ਉੱਚ ਜੋਖਮ ਵਾਲੇ ਦੇਸ਼ਾਂ ਤੋਂ ਵਾਪਸ ਆਉਣ ਵਾਲਿਆਂ ਲਈ COVID-19 (ਕੋਵਿਡ-19) ਦੇ ਵਧੀਕ ਟੈਸਟ / Additional COVID-19 tests for returnees from higher-risk countries
On this page
ਯੂ.ਕੇ. ਅਤੇ ਅਮਰੀਕਾ ਤੋਂ ਪਹੁੰਚਣ ਵਾਲਿਆਂ ਲਈ ਰਵਾਨਗੀ ਤੋਂ ਪਹਿਲਾਂ ਜਾਂਚ
ਵਾਇਰਸ ਨੂੰ ਬਾਹਰ ਰੱਖਣਾ ਸਾਡੀ ਸਭ ਤੋਂ ਵੱਡੀ ਸੁਰੱਖਿਆ ਹੈ।
15 ਜਨਵਰੀ 2021 ਨੂੰ ਰਾਤ 11:59 ਵਜੇ ਤੋਂ ਯੂ.ਕੇ. ਅਤੇ ਅਮਰੀਕਾ ਤੋਂ ਰਵਾਨਾ ਹੋਣ ਵਾਲੇ ਸਾਰੇ ਯਾਤਰੀਆਂ ਨੂੰ ਕੋਵਿਡ-19 ਲਈ ਆਰ.ਟੀ.- ਪੀਸੀਆਰ ਟੈਸਟ ਨਤੀਜਾ ਪ੍ਰਾਪਤ ਕਰਨ ਦੀ ਜ਼ਰੂਰਤ ਹੋਵੇਗੀ, ਜੋ ਰਵਾਨਗੀ ਤੋਂ 72 ਘੰਟੇ ਪਹਿਲਾਂ ਲਈ ਨੈਗੇਟਿਵ ਨਤੀਜੇ ਦਿਖਾਉਂਦੇ ਹੋਣ ਅਤੇ ਉਨ੍ਹਾਂ ਲੈਬਾਰਟਰੀ ਸਰਟੀਫਿਕੇਟ ਜਾਂ ਸਬੂਤ ਦੀ ਕੋਈ ਪ੍ਰਵਾਨਤ ਕਿਸਮ ਦਿਖਾਉਣੀ ਪਏਗੀ।
ਨਿਊ ਜ਼ੀਲੈਂਡ ਆਉਣ ਵਾਲੀਆਂ ਲੰਬੀ ਦੂਰੀ (ਸੱਤ ਘੰਟੇ ਤੋਂ ਵੱਧ ਸਫਰ) ਵਾਲੀਆਂ ਹੋਰਨਾਂ ਉਡਾਣਾਂ ਲਈ ਵੀ ਇਹੋ ਜਿਹੇ ਉਪਾਅ ਪ੍ਰਕਿਰਿਆ-ਅਧੀਨ ਹਨ।
ਵਾਪਸ ਆਉਣ ਵਾਲੇ ਸਾਰੇ ਵਿਅਕਤੀਆਂ ਨੂੰ ਅਜੇ ਵੀ ਨਿਊ ਜ਼ੀਲੈਂਡ ਪਹੁੰਚਣ ਦੇ 14-ਦਿਨ ਦੇ ਪ੍ਰਬੰਧਿਤ ਇਕਾਂਤਵਾਸ ਅਤੇ ਕੁਆਰਨਟੀਨ ਪ੍ਰਕਿਰਿਆ ਵਿੱਚੋਂ ਲੰਘਣ ਦੀ ਲੋੜ ਹੋਵੇਗੀ। ਇਸ ਨਾਲ ਸਾਡੀ COVID-19 (ਕੋਵਿਡ-19) ਦੇ ਕੌਮਾਂਤਰੀ ਪੱਧਰ ਦੇ ਮੁੜ ਉਭਾਰ ਤੋਂ ਅੱਗੇ ਰਹਿਣ ਅਤੇ ਆਵਾਜਾਈ ਅਤੇ ਸਾਡੀਆਂ ਪ੍ਰਬੰਧਿਤ ਇਕਾਂਤਵਾਸ ਥਾਵਾਂ ਵਿੱਚ ਦਾਖਲ ਹੋਣ ਦੌਰਾਨ COVID-19 (ਕੋਵਿਡ-19) ਦੇ ਫੈਲਾਵ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਹੋਵੇਗੀ।
ਉੱਚ ਜੋਖਮ ਵਾਲੇ ਦੇਸ਼ਾਂ ਤੋਂ ਨਿਊ ਜ਼ੀਲੈਂਡ ਸਫਰ ਕਰਨ ਵਾਲੇ ਵਿਅਕਤੀਆਂ ਲਈ ਦਿਨ 0 ਦੀਆਂ ਜਾਂਚ ਜ਼ਰੂਰਤਾਂ
31 ਦਸੰਬਰ 2020 ਨੂੰ ਰਾਤ 11:59 ਵਜੇ ਤੋਂ ਯੂ.ਕੇ. ਅਤੇ ਅਮਰੀਕਾ ਤੋਂ ਨਿਊ ਜ਼ੀਲੈਂਡ ਪਹੁੰਚਣ ਵਾਲੇ ਵਿਅਕਤੀਆਂ ਨੂੰ:
- ਦਿਨ 0 ਨੂੰ COVID-19 (ਕੋਵਿਡ-19) ਦੀ ਜਾਂਚ ਕਰਵਾਉਣ ਦੀ ਲੋੜ ਹੋਵੇਗੀ, ਮਿਸਾਲ ਲਈ ਜਦੋਂ ਉਹ ਪਹਿਲੀ ਵਾਰੀ ਪ੍ਰਬੰਧਿਤ ਇਕਾਂਤਵਾਸ ਵਿੱਚ ਪਹੁੰਚਦੇ ਹਨ।
- ਜਾਂਚ ਦਾ ਨਤੀਜਾ ਮੁਕੰਮਲ ਹੋਣ ਤੱਕ ਆਪਣੇ ਕਮਰੇ ਵਿੱਚ ਰਹਿਣ ਦੀ ਲੋੜ ਹੋਵੇਗੀ।
- ਜੇ ਪਹੁੰਚਣ ਸਮੇਂ ਉਨ੍ਹਾਂ ਦੇ ਲੱਛਣ ਹੁੰਦੇ ਹਨ ਤਾਂ ਉਨ੍ਹਾਂ ਨੂੰ ਸਿੱਧਾ ਕੁਆਰਨਟੀਨ ਅਸਥਾਨ ਪਹੁੰਚਣ ਦੀ ਲੋੜ ਹੋਵੇਗੀ।
ਇਹ COVID-19 (ਕੋਵਿਡ-19) ਅਤੇ ਵਿਦੇਸ਼ਾਂ ਵਿੱਚ ਉਭਾਰ ਹੋਣ ਵਾਲੀਆਂ ਵਾਇਰਸ ਦੀਆਂ ਨਵੀਆਂ ਕਿਸਮਾਂ ਅਤੇ ਉਨ੍ਹਾਂ ਦੇ ਬਹੁਤ ਤੇਜ਼ੀ ਨਾਲ ਫੈਲਾਵ ਦੀ ਸਮਰੱਥਾ ਤੋਂ ਨਿਊ ਜ਼ੀਲੈਂਡ ਨੂੰ ਸੁਰੱਖਿਆ ਦੀ ਇੱਕ ਹੋਰ ਪਰਤ ਮੁਹੱਈਆ ਕਰਨ ਲਈ ਇੱਕ ਵਧੀਕ ਕਦਮ ਹੈ।
ਇਹ ਪਹਿਲਾਂ ਦੀ ਤਰ੍ਹਾਂ ਪੀ.ਸੀ.ਆਰ. ਨੇਜ਼ਲ ਸਵੈਬ (ਨੱਕ ਰਾਹੀਂ ਨਮੂਨਾ ਲੈਣਾ) ਲੈਣ ਵਾਂਗ ਹੋਵੇਗਾ ਜੋ ਲੋਕ ਇਸ ਸਮੇਂ ਕਰਵਾ ਰਹੇ ਹਨ।
ਟੈਸਟ ਨਤੀਜਿਆਂ ਨੂੰ ਆਮ ਤੌਰ ’ਤੇ 24-48 ਘੰਟੇ ਲੱਗਦੇ ਹਨ।
ਜੇ ਟੈਸਟ ਨੈਗੇਟਿਵ ਆਉਂਦਾ ਹੈ ਤਾਂ ਲੋਕ ਆਪਣੇ 14 ਦਿਨਾਂ ਦਾ ਬਾਕੀ ਸਮਾਂ ਆਮ ਵਾਂਗ ਪ੍ਰਬੰਧਿਤ ਇਕਾਂਤਵਾਸ ਵਿੱਚ ਪੂਰਾ ਕਰਨਗੇ। ਉਨ੍ਹਾਂ ਨੂੰ ਆਪਣੇ ਠਹਿਰਾਓ ਦੇ ਲਗਭਗ 3 ਦਿਨਾਂ ਬਆਦ ਅਤੇ ਲਗਭਗ 12 ਦਿਨਾਂ ਬਾਅਦ ਦੁਬਾਰਾ ਅਗਲੇਰਾ ਟੈਸਟ ਕਰਵਾਉਣ ਦੀ ਲੋੜ ਹੋਵੇਗੀ। ਲਗਭਗ ਸਾਰੇ ਮਾਮਲਿਆਂ ਵਿੱਚ ਉਨ੍ਹਾਂ ਵੱਲੋਂ ਸਬੰਧਤ ਅਸਥਾਨ ਵਿੱਚੋਂ ਜਾ ਸਕਣ ਤੋਂ ਪਹਿਲਾਂ ਇੱਕ ਨੈਗੇਟਿਵ COVID-19 (ਕੋਵਿਡ-19) ਟੈਸਟ ਅਤੇ ਸਾਡੀ ਸਿਹਤ ਟੀਮ ਤੋਂ ਇਸ ਪੁਸ਼ਟੀ ਦੀ ਲੋੜ ਹੁੰਦੀ ਹੈ ਕਿ ਉਨ੍ਹਾਂ ਨੂੰ COVID-19 (ਕੋਵਿਡ-19) ਹੋਣ ਜਾਂ ਫੈਲਾਉਣ ਦਾ ਘੱਟ ਜੋਖਮ ਹੁੰਦਾ ਹੈ।
ਜੇ ਨਤੀਜਾ ਪਾਜ਼ਿਟਿਵ ਹੁੰਦਾ ਹੈ ਤਾਂ ਵਿਅਕਤੀ ਨੂੰ ਕੁਆਰਨਟੀਨ ਅਸਥਾਨ ਭੇਜਿਆ ਜਾਵੇਗਾ, ਜੋ ਦਿਨ 0 ਟੈਸਟ ਕੀਤੇ ਬਗੈਰ ਪਹਿਲਾਂ ਹੋਇਆ ਹੋਵੇਗਾ।
ਜ਼ਿਆਦਾ ਜਾਣਕਾਰੀ
COVID-19 (ਕੋਵਿਡ-19) ਬਾਰੇ ਤਾਜ਼ਾ ਜਾਣਕਾਰੀ ਲਈ, ਕਿਰਪਾ ਕਰਕੇ ਇੱਥੇ ਜਾਓ: https://covid19.govt.nz/updates-and-resources/translations/
ਪ੍ਰਬੰਧਿਤ ਇਕਾਂਤਵਾਸ ਅਤੇ ਕੁਆਰਨਟੀਨ ਬਾਰੇ ਜ਼ਿਆਦਾ ਜਾਣਕਾਰੀ ਲਈ, ਕਿਰਪਾ ਕਰਕੇ ਇੱਥੇ ਜਾਓ
https://www.miq.govt.nz/travel-to-new-zealand/arriving-in-nz/ (external link)
Last updated: