ਚੇਤਾਵਨੀ ਪੱਧਰ 2 ’ਤੇ ਮੌਤਾਂ, ਅੰਤਮ ਸੰਸਕਾਰ ਅਤੇ tangihanga (ਮਾਉਰੀ ਲੋਕਾਂ ਵੱਲੋਂ ਅੰਤਿਮ-ਸੰਸਕਾਰ) / Deaths, funerals and tangihanga at Alert Level 2
On this page
ਜਦੋਂ ਕਿਸੇ ਦੀ ਮੌਤ ਹੁੰਦੀ ਹੈ ਤਾਂ ਕੀ ਕਰਨਾ ਹੁੰਦਾ ਹੈ
ਜੇ ਕਿਸੇ ਦੀ ਮੌਤ ਹੁੰਦੀ ਹੈ:
- ਜਿਸ ਵਿਅਕਤੀ ਦੀ ਮੌਤ ਹੋਈ ਸੀ ਉਸ ਦੇ ਸਿਹਤ ਪ੍ਰਦਾਤਾ ਜਾਂ ਡਾਕਟਰ ਨਾਲ ਸੰਪਕਰ ਕਰੋ
- ਜੇ ਤੁਸੀਂ ਸਥਾਨਕ ਫਿਊਨਰਲ ਡਾਇਰੈਕਟਰ ਦੀ ਵਰਤੋਂ ਕਰਨੀ ਚਾਹੁੰਦੇ ਹੋ ਤਾਂ ਉਸ ਨਾਲ ਸੰਪਰਕ ਕਰੋ
ਜੇ ਵਿਅਕਤੀ ਦੀ ਮੌਤ ਇਨ੍ਹਾਂ ਕਾਰਨਾਂ ਕਰਕੇ ਹੋਈ ਹੈ:
- ਅਗਿਆਤ ਕਾਰਨ ਕਰਕੇ, ਤਾਂ ਪੋਸਟ-ਮਾਰਟਮ ਕੀਤੇ ਜਾਣ ਦੀ ਲੋੜ ਹੋਵੇਗੀ। ਸ਼ੁਰੂ ਵਿੱਚ ਉਨ੍ਹਾਂ ਦਾ ਸਿਹਤ-ਪ੍ਰਦਾਤਾ ਤੁਹਾਡੀ ਮਦਦ ਕਰੇਗਾ, ਅਤੇ ਪੁਲਿਸ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।
- ਗਿਆਤ ਸਿਹਤ ਮੁੱਦੇ ਕਰਕੇ, ਜੇਕਰ ਤੁਸੀਂ ਫਿਊਨਰਲ ਡਾਇਰੈਕਟਰ ਨਿਯੁਕਤ ਕੀਤਾ ਹੈ ਤਾਂ ਉਨ੍ਹਾਂ ਦਾ ਸਿਹਤ-ਪ੍ਰਦਾਤਾ ਉਨ੍ਹਾਂ ਨਾਲ ਗੱਲ ਕਰੇਗਾ – ਫਿਊਨਰਲ ਡਾਇਰੈਕਟਰ ਇਹ ਸੂਚਨਾ ਅੱਗੇ ਪਹੁੰਚਾਏਗਾ।
- COVID-19 (ਕੋਵਿਡ-19) ਕਰਕੇ, ਉਨ੍ਹਾਂ ਦਾ ਸਿਹਤ-ਪ੍ਰਦਾਤਾ ਇਸ ਜਾਣਕਾਰੀ ਨਾਲ ਤੁਹਾਡੀ ਮਦਦ ਕਰੇਗਾ ਕਿ ਅੱਗੇ ਕੀ ਕਰਨਾ ਹੁੰਦਾ ਹੈ।
ਸਾਰੇ ਅੰਤਮ ਸੰਸਕਾਰਾਂ ਅਤੇ tangihanga ਲਈ
COVID-19 (ਕੋਵਿਡ-19) ਦੇ ਫੈਲਾਵ ਨੂੰ ਰੋਕਣ ਵਾਸਤੇ ਮਦਦ ਲਈ ਜਿਹੜੇ ਵਿਅਕਤੀ ਸਰਦੀ-ਜੁਕਾਮ ਜਾਂ ਫਲੂ ਵਰਗੇ ਲੱਛਣਾਂ ਨਾਲ ਬਿਮਾਰ ਹਨ ਉਨ੍ਹਾਂ ਨੂੰ ਘਰ ਵਿੱਚ ਹੀ ਰਹਿਣਾ ਚਾਹੀਦਾ ਹੈ।
ਸਾਡੀ COVID-19 (ਕੋਵਿਡ-19) ਲਈ ਪ੍ਰਤੀਕਿਰਿਆ ਲਈ ਸੰਪਰਕ ਵਿਅਕਤੀਆਂ ਬਾਰੇ ਪਤਾ ਲਗਾਉਣਾ (ਕੰਟੈਕਟ ਟਰੇਸਿੰਗ) ਮਹੱਤਵਪੂਰਨ ਅੰਸ਼ ਹੈ। ਸਾਰੇ ਅੰਤਮ ਸੰਸਕਾਰਾਂ ਅਤੇ tangihanga ਲਈ, ਸੰਪਰਕ ਵਿਅਕਤੀ ਬਾਰੇ ਪਤਾ ਲਗਾਉਣ ਵਾਲੀਆਂ ਵਿਵਸਥਾਵਾਂ ਅਤੇ ਪ੍ਰਕਿਰਿਆਵਾਂ ਤੈਅ ਕਰਨ ਦੀ ਲੋੜ ਹੈ
ਸਾਵਧਾਨੀ ਵਰਤੋ — ਸਤ੍ਹਾਵਾਂ ਨੂੰ ਸਾਫ ਰੱਖੋ, ਆਪਣੇ ਹੱਥ ਧੋਵੋ ਅਤੇ ਜਿੱਥੇ ਸੰਭਵ ਹੁੰਦਾ ਹੈ ਉੱਥੇ ਸੁਰੱਖਿਅਤ ਸਰੀਰਕ ਦੂਰੀ ਕਾਇਮ ਰੱਖੋ।
ਜੇ ਤੁਸੀਂ ਉਨ੍ਹਾਂ ਵਿਅਕਤੀਆਂ ਤੋਂ ਸੁਰੱਖਿਅਤ ਦੂਰੀ ਨਹੀਂ ਰੱਖ ਸਕਦੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਨਹੀਂ ਹੋ, ਤਾਂ ਅਸੀਂ ਸਿਫਾਰਸ਼ ਕਰਦੇ ਹਾਂ ਕਿ ਤੁਸੀਂ ਫੇਸ ਕਵਰਿੰਗ (ਚਿਹਰਾ ਢਕਣ ਵਾਲੀ ਕੋਈ ਚੀਜ਼) ਪਹਿਨਣ ਬਾਰੇ ਵਿਚਾਰ ਕਰੋ।
ਚੇਤਾਵਨੀ ਪੱਧਰ 2 ’ਤੇ ਅੰਤਮ ਸੰਸਕਾਰ ਅਤੇ tangihanga
ਚੇਤਾਵਨੀ ਪੱਧਰ 2 ’ਤੇ ਅੰਤਮ ਸੰਸਕਾਰਾਂ ਅਤੇ tangihanga ਲਈ 100 ਤੱਕ ਵਿਅਕਤੀ ਭਾਗ ਲੈ ਸਕਦੇ ਹਨ।
ਪ੍ਰਬੰਧਕਾਂ ਨੂੰ ਅੰਤਮ ਸੰਸਕਾਰ ਜਾਂ tangihanga ਕਰਨ ਲਈ ਮਿਨਿਸਟਰੀ ਆਫ਼ ਹੈਲਥ (ਸਿਹਤ-ਮੰਤਰਾਲੇ) ਕੋਲ ਰਜਿਸਟਰ ਹੋਣ ਦੀ ਲੋੜ ਨਹੀਂ ਹੈ।
ਪ੍ਰਬੰਧਕ ਨੂੰ ਕਾਨੂੰਨੀ ਤੌਰ ’ਤੇ ਇਹ ਲਾਜ਼ਮੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸੰਪਰਕ-ਵਿਅਕਤੀ ਬਾਰੇ ਪਤਾ ਲਗਾਉਣ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਂਦਾ ਹੈ।
ਇੱਥੇ ਹੋਣ ਵਾਲੇ ਅੰਤਮ ਸੰਸਕਾਰਾਂ ਅਤੇ tangihanga ਲਈ ਸਮਾਜਿਕ ਇਕੱਠ ਦੇ ਨਿਯਮ ਲਾਗੂ ਹੁੰਦੇ ਹਨ:
- ਫਿਊਨਰਲ ਹੋਮਜ਼ (ਸ਼ਮਸ਼ਾਨ ਘਾਟ)
- ਗਿਰਜਾ-ਘਰ, ਮਸਜਿਦਾਂ ਅਤੇ ਹੋਰ ਧਰਮ-ਅਧਾਰਤ ਸੰਸਥਾਵਾਂ
- ਕਿਰਾਏ ’ਤੇ ਲਈ ਥਾਵਾਂ ਜਾਂ ਅਸਥਾਨ
- ਨਿੱਜੀ ਰਿਹਾਇਸ਼
ਸਮਾਜਿਕ ਇਕੱਠਾਂ ਬਾਰੇ ਜ਼ਿਆਦਾ ਜਾਣਕਾਰੀ ਇੱਥੇ ਦੇਖੋ https://covid19.govt.nz/everyday-life/gatherings-and-events/#social-gatherings-at-alert-level-2
ਅਸੀਂ ਹੱਥ ਮਿਲਾਉਣ, ਨੱਕ ਨੂੰ ਛੂਹਣ, ਚੁੰਮਣ ਅਤੇ ਜੱਫੀ ਪਾਉਣ ਵਰਗੇ ਸਰੀਰਕ ਸੰਪਰਕ ਤੋਂ ਬਚਾਅ ਕਰਨ ਦੀ ਸਿਫਾਰਸ਼ ਕਰਦੇ ਹਾਂ ਜਦੋਂ ਤੱਕ ਕਿ ਤੁਸੀਂ:
- ਉਨ੍ਹਾਂ ਨਾਲ ਨਹੀਂ ਰਹਿੰਦੇ
- ਇਕੋ ਪਰਿਵਾਰ ਦੇ ਹਨ
- ਨਜ਼ਦੀਕੀ ਦੋਸਤ ਨਹੀਂ ਹੁੰਦੇ।
ਹਾਜ਼ਰ ਹੋਣ ਵਾਲੇ ਵਿਅਕਤੀਆਂ ਦੀਆਂ ਬੰਦਿਸ਼ਾਂ
ਹਾਜ਼ਰ ਹੋਣ ਵਾਲੇ ਵਿਅਕਤੀ ਦੀ ਬੰਦਿਸ਼ (ਦੱਸ, ਪੰਜਾਹ ਜਾਂ ਸੌ) ਕਾਇਕਰੰਗਾ (ਕਾਲਰ), ਕਾਇਕੋਰੇਰੋ (ਬੁਲਾਰੇ), ਪੁਰੋਹਿਤ ਵਰਗ ਦੇ ਮੈਂਬਰਾਂ ਜਾਂ ਸਟਾਫ ਉੱਤੇ ਲਾਗੂ ਨਹੀਂ ਹੁੰਦੀ
ਬਹੁ ਸਮੂਹ
ਬਹੁ ਸਮੂਹ ਅੰਤਮ ਸੰਸਕਾਰ ਜਾਂ tangihanga ਵਿੱਚ ਭਾਗ ਲੈ ਸਕਦੇ ਹਨ ਲਾਜ਼ਮੀ ਤੌਰ ’ਤੇ ਕਿਸੇ ਵੀ ਇੱਕ ਸਮੇਂ ਸਬੰਧਤ ਸੀਮਾ (ਜਾਂ ਦੱਸ, ਪੰਜਾ ਜਾਂ ਇੱਕ ਸੌ) ਤੋਂ ਜ਼ਿਆਦਾ ਵਿਅਕਤੀ ਨਹੀਂ ਹੋਣੇ ਚਾਹੀਦੇ। ਇੱਕ ਸਮੂਹ ਨੂੰ ਦੂਜੇ ਦੇ ਆਉਣ ਤੋਂ ਪਹਿਲਾਂ ਲਾਜ਼ਮੀ ਤੌਰ ’ਤੇ ਉੱਥੋਂ ਚਲੇ ਜਾਣਾ ਚਾਹੀਦਾ ਹੈ। ਦੋ ਸਮੂਹ ਰਲ ਨਹੀਂ ਸਕਦੇ ਜਾਂ ਇੱਕ ਦੂਜੇ ਨਾਲ ਘੁੱਲ-ਮਿਲ ਨਹੀਂ ਸਕਦੇ।
ਪਰਿਭਾਸ਼ਤ ਜਗ੍ਹਾ
ਇੱਕ ਪਰਿਭਾਸ਼ਤ ਜਗ੍ਹਾ ਚਾਰਦਿਵਾਰੀ ਦੇ ਅੰਦਰ ਜਾਂ ਚਾਰਦਿਵਾਰੀ ਤੋਂ ਬਾਹਰ ਦੀ ਇੱਕੋ ਜਗ੍ਹਾ ਹੁੰਦੀ ਹੈ ਜੋ ਹੋਰਨਾਂ ਥਾਵਾਂ ਤੋਂ ਵੱਖਰੀ ਹੁੰਦੀ ਹੈ।
ਚਾਰ-ਦਿਵਾਰੀ ਅੰਦਰ ਦੀ ਜਗ੍ਹਾ ਇੱਕ ਜਗ੍ਹਾ ਹੁੰਦੀ ਹੈ ਜੇ ਇਸ ਦੀਆਂ ਕੰਧਾਂ ਹੁੰਦੀਆਂ ਹਨ ਜੋ ਉਸ ਜਗ੍ਹਾ ਨੂੰ ਕਾਫੀ ਹੱਦ ਤੱਕ ਹੋਰਨਾਂ ਥਾਵਾਂ ਤੋਂ ਵੱਖ ਕਰਦੀਆਂ ਹਨ। ਕੰਧਾਂ ਸਥਾਈ ਜਾਂ ਅਸਥਾਈ ਹੋ ਸਕਦੀਆਂ ਹਨ।
ਚਾਰ-ਦਿਵਾਰੀ ਤੋਂ ਬਾਹਰ ਵਾਲੀ ਜਗ੍ਹਾ ਇੱਕੋ ਜਗ੍ਹਾ ਹੁੰਦੀ ਹੈ ਜੇ:
- ਉੱਥੇ ਕੰਧਾਂ ਹੁੰਦੀਆਂ ਹਨ ਜੋ ਉਸ ਜਗ੍ਹਾ ਨੂੰ ਹੋਰਨਾਂ ਜਗ੍ਹਾਵਾਂ ਤੋਂ ਕਾਫੀ ਹੱਦ ਤੱਕ ਵੱਖ ਕਰਦੀਆਂ ਹਨ – ਕੰਧਾਂ ਸਥਾਈ ਜਾਂ ਅਸਥਾਈ ਹੋ ਸਕਦੀਆਂ ਹਨ, ਜਾਂ
- ਉਸ ਜਗ੍ਹਾ ਵਿੱਚ ਸਾਰੇ ਵਿਅਕਤੀਆਂ ਦਰਮਿਆਨ ਅਤੇ ਕਿਸੇ ਵੀ ਹੋਰਨਾਂ ਲੋਕਾਂ (ਉਸ ਜਗ੍ਹਾ ਤੋਂ ਬਾਹਰ) ਦਰਮਿਆਨ ਘੱਟੋ-ਘੱਟ 2 ਮੀਟਰ ਦਾ ਫਾਸਲਾ ਹੁੰਦਾ ਹੈ।
ਜੇ ਉੱਥੇ ਇੱਕ ਨਾਲੋਂ ਵੱਧ ਪਰਿਭਾਸ਼ਤ ਥਾਵਾਂ ਹਨ, ਤਾਂ ਲੋਕਾਂ ਨੂੰ ਪਰਿਭਾਸ਼ਤ ਥਾਵਾਂ ਦਰਮਿਆਨ ਰਲਣਾ ਨਹੀਂ ਚਾਹੀਦਾ। ਇਸ ਵਿੱਚ ਉਨ੍ਹਾਂ ਦੇ ਦਾਖਲ ਹੋਣ, ਰਵਾਨਾ ਹੋਣ, ਜਾਂ ਟੌਇਲਟ ਵਰਤਣ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ
ਜ਼ਿਆਦਾ ਜਾਣਕਾਰੀ ਲਈ ਤੁਸੀਂ ਕਿੱਥੇ ਜਾ ਸਕਦੇ ਹੋ
- ਮੌਤਾਂ, ਅੰਤਮ ਸੰਸਕਾਰਾਂ ਅਤੇ tangihanga ਬਾਰੇ ਮਿਨਿਸਟਰੀ ਆਫ਼ ਹੈਲਥ ਦੀ ਸਲਾਹ (ਬਾਹਰੀ ਲਿੰਕ) (external link)
- ਮੌਤ ਤੋਂ ਬਾਅਦ ਜਾਣਕਾਰੀ – Te Hokinga ā Wairua ਜ਼ਿੰਦਗੀ ਦੀ ਸਮਾਪਤੀ ਦੀ ਸੇਵਾ (ਬਾਹਰੀ ਲਿੰਕ) (external link)
- ਫਿਊਨਰਲ ਡਾਇਰੈਕਟਰ’ਜ਼ ਐਸੋਸੀਏਸ਼ਨ ਆਫ਼ ਨਿਊ ਜ਼ੀਲੈਂਡ (ਬਾਹਰੀ ਲਿੰਕ) (external link)
- ਜਾਤੀਗਤ ਭਾਈਚਾਰਿਆਂ ਦੇ ਦਫ਼ਤਰ ਤੋਂ ਅੰਤਮ-ਸੰਸਕਾਰ ਅਤੇ ਦਫ਼ਨਾਉਣ ਸਬੰਧੀ ਸਲਾਹ (ਬਾਹਰੀ ਲਿੰਕ) (external link)