ਨਿਊ ਜ਼ੀਲੈਂਡ ਦੀ ਯਾਤਰਾ ਕਰਨਾ / Travelling to New Zealand

ਨਿਊਜ਼ੀਲੈਂਡ ਦੀਆਂ ਸਰਹੱਦਾਂ 2022 ਦੌਰਾਨ ਪੜਾਵਾਂ ਵਿੱਚ ਖੁੱਲ੍ਹ ਰਹੀਆਂ ਹਨ।

ਨਿਊ ਜ਼ੀਲੈਂਡ ਦੀ ਯਾਤਰਾ ਕਰਨ ਬਾਰੇ

ਨਿਊ ਜ਼ੀਲੈਂਡ ਦੀ ਯਾਤਰਾ ਕਰਨ ਲਈ, ਤੁਹਾਨੂੰ ਕਈ ਸ਼ਰਤਾਂ ਪੂਰੀਆਂ ਕਰਨ ਦੀ ਲੋੜ ਹੈ।

ਹੇਠਾਂ ਦਿੱਤੇ ਕਦਮ ਦੱਸਦੇ ਹਨ ਕਿ ਤੁਹਾਨੂੰ ਨਿਊ ਜ਼ੀਲੈਂਡ ਵਿੱਚ ਦਾਖਲ ਹੋਣ ਲਈ ਕਿਹੜੇ ਸਬੂਤ ਦੇਣ ਦੀ ਲੋੜ ਹੈ।

ਤੁਹਾਨੂੰ ਹੁਣ ਨਿਊਜ਼ੀਲੈਂਡ ਦੀ ਯਾਤਰਾ ਕਰਨ ਲਈ ਪ੍ਰੀ-ਡਿਪਾਰਚਰ ਟੈਸਟ ਦੀ ਲੋੜ ਨਹੀਂ ਹੈ।

ਸੈਟਿੰਗਾਂ ਤੇਜ਼ੀ ਨਾਲ ਬਦਲ ਸਕਦੀਆਂ ਹਨ - ਇਮੀਗ੍ਰੇਸ਼ਨ ਨਿਊ ਜ਼ੀਲੈਂਡ ਨਵੀਨਤਮ ਜਾਣਕਾਰੀ ਪ੍ਰਦਾਨ ਕਰੇਗਾ।

ਨਿਊ ਜ਼ੀਲੈਂਡ ਦੀ ਯਾਤਰਾ ਕਰਨਾ | ਇਮੀਗ੍ਰੇਸ਼ਨ ਨਿਊ ਜ਼ੀਲੈਂਡ (external link)

1. ਜਾਂਚ ਕਰੋ ਕਿ ਤੁਸੀਂ ਨਿਊ ਜ਼ੀਲੈਂਡ ਆ ਸਕਦੇ ਹੋ

ਨਿਊ ਜ਼ੀਲੈਂਡ ਦੇ ਨਾਗਰਿਕ ਅਤੇ ਹੋਰ ਯੋਗ ਯਾਤਰੀ ਨਿਊ ਜ਼ੀਲੈਂਡ ਵਿੱਚ ਦਾਖਲ ਹੋ ਸਕਦੇ ਹਨ ਅਤੇ ਪਹੁੰਚਣ 'ਤੇ ਸਵੈ-ਜਾਂਚ ਕਰ ਸਕਦੇ ਹਨ। ਇਹ ਦੇਖਣ ਲਈ ਕਿ ਕੀ ਤੁਸੀਂ ਯੋਗ ਹੋ, ਇਮੀਗ੍ਰੇਸ਼ਨ ਨਿਊ ਜ਼ੀਲੈਂਡ ਦੀ ਵੈੱਬਸਾਈਟ 'ਤੇ ਜਾਓ।

ਨਿਊ ਜ਼ੀਲੈਂਡ ਜਾਣ ਵਾਲੇ ਜ਼ਿਆਦਾਤਰ ਯਾਤਰੀਆਂ ਕੋਲ ਇੱਕ ਪ੍ਰਵਾਨਿਤ COVID-19 ਵੈਕਸੀਨ ਦਾ ਪੂਰਾ ਕੋਰਸ ਹੋਣਾ ਚਾਹੀਦਾ ਹੈ, ਹਾਲਾਂਕਿ ਕੁਝ ਅਪਵਾਦ ਵੀ ਹਨ।

ਯਾਤਰਾ ਕਰਨ ਤੋਂ ਪਹਿਲਾਂ, ਯਕੀਨੀ ਬਣਾਓ ਕਿ ਤੁਹਾਡਾ ਪਾਸਪੋਰਟ ਵੈਧ ਹੈ। ਤੁਹਾਨੂੰ ਇੱਕ ਨਿਊ ਜ਼ੀਲੈਂਡ ਇਲੈਕਟ੍ਰਾਨਿਕ ਟਰੈਵਲ ਅਥਾਰਟੀ (NZeTA) ਲਈ ਅਰਜ਼ੀ ਦੇਣ ਦੀ ਲੋੜ ਵੀ ਹੋ ਸਕਦੀ ਹੈ।

ਜਾਂਚ ਕਰੋ ਕਿ ਕੀ ਤੁਸੀਂ ਨਿਊ ਜ਼ੀਲੈਂਡ ਦੀ ਯਾਤਰਾ ਕਰਨ ਦੇ ਯੋਗ ਹੋ | immigration.govt.nz (external link)

ਵੈਕਸੀਨੇਸ਼ਨ ਲੋੜਾਂ ਅਤੇ ਪ੍ਰਵਾਨਿਤ ਵੈਕਸੀਨਾਂ

NZeTA ਲਈ ਅਰਜ਼ੀ ਦਿਓ | immigration.govt.nz (external link)

2. ਆਪਣੀ ਯਾਤਰਾ ਬੁੱਕ ਕਰੋ

ਨਿਊ ਜ਼ੀਲੈਂਡ ਲਈ ਆਪਣੀ ਯਾਤਰਾ ਬੁੱਕ ਕਰੋ।

ਜੇਕਰ ਤੁਹਾਡੀਆਂ ਯੋਜਨਾਵਾਂ ਨੂੰ ਬਦਲਣ ਦੀ ਲੋੜ ਹੈ ਤਾਂ ਵੈਕਸੀਨੇਸ਼ਨ, ਰੱਦ ਕਰਨ ਅਤੇ ਰਿਫੰਡ ਬਾਰੇ ਕੈਰੀਅਰ(ਲਿਜਾਣ ਵਾਲੇ) ਦੀ ਨੀਤੀ ਦੀ ਜਾਂਚ ਕਰੋ।

ਜੇਕਰ ਤੁਹਾਡੀਆਂ ਯਾਤਰਾ ਯੋਜਨਾਵਾਂ ਪ੍ਰਭਾਵਿਤ ਹੁੰਦੀਆਂ ਹਨ ਤਾਂ ਤੁਹਾਨੂੰ ਯਾਤਰਾ ਬੀਮਾ ਖਰੀਦਣ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਹੈ। ਤੁਹਾਨੂੰ ਸਵੈ-ਇਕਾਂਤਵਾਸ ਲਈ ਢੁਕਵੀਂ ਰਿਹਾਇਸ਼ ਬੁੱਕ ਕਰਨ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਹੈ, ਜੇਕਰ ਇਹ ਲੋੜੀਂਦਾ ਹੋਵੇ।

3. ਯਾਤਰੀ ਘੋਸ਼ਣਾ ਪੱਤਰ ਸ਼ੁਰੂ ਕਰੋ

ਸਾਰੇ ਯਾਤਰੀਆਂ ਨੂੰ ਨਿਊ ਜ਼ੀਲੈਂਡ ਦੀ ਯਾਤਰਾ ਕਰਨ ਤੋਂ ਪਹਿਲਾਂ ਨਿਊ ਜ਼ੀਲੈਂਡ ਯਾਤਰੀ ਘੋਸ਼ਣਾ ਪੱਤਰ ਨੂੰ ਪੂਰਾ ਕਰਨਾ ਚਾਹੀਦਾ ਹੈ। ਪੂਰਾ ਹੋਣ 'ਤੇ, ਤੁਹਾਨੂੰ ਯਾਤਰਾ ਪਾਸ ਜਾਰੀ ਕੀਤਾ ਜਾਵੇਗਾ।

ਜਿੰਨੀ ਜਲਦੀ ਹੋ ਸਕੇ ਆਪਣਾ ਘੋਸ਼ਣਾ ਪੱਤਰ ਸ਼ੁਰੂ ਕਰੋ। ਤੁਸੀਂ ਇਸ ਨੂੰ ਯਾਤਰਾ ਤੋਂ 28 ਦਿਨ ਪਹਿਲਾਂ ਸ਼ੁਰੂ ਕਰ ਸਕਦੇ ਹੋ। (external link)

ਆਪਣਾ ਯਾਤਰੀ ਘੋਸ਼ਣਾ ਪੱਤਰ ਸ਼ੁਰੂ ਕਰੋ (external link)

Traveller declaration (ਯਾਤਰੀ ਘੋਸ਼ਣਾ ਪੱਤਰ) ਤੱਥ ਸ਼ੀਟ (external link)

4. Traveller declaration (ਯਾਤਰੀ ਘੋਸ਼ਣਾ ਪੱਤਰ) ਨੂੰ ਪੂਰਾ ਕਰੋ

ਆਪਣੇ Traveller declaration (ਯਾਤਰੀ ਘੋਸ਼ਣਾ ਪੱਤਰ) ਨੂੰ ਪੂਰਾ ਕਰਨ ਲਈ, ਤੁਹਾਨੂੰ ਪ੍ਰਦਾਨ ਕਰਨ ਦੀ ਲੋੜ ਹੈ:

 • ਪਾਸਪੋਰਟ ਵੇਰਵੇ
 • ਯਾਤਰਾ ਜਾਣਕਾਰੀ
 • ਵੈਕਸੀਨੇਸ਼ਨ ਦਾ ਸਬੂਤ (ਜੇ ਲੋੜ ਹੋਵੇ)
 • ਪਿਛਲੇ 14 ਦਿਨਾਂ ਦਾ ਯਾਤਰਾ ਇਤਿਹਾਸ
 • ਨਿਊ ਜ਼ੀਲੈਂਡ ਵਿੱਚ ਸੰਪਰਕ ਵੇਰਵੇ
 • ਸੰਕਟਕਾਲੀਨ ਸੰਪਰਕ ਵੇਰਵੇ

ਯਾਤਰੀ ਘੋਸ਼ਣਾ ਪੱਤਰ ਵਿੱਚ ਤੁਹਾਡੇ ਦੁਆਰਾ ਦਰਜ ਕੀਤੇ ਵੇਰਵਿਆਂ ਦੀ ਦੋ ਵਾਰ ਜਾਂਚ ਇਹ ਯਕੀਨੀ ਬਣਾਉਣ ਲਈ ਕਰੋ ਕਿ ਉਹ ਤੁਹਾਡੇ ਅਧਿਕਾਰਤ ਦਸਤਾਵੇਜ਼ਾਂ ਨਾਲ ਮੇਲ ਖਾਂਦੇ ਹਨ।

ਤੁਹਾਨੂੰ ਹਵਾਈ ਅੱਡੇ 'ਤੇ ਚੈੱਕ-ਇਨ ਕਰਨ ਸਮੇਂ, ਅਤੇ ਨਿਊ ਜ਼ੀਲੈਂਡ ਵਿੱਚ ਕਸਟਮ ਨੂੰ ਆਪਣਾ ਯਾਤਰੀ ਪਾਸ ਦਿਖਾਉਣ ਦੀ ਲੋੜ ਹੁੰਦੀ ਹੈ। ਇਸ ਨੂੰ ਪ੍ਰਿੰਟ ਜਾਂ ਤੁਹਾਡੇ ਮੋਬਾਈਲ ਡਿਵਾਈਸ 'ਤੇ ਸੇਵ (ਸੁਰੱਖਿਅਤ) ਕੀਤਾ ਜਾ ਸਕਦਾ ਹੈ। ਤੁਹਾਨੂੰ ਅਜੇ ਵੀ ਉਹ ਸਾਰੇ ਸੰਬੰਧਿਤ ਕਾਗਜ਼ਾਤ ਆਪਣੇ ਨਾਲ ਰੱਖਣੇ ਚਾਹੀਦੇ ਹਨ ਜੋ ਤੁਸੀਂ ਨਿਊ ਜ਼ੀਲੈਂਡ ਟਰੈਵਲਰ ਘੋਸ਼ਣਾ ਪੱਤਰ 'ਤੇ ਅਪਲੋਡ ਕੀਤੇ ਹਨ

ਤੁਹਾਡੇ ਦਸਤਾਵੇਜ਼ਾਂ ਨੂੰ ਅਪਲੋਡ ਕਰਨ ਲਈ ਗਾਈਡ (external link)

5. ਹਵਾਈ ਅੱਡੇ 'ਤੇ

ਜੇਕਰ ਲਾਗੂ ਹੁੰਦਾ ਹੈ, ਤਾਂ ਤੁਹਾਨੂੰ ਲੋੜ ਹੋਵੇਗੀ ਤੁਹਾਡੇ:

 • ਪਾਸਪੋਰਟ
 • ਵੀਜ਼ਾ - ਜੇ ਲੋੜ ਹੋਵੇ
 • ਤੁਹਾਡੀ ਯਾਤਰਾ ਲਈ ਟਿਕਟ
 • ਪੂਰਾ ਕੀਤਾ ਯਾਤਰੀ ਪਾਸ
 • ਤੁਹਾਡੀ ਵੈਕਸੀਨੇਸ਼ਨ ਸਥਿਤੀ ਦੇ ਸਬੂਤ

ਜੇਕਰ ਤੁਸੀਂ ਆਪਣੀ ਫਲਾਈਟ ਤੋਂ ਪਹਿਲਾਂ ਬਿਮਾਰ ਹੋ

ਜੇਕਰ ਤੁਸੀਂ ਆਪਣੀ ਫਲਾਈਟ ਤੋਂ ਪਹਿਲਾਂ ਬਿਮਾਰ ਹੋ, ਜਾਂ COVID-19 ਵਰਗੇ ਲੱਛਣ ਹਨ ਜਿਵੇਂ ਕਿ ਹੇਅਫੀਵਰ, ਜੇਕਰ ਤੁਹਾਨੂੰ ਲੱਛਣ ਹਨ ਤਾਂ ਤੁਹਾਨੂੰ ਏਅਰਲਾਈਨ ਦੇ ਚੈੱਕ-ਇਨ ਸਟਾਫ ਦੁਆਰਾ ਪੁੱਛਿਆ ਜਾ ਸਕਦਾ ਹੈ। ਜੇਕਰ ਤੁਹਾਨੂੰ ਪੁੱਛਿਆ ਜਾਂਦਾ ਹੈ ਤਾਂ ਤੁਹਾਨੂੰ ਪ੍ਰਦਾਨ ਕਰਨ ਦੀ ਲੋੜ ਹੋਵੇਗੀ:

 • ਇਹ ਪੁਸ਼ਟੀ ਕਰਨ ਲਈ ਕਿ ਤੁਸੀਂ ਛੂਤ ਵਾਲੇ ਨਹੀਂ ਹੋ ਜਾਂ ਤੁਹਾਨੂੰ COVID-19 ਨਹੀਂ ਹੈ, ਇੱਕ ਸਿਹਤ ਪੇਸ਼ੇਵਰ ਤੋਂ ਇੱਕ ਮੈਡੀਕਲ ਸਰਟੀਫਿਕੇਟ (ਉਨ੍ਹਾਂ ਦੀ ਫਲਾਈਟ ਤੋਂ ਪਹਿਲਾਂ 48 ਘੰਟੇ ਦੀ ਮਿਆਦ ਵਿੱਚ ਜਾਂਚ ਕੀਤੀ ਗਈ ਹੋਣੀ ਚਾਹੀਦੀ ਹੈ)
 • ਜਾਂ ਇੱਕ ਨਿਗਰਾਨੀ ਕੀਤੀ COVID-19 ਟੈਸਟ ਦੇ ਨਕਾਰਾਤਮਕ ਨਤੀਜੇ ਦਾ ਸਬੂਤ। ਪ੍ਰਵਾਨਿਤ ਪ੍ਰੀ-ਡਿਪਾਰਚਰ ਟੈਸਟ ਹਨ:
  • ਨਿਊਜ਼ੀਲੈਂਡ ਲਈ ਤੁਹਾਡੀ ਪਹਿਲੀ ਅੰਤਰਰਾਸ਼ਟਰੀ ਉਡਾਣ ਤੋਂ 48 ਘੰਟੇ ਪਹਿਲਾਂ ਲਿਆ ਗਿਆ PCR ਟੈਸਟ
  • ਇੱਕ ਨਿਗਰਾਨੀ ਵਿਚ ਲਿਆ ਗਿਆ ਰੈਪਿਡ ਐਂਟੀਜੇਨ ਟੈਸਟ (RAT) ਜਾਂ ਲੂਪ-ਮੀਡੀਏਟਿਡ ਆਈਸੋਥਰਮਲ ਐਂਪਲੀਫਿਕੇਸ਼ਨ (LAMP) ਟੈਸਟ ਨਿਊਜ਼ੀਲੈਂਡ ਲਈ ਤੁਹਾਡੀ ਪਹਿਲੀ ਅੰਤਰਰਾਸ਼ਟਰੀ ਉਡਾਣ ਤੋਂ 24 ਘੰਟੇ ਪਹਿਲਾਂ ਲਿਆ ਗਿਆ।

6. ਨਿਊਜ਼ੀਲੈਂਡ ਪਹੁੰਚ ਰਹੇ ਹਨ

ਕਸਟਮ ਤੁਹਾਡੇ ਯਾਤਰਾ ਇਤਿਹਾਸ, ਟੀਕਾਕਰਣ ਸਥਿਤੀ, ਯਾਤਰੀ ਪਾਸ, ਅਤੇ ਕਿਸੇ ਹੋਰ ਦਾਖਲੇ ਦੀਆਂ ਜ਼ਰੂਰਤਾਂ ਦੀ ਪੁਸ਼ਟੀ ਕਰਨਗੇ। ਜਦੋਂ ਤੁਸੀਂ ਹਵਾਈ ਅੱਡੇ ਰਾਹੀਂ ਆਵਾਜਾਈ ਕਰਦੇ ਹੋ ਤਾਂ ਕੁਝ ਦੇਰੀ ਦੀ ਉਮੀਦ ਕਰੋ।

ਬਾਇਓਸਕਿਓਰਿਟੀ 'ਤੇ, ਤੁਹਾਨੂੰ ਤੁਹਾਡਾ ਸਵਾਗਤ ਪੈਕ ਦਿੱਤਾ ਜਾਵੇਗਾ। ਤੁਹਾਡੇ ਸੁਆਗਤ ਪੈਕ ਵਿੱਚ ਸ਼ਾਮਲ ਹਨ:

 • ਰੈਪਿਡ ਐਂਟੀਜੇਨ ਟੈਸਟ (RATs) ਕਿਟਾਂ
 • ਜਾਂਚ ਲਈ ਅਤੇ ਤੁਹਾਡੇ ਨਤੀਜਿਆਂ ਨੂੰ ਅੱਪਲੋਡ ਕਰਨ ਲਈ ਇੱਕ ਗਾਈਡ।

ਆਪਣੇ ਟੈਸਟ ਪੂਰੇ ਕਰੋ ਅਤੇ ਨਿਰਦੇਸ਼ ਦਿੱਤੇ ਅਨੁਸਾਰ ਆਪਣੇ ਨਤੀਜੇ ਅੱਪਲੋਡ ਕਰੋ।

ਨਿਊ ਜ਼ੀਲੈਂਡ ਪਹੁੰਚਣ ਤੋਂ ਬਾਅਦ ਟੈਸਟਿੰਗ ਲੋੜਾਂ

Last updated: at