ਪੰਜਾਬੀ / Punjabi

ਨਿਊਜ਼ੀਲੈਂਡ ਦੀ COVID-19 ਪ੍ਰਤੀਕਿਰਿਆ ਬਾਰੇ [ਪੰਜਾਬੀ] ਵਿੱਚ ਜਾਣਕਾਰੀ।

ਤੁਹਾਨੂੰ ਕੀ ਜਾਣਨ ਅਤੇ ਕਰਨ ਦੀ ਲੋੜ ਹੈ

ਜੇਕਰ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ ਤਾਂ ਘਰ ਵਿੱਚ ਰਹੋ। ਜੇਕਰ ਤੁਸੀਂ, ਜਾਂ ਤੁਹਾਡੇ ਘਰ ਦੇ ਕਿਸੇ ਵਿਅਕਤੀ ਵਿੱਚ ਹੇਠ ਲਿਖੇ ਲੱਛਣਾਂ ਵਿੱਚੋਂ 1 ਜਾਂ ਵੱਧ ਲੱਛਣ ਪੈਦਾ ਹੁੰਦੇ ਹਨ, ਤਾਂ ਤੁਹਾਨੂੰ ਰੈਪਿਡ ਐਂਟੀਜੇਨ ਟੈਸਟ (RAT) ਲੈਣਾ ਚਾਹੀਦਾ ਹੈ:

  • ਇੱਕ ਵਗਦੀ ਨੱਕ
  • ਦੁਖਦਾ ਗਲਾ
  • ਖਾਂਸੀ
  • ਬੁਖਾਰ
  • ਉਲਟੀ
  • ਦਸਤ ਲੱਗਣੇ
  • ਸਿਰ ਦਰਦ
  • ਸੁੰਘਣ ਜਾਂ ਸਵਾਦ ਸ਼ਕਤੀ ਦਾ ਨਾ ਰਹਿਣਾ
  • ਸਾਹ ਘੱਟ ਆਉਣਾ।

ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਤੁਹਾਡੇ ਕੋਲ ਘਰ ਵਿੱਚ ਲੋੜੀਂਦੇ RATs ਹਨ ਜੇਕਰ ਘਰ ਵਿੱਚ ਕੋਈ ਵੀ ਬੀਮਾਰ ਹੋ ਜਾਂਦਾ ਹੈ ਅਤੇ ਉਸਨੂੰ ਟੈਸਟ ਕਰਨ ਦੀ ਲੋੜ ਹੁੰਦੀ ਹੈ। 2023 ਦੌਰਾਨ ਹਰ ਕਿਸੇ ਲਈ RAT ਮੁਫ਼ਤ ਰਹੇਗਾ। ਤੁਸੀਂ ਹੈਲਥਪੁਆਇੰਟ ਦੀ ਵੈੱਬਸਾਈਟ 'ਤੇ, ਜਾਂ 0800 222 478 'ਤੇ ਕਾਲ ਕਰਕੇ ਅਤੇ ਵਿਕਲਪ 1 ਦੀ ਚੋਣ ਕਰਕੇ RATs ਅਤੇ ਮਾਸਕਾਂ ਲਈ ਭਾਗ ਲੈਣ ਵਾਲੇ ਪਿਕ-ਅੱਪ ਪੁਆਇੰਟਾਂ ਦਾ ਪਤਾ ਲਗਾ ਸਕਦੇ ਹੋ।

COVID-19 ਟੈਸਟਿੰਗ

My Covid Record, 'ਤੇ ਆਪਣੇ RAT ਨਤੀਜੇ ਨੂੰ ਰਿਪੋਰਟ ਕਰਨਾ ਯਾਦ ਰੱਖੋ, ਜਾਂ 0800 222 478 'ਤੇ ਹੈਲਪਲਾਈਨ 'ਤੇ ਕਾਲ ਕਰੋ ਅਤੇ ਵਿਕਲਪ 1 ਦੀ ਚੋਣ ਕਰੋ, ਤਾਂ ਜੋ ਤੁਹਾਨੂੰ ਕਿਸੇ ਵੀ ਮਦਦ ਅਤੇ ਸਹਾਇਤਾ ਨਾਲ ਜੋੜਿਆ ਜਾ ਸਕੇ ਜਿਸਦੀ ਤੁਹਾਨੂੰ ਲੋੜ ਹੋ ਸਕਦੀ ਹੈ।

My Covid Record (external link)

ਇਕਾਂਤਵਾਸ

ਇਕਾਂਤਵਾਸ ਵਾਇਰਸ ਦੇ ਫੈਲਣ ਦਾ ਪ੍ਰਬੰਧਨ ਕਰਨ ਦਾ ਇੱਕ ਮਹੱਤਵਪੂਰਨ ਤਰੀਕਾ ਹੈ।

ਜੇਕਰ ਤੁਸੀਂ COVID-19 ਲਈ ਸਕਾਰਾਤਮਕ ਟੈਸਟ ਕੀਤਾ ਹੈ, ਤਾਂ ਅਸੀਂ ਤੁਹਾਨੂੰ 5 ਦਿਨਾਂ ਲਈ ਅਲੱਗ ਰੱਖਣ ਦੀ ਸਿਫ਼ਾਰਸ਼ ਕਰਦੇ ਹਾਂ, ਭਾਵੇਂ ਤੁਹਾਨੂੰ ਸਿਰਫ਼ ਹਲਕੇ ਲੱਛਣ ਹੋਣ। ਆਪਣੇ ਲੱਛਣਾਂ ਦੀ ਸ਼ੁਰੂਆਤ ਦੇ ਦਿਨ ਤੋਂ ਜਾਂ ਜਦੋਂ ਤੁਸੀਂ ਸਕਾਰਾਤਮਕ ਟੈਸਟ ਕੀਤਾ, ਜੋ ਵੀ ਪਹਿਲਾਂ ਆਇਆ ਸੀ, ਉਸ ਦਿਨ ਤੋਂ ਆਪਣਾ ਇਕਾਂਤਵਾਸ ਸ਼ੁਰੂ ਕਰੋ। ਇਸ ਦਾ ਮਤਲਬ ਹੈ ਕਿ ਤੁਹਾਨੂੰ ਕੰਮ ਜਾਂ ਸਕੂਲ ਨਹੀਂ ਜਾਣਾ ਚਾਹੀਦਾ।

ਸਵੈ-ਇਕਾਂਤਵਾਸ ਕਿਵੇਂ ਕਰਨਾ ਹੈ

ਜੇਕਰ ਤੁਹਾਨੂੰ ਇਹਨਾਂ 5 ਦਿਨਾਂ ਦੌਰਾਨ ਆਪਣਾ ਘਰ ਛੱਡਣ ਦੀ ਲੋੜ ਹੈ, ਤਾਂ ਇਹ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ COVID-19 ਨੂੰ ਦੂਜਿਆਂ ਵਿੱਚ ਫੈਲਣ ਤੋਂ ਰੋਕਣ ਲਈ ਸਾਵਧਾਨੀ ਵਰਤੋ। ਜਦੋਂ ਵੀ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਤੁਹਾਨੂੰ ਮਾਸਕ ਪਹਿਨਣਾ ਚਾਹੀਦਾ ਹੈ। ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ:

  • ਕਿਸੇ ਸਿਹਤ ਸੰਭਾਲ ਸਹੂਲਤ 'ਤੇ ਨਹੀਂ ਜਾਣਾ ਚਾਹੀਦਾ (ਡਾਕਟਰੀ ਦੇਖਭਾਲ ਤੱਕ ਪਹੁੰਚ ਤੋਂ ਇਲਾਵਾ)
  • ਕਿਸੇ ਬਿਰਧ ਰਿਹਾਇਸ਼ੀ ਦੇਖਭਾਲ ਸਹੂਲਤ 'ਤੇ ਨਹੀਂ ਜਾਣਾ ਚਾਹੀਦਾ
  • COVID-19 ਨਾਲ ਗੰਭੀਰ ਰੂਪ ਵਿੱਚ ਬਿਮਾਰ ਹੋਣ ਦੇ ਜੋਖਮ ਵਿੱਚ ਕਿਸੇ ਨਾਲ ਸੰਪਰਕ ਨਹੀਂ ਕਰਨਾ ਚਾਹੀਦਾ ਹੈ।

ਤੁਹਾਨੂੰ ਆਪਣੇ ਰੁਜ਼ਗਾਰਦਾਤਾ ਨਾਲ ਕੰਮ 'ਤੇ ਆਪਣੀ ਵਾਪਸੀ ਜਾਂ ਤੁਹਾਡੇ ਬੱਚੇ ਦੀ ਸਕੂਲ ਵਾਪਸੀ ਬਾਰੇ ਉਨ੍ਹਾਂ ਦੇ ਸਕੂਲ ਦੇ ਪ੍ਰਿੰਸੀਪਲ ਨਾਲ ਚਰਚਾ ਕਰਨੀ ਚਾਹੀਦੀ ਹੈ। ਤੁਹਾਡੇ ਰੁਜ਼ਗਾਰਦਾਤਾ ਜਾਂ ਸਕੂਲ ਨੂੰ ਵਾਧੂ ਸਾਵਧਾਨੀਆਂ ਦੀ ਲੋੜ ਹੋ ਸਕਦੀ ਹੈ।

ਜੇਕਰ ਤੁਹਾਡੇ ਲੱਛਣ ਠੀਕ ਹੋ ਗਏ ਹਨ ਅਤੇ ਤੁਸੀਂ ਠੀਕ ਮਹਿਸੂਸ ਕਰਦੇ ਹੋ, ਤਾਂ ਤੁਸੀਂ ਆਪਣੀਆਂ ਆਮ ਗਤੀਵਿਧੀਆਂ 'ਤੇ ਵਾਪਸ ਸਕਦੇ ਹੋ। ਕਿਉਂਕਿ ਤੁਸੀਂ 10 ਦਿਨਾਂ ਤੱਕ ਛੂਤਕਾਰੀ ਰਹਿ ਸਕਦੇ ਹੋ, ਅਸੀਂ ਸਲਾਹ ਦਿੰਦੇ ਹਾਂ ਕਿ ਜੇਕਰ ਤੁਹਾਨੂੰ ਇੱਥੇ ਜਾਣ ਦੀ ਲੋੜ ਹੈ ਤਾਂ ਮਾਸਕ ਪਹਿਨੋ:

  • ਕਿਸੇ ਸਿਹਤ ਸੰਭਾਲ ਸਹੂਲਤ 'ਤੇ (ਡਾਕਟਰੀ ਦੇਖਭਾਲ ਤੱਕ ਪਹੁੰਚ ਤੋਂ ਇਲਾਵਾ)
  • ਕਿਸੇ ਬਿਰਧ ਰਿਹਾਇਸ਼ੀ ਦੇਖਭਾਲ ਸਹੂਲਤ 'ਤੇ
  • COVID-19 ਨਾਲ ਗੰਭੀਰ ਤੌਰ 'ਤੇ ਬਿਮਾਰ ਹੋਣ ਦੇ ਖ਼ਤਰੇ ਵਾਲੇ ਕਿਸੇ ਵਿਅਕਤੀ ਨੂੰ ਮਿਲਣ ਜਾਣਾ ਪੈਂਦਾ ਹੈ।

ਚਿਹਰੇ ਦੇ ਮਾਸਕ

ਮਾਸਕ ਪਹਿਨਣਾ ਇੱਕ ਮਹੱਤਵਪੂਰਨ ਤਰੀਕਾ ਹੈ ਜਿਸ ਨਾਲ ਅਸੀਂ ਸਾਹ ਦੀਆਂ ਬਿਮਾਰੀਆਂ ਦੇ ਫੈਲਣ ਨੂੰ ਰੋਕ ਸਕਦੇ ਹਾਂ, COVID-19 ਸਮੇਤ, ਖਾਸ ਕਰਕੇ ਸਿਹਤ ਅਤੇ ਅਪਾਹਜਤਾ ਦੇਖਭਾਲ ਸੈਟਿੰਗਾਂ ਵਿੱਚ।

ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਜਦੋਂ ਤੁਸੀਂ ਸਿਹਤ ਸੰਭਾਲ ਸੇਵਾਵਾਂ 'ਤੇ ਜਾਂਦੇ ਹੋ ਤਾਂ ਚਿਹਰੇ ਦਾ ਮਾਸਕ ਪਹਿਨੋ।

ਕਿਰਪਾ ਕਰਕੇ ਵਿਜ਼ਿਟ ਕਰਦੇ ਸਮੇਂ ਮਾਸਕ ਪਹਿਨਣ ਬਾਰੇ ਹੈਲਥਕੇਅਰ ਸਹੂਲਤ/ਹਸਪਤਾਲ ਦੀ ਨੀਤੀ ਦਾ ਆਦਰ ਕਰੋ, ਤੁਹਾਨੂੰ ਉੱਚ ਜੋਖਮ ਵਾਲੇ ਲੋਕਾਂ ਦੀ ਸੁਰੱਖਿਆ ਵਿੱਚ ਮਦਦ ਕਰਨ ਲਈ ਸਿਹਤ ਸੰਭਾਲ ਸਹੂਲਤ ਦੇ ਅੰਦਰ ਖਾਸ ਸਥਿਤੀਆਂ ਜਾਂ ਸਥਾਨਾਂ ਵਿੱਚ ਮਾਸਕ ਪਹਿਨਣ ਲਈ ਕਿਹਾ ਜਾ ਸਕਦਾ ਹੈ।

ਚਿਹਰੇ ਦਾ ਮਾਸਕ ਪਹਿਨਣਾ

ਮੁਫ਼ਤ ਮਾਸਕ ਅਤੇ ਮੁਫ਼ਤ RATS ਭਾਗ ਲੈਣ ਵਾਲੀਆਂ ਸੰਗ੍ਰਹਿ ਸਾਈਟਾਂ ਤੋਂ ਉਪਲਬਧ ਹਨ।

ਆਪਣੇ ਨੇੜੇ ਇੱਕ ਸੰਗ੍ਰਹਿ ਕੇਂਦਰ ਲੱਭੋ | Healthpoint (external link)

ਘਰੇਲੂ ਸੰਪਰਕ

ਜੇਕਰ ਤੁਸੀਂ, ਜਾਂ ਘਰ ਦਾ ਕੋਈ ਮੈਂਬਰ, COVID-19 ਲਈ ਸਕਾਰਾਤਮਕ ਟੈਸਟ ਕਰਦੇ ਹੋ, ਤਾਂ ਤੁਹਾਡੇ ਨਾਲ ਰਹਿਣ ਵਾਲੇ ਹੋਰ ਲੋਕ ਵੀ ਸੰਕਰਮਿਤ ਹੋਣ ਦੇ ਵਧੇਰੇ ਜੋਖਮ ਵਿੱਚ ਹਨ। ਅਸੀਂ ਸਿਫ਼ਾਰਿਸ਼ ਕਰਦੇ ਹਾਂ ਕਿ ਜਿਸ ਦਿਨ ਤੋਂ COVID-19 ਵਾਲੇ ਵਿਅਕਤੀ ਦਾ ਟੈਸਟ ਪਾਜ਼ੀਟਿਵ ਆਉਂਦਾ ਹੈ, ਉਸ ਦਿਨ ਤੋਂ ਸਾਰੇ ਘਰੇਲੂ ਸੰਪਰਕਾਂ ਨੂੰ RAT ਨਾਲ ਟੈਸਟ ਕਰਨਾ ਜਾਰੀ ਰੱਖਣਾ ਚਾਹੀਦਾ ਹੈ।

ਜੇਕਰ ਤੁਸੀਂ COVID-19 ਵਾਲੇ ਕਿਸੇ ਵਿਅਕਤੀ ਨਾਲ ਰਹਿੰਦੇ ਹੋ, ਜਾਂ ਘੱਟੋ-ਘੱਟ 1 ਰਾਤ ਜਾਂ ਦਿਨ (8 ਘੰਟੇ ਤੋਂ ਵੱਧ) ਬਿਤਾਉਂਦੇ ਹੋ ਤਾਂ ਤੁਹਾਨੂੰ ਘਰੇਲੂ ਸੰਪਰਕ ਮੰਨਿਆ ਜਾਂਦਾ ਹੈ। ਘਰੇਲੂ ਸੰਪਰਕਾਂ ਨੂੰ RAT ਦੀ ਵਰਤੋਂ ਕਰਕੇ 5 ਦਿਨਾਂ ਲਈ ਰੋਜ਼ਾਨਾ ਟੈਸਟ ਕਰਨਾ ਚਾਹੀਦਾ ਹੈ।

ਘਰੇਲੂ ਸੰਪਰਕ

Last updated: at