ਫੇਸ ਕਵਰਿੰਗ (ਚਿਹਰਾ ਢਕਣ ਵਾਲੀਆਂ ਚੀਜ਼ਾਂ) ਅਤੇ ਮਾਸਕ / Face coverings and masks

ਫੇਸ ਕਵਰਿੰਗ ਨੂੰ ਪਹਿਨਣ ਨਾਲ COVID-19 (ਕੋਵਿਡ-19) ਦੇ ਫੈਲਾਵ ਨੂੰ ਰੋਕਣ ਅਤੇ ਤੁਹਾਨੂੰ ਅਤੇ ਹੋਰਨਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦਾ ਹੈ।

ਫੇਸ ਕਵਰਿੰਗ ਉਸ ਸਮੇਂ ਛੋਟੀਆਂ-ਬੂੰਦਾਂ ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਕਰਦੀ ਹੈ ਜਦੋਂ ਕੋਈ ਵਿਅਕਤੀ ਬੋਲਦਾ, ਹੱਸਦਾ, ਖੰਘਦਾ ਜਾਂ ਛਿੱਕਦਾ ਹੈ। ਇਸ ਵਿੱਚ ਅਜਿਹਾ ਕੋਈ ਵਿਅਕਤੀ ਵੀ ਸ਼ਾਮਲ ਹੈ ਜਿਸ ਨੂੰ COVID-19 (ਕੋਵਿਡ-19) ਹੈ ਪਰ ਉਹ ਤੰਦਰੁਸਤ ਮਹਿਸੂਸ ਕਰਦਾ ਹੈ ਅਤੇ ਉਸ ਨੂੰ ਕੋਈ ਹੋਰ ਜ਼ਾਹਰਾ ਲੱਛਣ ਨਹੀਂ ਹੁੰਦੇ।

ਜ਼ਿਆਦਾਤਰ ਲੋਕਾਂ ਨੂੰ ਡਾਕਟਰੀ ਮਾਸਕਾਂ ਦੀ ਲੋੜ ਨਹੀਂ ਹੁੰਦੀ ਅਤੇ ਉਹ ਹੋਰ ਫੇਸ ਕਵਰਿੰਗ ਨੂੰ ਵਰਤ ਸਕਦੇ ਹਨ। ਜਿਨ੍ਹਾਂ ਵਿਅਕਤੀਆਂ ਨੂੰ ਕੰਮ ’ਤੇ ਫੇਸ ਕਵਰਿੰਗ ਜਾਂ ਡਾਕਟਰੀ ਮਾਸਕਾਂ ਦੀ ਲੋੜ ਹੁੰਦੀ ਹੈ ਉਨ੍ਹਾਂ ਨੂੰ ਉਨ੍ਹਾਂ ਦੇ ਮਾਲਕ ਵੱਲੋਂ ਦੱਸਿਆ ਜਾਵੇਗਾ।

ਜੇ ਤੁਹਾਡੇ ਕੋਲ ਫੇਸ ਕਵਰਿੰਗ (ਚਿਹਰਾ ਢਕਣ ਵਾਲੀ ਕੋਈ ਚੀਜ਼) ਨਹੀਂ ਹੈ, ਤਾਂ ਤੁਸੀਂ ਇਸ ਨੂੰ ਬਣਾ ਜਾਂ ਖ਼ਰੀਦ ਸਕਦੇ ਹੋ।

ਤੁਹਾਡੇ ਪਰਿਵਾਰ ਵਿੱਚ ਆਮ ਤੌਰ ’ਤੇ ਰਹਿਣ ਵਾਲੇ ਹਰੇਕ ਵਿਅਕਤੀ ਲਈ ਫੇਸ ਕਵਰਿੰਗ ਦੀ ਸਪਲਾਈ ਲੈਣ ਦਾ ਸੁਝਾਅ ਵਧੀਆ ਹੁੰਦਾ ਹੈ। 

ਚੇਤਾਵਨੀ ਪੱਧਰ 1 ’ਤੇ ਫੇਸ ਕਵਰਿੰਗ 

ਚੇਤਾਵਨੀ ਪੱਧਰ 1 ’ਤੇ, ਨਿਊ ਜ਼ੀਲੈਂਡ ਵਿੱਚ ਕਿਧਰੇ ਵੀ ਘਰੇਲੂ ਉਡਾਣਾਂ ’ਤੇ ਫੇਸ ਕਵਰਿੰਗ ਦੀ ਲੋੜ ਹੁੰਦੀ ਹੈ ਇਸ ਵਿੱਚ ਨਿੱਜੀ ਉਡਾਣਾਂ ਸ਼ਾਮਲ ਨਹੀਂ ਹਨ।

ਆੱਕਲੈਂਡ ਤੋਂ ਅਤੇ ਆੱਕਲੈਂਡ ਤੱਕ ਆਉਣ-ਜਾਣ ਵਾਲੀ ਸਾਰੀ ਜਨਤਕ ਟ੍ਰਾਂਸਪੋਰਟ ’ਤੇ ਵੀ ਫੇਸ ਕਵਰਿੰਗ ਦੀ ਲੋੜ ਹੁੰਦੀ ਹੈ। ਇਸ ਵਿੱਚ ਰੇਡ ਗੱਡੀਆਂ, ਬੱਸਾਂ, ਅਤੇ ਕਿਸ਼ਤੀਆਂ ਅਤੇ ਟੈਕਸੀਆਂ ਅਤੇ ਉਬਰ ਵਰਗੇ ਛੋਟੇ ਸਵਾਰੀ ਵਾਹਨਾਂ ਦੇ ਡ੍ਰਾਈਵਰ ਵੀ ਸ਼ਾਮਲ ਹਨ। ਇਸ ਵਿੱਚ ਲੰਬੀ ਦੂਰੀ ਵਾਲੀ ਬੱਸ ਅਤੇ ਟ੍ਰੇਨ ਦੇ ਸਫਰ ਵੀ ਸ਼ਾਮਲ ਹਨ।

ਆੱਕਲੈਂਡ ਤੋਂ ਬਾਹਰ ਇਸ ਗੱਲ ਦੀ ਪੁਰਜੋਰ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਜਨਤਕ ਟ੍ਰਾਂਸਪੋਰਟ ਸਮੇਤ ਬੰਦ ਥਾਵਾਂ ਵਿੱਚ ਚਿਹਰੇ ਦੇ ਮਾਸਕ ਜਾਂ ਕਵਰਿੰਗ ਪਹਿਨੇ ਪਰ ਇਹ ਜ਼ਰੂਰੀ ਨਹੀਂ ਹੈ।

ਪੱਧਰ 1 ’ਤੇ ਰਹਿਣ ਲਈ ਲਿੰਕ

ਚੇਤਾਵਨੀ ਪੱਧਰ 2 ਜਾਂ ਇਸ ਤੋਂ ਵੱਧ ਹੋਣ ਸਮੇਂ ਫੇਸ ਕਵਰਿੰਗ

ਜਦੋਂ ਤੁਸੀਂ ਉਨ੍ਹਾਂ ਲੋਕਾਂ ਤੋਂ ਸਰੀਰਕ ਦੂਰੀ ਨਹੀਂ ਬਣਾ ਸਕਦੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਨਹੀਂ ਹੋ, ਜਿਵੇਂ ਕਿ ਸੁਪਰਮਾਰਕੀਟ ਵਿੱਚ, ਤਾਂ ਉਸ ਸਮੇਂ ਫੇਸ ਕਵਰਿੰਗ ਪਹਿਨਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਜਨਤਕ ਟ੍ਰਾਂਸਪੋਰਟ ਅਤੇ ਹਵਾਈ ਜਹਾਜ਼ ਉੱਤੇ ਵੀ ਜ਼ਿਆਦਾਤਰ ਲੋਕਾਂ ਵੱਲੋਂ ਫੇਸ ਕਵਰਿੰਗ ਪਹਿਨਣੀ ਚਾਹੀਦੀ ਹੈ। ਇਸ ਵਿੱਚ ਰੇਲ-ਗੱਡੀਆਂ, ਬੱਸਾਂ ਅਤੇ ਕਿਸ਼ਤੀਆਂ ਸ਼ਾਮਲ ਹਨ। ਇਸ ਵਿੱਚ ਟੈਕਸੀਆਂ ਅਤੇ ਉਬਰ ਜਿਹੇ ਸਵਾਰੀ ਵਾਲੇ ਛੋਟੇ ਵਾਹਨ ਵੀ ਸ਼ਾਮਲ ਹਨ।

ਫੇਸ ਕਵਰਿੰਗ ਦੀਆਂ ਛੋਟਾਂ

ਅੱਗੇ ਦਿੱਤੇ ਲੋਕਾਂ ਵੱਲੋਂ ਇਨ੍ਹਾਂ (ਫੇਸ ਕਵਰਿੰਗ) ਨੂੰ ਪਹਿਨਣ ਦੀ ਲੋੜ ਨਹੀਂ ਹੁੰਦੀ:

  • ਅਪਾਹਜ ਜਾਂ ਸਰੀਰਕ ਜਾਂ ਮਾਨਸਿਕ ਸਿਹਤ ਸਮੱਸਿਆ ਤੋਂ ਪ੍ਰਭਾਵਿਤ ਲੋਕਾਂ ਵੱਲੋਂ ਜੋ ਉਨ੍ਹਾਂ ਦੇ ਮੂੰਹ ਨੂੰ ਢਕਣਾ ਮੁਸ਼ਕਿਲ ਬਣਾਉਂਦੀ ਹੈ।
  • 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵੱਲੋਂ
  • ਸਕੂਲ ਬੱਸਾਂ ’ਤੇ
  • ਟੈਕਸੀਆਂ ਅਤੇ ਉਬਰ ਜਿਹੇ ਸਵਾਰੀ ਵਾਲੇ ਛੋਟੇ ਵਾਹਨ ਦੀਆਂ ਸਵਾਰੀਆਂ ਵੱਲੋਂ।
  • ਚਾਰਟਰ ਜਾਂ ਗਰੁੱਪ ਟੂਰ ’ਤੇ
  • ਟਾਪੂ ਅੰਦਰੀਆਂ ਕਿਸ਼ਤੀਆਂ ’ਤੇ
  • ਨਿੱਜੀ ਉਡਾਣਾਂ ’ਤੇ
  • ਹਵਾਈ ਸੇਵਾਵਾਂ, ਜਿਵੇਂ ਕਿ ਖੇਤੀਬਾੜੀ ਸਬੰਧੀ ਹਵਾਈ-ਜਹਾਜ਼ਾਂ ਦੇ ਨਿੱਜੀ ਠੇਕੇਦਾਰਾਂ ਵੱਲੋਂ
  • ਐਮਰਜੈਂਸੀ ਜਾਂ ਅਜਿਹੇ ਹਾਲਾਤ ਵਿੱਚ ਜਦੋਂ ਲੋਕਾਂ ਨੂੰ ਆਪਣੀ ਪਹਿਚਾਣ ਸਾਬਤ ਕਰਨੀ ਪੈਂਦੀ ਹੈ ਜਾਂ ਕਿਸੇ ਬੋਲ਼ੇ ਵਿਅਕਤੀ ਨਾਲ ਗੱਲਬਾਤ ਦਾ ਆਦਾਨ-ਪ੍ਰਦਾਨ ਕਰਨਾ ਪੈਂਦਾ ਹੈ।

ਜੇ ਇਨ੍ਹਾਂ ਵਿੱਚੋਂ ਕੋਈ ਇੱਕ ਕਾਰਨ ਤੁਹਾਡੇ ਉੱਤੇ ਲਾਗੂ ਹੁੰਦਾ ਹੈ, ਤਾਂ ਤੁਹਾਨੂੰ ਫੇਸ ਕਵਰਿੰਗ ਨਾ ਪਹਿਨੇ ਜਾਣ ਨੂੰ ਸਾਬਤ ਕਰਨ ਲਈ ਡਾਕਟਰੀ ਸਰਟੀਫਿਕੇਟ ਜਾਂ ਕੋਈ ਹੋਰ ਦਸਤਾਵੇਜ਼ੀ-ਰਿਕਾਰਡ ਦਿਖਾਉਣ ਦੀ ਲੋੜ ਨਹੀਂ ਹੁੰਦੀ।

ਤੁਹਾਨੂੰ ਜਨਤਕ ਟਰਾਂਸਪੋਰਟ ਉੱਤੇ ਸਫ਼ਰ ਕਰਨ ਤੋਂ ਨਹੀਂ ਰੋਕਿਆ ਜਾਵੇਗਾ।

ਇਹ ਗੱਲ ਯਾਦ ਰੱਖਣੀ ਮਹੱਤਵਪੂਰਨ ਹੈ ਕਿ ਕੁਝ ਵਿਅਕਤੀਆਂ ਕੋਲ ਫੇਸ ਕਵਰਿੰਗ ਨਾ ਪਹਿਨਣ ਲਈ ਉਚਿਤ ਕਾਰਨ, ਜਿਵੇਂ ਕਿ ਸਿਹਤ ਮੁੱਦੇ, ਹੋਣਗੇ। ਜੇ ਤੁਸੀਂ ਕਿਸੇ ਵਿਅਕਤੀ ਨੂੰ ਬਿਨਾ ਫੇਸ ਕਵਰਿੰਗ ਤੋਂ ਦੇਖਦੇ ਹੋ ਤਾਂ ਤੁਹਾਨੂੰ ਪੁਲਿਸ ਨੂੰ ਕਾਲ ਕਰਨ ਜਾਂ ਡ੍ਰਾਈਵਰ ਜਾਂ ਕੰਡਕਟਰ ਨੂੰ ਚੌਕਸ ਕਰਨ ਦੀ ਲੋੜ ਨਹੀਂ ਹੁੰਦੀ।

ਅਸੀਂ ਜਾਣਦੇ ਹਾਂ ਕਿ ਜ਼ਿਆਦਾਤਰ ਵਿਅਕਤੀ, ਜੋ ਫੇਸ ਕਵਰਿੰਗ ਪਹਿਨ ਸਕਦੇ ਹਨ, ਫੈਲਾਵ ਰੋਕਣ ਵਿੱਚ ਮਦਦ ਕਰਨਗੇ ਅਤੇ ਇਸ ਨੂੰ ਉਸ ਸਮੇਂ ਪਹਿਨੋ ਜਦੋਂ ਉਨ੍ਹਾਂ ਨੂੰ ਇਸ ਦੀ ਲੋੜ ਹੁੰਦੀ ਹੈ।

ਜੇ ਵਿਅਕਤੀ ਕਿਸੇ ਉਚਿਤ ਕਾਰਨ ਤੋਂ ਬਿਨਾਂ ਜਨਤਕ ਟਰਾਂਸਪੋਰਟ ’ਤੇ ਫੇਸ ਕਵਰਿੰਗ ਨਾ ਪਹਿਨ ਕੇ ਜਾਣ-ਬੁਝ ਕੇ ਨਿਯਮ ਤੋੜਦੇ ਹਨ ਤਾਂ ਉਨ੍ਹਾਂ ਨੂੰ ਉਲੰਘਣਾ ਲਈ $300 ਦੀ ਰਾਸ਼ੀ ਦਾ ਜਾਂ ਅਦਾਲਤ ਵੱਲੋਂ ਲਾਗੂ $1,000 ਤੱਕ ਦੀ ਰਾਸ਼ੀ ਦਾ ਭੁਗਤਾਨ ਕਰਨਾ ਪੈ ਸਕਦਾ ਹੈ।

ਫੇਸ ਕਵਰਿੰਗ ਕਿਵੇਂ ਪਹਿਨਣੀ ਹੈ

  1. ਫੇਸ ਕਵਰਿੰਗ ਦੀ ਜਾਂਚ ਕਰੋ। ਇਹ ਯਕੀਨੀ ਬਣਾਓ ਕਿ ਇਹ: 
    • ਸਾਫ਼ ਹੈ
    • ਸੁੱਕੀ ਹੈ।
    • ਨੁਕਸਾਨਗ੍ਰਸਤ ਨਹੀਂ ਹੈ।
  2. ਆਪਣ ਹੱਥ ਸਾਫ਼ ਕਰੋ। ਆਪਣੀ ਫੇਸ ਕਵਰਿੰਗ ਪਾਉਣ ਤੋਂ ਪਹਿਲਾਂ ਆਪਣੇ ਹੱਥ ਸਾਫ਼ ਅਤੇ ਸੁੱਕੇ ਕਰੋ। ਇਨ੍ਹਾਂ ਵਿੱਚੋਂ ਕੋਈ ਇੱਕ ਵਰਤੋ:
    • ਸਾਬਣ ਅਤੇ ਪਾਣੀ
    • ਜਾਂ ਹੱਥਾਂ ਦਾ ਸੈਨੇਟਾਈਜ਼ਰ (ਘੱਟੋ-ਘੱਟ 60% ਅਲਕੋਹਲ ਹੋਵੇ)।
  3. ਆਪਣੀ ਫੇਸ ਕਵਰਿੰਗ ਪਹਿਨੋ। ਫੇਸ ਕਵਰਿੰਗ ਨੂੰ ਆਪਣੇ ਨੱਕ ਅਤੇ ਮੂੰਹ ’ਤੇ ਰੱਖੋ, ਫੇਰ ਇਸ ਨੂੰ ਡੋਰੀ ਜਾਂ ਈਅਰ ਲੂਪ ਨਾਲ ਮਜਬੂਤੀ ਨਾਲ ਬੰਨ੍ਹ ਦਿਓ। ਫੇਸ ਕਵਰਿੰਗ ਨੂੰ:
    • ਤੁਹਾਡੇ ਨੱਕ, ਮੂੰਹ ਅਤੇ ਠੋਡੀ ਨੂੰ ਪੂਰੀ ਤਰ੍ਹਾਂ ਨਾਲ ਢਕਣਾ ਚਾਹੀਦਾ ਹੈ
    • ਤੁਹਾਡੇ ਚਿਹਰੇ ਦੇ ਦੋਵੇਂ ਪਾਸਿਆਂ ਨਾਲ ਆਰਾਮਦੇਹ ਢੰਗ ਨਾਲ ਪਰ ਮਜਬੂਤੀ ਨਾਲ ਬੰਨ੍ਹਣਾ ਚਾਹੀਦਾ ਹੈ
    • ਤੁਹਾਨੂੰ ਅਸਾਨੀ ਨਾਲ ਸਾਹ ਦੁਆਵੇ
  4. ਆਪਣੇ ਹੱਥਾਂ ਨੂੰ ਦੁਬਾਰਾ ਸਾਫ਼ ਕਰੋ। ਇਨ੍ਹਾਂ ਵਿੱਚੋਂ ਕੋਈ ਇੱਕ ਵਰਤੋ:
    • ਸਾਬਣ ਅਤੇ ਪਾਣੀ
    • ਜਾਂ ਹੱਥਾਂ ਦਾ ਸੈਨੇਟਾਈਜ਼ਰ (ਘੱਟੋ-ਘੱਟ 60% ਅਲਕੋਹਲ ਹੋਵੇ)।

ਫੇਸ ਕਵਰਿੰਗ ਨੂੰ ਪਹਿਨੇ ਹੋਣ ਸਮੇਂ

ਫੇਸ ਕਵਰਿੰਗ ਪਹਿਨੇ ਹੋਣ ਸਮੇਂ ਤੁਹਾਨੂੰ:

  • ਆਪਣੇ ਚਿਹਰੇ ਦੇ ਮੂਹਰਲੇ ਹਿੱਸੇ ਨੂੰ ਛੂਹਣ ਤੋਂ ਵਰਜੋ
  • ਆਪਣੇ ਚਿਹਰੇ ਨੂੰ ਛੂਹਣ ਤੋਂ ਬਚਾਅ ਕਰਨਾ ਚਾਹੀਦਾ ਹੈ
  • ਆਪਣੀ ਫੇਸ ਕਵਰਿੰਗ ਨੂੰ ਹਿਲਾਉਣ ਤੋਂ ਬਚਣਾ ਚਾਹੀਦਾ ਹੈ, ਜਿਸ ਵਿੱਚ ਇਸ ਨੂੰ ਆਪਣੀ ਠੋਡੀ ਤੋਂ ਹੇਠਾਂ ਲੈ ਕੇ ਜਾਣਾ ਸ਼ਾਮਲ ਹੈ
  • ਜੇ ਤੁਹਾਡੀ ਫੇਸ ਕਵਰਿੰਗ ਸਿੱਲੀ, ਨੁਕਸਾਨਗ੍ਰਸਤ ਜਾਂ ਗੰਦੀ ਹੋ ਜਾਂਦੀ ਹੈ ਤਾਂ ਇਸ ਨੂੰ ਬਦਲ ਦਿਓ।

ਫੇਸ ਕਵਰਿੰਗ ਨੂੰ ਕਿਵੇਂ ਉਤਾਰਨਾ ਹੈ

  1. ਆਪਣ ਹੱਥ ਸਾਫ਼ ਕਰੋ। ਆਪਣੇ ਹੱਥਾਂ ਨੂੰ ਸਾਫ਼ ਕਰੋ ਅਤੇ ਸੁਕਾਓ। ਇਨ੍ਹਾਂ ਵਿੱਚੋਂ ਕੋਈ ਇੱਕ ਵਰਤੋ:
    • ਸਾਬਣ ਅਤੇ ਪਾਣੀ
    • ਜਾਂ ਹੱਥਾਂ ਦਾ ਸੈਨੇਟਾਈਜ਼ਰ (ਘੱਟੋ-ਘੱਟ 60% ਅਲਕੋਹਲ ਹੋਵੇ)।
  2. ਆਪਣੀ ਫੇਸ ਕਵਰਿੰਗ ਨੂੰ ਉਤਾਰ ਦਿਓ। ਆਪਣੀ ਫੇਸ ਕਵਰਿੰਗ ਨੂੰ ਪਿੱਛੋਂ ਉਤਾਰ ਲਵੋ ਅਤੇ ਆਪਣੇ ਚਿਹਰੇ ਤੋਂ ਖਿੱਚ ਕੇ ਉਤਾਰ ਦਿਓ ਲੂਪ ਨੂੰ ਵਰਤੋਂ ਜਾਂ ਇਸ ਨੂੰ ਖੋਲ੍ਹੋ। ਫੇਸ ਕਵਰਿੰਗ ਦੇ ਮੂਹਰਲੇ ਹਿੱਸੇ ਨੂੰ ਨਾ ਛੂਹੋ ਅਤੇ ਆਪਣੀਆਂ ਅੱਖਾਂ, ਨੱਕ ਜਾਂ ਮੂੰਹ ਨੂੰ ਨਾ ਛੂਹਣ ਬਾਰੇ ਧਿਆਨ ਰੱਖੋ।
  3. ਆਪਣੀ ਫੇਸ ਕਵਰਿੰਗ ਨੂੰ ਸਾਫ਼ ਕਰ ਦਿਓ ਜਾਂ ਜ਼ਾਇਆ ਕਰ ਦਿਓ।
    • ਕਪੜੇ ਦੀਆਂ ਬਣੀਆਂ ਫੇਸ ਕਵਰਿੰਗ ਨੂੰ ਵਾਸ਼ਿੰਗ ਮਸ਼ੀਨ ਵਿੱਚ 60 ਡਿਗਰੀ ਸੈਲਸੀਅਸ ’ਤੇ ਡਿਟੈਰਜੇਂਟ ਨਾਲ ਸਾਫ਼ ਕਰੋ। ਫੇਸ ਕਵਰਿੰਗ ਨੂੰ ਦੁਬਾਰਾ ਵਰਤਣ ਤੋਂ ਪਹਿਲਾਂ ਪੂਰੀ ਤਰ੍ਹਾਂ ਸਕਾਓ। ਸਿੱਲ੍ਹੀ ਫੇਸ ਕਵਰਿੰਗ ਨਾ ਵਰਤੋ।
    • ਇੱਕ ਵਾਰ ਵਰਤੀਆਂ ਜਾਣ ਵਾਲੀਆਂ ਫੇਸ ਕਵਰਿੰਗ ਨੂੰ ਜ਼ਾਇਆ ਕਰ ਦਿਓ। ਇਸ ਨੂੰ ਬੰਦ ਢੱਕਣ ਵਾਲੇ ਕੂੜੇਦਾਨ ਵਿੱਚ ਪਾ ਦਿਓ, ਜਾਂ ਇੱਕ ਬੰਦ ਬੈਗ ਵਿੱਚ ਅਤੇ ਇਸ ਨੂੰ ਬਾਹਰ ਸੁੱਟ ਦਿਓ। ਇੱਕ ਵਾਰ ਵਰਤੀਆਂ ਜਾਣ ਵਾਲੀਆਂ ਫੇਸ ਕਵਰਿੰਗ ਨੂੰ ਦੁਬਾਰਾ ਨਾ ਵਰਤੋ ਜਾਂ ਕੀਟਾਣੂ-ਮੁਕਤ ਕਰਨ ਦੀ ਕੋਸ਼ਿਸ਼ ਨਾ ਕਰੋ।
  4. ਆਪਣੇ ਹੱਥਾਂ ਨੂੰ ਦੁਬਾਰਾ ਸਾਫ਼ ਕਰੋ। ਇਨ੍ਹਾਂ ਵਿੱਚੋਂ ਕੋਈ ਇੱਕ ਵਰਤੋ:
    • ਸਾਬਣ ਅਤੇ ਪਾਣੀ
    • ਜਾਂ ਹੱਥਾਂ ਦਾ ਸੈਨੇਟਾਈਜ਼ਰ (ਘੱਟੋ-ਘੱਟ 60% ਅਲਕੋਹਲ ਹੋਵੇ)।

Last updated: