ਕੁਆਰਨਟੀਨ-ਮੁਕਤ ਸਫਰ / Quarantine-Free Travel

ਤੋਂ ਕੁਆਰਨਟੀਨ ਮੁਕਤ ਸਫਰ:

ਆਸਟ੍ਰੇਲੀਆ (Australia) → ਨਿਊ ਜ਼ੀਲੈਂਡ ਮੁਲਤਵੀ ਕੀਤਾ (Suspended) 

ਸਭ ਤੋਂ ਤਾਜ਼ਾ ਜਾਣਕਾਰੀ ਲਈ ਕਿਰਪਾ ਕਰਕੇ ਨਿਯਮਿਤ ਤੌਰ ’ਤੇ ਯੁਨਾਈਟ ਅਗੇਂਸਟ COVID-19 (ਕੋਵਿਡ-19) (Unite Against COVID-19) ਵੈਬਸਾਈਟ ਉੱਤੇ ਕੁਆਰਨਟੀਨ-ਮੁਕਤ ਸਫਰ ਵਾਲਾ ਪੇਜ ਦੇਖੋ।

ਜੇ ਤੁਹਾਡੇ ਸਫਰ ਇੰਤਜਾਮ ਪ੍ਰਭਾਵਿਤ ਹੁੰਦੇ ਹਨ, ਤਾਂ ਤੁਸੀਂ ਆਪਣੀ ਏਅਰਲਾਈਨ, ਟ੍ਰੈਵਲ ਏਜੰਟ ਅਤੇ ਟ੍ਰੈਵਲ ਇੰਸ਼ੋਰਰ ਨੂੰ ਸੰਪਰਕ ਕਰ ਸਕਦੇ ਹੋ। 

ਕੁਆਰਨਟੀਨ-ਮੁਕਤ ਸਫਰ ਕਿਵੇਂ ਕੰਮ ਕਰਦਾ ਹੈ?

ਇਸ ਸਮੇਂ, ਨਿਊ ਜ਼ੀਲੈਂਡ ਦੇ ਇਨ੍ਹਾਂ ਨਾਲ ਕੁਆਰਨਟੀਨ-ਮੁਕਤ ਸਫਰ ਦੇ ਇੰਤਜਾਮ ਹਨ:

 • ਆਸਟ੍ਰੇਲੀਆ
 • ਕੁਕ ਆਈਲੈਂਡਜ਼
 • ਨਿਉਈ (ਪਰ ਸਿਫ ਨਿਉਈ ਤੋਂ ਨਿਊ ਜ਼ੀਲੈਂਡ ਤੱਕ)

ਕੁਆਰਨਟੀਨ-ਮੁਕਤ ਸਫਰ ਉੱਥੇ ਹੁੰਦਾ ਹੈ ਜਿੱਥੇ ਤੁਸੀਂ ਉਸ ਸਮੇਂ ਪ੍ਰਬੰਧਿਤ ਇਕਾਂਤਵਾਸ ਜਾਂ ਸਵੈ-ਇਕਾਂਤਵਾਸ ਵਿੱਚ ਜਾਏ ਬਗੈਰ ਦੇਸ਼ਾਂ ਦਰਮਿਆਨ ਆ-ਜਾ ਸਕਦੇ ਹੋ ਜਦੋਂ ਤੁਸੀਂ ਕਿਸੇ ਇੱਕ ਦੇਸ਼ ਪਹੁੰਚਦੇ ਹੋ। ਤੁਹਾਨੂੰ ਰਵਾਨਗੀ ਤੋਂ ਪਹਿਲਾਂ ਨੈਗੇਟਿਵ ਟੈਸਟ ਦੀ ਲੋੜ ਨਹੀਂ ਹੁੰਦੀ।

ਕੋਈ ਵੀ ਵਿਅਕਤੀ ਕੁਆਰਨਟੀਨ-ਮੁਕਤ ਸਫਰ ਕਰ ਸਕਦਾ ਹੈ ਜੇ ਉਹ ਪਹੁੰਚ ਕੀਤੇ ਜਾਣ ਵਾਲੇ ਦੇਸ਼ ਦੇ ਯੋਗਤਾ ਮਾਪਦੰਡ ਅਤੇ ਇਮੀਗ੍ਰੇਸ਼ਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ।

ਇਸ ਪੜਾਅ ’ਤੇ ਕੁਆਰਨਟੀਨ-ਮੁਕਤ ਸਫਰ ਸਿਰਫ ਨਿਊ ਜ਼ੀਲੈਂਡ ਅਤੇ ਇੱਕ ਹੋਰ ਅਲੱਗ ਦੇਸ਼ ਦਰਮਿਆਨ ਹੈ।  ਮਿਸਾਲ ਲਈ, ਹਾਲਾਂਕਿ ਤੁਸੀਂ ਕੁਕ ਆਈਲੈਂਡਜ਼ ਅਤੇ ਨਿਊ ਜ਼ੀਲੈਂਡ ਦਰਮਿਆਨ ਕੁਆਰਨਟੀਨ-ਮੁਕਤ ਸਫਰ ਕਰ ਸਕਦੇ ਹੋ, ਪਰ ਤੁਹਾਨੂੰ ਆਸਟ੍ਰੇਲੀਆ ਲਈ ਕੁਆਰਨਟੀਨ-ਮੁਕਤ ਸਫਰ ਕਰਨ ਤੋਂ ਪਹਿਲਾਂ ਨਿਊ ਜ਼ੀਲੈਂਡ ਵਿੱਚ 14 ਦਿਨ ਬਿਤਾਉਣ ਦੀ ਲੋੜ ਹੋਵੇਗੀ।

ਜਦੋਂ ਤੱਕ ਤੁਹਾਨੂੰ ਛੋਟ ਨਾ ਮਿਲੀ ਹੋਵੇ, ਤੁਹਾਨੂੰ ਨਿਊ ਜ਼ੀਲੈਂਡ ਲਈ ਜਾਂ ਨਿਊ ਜ਼ੀਲੈਂਡ ਤੋਂ ਸਫਰ ਕਰਨ ਸਮੇਂ ਲਾਜ਼ਮੀ ਤੌਰ ’ਤੇ ਚਿਹਰੇ ਉੱਤੇ ਮਾਸਕ ਜਾਂ ਕਵਰਿੰਗ (ਚਿਹਰਾ ਢਕਣ ਵਾਲੀ ਕੋਈ ਚੀਜ਼) ਪਾਉਣੀ ਚਾਹੀਦੀ ਹੈ। ਤੁਹਾਨੂੰ ਨਿਊ ਜ਼ੀਲੈਂਡ ਵਿੱਚ ਸਾਰੇ ਜਨਤਕ ਟਰਾਂਸਪੋਰਟ ’ਤੇ ਵੀ ਫੇਸ ਮਾਸਕ ਲਾਜ਼ਮੀ ਪਹਿਨਣਾ ਚਾਹੀਦਾ ਹੈ।  ਕੁਝ ਵਿਅਕਤੀਆਂ ਨੂੰ ਫੇਸ ਕਵਰਿੰਗ ਪਹਿਨਣ ਦੀ ਲੋੜ ਨਹੀਂ ਹੁੰਦੀ।

ਜੇ ਨਿਊ ਜ਼ੀਲੈਂਡ ਵਿੱਚ ਚੇਤਾਵਨੀ ਪੱਧਰ ਵਿੱਚ ਤਬਦੀਲੀ ਆਉਂਦੀ ਹੈ ਜਾਂ ਕੁਆਰਨਟੀਨ-ਮੁਕਤ ਸਫਰ ਵਾਲੇ ਦੇਸ਼ ਵਿੱਚ ਸਥਿਤੀ ਬਦਲ ਜਾਂਦੀ ਹੈ, ਤਾਂ Covid19.govt.nz (ਇਹ ਵੈਬਸਾਈਟ) ਅਤੇ ਖ਼ਬਰਾਂ ਸਬੰਧੀ ਵੈਬਸਾਈਟਾਂ ਇਸ ਬਾਰੇ ਐਲਾਨ ਕਰਨਗੀਆਂ। 

ਜੇ ਨਿਊ ਜ਼ੀਲੈਂਡ ਜਾਂ ਕੁਆਰਨਟੀਨ-ਮੁਕਤ ਸਫਰ ਵਾਲੇ ਦੇਸ਼ ਵਿੱਚ ਭਾਈਚਾਰਕ ਮਾਮਲੇ ਆਉਂਦੇ ਹਨ, ਤਾਂ ਸਰਕਾਰ ਜੋਖਮ ਦਾ ਮੁਲਾਂਕਣ ਕਰਨ ਲਈ ਕੁਆਰਨਟੀਨ-ਮੁਕਤ ਸਫਰ ਉੱਤੇ ਰੋਕ ਲਗਾ ਸਕਦੀ ਹੈ, ਜਾਂ ਇਹ ਲੰਬੇ ਸਮੇਂ ਲਈ ਸਫਰ ਨੂੰ ਮੁਲਤਵੀ ਕਰ ਸਕਦੀ ਹੈ।  ਮੁਸਾਫਿਰਾਂ ਕੋਲ ਯੋਜਨਾ ਹੋਣੀ ਚਾਹੀਦੀ ਹੈ ਅਤੇ ਸਫਰ ਦੀਆਂ ਯੋਜਨਾਵਾਂ ਵਿੱਚ ਵਿਘਨ ਪੈਣ ਲਈ ਉਨ੍ਹਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ।

ਕੁਆਰਨਟੀਨ-ਮੁਕਤ ਸਫਰ ਸਬੰਧੀ ਤਾਜ਼ਾ ਜਾਣਕਾਰੀ ਬਾਰੇ ਪਤਾ ਲਗਾਓ।

ਨਿਊ ਜ਼ੀਲੈਂਡ ਲਈ ਕੁਆਰਨਟੀਨ-ਮੁਕਤ ਸਫਰ ਕਰਨਾ

ਨਿਊ ਜ਼ੀਲੈਂਡ ਲਈ ਕੁਆਰਨਟੀਨ-ਮੁਕਤ ਸਫਰ ਕਰਨ ਲਈ, ਲਾਜ਼ਮੀ ਤੌਰ ’ਤੇ:

 • ਇਮੀਗ੍ਰੇਸ਼ਨ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੋ
 • ਜੇਕਰ ਤੁਸੀਂ ਆਸਟਰੇਲੀਆ ਤੋਂ ਯਾਤਰਾ ਕਰ ਰਹੇ ਹੋ ਤਾਂ ਰਵਾਨਗੀ ਤੋਂ ਪਹਿਲਾਂ 72 ਘੰਟੇ  ਅੰਦਰ ਇੱਕ ਨੈਗੇਟਿਵ ਪੂਰਵ-ਰਵਾਨਗੀ ਟੈਸਟ ਪ੍ਰਾਪਤ ਕਰੋ।
 • ਤੁਸੀਂ ਨਿਊ ਜ਼ੀਲੈਂਡ ਜਾਂ ਉਸ ਦੇਸ਼ ਵਿੱਚ ਪੂਰੇ 14 ਦਿਨ ਬਿਤਾਏ ਹੋਣੇ ਚਾਹੀਦੇ ਹਨ ਜਿੱਥੇ ਤੁਸੀਂ ਸਫਰ ਕਰ ਰਹੇ ਹੋ।  ਮਿਸਾਲ ਲਈ, ਜੇ ਤੁਸੀਂ ਆਸਟ੍ਰੇਲੀਆ ਤੋਂ ਸਫਰ ਕਰ ਰਹੇ ਹੋ ਤਾਂ ਤੁਹਾਨੂੰ ਕੁਆਰਨਟੀਨ-ਮੁਕਤ ਸਫਰ ਲਈ ਯੋਗਤਾ ਪੂਰੀ ਕਰਨ ਵਾਸਤੇ ਆਸਟ੍ਰੇਲੀਆ ਜਾਂ ਨਿਊ ਜ਼ੀਲੈਂਡ ਵਿੱਚੋਂ ਕਿਸੇ ਇੱਕ ਦੇਸ਼ ਵਿੱਚ ਘੱਟੋਘੱਟ 14 ਦਿਨ ਬਿਤਾਉਣ ਦੀ ਲੋੜ ਹੁੰਦੀ ਹੈ। ਤੁਸੀਂ 15ਵੇਂ ਦਿਨ ਤੋਂ ਸਫਰ ਕਰ ਸਕਦੇ ਹੋ
 • ਰਵਾਨਗੀ ਤੋਂ 14 ਦਿਨ ਪਹਿਲਾਂ ਤੱਕ ਤੁਹਾਡਾ COVID-19 (ਕੋਵਿਡ-19) ਲਈ ਟੈਸਟ ਪਾਜ਼ਿਟਿਵ ਨਹੀਂ ਆਇਆ ਹੋਣਾ ਚਾਹੀਦਾ।  ਜੇ ਤੁਹਾਡਾ (ਟੈਸਟ ਪਾਜ਼ਿਟਿਵ) ਆਇਆ ਹੈ, ਤਾਂ ਤੁਹਾਡੇ ਕੋਲ ਲਾਜ਼ਮੀ ਤੌਰ ’ਤੇ ਹੈਲਥ-ਪ੍ਰੈਕਟੀਸ਼ਨਰ ਤੋਂ ਇੱਕ ਲਿਖ਼ਤੀ ਸੂਚਨਾ ਹੋਣੀ ਚਾਹੀਦੀ ਹੈ ਕਿ ਤੁਸੀਂ ਹੁਣ ਲਾਗਗ੍ਰਸਤ ਨਹੀਂ ਹੋ
 • ਤੁਸੀਂ COVID-19 (ਕੋਵਿਡ-19) ਟੈਸਟ ਦੇ ਨਤੀਜਿਆਂ ਦੀ ਉਡੀਕ ਨਹੀਂ ਕਰ ਰਹੇ ਹੁੰਦੇ
 • ਸਫਰ ਦੇ ਐਲਾਨਨਾਮੇ ਨੂੰ ਪੂਰਾ ਕਰੋ (external link) — ਜੇਤੁਸੀਂ ਇਸ ਨੂੰ ਪੂਰਾ ਨਹੀਂ ਕੀਤਾ ਹੈ ਤਾਂ ਤੁਸੀਂ ਜਹਾਜ਼ ’ਤੇ ਸਵਾਰ ਨਹੀਂ ਹੋ ਸਕਦੇ
 • ਰਵਾਨਗੀ ਸਮੇਂ ਆਪਣੀ ਸਿਹਤ ਬਾਰੇ ਪ੍ਰਸ਼ਨਾਂ ਦੇ ਉੱਤਰ ਦਿਓ।  ਜੇ ਤੁਹਾਡੀ ਇੱਕ ਸਿਹਤ-ਸਮੱਸਿਆ (ਬਿਮਾਰੀ) ਹੈ ਜੋ ਤੁਹਾਡੇ ਲੱਛਣਾਂ, ਜੋ ਤੁਹਾਨੂੰ ਹੋ ਸਕਦੇ ਹਨ, ਦੀ ਵਿਆਖਿਆ ਕਰ ਸਕਦੀ ਹੈ, ਤਾਂ ਸਵਾਰ ਹੋਣ ਤੋਂ ਇਨਕਾਰ ਕੀਤੇ ਜਾਣ ਤੋਂ ਬਚਣ ਲਈ ਇੱਕ ਡਾਕਟਰੀ ਪ੍ਰਮਾਣ-ਪੱਤਰ ਨਾਲ ਲਿਆਓ।

ਪੂਰਵ-ਰਵਾਨਗੀ ਟੈਸਟਿੰਗ ਬਾਰੇ ਹੋਰ ਪਤਾ ਕਰੋ 

ਜਦੋਂ ਤੁਸੀਂ ਨਿਊ ਜ਼ੀਲੈਂਡ ਪਹੁੰਚ ਜਾਂਦੇ ਹੋ

ਇਸ ਬਾਰੇ ਨਜ਼ਰ ਰੱਖੋ ਕਿ ਤੁਸੀਂ ਕਿੱਥੇ ਜਾ ਕੇ ਆਏ ਹੋ

ਐੱਨ.ਜ਼ੈੱਡ. ਕੋਵਿਡ ਟਰੇਸਰ ਐਪ (NZ COVID Tracer app) ਨੂੰ ਡਾਊਨਲੋਡ ਕਰੋ ਅਤੇ ਵਰਤੋ। ਤੁਹਾਨੂੰ ਐੱਨ.ਜ਼ੈੱਡ. ਕੋਵਿਡ ਟਰੇਸਰ ਨੂੰ ਡਾਊਨਲੋਡ ਕਰਨ ਲਈ ਨਿਊ ਜ਼ੀਲੈਂਡ ਦਾ ਫ਼ੋਨ ਜਾਂ ਨਿਊਜ਼ ਲੈਂਡ ਦਾ ਐਪਲ ਅਤੇ ਗੂਗਲ ਅਕਾਊਂਟ ਰੱਖਣ ਦੀ ਲੋੜ ਨਹੀਂ ਹੈ।

ਐੱਨ.ਜ਼ੈੱਡ. ਕੋਵਿਡ ਟਰੇਸਰ ਐਪ ਨੂੰ ਐਪ ਸਟੋਰ ’ਤੇ ਡਾਊਨਲੋਡ ਕਰੋ (external link)

ਐੱਨ.ਜ਼ੈੱਡ. ਕੋਵਿਡ ਟਰੇਸਰ ਐਪ ਨੂੰ ਗੂਗਲ ਪਲੇ ’ਤੇ ਡਾਊਨਲੋਡ ਕਰੋ (external link)

ਜੇ ਤੁਸੀਂ ਬਿਮਾਰ ਹੋ ਤਾਂ ਘਰ ਵਿੱਚ ਹੀ ਰਹੋ

ਜੇ ਤੁਹਾਨੂੰ ਸਰਦੀ-ਜ਼ੁਕਾਮ, ਫਲੂ ਜਾਂ COVID-19 (ਕੋਵਿਡ-19) ਦੇ ਲੱਛਣ ਹਨ, ਤਾਂ ਘਰ ਵਿੱਚ ਰਹੋ ਅਤੇ ਇਨ੍ਹਾਂ ਨੂੰ ਕਾਲ ਕਰੋ:

 • 0800 358 5453 ’ਤੇ ਮੁਫ਼ਤ ਹੈਲਥਲਾਈਨ ਨੂੰ
 • ਆਪਣੇ ਡਾਕਟਰ ਨੂੰ, ਜਾਂ
 • ਆਪਣੇ ਆਈ.ਡਬਲਿਊ.ਆਈ. ਸਿਹਤ ਪ੍ਰਦਾਤਾ ਨੂੰ

ਇੱਕ ਸਿਹਤ ਪੇਸ਼ੇਵਰ ਇਸ ਬਾਰੇ ਦੱਸੇਗਾ ਕਿ ਕੀ ਤੁਸੀਂ ਜਾਂਚ ਲਈ ਮਾਪਦੰਡ ਨੂੰ ਪੂਰਾ ਕਰਦੇ ਹੋ  ਜੇ ਤੁਹਾਨੂੰ ਕੋਈ ਲੱਛਣ ਹੁੰਦੇ ਹਨ ਤਾਂ ਜਾਣ ਤੋਂ ਪਹਿਲਾਂ ਆਪਣੇ ਡਾਕਟਰ ਨੂੰ ਕਾਲ ਕਰੋ।

ਆਸਟ੍ਰੇਲੀਆ ਲਈ ਕੁਆਰਨਟੀਨ-ਮੁਕਤ ਸਫਰ

ਆਸਟ੍ਰੇਲੀਆ ਲਈ ਕੁਆਰਨਟੀਨ-ਮੁਕਤ ਸਫਰ ਕਰਨ ਲਈ, ਲਾਜ਼ਮੀ ਤੌਰ ’ਤੇ:

 • ਤੁਹਾਨੂੰ ਇਮੀਗ੍ਰੇਸ਼ਨ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ
 • ਤੁਹਾਨੂੰ ਰਵਾਨਾ ਹੋਣ ਤੋਂ ਪਹਿਲਾਂ ਲਾਜ਼ਮੀ ਤੌਰ ’ਤੇ ਨਿਊ ਜ਼ੀਲੈਂਡ ਜਾਂ ਆਸਟ੍ਰੇਲੀਆ ਵਿੱਚ ਪੂਰੇ 14 ਦਿਨ ਬਿਤਾਏ ਹੋਣੇ ਚਾਹੀਦੇ ਹਨ - ਇਸ ਦਾ ਅਰਥ ਹੈ ਕਿ ਤੁਸੀਂ 15ਵੇਂ ਦਿਨ ਤੋਂ ਸਫਰ ਕਰ ਸਕਦੇ ਹੋ
 • ਤੁਹਾਨੂੰ ਨਿਊ ਜ਼ੀਲੈਂਡ ਤੋਂ ਰਵਾਨਾ ਹੋਣ ਤੋਂ ਘੱਟ-ਘੱਟ 72 ਘੰਟੇ ਪਹਿਲਾਂ  ਸਫਰ ਸਬੰਧੀ ਐਲਾਨਨਾਮਾ ਪੂਰਾ ਕਰਨਾ ਚਾਹੀਦਾ ਹੈ (https://covid19.homeaffairs.gov.au/australia-travel-declaration (external link))
 • ਤੁਹਾਨੂੰ COVID-19 (ਕੋਵਿਡ-19) ਦੇ ਕੋਈ ਲੱਛਣ ਨਹੀਂ ਹੋਣੇ ਚਾਹੀਦੇ
 • ਤੁਸੀਂ COVID-19 (ਕੋਵਿਡ-19) ਦੇ ਪੁਸ਼ਟੀ ਕੀਤੇ ਕੇਸ (ਵਿਅਕਤੀ) ਦੇ ਸੰਪਰਕ ਵਿੱਚ ਨਹੀਂ ਆਏ ਹੁੰਦੇ
 • ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤੁਸੀਂ ਜਿਸ ਰਾਜ ਜਾਂ ਖੇਤਰ ਲਈ ਸਫਰ ਕਰ ਰਹੇ ਹੋ ਉਹ ਕੁਆਰਨਟੀਨ-ਮੁਕਤ ਉਡਾਣਾਂ ਨੂੰ ਸਵੀਕਾਰ ਕਰ ਰਿਹਾ ਹੈ।  

ਜਦੋਂ ਤੁਸੀਂ ਆਸਟ੍ਰੇਲੀਆ ਪਹੁੰਚ ਜਾਂਦੇ ਹੋ

ਜਦੋਂ ਤੁਸੀਂ ਆਸਟ੍ਰੇਲੀਆ ਹੁੰਦੇ ਹੋ, ਤਾਂ ਤੁਹਾਨੂੰ ਖੁਦ ਨੂੰ, ਆਪਣੇ ਪਰਿਵਾਰ ਨੂੰ ਅਤੇ ਭਾਈਚਾਰਿਆਂ ਨੂੰ COVID-19 (ਕੋਵਿਡ-19) ਤੋਂ ਸੁਰੱਖਿਅਤ ਰੱਖਣ ਲਈ ਤੁਹਾਨੂੰ ਕੁਝ ਗੱਲਾਂ ਕਰਨ ਦੀ ਲੋੜ ਹੁੰਦੀ ਹੈ, ਜਿਨ੍ਹਾਂ ਵਿੱਚ ਚੰਗੀ ਸਵੱਛਤਾ ਦੇ ਅਭਿਆਸ ਅਤੇ ਕੰਟੈਕਟ ਟ੍ਰੇਸਿੰਗ (ਸੰਪਰਕ ਵਿਅਕਤੀ ਬਾਰੇ ਪਤਾ ਲਗਾਉਣਾ) ਸ਼ਾਮਲ ਹੈ।

COVID-19 (ਕੋਵਿਡ-19), ਦਿਲਚਸਪੀ ਵਾਲੀਆਂ ਥਾਵਾਂ, ਸਫਰ ਦੀਆਂ ਸਥਿਤੀਆਂ (ਜਿਨ੍ਹਾਂ ਵਿੱਚ ਘਰੇਲੂ ਸਫਰ ਸ਼ਾਮਲ ਹੈ) ਅਤੇ ਟੈਸਟ ਕਰਵਾਉਣ ਬਾਰੇ ਜਾਣਕਾਰੀ ਲੈਣ ਲਈ ਉਸ ਰਾਜ ਦੀ ਵੈਬਸਾਈਟ ਦੇਖੋ ਜਿਸ ਵਿੱਚ ਤੁਸੀਂ ਉਸ ਸਮੇਂ ਹੁੰਦੇ ਹੋ।  ਰਾਜ ਜਾਂ ਖੇਤਰ ਅਨੁਸਾਰ COVID-19 (ਕੋਵਿਡ-19) ਬਾਰੇ ਜਾਣਕਾਰੀ:

ਤੁਸੀਂ ਜਿੱਥੇ ਜਾ ਕੇ ਆਏ ਹੋ ਉਸ ਬਾਰੇ ਨਜ਼ਰ ਰੱਖੋ

ਆਸਟ੍ਰੇਲੀਆ ਵਿਆਪੀ ਕੰਟੈਕਟ ਟਰੇਸਿੰਗ ਐਪ ਹੈ, ਪਰ ਜ਼ਿਆਦਾਤਰ ਰਾਜ ਅਤੇ ਖੇਤਰ ਆਪਣੀਆਂ ਖੁਦ ਦੀਆਂ ਐਪਸ ਦੀ ਵਰਤੋਂ ਕਰਦੇ ਹਨ।  ਤੁਸੀਂ ਨਿਊ ਜ਼ੀਲੈਂਡ ਸਿਮ ਕਾਰਡ ਨਾਲ ਇਨ੍ਹਾਂ ਵਿੱਚੋਂ ਜ਼ਿਆਦਾਤਰ ਐਪਸ ਨੂੰ ਡਾਊਨਲੋਡ ਕਰ ਸਕਦੇ ਹੋ ਅਤੇ ਵਰਤ ਸਕਦੇ ਹੋ।  ਤੁਹਾਨੂੰ ਇਨ੍ਹਾਂ ਵਿੱਚੋਂ ਕੁਝ ਐਪਸ ਨੂੰ ਵਰਤਣ ਲਈ ਆਸਟ੍ਰੇਆਈ ਸਿਮ ਕਾਰਡ ਜਾਂ ਆਸਟ੍ਰੇਆਈ ਸੰਪਰਕ ਵੇਰਵਿਆਂ ਦੀ ਲੋੜ ਪੈ ਸਕਦੀ ਹੈ।

ਅਸੀਂ ਸਿਫਾਰਸ਼ ਕਰਦੇ ਹਾਂ ਕਿ ਤੁਸੀਂ ਇਨ੍ਹਾਂ ਐਪਸ ਨੂੰ ਆਪਣੇ ਫ਼ੋਨ ਉੱਤੇ 1 ਮਹੀਨੇ ਤੱਕ ਰੱਖੋ, ਜੋ ਤੁਹਾਡੇ ਵੱਲੋਂ ਉਸ ਰਾਜ ਤੋਂ ਚਲੇ ਜਾਣ ਤੋਂ ਬਾਅਦ ਇੱਕ ਅਲਰਟ (ਚੇਤਾਵਨੀ-ਸੰਦੇਸ਼) ਮਿਲਣ ਦੀ ਸੂਰਤ ਲਈ ਹੈ।

ਜੇ ਤੁਸੀਂ ਐਪ ਦੀ ਵਰਤੋਂ ਨਹੀਂ ਕਰ ਸਕਦੇ ਜਾਂ ਵਰਤਣ ਦੀ ਚੋਣ ਨਹੀਂ ਕਰਦੇ, ਤਾਂ ਯਕੀਨੀ ਬਣਾਓ ਕਿ ਕਾਰੋਬਾਰਾਂ ਅਤੇ ਅਸਥਾਨਾਂ ਵਿੱਚ ਉਨ੍ਹਾਂ ਦੇ ਵਿਕਲਪਿਕ ਕੰਟੈਕਟ ਟਰੇਸਿੰਗ ਸਿਸਟਮ ਲਈ ਆਪਣਾ ਨਾਮ ਦਰਜ ਕਰਦੇ ਹੋ।  

ਰਾਜ ਲਈ ਨਿਰਧਾਰਤ ਕੰਟੈਕਟ ਟਰੇਸਿੰਗ ਐਪਸ ਡਾਊਨਲੋਡ ਕਰੋ:

ਜੇ ਤੁਸੀਂ ਬਿਮਾਰ ਹੋ ਤਾਂ ਘਰ ਵਿੱਚ ਹੀ ਰਹੋ

ਜੇ ਤੁਸੀਂ ਬਿਮਾਰ ਮਹਿਸੂਸ ਕਰਦੇ ਹੋ, ਤਾਂ ਆਪਣੀ ਰਿਹਾਇਸ਼ ਵਿੱਚ ਹੀ ਰਹੋ ਅਤੇ ਸਲਾਹ ਲਈ ਡਾਕਟਰ ਨੂੰ ਕਾਲ ਕਰੋ।

1800 020 080 ’ਤੇ ਨੈਸ਼ਨਲ ਕੋਰੋਨਾਵਾਇਰਸ ਅਤੇ COVID-19 (ਕੋਵਿਡ-19) ਵੈਕਸੀਨ ਹੈਲਪਲਾਈਨ ਨੂੰ ਕਾਲ ਕਰੋ  ਆਸਟ੍ਰੇਲੀਆ ਤੋਂ ਕਾਲਾਂ ਮੁਫ਼ਤ ਹਨ।  ਤੁਸੀਂ ਹਫ਼ਤੇ ਵਿੱਚ 7 ਦਿਨ, ਇੱਕ ਦਿਨ ਵਿੱਚ 24 ਘੰਟੇ ਕਾਲ ਕਰ ਸਕਦੇ ਹੋ।

ਕੁਕ ਆਈਲੈਂਡਜ਼ ਲਈ ਕੁਆਰਨਟੀਨ-ਮੁਕਤ ਸਫਰ ਕਰਨ

ਕੁਕ ਆਈਲੈਂਡਜ਼ ਲਈ ਕੁਆਰਨਟੀਨ-ਮੁਕਤ ਸਫਰ ਕਰਨ ਲਈ, ਲਾਜ਼ਮੀ ਤੌਰ ’ਤੇ:

 • ਤੁਹਾਨੂੰ ਇਮੀਗ੍ਰੇਸ਼ਨ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ 
 • ਤੁਹਾਨੂੰ ਰਵਾਨਾ ਹੋਣ ਤੋਂ ਪਹਿਲਾਂ ਨਿਊ ਜ਼ੀਲੈਂਡ ਜਾਂ ਕੁਕ ਆਈਲੈਂਡਜ਼ ਵਿੱਚ ਪੂਰੇ 14 ਦਿਨ ਬਿਤਾਏ ਹੋਣੇ ਚਾਹੀਦੇ ਹਨ - ਤੁਸੀਂ 15ਵੇਂ ਦਿਨ ਤੋਂ ਅੱਗੇ ਸਫਰ ਕਰ ਸਕਦੇ ਹੋ
 • ਰਵਾਨਗੀ ਤੋਂ 14 ਦਿਨ ਪਹਿਲਾਂ ਤੱਕ ਤੁਹਾਡਾ COVID-19 (ਕੋਵਿਡ-19) ਲਈ ਟੈਸਟ ਪਾਜ਼ਿਟਿਵ ਨਹੀਂ ਆਇਆ ਹੋਣਾ ਚਾਹੀਦਾ। ਜੇ ਤੁਹਾਡਾ (ਟੈਸਟ ਪਾਜ਼ਿਟਿਵ) ਆਇਆ ਹੈ, ਤਾਂ ਤੁਹਾਡੇ ਕੋਲ ਲਾਜ਼ਮੀ ਤੌਰ ’ਤੇ ਹੈਲਥ-ਪ੍ਰੈਕਟੀਸ਼ਨਰ ਤੋਂ ਇੱਕ ਲਿਖ਼ਤੀ ਸੂਚਨਾ ਹੋਣੀ ਚਾਹੀਦੀ ਹੈ ਕਿ ਤੁਸੀਂ ਹੁਣ ਲਾਗਗ੍ਰਸਤ ਨਹੀਂ ਹੋ
 • ਤੁਸੀਂ COVID-19 (ਕੋਵਿਡ-19) ਟੈਸਟ ਦੇ ਨਤੀਜਿਆਂ ਦੀ ਉਡੀਕ ਨਹੀਂ ਕਰ ਰਹੇ ਹੁੰਦੇ।

ਕੁਕ ਆਈਲੈਂਡਜ਼ ਵਿੱਚ ਤੁਹਾਡੇ ਪਹੁੰਚਣ ਤੋਂ ਬਾਅਦ

ਜਦੋਂ ਤੁਸੀਂ ਕੁਕ ਆਈਲੈਂਡਜ਼ ਵਿੱਚ ਹੁੰਦੇ ਹੋ, ਤਾਂ ਤੁਹਾਨੂੰ ਖੁਦ ਨੂੰ, ਆਪਣੇ ਪਰਿਵਾਰ ਨੂੰ ਅਤੇ ਭਾਈਚਾਰਿਆਂ ਨੂੰ COVID-19 (ਕੋਵਿਡ-19) ਤੋਂ ਸੁਰੱਖਿਅਤ ਰੱਖਣ ਲਈ ਕੁਝ ਗੱਲਾਂ ਕਰਨ ਦੀ ਲੋੜ ਹੁੰਦੀ ਹੈ, ਜਿਨ੍ਹਾਂ ਵਿੱਚ ਚੰਗੀ ਸਵੱਛਤਾ ਦੇ ਅਭਿਆਸ ਅਤੇ ਕੰਟੈਕਟ ਟ੍ਰੇਸਿੰਗ ਸ਼ਾਮਲ ਹੈ।

ਕੁਕ ਆਈਲੈਂਡਜ਼ ਸਰਕਾਰ ਦੀ ਵੈਬਸਾਈਟ ’ਤੇ ਜ਼ਿਆਦਾ ਜਾਣਕਾਰੀ ਲਵੋ। (external link)

ਤੁਸੀਂ ਜਿੱਥੇ ਜਾ ਕੇ ਆਏ ਹੋ ਉਸ ਬਾਰੇ ਨਜ਼ਰ ਰੱਖੋ

ਕੁਕ ਆਈਲੈਂਡਜ਼ ਨਿਊ ਜ਼ੀਲੈਂਡ ਤੋਂ ਵੱਖਰੀ ਵਿਵਸਥਾ ਦੀ ਵਰਤੋਂ ਕਰਦਾ ਹੈ।  ਤੁਹਾਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਹੋਵੇਗੀ:

 • ਤੁਸੀਂ ਜਿਹੜੀਆਂ ਥਾਵਾਂ ’ਤੇ ਜਾਂਦੇ ਹੋ ਉਸ ਵਾਸਤੇ ਸਕੈਨ ਕਰਨ ਲਈ ਆਪਣੇ ਕੁਕਸੇਫ ਕਿਊ.ਆਰ. ਕਾਰਡ (CookSafe QR Card) ਲਈ ਰਜਿਸਟਰ ਹੋਣ ਵਾਸਤੇ ਅਤੇ ਇਸ ਨੂੰ ਆਪਣੇ ਨਾਲ ਲੈ ਕੇ ਜਾਣ ਲਈ
 • ਕੁਕਸੇਫ+ਐਪ (CookSafe+ app) ਵਿੱਚ ਬਲੂਟੁੱਥ ਟਰੇਸਿੰਗ ਨੂੰ ਚਲਾਉਣ ਲਈ।

ਕੁਕਸੇਫ+ਐਪ ਅਤੇ ਐੱਨ.ਜ਼ੈੱਡ. ਕੋਵਿਡ ਟਰੇਸਰ ਐਪ ਇਕੱਠੀਆਂ ਕੰਮ ਕਰਦੀਆਂ ਹਨ।  ਕੋਈ ਵੀ ਬਲੂਟੁੱਥ ਕੋਡ (ਜਾਂ 'ਕੀਜ਼ (ਚਾਬੀਆਂ') ਜਿਨ੍ਹਾਂ ਨੂੰ ਇੱਕ ਐਪ ਦੀ ਵਰਤੋਂ ਨਾਲ ਤੁਹਾਡੇ ਫ਼ੋਨ ’ਤੇ ਭੇਜਿਆ ਜਾਂਦਾ ਹੈ ਜਾਂ ਉੱਥੋਂ ਲਿਆ ਜਾਂਦਾ ਹੈ ਉਨ੍ਹਾਂ ਨੂੰ ਦੂਜੇ ਤੱਕ ਪਹੁੰਚ ਕਰਨ ਲਈ ਵਰਤਿਆ ਜਾ ਸਕਦਾ ਹੈ।  ਇਹ ਐਪਸ ਇਹ ਯਕੀਨੀ ਬਣਾਉਣ ਲਈ ਇਕੱਠੀਆਂ ਮਿਲ ਕੇ ਕੰਮ ਕਰਦੀਆਂ ਹਨ ਕਿ ਜੇਕਰ ਤੁਸੀਂ ਕਿਸੇ ਹੋਰ ਐਪ ਵਰਤੋਂਕਾਰ ਦੇ ਨੇੜੇ ਰਹੇ ਹੋ, ਜਿਸ ਦਾ COVID-19 (ਕੋਵਿਡ-19) ਲਈ ਟੈਸਟ ਪਾਜ਼ਿਟਿਵ ਆਉਂਦਾ ਹੈ ਤਾਂ ਤੁਸੀਂ ਇੱਕ ਚੇਤਾਵਨੀ-ਸੰਕੇਤ ਪ੍ਰਾਪਤ ਕਰ ਸਕੋ। 

ਕੁਕਸੇਫ ਕਿਊ.ਆਰ. ਕਾਰਡ ਬਾਰੇ ਜ਼ਿਆਦਾ ਜਾਣਕਾਰੀ ਲੈਣ ਲਈ (external link)

ਐਪ ਸਟੋਰ ਉੱਤੇ ਕੁਕਸੇਫ+ਐਪ ਡਾਊਨਲੋਡ ਕਰੋ (external link)

ਗੂਗਲ ਪਲੇ ਉੱਤੇ ਕੁਕਸੇਫ+ਐਪ ਡਾਊਨਲੋਡ ਕਰੋ  (external link)

ਜੇ ਤੁਸੀਂ ਬਿਮਾਰ ਹੋ ਤਾਂ ਘਰ ਵਿੱਚ ਹੀ ਰਹੋ

ਜੇ ਤੁਸੀਂ ਕੁਕ ਆਈਲੈਂਡਜ਼ ਵਿੱਚ ਰਹਿੰਦੇ ਹੋਏ ਬਿਮਾਰ ਮਹਿਸੂਸ ਕਰਦੇ ਹੋ, ਤਾਂ ਆਪਣੀ ਰਿਹਾਇਸ਼ ਅੰਦਰ ਹੀ ਰਹੋ ਅਤੇ ਜੇ ਤੁਹਾਡੇ ਕੋਲ ਫੇਸ ਕਵਰਿੰਗ ਹੁੰਦੀ ਹੈ ਤਾਂ ਉਸ ਨੂੰ ਪਹਿਨ ਲਵੋ। ਘਰ ਜਾਣ ਲਈ ਜਨਤਕ ਟਰਾਂਸਪੋਰਟ ਦੀ ਵਰਤੋਂ ਨਾ ਕਰੋ।

ਸਲਾਹ ਲੈਣ ਲਈ ਕੁਕ ਆਈਲੈਂਡਜ਼ ਹੈਲਥਲਾਈਨ ਨੂੰ 29667 ’ਤੇ ਕਾਲ ਕਰੋ।

Last updated: