COVID-19 (ਕੋਵਿਡ-19) ਵੈਕਸੀਨ / COVID-19 vaccines

ਸਰਕਾਰ ਦੀ ਨਿਊ ਜ਼ੀਲੈਂਡ ਵਾਸੀਆਂ ਲਈ ਸੁਰੱਖਿਅਤ ਅਤੇ ਅਸਰਦਾਰ COVID-19 (ਕੋਵਿਡ-19) ਵੈਕਸੀਨ ਤੱਕ ਪਹੁੰਚ ਕਰਨ ਦੀ ਵਿਆਪਕ ਯੋਜਨਾ ਹੈ।

ਸਾਡੀ COVID-19 (ਕੋਵਿਡ-19) ਵੈਕਸੀਨ ਯੋਜਨਾ

ਸਾਡੀ ਪਹੁੰਚ ਇਹ ਯਕੀਨੀ ਬਣਾਉਣਾ ਹੈ ਕਿ ਸਾਡੇ ਕੋਲ ਲਚਕਤਾ ਅਤੇ ਚੋਣ ਹੋਵੇ ਤਾਂ ਜੋ ਅਸੀਂ ਨਿਊ ਜ਼ੀਲੈਂਡ ਲਈ ਸਹੀ ਵੈਕਸੀਨ ਪ੍ਰਾਪਤ ਕਰ ਸਕੀਏ ਅਤੇ ਆਪਣੇ ਪ੍ਰਸ਼ਾਂਤ-ਮਹਾਸਾਗਰ ਦੇ ਗੁਆਂਡੀਆਂ ਦੀ ਸਹਾਇਤਾ ਕਰ ਸਕੀਏ।

ਅਸੀਂ ਵਧੀਆ ਪ੍ਰਗਤੀ ਕੀਤੀ ਹੈ।

ਅਸੀਂ:

  • ਕੌਮਾਂਤਰੀ ਕੋਵੈਸ ਫੈਸਿਲਿਟੀ ਨਾਲ ਸ਼ਾਮਲ ਹੋਏ ਹਾਂ
  • ਫਾਰਮਾਸੂਟੀਕਲ ਕੰਪਨੀਆਂ ਨਾਲ ਲੜੀਵਾਰ ਖ਼ਰੀਦ ਸਮਝੌਤਿਆਂ ਲਈ ਗੱਲਬਾਤ ਕੀਤੀ ਹੈ
  • ਆਪਣੀ ਸਥਾਨਕ ਉਤਪਾਦਕਤਾ ਸਮਰੱਥਾ ਵਿੱਚ ਨਿਵੇਸ਼ ਕੀਤਾ ਹੈ
  • ਸੰਭਾਵੀ COVID-19 (ਕੋਵਿਡ-19) ਵੈਕਸੀਨਾਂ ਲਈ ਰਾਸ਼ਟਰੀ ਵਿਕਾਸ ਅਤੇ ਸਕਰੀਨਿੰਗ ਪ੍ਰੋਗਰਾਮ ਤੈਅ ਕਰਨ ਲਈ ਵੈਕਸੀਨ ਅਲਾਇੰਸ ਆਓਤਿਆਰੋਆ ਨਿਊ ਜ਼ੀਲੈਂਡ ਦੀ ਸਹਾਇਤਾ ਕੀਤੀ ਹੈ।

ਸਾਡੀ COVID-19 (ਕੋਵਿਡ-19) ਵੈਕਸੀਨ ਰਣਨੀਤੀ ਬਾਰੇ ਹੋਰ ਜਾਣਕਾਰੀ ਲਵੋ (external link)