ਪੋਸਟਰ ਅਤੇ ਸ੍ਰੋਤ / Posters and resources

ਪੋਸਟਰ ਅਤੇ ਸੰਸਾਧਨ ਤੁਹਾਡੀ ਭਾਸ਼ਾ ਵਿੱਚ ਉਪਲਬਧ ਹਨ।

ਅਸੀਂ ਕਾਰੋਬਾਰਾਂ, ਕਾਰਜ ਸਥਾਨਾਂ, ਭਾਈਚਾਰਿਆਂ ਅਤੇ ਸੰਸਥਾਵਾਂ ਨੂੰ ਕੋਵਿਡ-19 ਪ੍ਰੋਟੈਕਸ਼ਨ ਫਰੇਮਵਰਕ (COVID-19 ਸੁਰੱਖਿਆ ਢਾਂਚਾ) ਸੈਟਿੰਗਾਂ ਨੂੰ ਲਾਗੂ ਕਰਨ ਵਿੱਚ ਸਹਾਇਤਾ ਲਈ ਸਰੋਤਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਪ੍ਰਦਾਨ ਕਰਦੇ ਹਾਂ।

ਤੁਸੀਂ ਸਾਡੀ ਰਿਸੋਰਸ ਟੂਲਕਿੱਟ ਤੋਂ ਸਾਡੇ ਲੋਗੋ, ਟੈਂਪਲੇਟ, ਪੋਸਟਰ, ਵੀਡੀਓ ਅਤੇ ਸੋਸ਼ਲ ਮੀਡੀਆ ਟਾਈਲਾਂ ਨੂੰ ਡਾਊਨਲੋਡ ਅਤੇ ਪ੍ਰਿੰਟ ਕਰ ਸਕਦੇ ਹੋ।

ਤੁਸੀਂ ਸਾਡੇ Bluestar Portal (ਬਲੂਸਟਾਰ ਪੋਰਟਲ) ਤੋਂ ਸਾਡੇ (external link) ਸਰੋਤਾਂ ਅਤੇ ਸਹਿਵਰਤੀਆਂ ਦੀਆਂ ਮੁਫਤ ਪ੍ਰਿੰਟ ਕੀਤੀਆਂ ਕਾਪੀਆਂ ਵੀ ਮੰਗਵਾ ਸਕਦੇ ਹੋ।

ਪੋਸਟਰਾਂ ਅਤੇ ਸਰੋਤਾਂ ਨੂੰ ਡਾਊਨਲੋਡ ਕਰਨਾ - Resource Toolkit(ਰਿਸੋਰਸ ਟੂਲਕਿੱਟ)

  1. toolkit.covid19.govt.nz (external link) 'ਤੇ ਜਾਓ ਅਤੇ ਇੱਕ ਖਾਤਾ ਬਣਾਉਣ ਲਈ Login/Register (ਲੌਗਇਨ/ਰਜਿਸਟਰ) ਬਟਨ ਦੀ ਵਰਤੋਂ ਕਰੋ।
  2. ਤੁਸੀਂ ਜਿਹੜੇ ਸਰੋਤ ਲੱਭ ਰਹੇ ਹੋ, ਉਹਨਾਂ ਸੰਬੰਧਿਤ ਮੁੱਖ ਸ਼ਬਦ ਦਰਜ ਕਰਨ ਲਈ ਖੋਜ ਖੇਤਰ ਦੀ ਵਰਤੋਂ ਕਰੋ। ਪਲੇਟਫਾਰਮ ਅੰਗਰੇਜ਼ੀ ਵਿੱਚ ਹੈ। ਇਸ ਲਈ, ਜੇਕਰ ਤੁਸੀਂ ਅਨੁਵਾਦਿਤ ਸਰੋਤਾਂ ਦੀ ਭਾਲ ਕਰ ਰਹੇ ਹੋ, ਤਾਂ ਅੰਗਰੇਜ਼ੀ ਸ਼ਬਦਾਂ ਜਿਵੇਂ ਕਿ face coverings, contact tracing, testing (ਫੇਸ ਕਵਰਿੰਗਜ਼, ਸੰਪਰਕ ਟਰੇਸਿੰਗ, ਟੈਸਟਿੰਗ), ਆਦਿ ਦੀ ਵਰਤੋਂ ਕਰਕੇ ਖੋਜ ਕਰੋ। ਤੁਸੀਂ ਸਾਰੇ ਉਪਲਬਧ ਸਰੋਤਾਂ ਨੂੰ ਲੱਭਣ ਲਈ ਆਪਣੀ ਭਾਸ਼ਾ ਲਈ ਵੀ ਖੋਜ ਕਰ ਸਕਦੇ ਹੋ।
  3. Search (ਖੋਜ) ਨੂੰ ਦਬਾਉਣ ਤੋਂ ਬਾਅਦ ਤੁਸੀਂ ਡ੍ਰੌਪ-ਡਾਊਨ ਫਿਲਟਰਾਂ ਦੀ ਵਰਤੋਂ ਕਰਕੇ ਆਪਣੇ ਨਤੀਜਿਆਂ ਨੂੰ ਸੂਖਮ ਰੂਪ ਵਿੱਚ ਸੁਧਾਰ ਸਕਦੇ ਹੋ। 
  4. ਇੱਕ ਵਾਰ ਜਦੋਂ ਤੁਸੀਂ ਉਹ ਲੱਭ ਲੈਂਦੇ ਹੋ ਜੋ ਤੁਸੀਂ ਚਾਹੁੰਦੇ ਹੋ, ਇਸਨੂੰ ਡਾਊਨਲੋਡ ਕਰੋ, ਇਸਨੂੰ ਸਾਂਝਾ ਕਰੋ ਜਾਂ ਇਸਨੂੰ ਇੱਕ ਟੋਕਰੀ ਵਿੱਚ ਸ਼ਾਮਲ ਕਰੋ ਜੇਕਰ ਤੁਸੀਂ ਇੱਕ ਤੋਂ ਵੱਧ ਆਈਟਮਾਂ ਨੂੰ ਡਾਊਨਲੋਡ ਕਰ ਰਹੇ ਹੋ।  

ਮੁਫਤ ਪ੍ਰਿੰਟ ਕੀਤੀ ਸਮੱਗਰੀ ਦਾ ਆਰਡਰ ਕਰਨਾ - Bluestar Portal (ਬਲੂਸਟਾਰ ਪੋਰਟਲ)

ਸਾਡੇ ਆਨਲਾਈਨ ਕੈਟਾਲਾਗ ਰਾਹੀਂ ਆਪਣੇ ਕਾਰੋਬਾਰ, ਕਮਿਊਨਿਟੀ ਸੰਸਥਾ ਜਾਂ ਇਵੈਂਟ ਲਈ ਮੁਫ਼ਤ ਸਹਿਵਰਤੀ ਦਾ ਆਰਡਰ ਕਰੋ ਅਤੇ ਸਰੋਤ ਨੂੰ ਸਿਧਾ ਤੁਹਾਡੇ, ਤੁਹਾਡੇ ਕਾਰੋਬਾਰ ਜਾਂ ਕਮਿਊਨਿਟੀ ਗਰੁੱਪ ਨੂੰ ਸਿੱਧੇ ਤੌਰ 'ਤੇ ਡਿਲੀਵਰੀ ਕਰਵਾਓ।

Bluestar Portal (ਬਲੂਸਟਾਰ ਪੋਰਟਲ) (external link) 'ਤੇ ਜਾਓ।

Go well this winter [PDF, 1.3 MB]