ਨਿਊ ਜ਼ੀਲੈਂਡ ਸਫ਼ਰ ਕਰਨ ਵਾਲਿਆਂ ਲਈ ਪੂਰਵ ਰਵਾਨਗੀ ਟੈਸਟਿੰਗ / Pre-departure testing for travellers to New Zealand

ਵਾਇਰਸ ਨੂੰ ਨਿਊ ਜ਼ੀਲੈਂਡ ਤੋਂ ਬਾਹਰ ਰੱਖਣਾ ਸਾਡੀ ਸਭ ਤੋਂ ਵੱਡੀ ਸੁਰੱਖਿਆ ਰਹੀ ਹੈ।

ਨਿਊ ਜ਼ੀਲੈਂਡ ਸਫ਼ਰ ਕਰਨ ਵਾਲੇ ਜ਼ਿਆਦਾਤਰ ਵਿਅਕਤੀਆਂ ਲਈ ਉਹਨਾਂ ਦੀ ਪਹਿਲੀ ਅੰਤਰਰਾਸ਼ਟਰੀ ਰਵਾਨਗੀ ਤੋਂ ਪਹਿਲਾਂ 72 ਘੰਟੇ ਅੰਦਰ ਇੱਕ ਪ੍ਰਮਾਣਿਤ ਲੈਬਾਰਟਰੀ ਤੋਂ COVID-19 (ਕੋਵਿਡ-19) ਦਾ ਪੂਰਵ-ਰਵਾਨਗੀ ਟੈਸਟ ਨੈਗੇਟਿਵ ਹੋਣਾ ਜ਼ਰੂਰੀ ਹੈ।

ਅੱਗੇ ਦਿੱਤੇ ਦੇਸ਼ਾਂ ਨੂੰ ਪੂਰਵ-ਰਵਾਨਗੀ ਟੈਸਟ ਤੋਂ ਛੋਟ ਹੈ:

 • ਅੰਟਾਰਕਟਿਕਾ
 • ਕੁਕ ਆਈਲੈਂਡਜ਼
 • ਫੇਡਰੇਟਡ ਸਟੇਟਸ ਆਫ਼ ਮਾਈਕਰੋਨੇਸ਼ੀਆ
 • ਫਿਜੀ
 • ਕਿਰੀਬਾਤੀ
 • ਮਾਰਸ਼ਲ ਆਈਲੈਂਡਜ਼
 • ਨਾਉਰੂ
 • ਨਿਊ ਕੈਲੇਡੋਨੀਆ
 • ਨਿਉਏ
 • ਪਲਾਉ
 • ਸਮੋਆ
 • ਸੋਲੋਮਨ ਆਈਲੈਂਡਜ਼
 • ਟੇਕੇਲੋ
 • ਟੋਂਗਾ
 • ਤੁਵਾਲੁ
 • ਵਨੁਆਤੁ

ਸਿਹਤ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਅੱਗੇ ਦਿੱਤੀਆਂ ਕਿਸਮਾਂ ਦੇ ਟੈਸਟ ਆਸਟਰੇਲੀਆ ਅਤੇ ਬਹੁਤ ਜ਼ਿਆਦਾ ਜ਼ੋਖਮ ਵਾਲੇ ਦੇਸ਼ਾਂ ਤੋਂ ਇਲਾਵਾ ਸਾਰੇ ਦੇਸ਼ਾਂ ਲਈ ਮੰਨਣਯੋਗ ਹਨ:

 • ਨਿਉਕਲਿਕ ਐਸਿਡ ਐਮਪਲੀਫਿਕੇਸ਼ਨ ਟੈਸਟਿੰਗ (ਐਨਏਏਟੀ), ਜਿਸ ਵਿੱਚ ਪੀਸੀਆਰ, ਆਰਟੀ-ਪੀਸੀਆਰ ਅਤੇ ਟੀਐਮਏ ਸ਼ਾਮਲ ਹਨ, ਜਾਂ
 • ਐਲਏਐਮਪੀ, ਜਾਂ
 • ਐਂਟੀਜਨ ਟੈਸਟ (ਉਹਨਾਂ ਨੂੰ ਵਾਇਰਲ ਐਂਟੀਜਨ ਟੈਸਟ ਵੀ ਕਿਹਾ ਜਾਂਦਾ ਹੈ)।

ਆਸਟਰੇਲੀਆ ਤੋਂ ਸਫਰ ਕਰਨ ਵਾਲਿਆਂ ਲਈ ਪੀਸੀਆਰ, ਆਰਟੀ-ਪੀਸੀਆਰ ਟੈਸਟ ਪੂਰਵ-ਰਵਾਨਗੀ ਟੈਸਟ ਕਰਵਾਉਣ ਦੀ ਲੋੜ ਹੈ।

ਬਹੁਤ ਜ਼ਿਆਦਾ ਜ਼ੋਖਮ ਵਾਲੇ ਦੇਸ਼ਾਂ ਤੋਂ ਸਫਰ ਕਰਨ ਵਾਲਿਆਂ ਕੋਲ ਇੱਕ ਪ੍ਰਮਾਣਿਤ ਲੈਬਾਰਟਰੀ ਤੋਂ ਨੈਜ਼ੋਫੇਰੇਨਜਿਅਲ ਆਰਟੀ-ਪੀਸੀਆਰ(ਪੀਸੀਆਰ) ਟੈਸਟ ਨੈਗੇਟਿਵ ਹੋਣ ਦਾ ਸਬੂਤ ਹੋਣਾ ਲਾਜ਼ਮੀ ਹੈ। 

ਬਹੁਤ ਜ਼ਿਆਦਾ ਜੋਖਮ ਵਾਲੇ ਦੇਸ਼ਾਂ ਬਾਰੇ ਹੋਰ ਪਤਾ ਕਰੋ

ਪੂਰਵ-ਰਵਾਨਗੀ ਟੈਸਟਾਂ ਲਈ ਆਮ ਜ਼ਰੂਰਤਾਂ

ਦੋ ਸਾਲ (24 ਮਹੀਨਿਆਂ) ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪੂਰਵ-ਰਵਾਨਗੀ ਟੈਸਟਾਂ ਤੋਂ ਛੂਟ ਹੈ।

ਨਿਊ ਜ਼ੀਲੈਂਡ ਰਾਹੀਂ ਆਪਣੀ ਅੰਤਮ ਮੰਜ਼ਿਲ ਵਾਲੀ ਥਾਂ ‘ਤੇ ਜਾਣ ਵਾਲੇ ਅਤੇ ਏਅਰਸਾਇਡ ਰਹਿਣ ਵਾਲੇ ਯਾਤਰੀਆਂ ਨੂੰ ਪੂਰਵ-ਰਵਾਨਗੀ ਟੈਸਟਿੰਗ ਤੋਂ ਛੋਟ ਹੈ।

ਜਿਹੜੇ ਯਾਤਰੀ ਡਾਕਟਰੀ ਕਾਰਨਾਂ ਕਰਕੇ ਟੈਸਟ ਨਹੀਂ ਕਰਵਾ ਸਕਦੇ ਉਹਨਾਂ ਨੂੰ ਆਪਣੀ ਰਵਾਨਗੀ ਤੋਂ 72 ਘੰਟੇ ਦੇ ਅੰਦਰ ਇੱਕ ਡਾਕਟਰੀ ਚਿਕਿਤਸਕ ਨੂੰ ਮਿਲਣ ਦੀ ਲੋੜ ਹੋਵੇਗੀ।  ਉਹਨਾਂ ਨੂੰ ਲੋੜ ਹੋਵੇਗੀ ਕਿ ਤੁਹਾਨੂੰ ਇੱਕ ਡਾਕਟਰੀ ਸਰਟੀਫਿਕੇਟਦੇਣ ਕਿ ਤੁਸੀਂ ਡਾਕਟਰੀ ਕਾਰਨਾਂ ਕਰਕੇ ਟੈਸਟ ਨਹੀਂ ਕਰਵਾ ਸਕਦੇ ਅਤੇ ਤੁਹਾਨੂੰ COVID-19 (ਕੋਵਿਡ-19) ਦੇ ਲੱਛਣ ਨਹੀਂ ਹਨ।

ਜੇਕਰ ਤੁਹਾਡਾ ਪੂਰਵ-ਰਵਾਨਗੀ ਟੈਸਟ ਪਾਜ਼ੀਟਿਵ ਆਉਂਦਾ ਹੈ, ਪਰ ਮੰਨਿਆ ਜਾਂਦਾ ਹੈ ਕਿ ਇਹ COVID-19 (ਕੋਵਿਡ-19) ਦੇ ਪਹਿਲਾਂ ਅਤੀਤ ਵਿੱਚ ਹੋ ਚੁੱਕੇ ਸੰਕ੍ਰਮਣ ਕਾਰਨ ਹੈ, ਤਾਂ ਤੁਹਾਨੂੰ ਇੱਕ ਡਾਕਟਰੀ ਚਿਕਿਤਸਕ ਨੂੰ ਮਿਲਣ ਦੀ ਲੋੜ ਹੋਵੇਗੀ ਜੋ COVID-19 (ਕੋਵਿਡ-19) ਦੇ ਮੌਜੂਦਾ ਲੱਛਣਾਂ ਲਈ ਤੁਹਾਡੀ ਜਾਂਚ ਕਰੇਗਾ।

ਜੇ ਉਹਨਾਂ ਨੂੰ ਪੱਕਾ ਯਕੀਨ ਹੁੰਦਾ ਹੈ ਕਿ ਤੁਹਾਨੂੰ ਇਸ ਸਮੇਂ COVID-19 (ਕੋਵਿਡ-19) ਸੰਕ੍ਰਮਣ ਨਹੀਂ ਹੈ, ਤਾਂ ਲੋੜ ਹੋਵੇਗੀ ਕਿ ਤੁਸੀਂ ਉਹਨਾਂ ਨੂੰ ਇਹ ਮੁਹੱਈਆ ਕਰੋ:

 • ਤੁਹਾਡੇ ਪਿਛਲੇ ਪਾਜ਼ੀਟਿਵ ਟੈਸਟ ਦੀ ਮਿਤੀ ਵਾਲਾ ਇੱਕ ਸਰਟੀਫਿਕੇਟ, ਜੇਕਰ ਲਾਗੂ ਹੋਵੇ, ਅਤੇ
 • ਦਸਤਾਵੇਜ਼ੀ ਰਿਕਾਰਡ ਜੋ ਇਹ ਦੱਸਦੇ ਹੋਣ ਕਿ ਉਹ ਤੁਹਾਨੂੰ ਹੁਣ COVID-19 (ਕੋਵਿਡ-19) ਸੰਕ੍ਰਮਿਤ ਨਹੀਂ ਮੰਨਦੇ ਹਨ।

ਵਿਦੇਸ਼ੀ ਭਾਸ਼ਾਵਾਂ ਵਿੱਚ ਡਾਕਟਰੀ ਸਰਟੀਫਿਕੇਟ ਸਵੀਕਾਰਯੋਗ ਹਨ।

ਯਾਤਰੀਆਂ ਨੂੰ ਪੁਰਜ਼ੋਰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਏਅਰਲਾਈਨ(ਜ਼) ਤੋਂ ਕਿਸੇ ਵੀ ਵਾਧੂ ਪੂਰਵ-ਰਵਾਨਗੀ ਟੈਸਟਿੰਗ ਜ਼ਰੂਰਤਾਂ ਬਾਰੇ ਪਤਾ ਲਗਾਉਣ। ਉਹਨਾਂ ਨੂੰ ਉਹਨਾਂ ਹੋਰ ਦੇਸ਼ਾਂ ਦੀਆਂ ਜ਼ਰੂਰਤਾਂ ਬਾਰੇ ਪਤਾ ਲਗਾਉਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ ਜਿਹਨਾਂ ਵਿੱਚੋਂ ਦੀ ਲੰਘ ਕੇ ਉਹ ਜਾ ਰਹੇ ਹਨ। 

ਐਨਜ਼ੈੱਡ ਸਫਰ ਕਰਨ ਵਾਲਿਆਂ ਲਈ ਦਿਨ 0 ਦੀਆਂ ਟੈਸਟਿੰਗ ਜ਼ਰੂਰਤਾਂ  

ਨਿਊ ਜ਼ੀਲੈਂਡ ਪਹੁੰਚਣ ‘ਤੇ, ਜ਼ਿਆਦਾਤਰ ਯਾਤਰੀਆਂ ਨੂੰ ਕੁਆਰਨਟੀਨ-ਮੁਕਤ ਯਾਤਰਾ ਦੇ ਹਿੱਸੇ ਵੱਜੋਂ ਆਉਣ ਵਾਲਿਆਂ ਨੂੰ ਛੱਡ ਕੇ, ਜ਼ਰੂਰਤ ਹੋਵੇਗੀ ਕਿ:

 • 14 ਦਿਨ ਦੀ ਪ੍ਰਬੰਧਿਤ ਇਕਾਂਤਵਾਸ ਅਤੇ ਕੁਆਰਨਟੀਨ ਪ੍ਰਕਿਰਿਆ ਵਿੱਚ ਦੀ ਜਾਣ
 • ਦਿਨ 0 ਨੂੰ ਇੱਕ ਪੀਸੀਆਰ COVID-19 (ਕੋਵਿਡ-19) ਟੈਸਟ ਕਰਵਾਉਣ, ਭਾਵ ਜਦੋਂ ਉਹ ਪਹਿਲੀ ਵਾਰ ਪ੍ਰਬੰਧਿਤ ਇਕਾਂਤਵਾਸ ਵਿੱਚ ਆਉਂਦੇ ਹਨ
 • ਜਾਂਚ ਦਾ ਨਤੀਜਾ ਮੁਕੰਮਲ ਹੋਣ ਤੱਕ ਆਪਣੇ ਕਮਰੇ ਵਿੱਚ ਹੀ ਰਹਿਣ
 • ਜੇ ਆਗਮਨ ਸਮੇਂ ਉਨ੍ਹਾਂ ਦੇ ਲੱਛਣ ਪ੍ਰਗਟ ਹੁੰਦੇ ਹਨ ਤਾਂ ਉਹ ਸਿੱਧੇ ਕੁਆਰਨਟੀਨ ਅਸਥਾਨ ਪਹੁੰਚਣਗੇ।

ਟੈਸਟ ਨਤੀਜਿਆਂ ਨੂੰ ਆਮ ਤੌਰ ’ਤੇ 24-48 ਘੰਟੇ ਲੱਗਦੇ ਹਨ।

ਜੇ ਟੈਸਟ ਨੈਗੇਟਿਵ ਆਉਂਦਾ ਹੈ ਤਾਂ ਲੋਕ ਆਪਣੇ 14 ਦਿਨਾਂ ਦਾ ਬਾਕੀ ਸਮਾਂ ਆਮ ਵਾਂਗ ਪ੍ਰਬੰਧਿਤ ਇਕਾਂਤਵਾਸ ਵਿੱਚ ਪੂਰਾ ਕਰਨਗੇ। ਉਨ੍ਹਾਂ ਨੂੰ ਆਪਣੇ ਠਹਿਰਾਓ ਦੇ ਲਗਭਗ 3 ਦਿਨਾਂ ਬਆਦ ਅਤੇ ਲਗਭਗ 12 ਦਿਨਾਂ ਬਾਅਦ ਦੁਬਾਰਾ ਅਗਲੇਰਾ ਟੈਸਟ ਕਰਵਾਉਣ ਦੀ ਲੋੜ ਹੋਵੇਗੀ। ਲੱਗਭੱਗ ਸਾਰੇ ਮਾਮਲਿਆਂ ਵਿੱਚ ਉਹਨਾਂ ਦੇ ਸੁਵਿਧਾ ਛੱਡਣ ਤੋਂ ਪਹਿਲਾਂ ਇੱਕ ਨੈਗੇਟਿਵ COVID-19 (ਕੋਵਿਡ-19) ਟੈਸਟ ਅਤੇ ਸਾਡੀ ਸਿਹਤ ਟੀਮ ਤੋਂ ਇਸ ਪੁਸ਼ਟੀ ਦੀ ਲੋੜ ਹੈ, ਕਿ ਉਹ COVID-19 (ਕੋਵਿਡ-19) ਸੰਕ੍ਰਮਣ ਹੋਣ ਦੇ ਜਾਂ ਇਸ ਨੂੰ ਫੈਲਾਉਣ ਦੇ ਘੱਟ ਜ਼ੋਖਮ ‘ਤੇ ਹਨ।

ਜੇਕਰ ਨਤੀਜਾ ਪਾਜ਼ੀਟਿਵ ਹੈ ਤਾਂ ਵਿਅਕਤੀ ਨੂੰ ਕੁਆਰਨਟੀਨ ਸੁਵਿਧਾ ‘ਤੇ ਉਸ ਨਾਲੋਂ ਪਹਿਲਾਂ ਭੇਜ ਦਿੱਤਾ ਜਾਵੇਗਾ ਜੋ ਦਿਨ 0 ਟੈਸਟ ਤੋਂ ਬਿਨਾਂ ਹੁੰਦਾ।

ਕੁਆਰਨਟੀਨ-ਮੁਕਤ ਯਾਤਰਾ ਬਾਰੇ ਹੋਰ ਪਤਾ ਕਰੋ

ਜ਼ਿਆਦਾ ਜਾਣਕਾਰੀ 

ਪ੍ਰਬੰਧਿਤ ਇਕਾਂਤਵਾਸ ਅਤੇ ਕੁਆਰਨਟੀਨ ਬਾਰੇ ਜ਼ਿਆਦਾ ਜਾਣਕਾਰੀ ਲਈ, ਕਿਰਪਾ ਕਰਕੇ ਇੱਥੇ ਜਾਓ
https://www.miq.govt.nz/travel-to-new-zealand/arriving-in-nz/ (external link)

Last updated: