ਭੋਜਨ ਜਾਂ ਅਤਿ ਜ਼ਰੂਰੀ ਵਸਤੂਆਂ ਤਕ ਪਹੁੰਚ / Access to food or essential items

ਸਾਨੂੰ ਸਾਰਿਆਂ ਨੂੰ ਭੋਜਨ ਅਤੇ ਅਤਿ ਜ਼ਰੂਰੀ ਵਸਤੂਆਂ ਜਿਵੇਂ ਕਿ ਮੈਡੀਕਲ ਆਦਿ ਦੀ ਲੋੜ COVID-19 ਲਾਕਡਾਊਨਜ਼ ਦਰਮਿਆਨ ਹੁੰਦੀ ਹੈ, ਇਸ ਲਈ ਕਿਰਪਾ ਕਰਕੇ ਇਹਨਾਂ ਬਿਨਾਂ ਜਾਣ ਦੀ ਕੋਸ਼ਿਸ਼ ਨਾ ਕਰੋ। ਇਸ ਤੱਥ ਸ਼ੀਟ ਵਿੱਚ ਤੁਹਾਡੇ ਤਕ ਭੋਜਨ ਅਤੇ ਹੋਰ ਅਤਿ ਜ਼ਰੂਰੀ ਵਸਤੂਆਂ ਪਹੁੰਚਾਉਣ ਦੇ ਕਈ ਢੰਗਾਂ ਬਾਰੇ ਜਾਣਕਾਰੀ ਹੈ।

ਭੋਜਨ ਡਿਲੀਵਰੀ

ਜੇਕਰ ਤੁਸੀਂ ਬੀਮਾਰ ਹੋ, ਜਾਂ ਭੋਜਨ ਜਾਂ ਅਤਿ ਜ਼ਰੂਰੀ ਰਸਦਾਂ ਖਰੀਦਣ ਲਈ ਘਰ ਨਹੀਂ ਛੱਡ ਸਕਦੇ, ਤੁਸੀਂ ਪਰਿਵਾਰ, ਵਹਾਨਉ, ਦੋਸਤਾਂ ਜਾਂ ਗੁਆਂਢੀਆਂ ਨੂੰ ਤੁਹਾਡੇ ਲਈ ਸਾਮਾਨ ਅਤੇ ਕਰਿਆਨਾ ਛੱਡ ਜਾਣ ਲਈ ਕਹਿ ਸਕਦੇ ਹੋ। ਤੁਹਾਡੇ ਸਹਿਯੋਗੀ ਨੈੱਟਵਰਕ ਜਿਵੇਂ ਕਿ ਪਰਿਵਾਰ, ਵਹਾਨਉ, ਦੋਸਤਾਂ ਅਤੇ ਗੁਆਂਢੀਆਂ ਨਾਲ ਗੱਲ ਕਰੋ ਇਹ ਦੇਖਣ ਲਈ ਕਿ ਕੀ ਉਹ ਤੁਹਾਡੇ ਲਈ ਅਤਿ ਜ਼ਰੂਰੀ ਵਸਤੂਆਂ ਡਿਲੀਵਰ ਕਰ ਸਕਦੇ ਹਨ।

ਫੂਡ ਡਿਲੀਵਰੀ ਨੂੰ ਆਜ਼ਮਾਓ ਜਿਵੇਂ ਕਿ ਸੁਪਰਮਾਰਕਿਟ ਹੋਮ ਡਿਲੀਵਰੀ, ਫੂਡ ਪਾਰਸਲ, ਜਮਾਏ ਗਏ ਪਹਿਲਾਂ ਤਿਆਰ ਕੀਤੇ ਭੋਜਨ, ਸਬਸਕ੍ਰਿਪਸ਼ਨ ਫੂਡ ਬਕਸਿਆਂ ਜਾਂ ਕੋਈ ਵੀ ਹੋਰ ਸੰਪੂਰਨ-ਭੋਜਨ ਡਿਲੀਵਰੀ ਸੇਵਾ:

ਤੁਸੀਂ ਆਪਣੀ ਸੁਪਰਮਾਰਕਿਟ ਦੀ ਕਲਿੱਕ ਅਤੇ ਕਲੈਕਟ ਸੇਵਾ ਦੀ ਵਰਤੋਂ ਕਰ ਸਕਦੇ ਹੋ, ਅਤੇ ਇੱਕ ਸਥਾਨਕ ਦੋਸਤ, ਪਰਿਵਾਰਕ ਮੈਬਰ ਜਾਂ ਇੱਕ ਗੁਆਂਢੀ ਨੂੰ ਤੁਹਾਡੇ ਲਈ ਕਰਿਆਨਾ ਛੱਡ ਜਾਣ ਲਈ ਕਹਿ ਸਕਦੇ ਹੋ। 

ਆਪਣੀ ਸਥਾਨਕ ਸੁਪਰਮਾਰਕਿਟ ਜਾਂ ਡੇਅਰੀ ਨਾਲ ਸੰਪਰਕ ਕਰਕੇ ਪਤਾ ਕਰੋ ਜੇਕਰ ਉਹ ਕਰਿਆਨੇ ਦੀ ਡਿਲੀਵਰੀ ਕਰਦੇ ਹਨ ਅਤੇ ਆਰਡਰ ਕਿਵੇਂ ਕਰਨਾ ਹੈ। ਤੁਹਾਡੀ ਸੁਪਰਮਾਰਕਿਟ ਨੇ ਕੁਝ ਤਰਜੀਹੀ ਸਲਾਟ ਉਹਨਾਂ ਲੋਕਾਂ ਲਈ ਰੱਖੇ ਹੋ ਸਕਦੇ ਹਨ ਜਿਹਨਾਂ ਨੂੰ ਆਨਲਾਈਨ ਸ਼ਾਪਿੰਗ ਕਰਨ ਦੀ ਲੋੜ ਪੈਂਦੀ ਹੈ। 

ਜਦੋਂ ਭੋਜਨ ਦੀ ਡਿਲਵਰੀ ਲੈਣੀਂ ਹੈ ਉਦੋਂ ਸੁਰੱਖਿਅਤ ਰਹਿਣਾ

  • ਡਿਲੀਵਰੀਆਂ ਸੰਪਰਕ-ਰਹਿਤ ਹੋਣ ਅਤੇ ਸਥਾਨਕ ਰੱਖੀਆਂ ਜਾਣ।
  • ਜੇਕਰ ਤੁਸੀਂ ਰਸਦਾਂ ਦੀ ਡਿਲੀਵਰੀ ਕਰਦੇ ਹੋ, ਤਾਂ 2 ਮੀਟਰ ਦੂਰ ਰਹਿਣਾ ਅਤੇ ਇੱਕ ਚਿਹਰੇ ਦੀ ਕਵਰਿੰਗ ਪਹਿਨ ਕੇ ਰੱਖਣਾ ਯਾਦ ਰੱਖੋ।
  • ਜੇਕਰ ਤੁਹਾਨੂੰ ਤੁਹਾਡੀਆਂ ਡਿਲੀਵਰੀਆਂ ਮਿਲਦੀਆਂ ਹਨ, ਤਾਂ ਉਹਨਾਂ ਨੂੰ ਡਿਲੀਵਰ ਕਰਨ ਵਾਲਿਆਂ ਤੋਂ 2 ਮੀਟਰ ਦੂਰ ਰਹਿਣਾ, ਇੱਕ ਚਿਹਰੇ ਦੀ ਕਵਰਿੰਗ ਪਹਿਨਣਾ ਯਾਦ ਰੱਖੋ ਅਤੇ ਜਦੋਂ ਤੁਸੀਂ ਰਸਦਾਂ ਨੂੰ ਦੂਰ ਰੱਖ ਦਿੰਦੇ ਹੋ ਤਾਂ ਆਪਣੇ ਹੱਥਾਂ ਨੂੰ ਧੋਵੋ ਅਤੇ ਸੈਨੇਟਾਇਜ਼ ਕਰੋ। 

ਇੱਥੇ ਜਾਓ: www.covid19.govt.nz/about-this-site/contact-and-support

ਭੋਜਨ ਖਰੀਦਣ ਲਈ ਵਿੱਤੀ ਸਹਾਇਤਾ

ਜੇਕਰ ਤੁਹਾਨੂੰ ਭੋਜਨ ਖਰੀਦਣ ਲਈ ਵਿੱਤੀ ਸਹਾਇਤਾ ਦੀ ਲੋੜ ਹੈ, ਕੰਮ ਅਤੇ ਆਮਦਨ ਸਹਾਇਤਾ ਕਰ ਸਕਦੀ ਹੈ।

ਜ਼ਰੂਰੀ ਵਿੱਤੀ ਸਹਾਇਤਾ ਅਤੇ ਚਾਲੂ ਰਹਿਣ ਵਾਲੀਆਂ ਲੋੜਾਂ ਲਈ ਕੰਮ ਅਤੇ ਆਮਦਨ ਵੈਬਸਾਈਟ ‘ਤੇ ਜਾਓ।

ਤੁਸੀਂ ਮੁੱਖ ਬੈਨਿਫਿਟ ਲਈ ਆਨਲਾਈਨ ਦਰਖ਼ਾਸਤ ਦੇ ਸਕਦੇ ਹੋ ਅਤੇ ਭੋਜਨ ਸਹਾਇਤਾ ਲਈ ਆਪਣੀ ਯੋਗਤਾ ਬਾਰੇ ਪਤਾ ਲਗਾ ਸਕਦੇ ਹੋ।

ਤੁਸੀਂ COVID-19 ਵਿੱਤੀ ਸਹਿਯੋਗ ਟੂਲ ਦੀ ਵਰਤੋਂ ਵੀ ਯੁਨਾਈਟ ਅਗੇਂਸਟ COVID-19 ਵੈਬਸਾਈਟ ‘ਤੇ ਇਹ ਦੇਖਣ ਲਈ ਕਰ ਸਕਦੇ ਹੋ ਕਿ ਤੁਹਾਡੇ ਲਈ ਕਿਹੜਾ ਸਹਿਯੋਗ ਉਪਲਬਧ ਹੈ।

ਇੱਥੇ ਜਾਓ:

ਫੂਡਬੈਂਕ

ਤੁਸੀਂ ਫੈਮਲੀ ਸਰਵਿਸਿਜ਼ ਡਾਇਰੈਕਟਰੀ ਵੈਬਸਾਈਟ ‘ਤੇ ਤੁਹਾਡੇ ਸਥਾਨਕ ਫੂਡਬੈਂਕ ਨੂੰ ਖੋਜ ਕੇ ਲੱਭ ਸਕਦੇ ਹੋ:

Family Services Directory website (external link)

ਜੇਕਰ ਤੁਹਾਨੂੰ ਭੋਜਨ ਦੀ ਡਿਲੀਵਰੀ ਨਹੀਂ ਮਿਲ ਪਾਉਂਦੀ

ਜੇਕਰ ਤੁਸੀਂ ਕੋਸ਼ਿਸ਼ ਕੀਤੀ ਅਤੇ ਉੱਪਰ ਦਿੱਤੇ ਕਿਸੇ ਵੀ ਵਿਕਲਪ ਰਾਹੀਂ ਸਹਾਇਤਾ ਪ੍ਰਾਪਤ ਨਹੀਂ ਕਰ ਸਕਦੇ ਹੋ, ਤਾਂ ਤੁਹਾਡੇ ਸਥਾਨਕ ਸਿਵਿਲ ਡਿਫੈਂਸ ਐਂਡ ਐਮਰਜੈਂਸੀ ਮੈਨੇਜਮੈਂਟ(CDEM) ਗਰੁੱਪ ਨਾਲ ਸੰਪਰਕ ਕਰੋ।

ਇੱਥੇ ਜਾਓ: www.civildefence.govt.nz/find-your-civil-defence-group (external link)