ ਲਈ ਸੇਵਾਵਾਂ ਮੁਹੱਈਆ ਕਰਵਾਉਣ ਵਾਲੇ ਹੋਰ ਕਰਮਚਾਰੀ 100 ਵਿਅਕਤੀਆਂ ਵਿੱਚ ਸ਼ਾਮਲ ਨਹੀਂ ਹਨ।
ਖਾਸ, ਪੇਸ਼ੇਵਰ ਅਤੇ ਅਰਧ-ਪੇਸ਼ੇਵਰ ਖੇਡ ਦੇ ਖਿਡਾਰੀਆਂ ਲਈ ਇਕੱਠ ਦੀਆਂ ਸੀਮਾਵਾਂ ਲਾਗੂ ਨਹੀਂ ਹੁੰਦੀਆਂ। ਅਜਿਹਾ ਇਸ ਲਈ ਹੈ ਕਿਉਂਕਿ ਕੰਮ ਵਾਲੀ ਥਾਂ ਵਿੱਚ ਖਿਡਾਰੀਟਾਂ ਨੂੰ ਕਰਮਚਾਰੀ ਸਮਝਿਆ ਜਾਂਦਾ ਹੈ। ਦਰਸ਼ਕਾਂ ਨੂੰ ਇਕੱਠ ਸਮਝਿਆ ਜਾਂਦਾ ਹੈ ਅਤੇ ਇਹ 100 ਦੇ ਗਰੁੱਪ ਤੱਕ ਸੀਮਤ ਹਨ।
ਸਪੋਰਟਸ ਫੀਲਡ ਇਨ੍ਹਾਂ ਰਾਹੀਂ ਕਈ ਨਿਯਤ ਥਾਵਾਂ ਬਣਾ ਸਕਦੇ ਹਨ:
- 100 ਤੱਕ ਦੇ ਗਰੁੱਪਾਂ ਵਿੱਚ ਲੋਕਾਂ ਨੂੰ ਰੱਖ ਕੇ
- ਜਦੋਂ ਚਾਰਦਿਵਾਰੀ ਤੋਂ ਬਾਹਰ ਜਾਂ ਰੋਕਾਂ ’ਤੇ ਹੋਣ ਤਾਂ ਲਗਾਤਾਰ 2 ਮੀਟਰ ਦੀ ਸਰੀਰਕ ਦੂਰੀ ਰਾਹੀਂ ਗਰੁੱਪਾਂ ਨੂੰ ਵੱਖ ਰੱਖ ਕੇ।
ਗਰੁੱਪਾਂ ਨੂੰ ਇੱਕੋ ਸਮੇਂ ਇੱਕ ਦੂਜੇ ਵਿੱਚ ਰਲਣ ਤੋਂ ਜਾਂ ਸਾਂਝੀਆਂ ਥਾਵਾਂ ਸਾਂਝਾ ਕਰਨ ਤੋਂ ਰੋਕਣਾ ਚਾਹੀਦਾ ਹੈ।
ਪ੍ਰਬੰਧਕ ਅਤੇ ਅਦਾਰਿਆਂ ਦੇ ਮੁਖੀ ਸੰਪਰਕ ਵਿਅਕਤੀ ਬਾਰੇ ਪਤਾ ਲਗਾਉਣ ਦੀ ਜਾਣਕਾਰੀ ਇਕੱਤਰ ਕਰਨ ਲਈ ਜ਼ਿੰਮੇਵਾਰ ਹੁੰਦੇ ਹਨ।
ਸਪੋਰਟ ਨਿਊ ਜ਼ੀਲੈਂਡ ਤੋਂ ਦਿਸ਼ਾ-ਨਿਰਦੇਸ਼ (external link)
ਸਮਾਜਿਕ ਇਕੱਠ
ਕਿਸੇ ਇੱਕ ਸਮੇਂ ਵਿੱਚ ਇੱਕ ਪਰਿਭਾਸ਼ਤ ਜਗ੍ਹਾ ਵਿੱਚ ਲਾਜ਼ਮੀ ਤੌਰ ’ਤੇ 100 ਤੋਂ ਜ਼ਿਆਦਾ ਵਿਅਕਤੀਆਂ ਦਾ ਇਕੱਠ ਨਹੀਂ ਹੋਣਾ ਚਾਹੀਦਾ।
ਇਸ ਵਿੱਚ ਸ਼ਾਮਲ ਹੈ:
- ਮਹਿਮਾਨਾਂ ਨੂੰ ਆਪਣੇ ਘਰ ਵਿੱਚ ਬੁਲਾਉਣਾ
- ਪਰਿਵਾਰਕ ਪ੍ਰੋਗਰਾਮ
- ਵਿਆਹ
- ਧਾਰਮਿਕ ਸੇਵਾਵਾਂ
- ਭਾਈਚਾਰਕ ਕਲੱਬ ਅਤੇ ਖੇਡ ਗਤੀਵਿਧੀਆਂ
- ਨਿੱਜੀ ਸਮਾਗਰਮ ਜਿਵੇਂ ਕਿ ਜਨਮ-ਦਿਨ ਪਾਰਟੀ ਜਾਂ ਸਟੈਗ ਡੂ।
ਅੰਤਿਮ ਸੰਸਕਾਰ ਅਤੇ ਟਾਂਗੀਹਾਂਗਾ ਦੀਆਂ ਜ਼ਰੂਰਤਾਂ ਅਤੇ ਸਲਾਹ
ਸਮਾਜਿਕ ਇਕੱਠ ਲਈ ਸੇਵਾਵਾਂ ਮੁਹੱਈਆ ਕਰਵਾਉਣ ਵਾਲੇ ਕਰਮਚਾਰੀਆਂ ਨੂੰ 100 ਵਿਅਕਤੀਆਂ ਦੀ ਸੀਮਾ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ।
ਸਤ੍ਹਾਵਾਂ ਨੂੰ ਸਾਫ਼ ਰੱਖੋ, ਆਪਣੇ ਹੱਥ ਧੋਵੋ ਅਤੇ ਜਿੱਥੇ ਸੰਭਵ ਹੁੰਦਾ ਹੈ ਸੁਰੱਖਿਅਤ ਸਰੀਰਕ ਦੂਰੀ ਕਾਇਮ ਰੱਖੋ ਜੇ ਤੁਸੀਂ ਉਨ੍ਹਾਂ ਲੋਕਾਂ ਨਾਲ ਸਰੀਰਕ ਦੂਰੀ ਕਾਇਮ ਨਹੀਂ ਰੱਖ ਸਕਦੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਨਹੀਂ ਹੁੰਦੇ ਤਾਂ ਫੇਸ ਕਵਰਿੰਗ ਪਹਿਨਣ ਬਾਰੇ ਵਿਚਾਰ ਕਰੋ।
ਕਾਨੂੰਨੀ ਤੌਰ ’ਤੇ ਇਕੱਠ ਦਾ ਇੰਤਜਾਮ ਕਰਨ ਵਾਲੇ ਵਿਅਕਤੀ ਨੂੰ ਲਾਜ਼ਮੀ ਤੌਰ ’ਤੇ ਹਾਜ਼ਰ ਹੋਣ ਵਾਲੇ ਵਿਅਕਤੀਆਂ ਦਾ ਰਿਕਾਰਡ ਰੱਖਣਾ ਚਾਹੀਦਾ ਹੈ ਜੋ ਇਹ ਯਕੀਨੀ ਬਣਾਉਣ ਲਈ ਹੈ ਕਿ ਜੇ ਲੋੜ ਪੈਂਦੀ ਹੈ ਤਾਂ ਕੰਟੈਕਟ ਟਰੇਸਿੰਗ ਹੋ ਸਕੇ। ਜੇ ਇਕੱਠ ਵਿੱਚ ਹਰੇਕ ਵਿਅਕਤੀ ਇੱਕ ਦੂਜੇ ਨੂੰ ਜਾਣਦਾ ਹੈ ਤਾਂ ਇਸ ਦੀ ਲੋੜ ਨਹੀਂ ਹੁੰਦੀ, ਪਰ ਫੇਰ ਵੀ ਇਹ ਚੰਗਾ ਸੁਝਾਅ ਹੁੰਦਾ ਹੈ।
ਜੇ ਤੁਸੀਂ ਇੱਕ ਜਗ੍ਹਾ ਨੂੰ ਇਕੱਠ ਲਈ ਕਿਰਾਏ ’ਤੇ ਲਿਆ ਹੈ ਤਾਂ ਫੇਰ ਇਕੱਠ ਦੇ ਨਿਯਮ ਲਾਗੂ ਹੁੰਦੇ ਹਨ।
Last updated: