ਬਹੁਤ ਉੱਚ ਜੋਖਮ ਵਾਲੇ ਦੇਸ਼ਾਂ ਲਈ ਸਫਰ ਦੀਆਂ ਪਾਬੰਦੀਆਂ / Travel restrictions for very high-risk countries

‘ਬਹੁਤ ਜ਼ਿਆਦਾ ਜੋਖਮ’ ਵਾਲੇ ਦੇਸ਼ ਦੀ ਸ਼੍ਰੇਣੀ ਨਿਊ ਜ਼ੀਲੈਂਡ ਆਉਣ ਵਾਲੇ ਕੋਵਿਡ-19 ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵਿੱਚ ਕਮੀ ਲਿਆਉਂਦੀ ਹੈ। ‘ਬਹੁਤ ਜ਼ਿਆਦਾ ਜੋਖਮ’ ਵਾਲੇ ਦੇਸ਼ਾਂ ਤੋਂ ਨਿਊ ਜ਼ੀਲੈਂਡ ਲਈ ਸਫਰ ਸੀਮਤ ਹੈ।

ਹੇਠਾਂ ਦਿੱਤੇ ਦੇਸ਼ ਇਸ ਸਮੇਂ ਬਹੁਤ ਜ਼ਿਆਦਾ ਜੋਖਮ ਵਾਲੇ ਦੇਸ਼ ਦਾ ਪ੍ਰਵੇਸ਼-ਆਧਾਰ ਪੂਰਾ ਕਰਦੇ ਹਨ:

 • ਬ੍ਰਾਜ਼ੀਲ
 • ਫਿਜੀ
 • ਭਾਰਤ
 • ਇੰਡੋਨੇਸ਼ੀਆ
 • ਪਾਕਿਸਤਾਨ
 • ਪੈਪੂਆ ਨਿਊ ਗਿਨੀ

ਦੇਸ਼ਾਂ ਨੂੰ ਬਹੁਤ ਜ਼ਿਆਦਾ ਜੋਖਮ ਵਾਲੇ ਦੇਸ਼ਾਂ ਵਿੱਚ ਸ਼੍ਰੇਣਬੱਧ ਕੀਤਾ ਜਾਂਦਾ ਹੈ ਜੇਕਰ ਉਹ ਕਈ ਮਾਪਦੰਡ ਪੂਰੇ ਕਰਦੇ ਹਨ, ਜਿਨ੍ਹਾਂ ਵਿੱਚ ਸ਼ਾਮਲ ਹੈ:

 • 2021 ਵਿੱਚ ਉਨ੍ਹਾਂ ਦੇਸ਼ਾਂ ਤੋਂ ਨਿਊ ਜ਼ੀਲੈਂਡ ਪਹੁੰਚ ਵਾਲੇ ਪ੍ਰਤੀ 1000 ਵਿਅਕਤੀਆਂ ਵਿੱਚ ਕੋਵਿਡ-19 ਦੇ 50 ਤੋਂ ਜ਼ਿਆਦਾ ਮਾਮਲੇ ਆਏ ਹੋਣ, ਅਤੇ
 • ਪ੍ਰਤੀ ਮਹੀਨੇ ਔਸਤਨ 15 ਤੋਂ ਜ਼ਿਆਦਾ ਯਾਤਰੀ ਹੁੰਦੇ ਹਨ।

ਇਹ ਪਾਬੰਦੀਆਂ ਕਿਉਂ ਲਗਾਈਆਂ ਗਈਆਂ ਹਨ

ਬਹੁਤ ਸਾਰੇ ਦੇਸ਼ਾਂ ਵਿੱਚ ਕੋਵਿਡ-19 ਦਾ ਮੁੜ ਤੋਂ ਉਭਾਰ ਹੋ ਰਿਹਾ ਹੈ, ਅਤੇ ਕੋਵਿਡ-19 ਦੀਆਂ ਨਵੀਆਂ ਕਿਸਮਾਂ ਉਤਪੰਨ ਹੋਣ ਨਾਲ ਦੁਨੀਆਂ ਭਰ ਵਿੱਚ ਇਨਫੈਸ਼ਨ ਦੀਆਂ ਹੋਰ ਲਹਿਰਾਂ ਉੱਠ ਰਹੀਆਂ ਹਨ।

ਇਸ ਦਾ ਅਰਥ ਹੈ ਕਿ ਅਸੀਂ ਇਨ੍ਹਾਂ ਖੇਤਰਾਂ ਤੋਂ ਜ਼ਿਆਦਾ ਕੋਵਿਡ-19  ਪ੍ਰਭਾਵਿਤ ਵਿਅਕਤੀਆਂ ਦੇ ਵਾਪਸ ਆਉਣ ਦੀ ਆਸ ਕਰ ਸਕਦੇ ਹਾਂ। ਮਾਮਲਿਆਂ ਵਿੱਚ ਇਹ ਵਾਧਾ ਸਾਡੀਆਂ ਪ੍ਰਬੰਧਿਤ ਇਕਾਂਤਵਾਸ ਅਤੇ ਕੁਆਰਨਟੀਨ (MIQ) ਵਿਵਸਥਾਵਾਂ ਅਤੇ ਵਰਕਫੋਰਸ ਉੱਤੇ ਬੋਝ ਪਾਏਗਾ ਅਤੇ ਭਾਈਚਾਰਕ ਫੈਲਾਵ ਦੇ ਜੋਖਮ ਵਿੱਚ ਵਾਧਾ ਕਰੇਗਾ।

ਬਹੁਤ ਜ਼ਿਆਦਾ ਜੋਖਮ ਵਾਲੀ ਸ਼੍ਰੇਣੀ ਨਿਊ ਜ਼ੀਲੈਂਡ ਆਉਣ ਵਾਲੇ ਕੋਵਿਡ-19 ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵਿੱਚ ਕਮੀ ਲਿਆਉਂਦੀ ਹੈ।

ਬਹੁਤ ਉੱਚ ਜੋਖਮ ਵਾਲੇ ਦੇਸ਼ ਤੋਂ ਕੌਣ ਸਿੱਧਾ ਸਫਰ ਕਰ ਸਕਦਾ ਹੈ?

ਬਹੁਤ ਉੱਚ ਜੋਖਮ ਵਾਲੇ ਦੇਸ਼ਾਂ ਤੋਂ ਨਿਊ ਜ਼ੀਲੈਂਡ ਲਈ ਸਫਰ ਅਸਥਾਈ ਤੌਰ ’ਤੇ ਇਨ੍ਹਾਂ ਲਈ ਸੀਮਤ ਹੈ:

 • ਨਿਊ ਜ਼ੀਲੈਂਡ ਦੇ ਨਾਗਰਿਕਾਂ ਲਈ
 • ਨਿਊ ਜ਼ੀਲੈਂਡ ਨਾਗਰਿਕਾਂ ਦੇ ਪਾਰਟਨਰਾਂ, ਅਤੇ ਆਸ਼ਰਿਤ ਬੱਚਿਆਂ ਲਈ, ਜਾਂ
 • ਆਸ਼ਰਿਤ ਬੱਚਿਆਂ ਦੇ ਮਾਪਿਆਂ ਲਈ ਜੋ ਨਿਊ ਜ਼ੀਲੈਂਡ ਦੇ ਨਾਗਰਿਕ ਹਨ।
 • ਨਿਊ ਜ਼ੀਲੈਂਡ ਨਾਗਰਿਕਾਂ ਦੇ ਪਾਰਟਨਰ ਪਤੀ-ਪਤਨੀ, ਸਿਵਲ ਯੂਨੀਅਨ ਪਾਰਟਨਰ ਜਾਂ ਅਸਲ ਪਾਰਟਨਰ ਹੋ ਸਕਦੇ ਹਨ।

ਜੇਕਰ ਤੁਸੀਂ ਨਿਊ ਜ਼ੀਲੈਂਡ ਦੇ ਨਾਗਰਿਕ ਨਹੀਂ ਹੋ, ਤਾਂ ਤੁਹਾਡੇ ਕੋਲ ਨਿਊ ਜ਼ੀਲੈਂਡ ਦਾਖਲ ਹੋਣ ਲਈ ਲਾਜ਼ਮੀ ਤੌਰ ’ਤੇ ਪ੍ਰਮਾਣਕ ਵੀਜ਼ਾ ਹੋਣਾ ਚਾਹੀਦਾ ਹੈ।  

ਇਮੀਗ੍ਰੇਸ਼ਨ NZ ’ਤੇ ਕਾਰਨ ਦਿੱਤੇ ਹਨ ਜਿਨ੍ਹਾਂ ਕਰਕੇ ਨਿਊ ਜ਼ੀਲੈਂਡ ਸਫਰ ਕਰ ਸਕਦੇ ਹੋ (external link)

ਤੁਸੀਂ ਬਹੁਤ ਜ਼ਿਆਦਾ ਜੋਖਮ ਵਾਲੇ ਦੇਸ਼ ਤੋਂ ਸਿੱਧਾ ਸਫਰ ਨਹੀਂ ਕਰ ਸਕਦੇ

ਹੋਰ ਸਾਰੇ ਯਾਤਰੀਆਂ, ਜਿਨ੍ਹਾਂ ਵਿੱਚ ਰੈਜ਼ੀਡੈਂਸ ਕਲਾਸ ਵੀਜ਼ਾ ਰੱਖਣ ਵਾਲੇ ਵਿਅਕਤੀ ਵੀ ਸ਼ਾਮਲ ਹਨ, ਨੂੰ ਨਿਊ ਜ਼ੀਲੈਂਡ ਉਡਾਨ ਭਰਨ ਤੋਂ ਪਹਿਲਾਂ ਬੇਹਦ ਉੱਚ ਜੋਖਮ ਵਾਲੇ ਦੇਸ਼ਾਂ ਦੇ ਬਾਹਰ ਘੱਟੋ-ਘੱਟ 14 ਦਿਨ ਲਾਜ਼ਮੀ ਤੌਰ ’ਤੇ ਬਿਤਾਉਣੇ ਚਾਹੀਦੇ ਹਨ।

ਤੁਸੀਂ ਨਿਊ ਜ਼ੀਲੈਂਡ ਲਈ ਸਫਰ ਕਰਨ ਤੋਂ ਪਹਿਲਾਂ ਦੇਸ਼ ਤੋਂ ਬਾਹਰ 14 ਦਿਨ ਬਿਤਾਉਣ ਤੋਂ ਬਗੈਰ ਬਹੁਤ ਜ਼ਿਆਦਾ ਜੋਖਮ ਵਾਲੇ ਦੇਸ਼ ਵਿੱਚੋਂ ਲੰਘ ਸਕਦੇ ਹੋ।  ਬਿਤਾਏ ਸਮੇਂ ਬਾਰੇ ਕੋਈ ਹੱਦ ਨਹੀਂ ਹੈ ਜੋ ਤੁਸੀਂ ਬਹੁਤ ਜ਼ਿਆਦਾ ਜੋਖਮ ਵਾਲੇ ਦੇਸ਼ ਵਿੱਚੋਂ ਲੰਘਣ ਸਮੇਂ ਬਿਤਾ ਸਕਦੇ ਹੋ, ਪਰ ਤੁਹਾਨੂੰ ਲਾਜ਼ਮੀ ਤੌਰ ’ਤੇ ਏਅਰਸਾਈਡ ਹੀ ਰਹਿਣਾ ਚਾਹੀਦਾ ਹੈ।  ਇਸ ਦਾ ਅਰਥ ਹੈ ਕਿ ਤੁਸੀਂ ਹਵਾਈ ਅੱਡੇ ਦੇ ਅੰਦਰ ਰਹੋਗੇ ਅਤੇ ਦੇਸ਼ ਅੰਦਰ ਦਾਖਲ ਨਹੀਂ ਹੋਵੋਗੇ।

ਰਵਾਨਾ ਹੋਣ ਤੋਂ ਪਹਿਲਾਂ ਤੁਹਾਡਾ ਟੈਸਟ ਲਾਜ਼ਮੀ ਨੈਗੇਟਿਵ ਹੋਣਾ ਚਾਹੀਦਾ ਹੈ

ਬਹੁਤ ਜ਼ਿਆਦਾ ਜੋਖਮ ਵਾਲੇ ਦੇਸ਼ਾਂ ਦੇ ਸਾਰੇ ਯਾਤਰੀਆਂ ਕੋਲ ਲਾਜ਼ਮੀ ਤੌਰ ’ਤੇ ਸਰਕਾਰ ਵੱਲੋਂ ਪ੍ਰਵਾਨਤ ਲੈਬਾਰਟਰੀ ਤੋਂ ਨੈਗੇਟਿਵ ਨੈਸੋਫਰੈਂਜੀਅਲ RT-PCR (PCR) ਟੈਸਟ ਦਾ ਸਬੂਤ ਹੋਣਾ ਚਾਹੀਦਾ ਹੈ, ਜਦੋਂ ਤੱਕ ਤੁਸੀਂ ਫਿਜੀ ਤੋਂ ਸਫਰ ਨਹੀਂ ਕਰ ਰਹੇ ਹੁੰਦੇ (ਇਸ ਸੂਰਤ ਵਿੱਚ ਰਵਾਨਗੀ ਤੋਂ ਪਹਿਲਾਂ ਕਿਸੇ ਟੈਸਟ ਦੀ ਲੋੜ ਨਹੀਂ ਹੁੰਦੀ)। ਇਹ ਟੈਸਟ ਲਾਜ਼ਮੀ ਤੌਰ ’ਤੇ ਰਵਾਨਗੀ ਤੋਂ 72 ਘੰਟਿਆਂ ਅੰਦਰ ਕਰਵਾਉਣਾ ਚਾਹੀਦਾ ਹੈ।

ਜੇਕਰ ਤੁਸੀਂ ਫਿਜੀ ਤੋਂ ਸਫਰ ਕਰ ਰਹੇ ਹੋ, ਤਾਂ ਤੁਹਾਨੂੰ ਪ੍ਰਬੰਧਿਤ ਇਕਾਂਤਵਾਸ ਵਿੱਚ 5ਵੇਂ ਜਾਂ 6ਵੇਂ ਦਿਨ ਵਧੀਕ ਟੈਸਟ ਕਰਵਾਉਣ ਦੀ ਲੋੜ ਹੋਵੇਗੀ।

ਨਿਊ ਜ਼ੀਲੈਂਡ ਦਾਖਲ ਹੋਣ ਲਈ ਰਵਾਨਗੀ ਤੋਂ ਪਹਿਲਾਂ ਟੈਸਟ

ਸਿਹਤ ਮੰਤਰਾਲਾ ਬਹੁਤ ਜ਼ਿਆਦਾ ਜੋਖਮ ਵਾਲੇ ਦੇਸ਼ਾਂ ਵਿੱਚ ਉਨ੍ਹਾਂ ਲੈਬਾਰਟਰੀਆਂ ਦੀ ਸੂਚੀ ਪ੍ਰਕਾਸ਼ਤ ਕਰਦਾ ਹੈ ਜੋ ਕੋਵਿਡ-19 ਟੈਸਟ ਕਰਵਾਉਣ ਲਈ ਪ੍ਰਵਾਨਤ ਹੁੰਦੀਆਂ ਹਨ।

ਪ੍ਰਵਾਨਤ ਲੈਬਾਰਟਰੀਆਂ ਦੀ ਸੂਚੀ (external link)

ਛੋਟਾਂ

ਡਾਇਰੈਕਟਰ-ਜਨਰਲ ਆਫ਼ ਹੈਲਥ ਮਨੁੱਖਤਾ ਦੇ ਕਾਰਨਾਂ ਕਰਕੇ ਛੋਟਾਂ ਦੇ ਸਕਦਾ ਹੈ।  

ਤੁਸੀਂ ਪ੍ਰਬੰਧਿਤ ਇਕਾਂਤਵਾਸ ਅਤੇ ਕੁਆਰਨਟੀਨ ਵੈਬਸਾਈਟ ’ਤੇ ਛੋਟਾਂ ਦੀ ਪ੍ਰਕਿਰਿਆ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ।

ਇੱਕ ਛੋਟ ਲਈ ਦਰਖ਼ਾਸਤ ਦੇਣੀ (external link)

ਨਿਊ ਜ਼ੀਲੈਂਡ ਵਾਪਸ ਆਉਣ ਵਾਲੇ ਵਿਅਕਤੀਆਂ ਲਈ ਸਲਾਹ

ਸੇਫ਼ ਟ੍ਰੈਵਲ ਕੋਲ ਨਾਮ ਦਰਜ ਕਰਵਾਓ

ਜੇਕਰ ਤੁਸੀਂ ਬਹੁਤ ਜ਼ਿਆਦਾ ਜੋਖਮ ਵਾਲੇ ਦੇਸ਼ ਵਿੱਚ ਇੱਕ ਨਿਊ ਜ਼ੀਲੈਂਡ ਵਾਸੀ ਹੋ, ਤਾਂ ਇਹ ਯਕੀਨੀ ਬਣਾਓ ਕਿ ਤੁਸੀਂ ਸੇਫ਼ ਟ੍ਰੈਵਲ ਕੋਲ ਆਪਣਾ ਸਫਰ ਅਤੇ ਸੰਪਰਕ ਵੇਰਵੇ ਦਰਜ ਕਰਦੇ ਹੋ।

ਸਫਰ ਬਾਰੇ ਤਾਜ਼ਾ ਸਲਾਹ ਲੈਣ ਲਈ ਸੇਫ਼ ਟ੍ਰੈਵਲ ਕੋਲ ਨਾਮ ਦਰਜ ਕਰੋ (external link)

ਕੋਵਿਡ-19 ਨਾਲ ਸੰਪਰਕ ਕੀਤੇ ਜਾਣ ਦਾ ਆਪਣਾ ਜੋਖਮ ਘਟਾਓ

ਰਵਾਨਾ ਹੋਣ ਤੋਂ ਪਹਿਲਾਂ 14 ਦਿਨਾਂ ਵਿੱਚ ਅਜਿਹੀਆਂ ਗੱਲਾਂ ਹਨ ਜੋ ਤੁਸੀਂ ਕੋਵਿਡ-19 ਨਾਲ ਸੰਪਰਕ ਹੋਣ ਦੇ ਆਪਣੇ ਜੋਖਮ ਨੂੰ ਘਟਾਉਣ ਅਤੇ ਇਸ ਨੂੰ ਆਪਣੇ ਨਾਲ ਨਿਊ ਜ਼ੀਲੈਂਡ ਲਿਆਉਣ ਵਿੱਚ ਕਮੀ ਲਿਆਉਣ ਲਈ ਕਰ ਸਕਦੇ ਹੋ:

 • ਪਾਰਟੀਆਂ, ਸਮਾਜਿਕ ਇਕੱਠਾਂ ਜਾਂ ਭੀੜ ਵਾਲੀਆਂ ਥਾਵਾਂ ਜਿਹੇ ਉੱਚ ਜੋਖਮ ਵਾਲੇ ਸਮਾਗਮਾਂ ਵਿੱਚ ਜਾਣ ਤੋਂ ਬਚਾਅ ਕਰੋ।
 • ਉਨ੍ਹਾਂ ਵਿਅਕਤੀਆਂ ਨਾਲ ਸੰਪਰਕ ਕਰਨ ਤੋਂ ਬਚਾਅ ਕਰੋ ਜਿਨ੍ਹਾਂ ਨੂੰ ਕੋਵਿਡ-19 ਹੈ ਜਾਂ ਜੋ ਕੋਵਿਡ-19 ਵਾਲੇ ਵਿਅਕਤੀਆਂ ਦੇ ਸੰਪਰਕ ਵਿੱਚ ਆਏ ਹਨ।
 • ਹੋਰਨਾਂ ਵਿਅਕਤੀਆਂ ਨਾਲ ਆਪਣਾ ਸੰਪਰਕ ਸੀਮਤ ਰੱਖਣ ਲਈ ਜਿੰਨਾ ਸੰਭਵ ਹੋਵੇ ਓਨਾ ਘਰ ਵਿੱਚ ਰਹੋ।
 • ਆਪਣੇ ਹੱਥਾਂ ਨੂੰ ਵਾਰ-ਵਾਰ ਧੋਵੋ ਅਤੇ ਸੁਕਾਓ, ਆਪਣੀ ਕੂਹਣੀ ਵਿੱਚ ਖੰਘੋ ਅਤੇ ਆਪਣੇ ਚਿਹਰੇ ’ਤੇ ਹੱਥ ਲਾਉਣ ਤੋਂ ਬਚੋ।
 • ਤੁਸੀਂ ਜਿਹੜੇ ਵਿਅਕਤੀਆਂ ਨੂੰ ਨਹੀਂ ਜਾਣਦੇ ਉਨ੍ਹਾਂ ਤੋਂ ਸਰੀਰਕ ਤੌਰ ’ਤੇ ਦੂਰੀ ਬਣਾਓ।
 • ਜਦੋਂ ਤੁਸੀਂ ਸਰੀਰਕ ਦੂਰੀ ਨਹੀਂ ਬਣਾ ਸਕਦੇ ਤਾਂ ਫੇਸ ਕਵਰਿੰਗ ਪਹਿਨੋ।

Last updated: