ਰੈਪਿਡ ਐਂਟੀਜੇਨ ਟੈਸਟ ਕਿਵੇਂ ਪ੍ਰਾਪਤ ਕਰਨਾ ਹੈ / How to get a Rapid Antigen Test

ਆਓਤਿਆਰੋਆ ਨਿਊਜ਼ੀਲੈਂਡ ਵਿੱਚ ਕੋਈ ਵੀ ਵਿਅਕਤੀ ਮੁਫ਼ਤ RAT ਲਗਵਾ ਸਕਦਾ ਹੈ। ਤੁਸੀਂ ਇਹਨਾਂ ਨੂੰ ਇੱਕ ਸੰਗ੍ਰਹਿ ਸਾਈਟ ਤੋਂ ਚੁੱਕ ਸਕਦੇ ਹੋ ਜਾਂ ਕਿਸੇ ਨੂੰ ਤੁਹਾਡੀ ਤਰਫੋਂ ਇਕੱਠਾ ਕਰਨ ਲਈ ਕਹਿ ਸਕਦੇ ਹੋ।

ਰੈਪਿਡ ਐਂਟੀਜੇਨ ਟੈਸਟ ਲਈ ਬੇਨਤੀ ਕਰਨਾ

ਤੁਸੀਂ ਦੋ ਤਰੀਕਿਆਂ ਨਾਲ ਰੈਪਿਡ ਐਂਟੀਜੇਨ ਟੈਸਟ ਦਾ ਆਰਡਰ ਕਰ ਸਕਦੇ ਹੋ:

ਵੈਬਸਾਈਟ ਰਾਹੀਂ ਇੱਕ ਬੇਨਤੀ ਕਰਨ ਲਈ, ਆਰਡਰ ਨੂੰ ਪ੍ਰਮਾਣਿਤ ਕਰਨ ਲਈ ਤੁਹਾਡੀ ਇੱਕ ਮੋਬਾਈਲ ਫ਼ੋਨ ਤੱਕ ਪਹੁੰਚ ਹੋਣੀ ਚਾਹੀਦੀ ਹੈ। ਕਿਸੇ ਹੋਰ ਦੀ ਤਰਫੋਂ RATs(ਆਰਏਟੀਜ਼) ਲਈ ਬੇਨਤੀ ਕੀਤੀ ਜਾ ਸਕਦੀ ਹੈ।

ਵੈਬਸਾਈਟ 'ਤੇ RATs ਦੀ ਬੇਨਤੀ ਕਰਨਾ ਇੱਕ ਆਸਾਨ ਕਦਮ-ਦਰ-ਕਦਮ ਪ੍ਰਕਿਰਿਆ ਹੈ, ਸਿਰਫ਼ ਨਿਰਦੇਸ਼ਾਂ ਦੀ ਪਾਲਣਾ ਕਰੋ:

  1. requestrats.covid19.health.nz (external link)'ਤੇ ਜਾਓ।
  2. ਵੈਬਸਾਈਟ ਤੁਹਾਨੂੰ ਪੁੱਛੇਗੀ ਕਿ ਕੀ ਤੁਸੀਂ ਗੰਭੀਰ COVID-19 ਲੱਛਣਾਂ ਦਾ ਅਨੁਭਵ ਕਰ ਰਹੇ ਹੋ। ਜੇਕਰ ਅਜਿਹਾ ਮਾਮਲਾ ਹੈ, ਤਾਂ ਤੁਰੰਤ 111 'ਤੇ ਕਾਲ ਕਰੋ, ਨਹੀਂ ਤਾਂ ‘I am not experiencing any of these’ (‘ਮੈਂ ਇਹਨਾਂ ਵਿੱਚੋਂ ਕਿਸੇ ਦਾ ਅਨੁਭਵ ਨਹੀਂ ਕਰ ਰਿਹਾ ਹਾਂ’) 'ਤੇ ਕਲਿੱਕ ਕਰੋ।
  3. 'ਹੁਣੇ ਸ਼ੁਰੂ ਕਰੋ' ਨੂੰ ਚੁਣੋ।
  4. ਖੇਤਰ ਵਿੱਚ ਆਪਣਾ ਮੋਬਾਈਲ ਨੰਬਰ ਦਰਜ ਕਰੋ ਅਤੇ ‘Continue’ ('ਜਾਰੀ ਰੱਖੋ') 'ਤੇ ਕਲਿੱਕ ਕਰੋ।
  5. ਤੁਹਾਨੂੰ ਮੋਬਾਈਲ ਫ਼ੋਨ 'ਤੇ 6-ਅੰਕ ਦਾ ਇੱਕ ਵੈਰੀਫਿਕੇਸ਼ਨ(ਪੁਸ਼ਟੀਕਰਨ) ਕੋਡ ਭੇਜਿਆ ਜਾਵੇਗਾ। ਜਦੋਂ ਤੁਹਾਨੂੰ ਇਹ ਮਿਲ ਜਾਂਦਾ ਹੈ ਤਾਂ ਇਸ ਕੋਡ ਨੂੰ ਦਰਜ ਕਰੋ ਅਤੇ 'ਜਾਰੀ ਰੱਖੋ' 'ਤੇ ਕਲਿੱਕ ਕਰੋ।
  6. 'RAT ਆਰਡਰ ਫਾਰਮ ਪ੍ਰਾਈਵੇਸੀ ਸਟੇਟਮੈਂਟ' ਪੜ੍ਹੋ ਅਤੇ ਇਸ ਗੱਲ ਦੀ ਹਾਮੀ ਦੇਣ ਲਈ ਬਾਕਸ 'ਤੇ ਨਿਸ਼ਾਨ ਲਗਾਓ ਕਿ ਤੁਸੀਂ ਇਸਨੂੰ ਪੜ੍ਹ ਲਿਆ ਹੈ। ਫੇਰ 'ਸਵੀਕਾਰ ਕਰੋ ਅਤੇ ਜਾਰੀ ਰੱਖੋ' 'ਤੇ ਕਲਿੱਕ ਕਰੋ।
  7. ਤੁਹਾਨੂੰ ਪੁੱਛਿਆ ਜਾਵੇਗਾ ਕਿ ਕੀ ਤੁਸੀਂ ਪਿਛਲੇ ਸੱਤ ਦਿਨਾਂ ਵਿੱਚ ਵਿਦੇਸ਼ ਤੋਂ ਨਿਊਜ਼ੀਲੈਂਡ ਪਹੁੰਚੇ ਹੋ, 'Yes' ('ਹਾਂ') ਜਾਂ 'No' ('ਨਹੀਂ') ਚੁਣੋ ਅਤੇ 'Next' ('ਅਗਲਾ') 'ਤੇ ਕਲਿੱਕ ਕਰੋ।
    1. ਜੇਕਰ ਤੁਸੀਂ ਹਾਲ ਹੀ ਵਿੱਚ ਨਿਊਜ਼ੀਲੈਂਡ ਨਹੀਂ ਆਏ ਹੋ, ਤਾਂ ਤੁਹਾਨੂੰ ਪੁੱਛਿਆ ਜਾਵੇਗਾ ਕਿ ਕੀ ਤੁਹਾਨੂੰ ਹਾਲ ਹੀ ਵਿੱਚ COVID-19 ਦੇ ਲੱਛਣ ਹੋਏ ਹਨ। 'Yes' ('ਹਾਂ') ਜਾਂ 'No' ('ਨਹੀਂ') ਦਾ ਜਵਾਬ ਦਿਓ, ਫਿਰ'Next' ('ਅਗਲਾ') ਨੂੰ ਚੁਣੋ। ਫਾਰਮ 'ਤੇ ਵੇਰਵੇ ਦਰਜ ਕਰੋ ਅਤੇ‘Place order’ ('ਆਰਡਰ ਕਰੋ') ਨੂੰ ਚੁਣੋ।
    2. ਜੇਕਰ ਤੁਸੀਂ ਹਾਲ ਹੀ ਵਿੱਚ ਨਿਊਜ਼ੀਲੈਂਡ ਪਹੁੰਚੇ ਹੋ, ਤਾਂ ਤੁਹਾਡੀ ਫਲਾਈਟ ਨੰਬਰ ਅਤੇ ਪਹੁੰਚਣ ਦੀ ਮਿਤੀ ਸਮੇਤ ਪ੍ਰਸ਼ਨਾਂ ਦੀ ਲੜੀ ਨੂੰ ਪੂਰਾ ਕਰੋ, ਫਿਰ ‘Place order’ ('ਆਰਡਰ ਕਰੋ') ਦੀ ਚੋਣ ਕਰੋ।
  8. ਅੰਤਮ ਸਕ੍ਰੀਨ ਤੁਹਾਨੂੰ ਆਰਡਰ ਨੰਬਰ ਅਤੇ ਤੁਹਾਡੇ RAT ਨੂੰ ਚੁੱਕਣ ਲਈ ਇੱਕ ਸੰਗ੍ਰਹਿ ਸਾਈਟ ਲੱਭਣ ਲਈ ਇੱਕ ਲਿੰਕ ਪੇਸ਼ ਕਰੇਗੀ। ਇਹ ਤੁਹਾਨੂੰ ਕਾਲ ਕਰਨ ਲਈ ਨੰਬਰ ਦੀ ਜਾਣਕਾਰੀ ਵੀ ਦੇਵੇਗਾ ਜੇਕਰ ਤੁਸੀਂ ਕਿਸੇ RAT ਕਲੈਕਸ਼ਨ ਸਾਈਟ 'ਤੇ ਨਹੀਂ ਪਹੁੰਚ ਸਕਦੇ ਹੋ।
  9. ਫਿਰ ਤੁਹਾਨੂੰ ਟੈਸਟ ਮੈਸੇਜ ਰਾਹੀਂ ਇੱਕ ਕੋਡ RAT ਆਰਡਰ ਨੰਬਰ ਭੇਜਿਆ ਜਾਵੇਗਾ। ਫਿਰ ਤੁਸੀਂ ਹੈਲਥਪੁਆਇੰਟ'ਤੇ ਸੂਚੀਬੱਧ ਕਿਸੇ ਕਲੈਕਸ਼ਨ ਸਾਈਟ ਤੋਂ ਆਪਣਾ RAT ਆਰਡਰ ਚੁੱਕ ਸਕਦੇ ਹੋ, ਜਾਂ ਕਿਸੇ ਨੂੰ ਤੁਹਾਡੇ ਲਈ ਆਪਣਾ ਆਰਡਰ ਇਕੱਠਾ ਕਰਨ ਲਈ ਕਹਿ ਸਕਦੇ ਹੋ।

ਜਦੋਂ ਤੁਸੀਂ ਆਪਣੇ RATs ਨੂੰ ਚੁੱਕਦੇ ਹੋ ਤਾਂ ਮੁਫਤ ਚਿਹਰੇ ਦੇ ਮਾਸਕ

ਜਦੋਂ ਤੁਸੀਂ ਕਿਸੇ ਜਾਂਚ ਕੇਂਦਰ ਤੋਂ RATs ਲੈਂਦੇ ਹੋ ਤਾਂ ਤੁਸੀਂ ਮੁਫਤ ਮੈਡੀਕਲ ਫੇਸ ਮਾਸਕ ਪ੍ਰਾਪਤ ਕਰ ਸਕਦੇ ਹੋ। ਤੁਹਾਨੂੰ ਬਿਮਾਰ ਹੋਣ ਜਾਂ COVID-19 ਦੇ ਲੱਛਣ ਹੋਣ ਦੀ ਲੋੜ ਨਹੀਂ ਹੈ। ਜੇ ਤੁਹਾਨੂੰ ਗੰਭੀਰ ਬਿਮਾਰੀ ਦਾ ਵੱਧ ਖ਼ਤਰਾ ਹੈ, ਤਾਂ ਤੁਸੀਂ ਮੁਫ਼ਤ P2/N95 P2/N95 ਫੇਸ ਮਾਸਕ ਪ੍ਰਾਪਤ ਕਰ ਸਕਦੇ ਹੋ

ਤੁਹਾਨੂੰ ਅਜੇ ਵੀ ਮੁਫ਼ਤ COVID-19 RAT ਕਿੱਟਾਂ ਦੀ ਵੈੱਬਸਾਈਟ ਰਾਹੀਂ ਆਰਡਰ ਕਰਨ ਦੀ ਲੋੜ ਹੈ।

ਜੇਕਰ ਤੁਸੀਂ ਕਿਸੇ ਪੇਂਡੂ ਖੇਤਰ ਵਿੱਚ ਰਹਿੰਦੇ ਹੋ ਜਾਂ ਤੁਹਾਡੀਆਂ ਖਾਸ ਪਹੁੰਚਯੋਗਤਾ ਲੋੜਾਂ ਹਨ, ਤਾਂ 0800 222 478 'ਤੇ ਕਾਲ ਕਰੋ ਅਤੇ ਆਪਣੇ ਵਿਕਲਪਾਂ ਬਾਰੇ ਚਰਚਾ ਕਰਨ ਲਈ 3 ਦਬਾਓ।

Last updated: at