ਟੀਕੇ (ਵੈਕਸੀਨ) ਬਾਰੇ ਮੁਢਲੀਆਂ ਗੱਲਾਂ / Vaccine basics

COVID-19 (ਕੋਵਿਡ-19) ਦਾ ਟੀਕਾ ਮੁਫ਼ਤ, ਸਵੈ-ਇੱਛੁਕ ਹੈ ਅਤੇ ਨਿਊ ਜ਼ੀਲੈਂਡ ਵਿੱਚ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਹਰੇਕ ਵਿਅਕਤੀ ਲਈ ਉਪਲਬਧ ਹੈ।

ਬੁਕਿੰਗ ਕਰਨ ਲਈ ਬੁੱਕ ਮਾਈ ਵੈਕਸੀਨ (Book My Vaccine) ’ਤੇ ਜਾਓ ਜਾਂ ਕੋਵਿਡ ਵੈਕਸੀਨੇਸ਼ਨ ਹੈਲਥਲਾਈਨ ਨੂੰ ਕਾਲ ਕਰੋ।

ਟੀਕੇ ਦੀ ਪੇਸ਼ਕਸ਼ ਕਿਸ ਨੂੰ ਕੀਤੀ ਜਾਵੇਗੀ?

COVID-19 (ਕੋਵਿਡ-19) ਦਾ ਟੀਕਾ ਮੁਫ਼ਤ, ਸਵੈ-ਇੱਛੁਕ ਹੈ ਅਤੇ ਨਿਊ ਜ਼ੀਲੈਂਡ ਵਿੱਚ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਹਰੇਕ ਵਿਅਕਤੀ ਲਈ ਉਪਲਬਧ ਹੈ।
 
ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੇ ਵੀਜ਼ੇ ਜਾਂ ਨਾਗਰਿਕਤਾ ਦੀ ਸਥਿਤੀ ਕੀ ਹੈ? ਅਸੀਂ ਇਕੱਤਰ ਕੀਤੀ ਕਿਸੇ ਵੀ ਜਾਣਕਾਰੀ ਨੂੰ ਇਮੀਗ੍ਰੇਸ਼ਨ ਦੇ ਉਦੇਸ਼ਾਂ ਲਈ ਨਹੀਂ ਵਰਤਾਂਗੇ।
 
COVID-19 (ਕੋਵਿਡ-19) ਦਾ ਟੀਕਾ ਕੌਣ ਲਗਵਾ ਸਕਦਾ ਹੈ?

ਤੁਸੀਂ ਕਦੋਂ ਟੀਕਾ ਲਗਵਾ ਸਕਦੇ ਹੋ?

ਅਸੀਂ ਪੜਾਆਂ ਵਿੱਚ ਟੀਕੇ ਦੀ ਸ਼ੁਰੂਆਤ ਕਰ ਰਹੇ ਹਾਂ। ਨਿਊਜ਼ੀਲੈਂਡ ਵਿੱਚ 12 ਸਾਲ ਜਾਂ ਇਸ ਤੋਂ ਵੱਧ ਉਮਰ ਵਾਲਾ ਹਰੇਕ ਵਿਅਕਤੀ ਟੀਕੇ ਦੇ 4 ਗਰੁੱਪਾਂ ਵਿੱਚੋਂ ਕਿਸੇ 1 ਵਿੱਚ ਆਉਂਦਾ ਹੈ।

ਸਭ ਤੋਂ ਪਹਿਲਾਂ ਅਸੀਂ ਉਨ੍ਹਾਂ ਲੋਕਾਂ ਦੀ ਸੁਰੱਖਿਆ ਕਰਾਂਗੇ ਜਿਨ੍ਹਾਂ ਨੂੰ ਆਪਣੀ ਕੰਮ ਵਾਲੀ ਥਾਂ ਵਿੱਚ COVID-19 (ਕੋਵਿਡ-19) ਹੋਣ ਦਾ ਸਭ ਤੋਂ ਜ਼ਿਆਦਾ ਜ਼ੋਖਮ ਹੁੰਦਾ ਹੈ। ਇਹ ਭਵਿੱਖ ਵਿੱਚ ਬਿਮਾਰੀ ਦੇ ਫੈਲਾਵ ਅਤੇ ਲਾਕਡਾਊਨਾਂ ਦੇ ਜੋਖਮ ਵਿੱਚ ਕਮੀ ਲਿਆਏਗਾ।

ਇਸ ਤੋਂ ਬਾਅਦ ਅਸੀਂ ਉਨ੍ਹਾਂ ਲੋਕਾਂ ਦੇ ਟੀਕਾ ਲਗਾਵਾਂਗੇ ਜਿਨ੍ਹਾਂ ਨੂੰ ਵਾਇਰਸ ਹੋਣ ਕਰਕੇ ਗੰਭੀਰ ਰੂਪ ਵਿੱਚ ਬਿਮਾਰ ਹੋਣ ਜਾਂ ਮਰਨ ਦਾ ਸਭ ਤੋਂ ਵੱਧ ਜੋਖਮ ਹੁੰਦਾ ਹੈ।

ਆਖ਼ਰ ਵਿੱਚ ਅਸੀਂ ਆਓਟੀਆਰੋਆ ਵਿੱਚ 12 ਸਾਲ ਅਤੇ ਵੱਧ ਉਮਰ ਵਾਲੇ ਹਰੇਕ ਵਿਅਕਤੀ ਨੂੰ ਟੀਕਾ ਲਗਾਵਾਂਗੇ।

ਤੁਹਾਡੇ ਵੀਜ਼ੇ ਜਾਂ ਨਾਗਰਿਕਤਾ ਦੀ ਸਥਿਤੀ ਵੱਲ ਧਿਆਨ ਕੀਤੇ ਬਗੈਰ ਟੀਕਾ ਹਰੇਕ ਵਿਅਕਤੀ ਲਈ ਮੁਫ਼ਤ ਹੈ।

ਜੇ ਤੁਹਾਨੂੰ ਹਮਦਰਦੀ ਦੇ ਆਧਾਰਾਂ ’ਤੇ ਜਾਂ ਰਾਸ਼ਟਰੀ ਅਹਿਮੀਅਤ ਵਾਲੇ ਕਾਰਨਾਂ ਕਰਕੇ ਵਿਦੇਸ਼ ਸਫਰ ਕਰਨ ਦੀ ਲੋੜ ਹੈ, ਤਾਂ ਤੁਸੀਂ ਛੇਤੀ ਟੀਕਾ ਲਗਾਉਣ ਲਈ ਦਰਖ਼ਾਸਤ ਦੇ ਸਕਦੇ ਹੋ।

ਛੇਤੀ ਟੀਕਾਕਰਨ ਲਈ ਕਿਵੇਂ ਦਰਖ਼ਾਸਤ ਦੇਣੀ ਹੈ

ਟੀਕਾ ਅਤੇ ਤੁਹਾਡਾ ਕੰਮ

ਤੁਹਾਨੂੰ ਕਿਹੜਾ ਟੀਕਾ ਲਗਾਇਆ ਜਾਵੇਗਾ

ਫ਼ਾਇਜ਼ਰ ਦਾ ਟੀਕਾ COVID-19 (ਕੋਵਿਡ-19) ਦਾ ਇੱਕਮਾਤਰ ਟੀਕਾ ਹੈ ਜਿਸ ਨੂੰ ਨਿਊ ਜ਼ੀਲੈਂਡ ਵਿੱਚ ਵਰਤੋਂ ਲਈ ਪ੍ਰਵਾਨਗੀ ਮਿਲੀ ਹੈ। ਅਸੀਂ 10 ਮਿਲੀਅਨ (ਇੱਕ ਕਰੋੜ) ਖੁਰਾਕਾਂ ਪ੍ਰਾਪਤ ਕਰ ਲਈਆਂ ਹਨ - ਜੋ 5 ਮਿਲੀਅਨ ਲੋਕਾਂ ਦੀ ਸੁਰੱਖਿਆ ਲਈ ਲੋੜੀਂਦੀਆਂ 2 ਖੁਰਾਕਾਂ ਲੈਣ ਲਈ ਕਾਫੀ ਹਨ।

ਟੀਕਾ ਤੁਹਾਡੀ ਰੋਗ-ਪ੍ਰਤੀਰੋਧਕ ਪ੍ਰਣਾਲੀ ਨੂੰ ਵਾਇਰਸ ਦੀ ਪਹਿਚਾਣ ਕਰਨ ਅਤੇ ਇਸ ਨਾਲ ਲੜਨ ਬਾਰੇ ਸਿਖਾ ਕੇ ਅਸਰ ਕਰਦਾ ਹੈ।

ਫ਼ਾਇਜ਼ਰ ਦਾ ਟੀਕਾ:

 • ਇੱਕ ਮੈਸੇਂਜਰ ਆਰ.ਐੱਨ.ਏ. (mRNA) ਟੀਕਾ ਹੈ
 • ਇਸ ਵਿੱਚ ਕੋਈ ਵੀ ਜੀਵੰਤ ਵਾਇਰਸ, ਜਾਂ ਮ੍ਰਿਤ ਜਾਂ ਕਿਰਿਆਹੀਣ ਵਾਇਰਸ ਸ਼ਾਮਲ ਨਹੀਂ ਹੁੰਦਾ।
 • ਇਸ ਨਾਲ ਤੁਹਾਨੂੰ ਕੋਵਿਡ-19 ਨਹੀਂ ਹੋ ਸਕਦਾ
 • ਇਹ ਤੁਹਾਡੇ ਡੀ.ਐੱਨ.ਏ. ਉੱਤੇ ਅਸਰ ਨਹੀਂ ਪਾ ਸਕਦਾ
 • ਇਸ ਵਿੱਚ ਕੋਈ ਪਸ਼ੂ ਉਤਪਾਦ ਸ਼ਾਮਲ ਨਹੀਂ ਹਨ।

ਤੁਹਾਨੂੰ ਆਪਣੀ ਪਹਿਲੀ ਖੁਰਾਕ ਲੈਣ ਤੋਂ ਘੱਟੋ-ਘੱਟ 42 ਦਿਨਾਂ (6 ਹਫ਼ਤਿਆਂ) ਬਾਅਦ ਟੀਕੇ ਦੀ ਆਪਣੀ ਦੂਜੀ ਖੁਰਾਕ ਲੈਣ ਦੀ ਲੋੜ ਹੋਵੇਗੀ।

ਇਸ ਬਾਰੇ ਪਤਾ ਲਗਾਓ ਕਿ ਟੀਕਾ ਕਿਵੇਂ ਕੰਮ ਕਰਦਾ ਹੈ।

ਇਸ ਬਾਰੇ ਪਤਾ ਲਗਾਓ ਕਿ ਜਦੋਂ ਤੁਸੀਂ ਆਪਣਾ ਟੀਕਾਕਰਨ ਕਰਵਾਉਂਦੇ ਹੋ ਤਾਂ ਕੀ ਆਸ ਕਰਨੀ ਚਾਹੀਦੀ ਹੈ

ਇਸ ਬਾਰੇ ਪਤਾ ਲਗਾਓ ਕਿ ਆਪਣੇ ਟੀਕਾਕਰਨ ਤੋਂ ਬਾਅਦ ਕੀ ਆਸ ਕਰਨੀ ਹੁੰਦੀ ਹੈ।

ਟੀਕੇ ਦੇ ਮਾੜੇ ਪ੍ਰਭਾਵਾਂ ਬਾਰੇ ਪਤਾ ਲਗਾਓ

ਟੀਕੇ ਦੀ ਸੁਰੱਖਿਆ ਅਤੇ ਪ੍ਰਭਾਵਕਤਾ

ਨਿਊ ਜ਼ੀਲੈਂਡ ਦੀ ਦਵਾਈਆਂ ਦੀ ਸੁਰੱਖਿਆ ਸਬੰਧੀ ਅਥਾਰਟੀ ਮੈਡਸੇਫ ਸਾਰੀਆਂ ਨਵੀਆਂ ਦਵਾਈਆਂ ਲਈ ਅਰਜ਼ੀਆਂ ਦਾ ਮੁਲਾਂਕਣ ਕਰਦੀ ਹੈ।ਇਸ ਵਿੱਚ ਟੀਕੇ ਵੀ ਸ਼ਾਮਲ ਹਨ।
 
ਮੈਡਸੇਫ ਲਈ ਨਿਊ ਜ਼ੀਲੈਂਡ ਵਿੱਚ ਟੀਕੇ ਦੀ ਵਰਤੋਂ ਦੀ ਪ੍ਰਵਾਨਗੀ ਦੇਣ ਲਈ, ਇਸ ਨੂੰ ਲਾਜ਼ਮੀ ਤੌਰ ’ਤੇ ਇਸ ਬਾਰੇ ਭਰੋਸਾ ਹੋਣਾ ਚਾਹੀਦਾ ਹੈ ਕਿ ਇਹ:

 • ਉਨ੍ਹਾਂ ਸਾਰੀਆਂ ਸੁਰੱਖਿਆ ਪੜਤਾਲਾਂ ਨੂੰ ਪੂਰਾ ਕਰਦਾ ਹੈ ਜੋ ਸਾਡੇ ਕੋਲ ਨਿਊ ਜ਼ੀਲੈਂਡ ਵਿੱਚ ਹਨ।
 • ਸੁਰੱਖਿਆ, ਪ੍ਰਭਾਵਕਤਾ ਅਤੇ ਮਿਆਰ ਲਈ ਕੌਮਾਂਤਰੀ ਮਿਆਰਾਂ ਦੀ ਪਾਲਣਾ ਕਰਦਾ ਹੈ।
   

ਫ਼ਾਇਜ਼ਰ ਦਾ ਟੀਕਾ ਉਸ ਸਮੇਂ ਬੇਹਦ ਅਸਰਦਾਰ ਹੁੰਦਾ ਹੈ ਜੇਕਰ ਲੋਕ ਦੋਵੇਂ ਖੁਰਾਕਾਂ ਲੈਂਦੇ ਹਨ। ਜਦੋਂ ਤੁਹਾਡਾ ਪੂਰੀ ਤਰ੍ਹਾਂ ਟੀਕਾਕਰਨ ਹੋ ਜਾਂਦਾ ਹੈ, ਤਾਂ ਤੁਹਾਨੂੰ ਗੰਭੀਰ ਰੂਪ ਵਿੱਚ ਬਿਮਾਰ ਹੋਣ ਦੀ ਬਹੁਤ ਘੱਟ ਸੰਭਾਵਨਾ ਹੁੰਦੀ ਹੈ।

ਅਧਿਐਨਾਂ ਨੇ ਇਹ ਦਿਖਾਇਆ ਹੈ ਕਿ 95% ਵਿਅਕਤੀਆਂ, ਜਿਨ੍ਹਾਂ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਲਈਆਂ ਹਨ, ਦੀ COVID-19 (ਕੋਵਿਡ-19) ਦੇ ਲੱਛਣ ਹੋਣ ਤੋਂ ਸੁਰੱਖਿਆ ਕੀਤੀ ਜਾਂਦੀ ਹੈ।

ਇਸ ਬਾਰੇ ਪਤਾ ਲਗਾਓ ਕਿ ਟੀਕਾ ਕਿਵੇਂ ਕੰਮ ਕਰਦਾ ਹੈ।

ਇਸ ਬਾਰੇ ਪਤਾ ਲਗਾਓ ਕਿ ਟੀਕੇ ਨੂੰ ਕਿਵੇਂ ਤਿਆਰ ਅਤੇ ਪ੍ਰਵਾਨਤ ਕੀਤਾ ਗਿਆ ਸੀ

ਟੀਕਾਕਰਨ ਕਰਵਾਉਣਾ ਮਹੱਤਵਪੂਰਨ ਕਿਉਂ ਹੈ

ਜਦੋਂ ਤੁਹਾਡਾ ਟੀਕਾਕਰਨ ਹੋ ਜਾਂਦਾ ਹੈ, ਤਾਂ ਤੁਸੀਂ ਮਹਿਜ਼ ਆਪਣੀ ਹੀ ਸੁਰੱਖਿਆ ਨਹੀਂ ਕਰ ਰਹੇ ਹੁੰਦੇ। ਤੁਸੀਂ ਆਪਣੇ ਪਰਿਵਾਰ, ਦੋਸਤਾਂ, ਅਤੇ ਭਾਈਚਾਰੇ ਤੱਕ COVID-19 (ਕੋਵਿਡ-19) ਫੈਲਣ ਦੇ ਜੋਖਮ ਨੂੰ ਘਟਾਉਣ ਲਈ ਆਪਣੇ ਵੱਲੋਂ ਥੋੜ੍ਹੀ ਕੋਸ਼ਿਸ਼ ਵੀ ਕਰ ਰਹੇ ਹੁੰਦੇ ਹੋ।

ਤੁਹਾਨੂੰ ਟੀਕਾਕਰਨ ਤੋਂ ਬਾਅਦ ਅਜੇ ਵੀ ਸਿਹਤ ਸਬੰਧੀ ਅਹਿਮ ਵਿਵਹਾਰਾਂ ਦੀ ਪਾਲਣਾ ਕਰਨ ਦੀ ਲੋੜ ਹੁੰਦੀ ਹੈ

ਅਜੇ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਕੀ ਤੁਸੀਂ ਪੂਰੀ ਤਰ੍ਹਾਂ ਟੀਕਾਕਰਨ ਕਰਵਾਉਣ ਤੋਂ ਬਾਅਦ ਵਾਇਰਸ ਫੈਲਾ ਸਕਦੇ ਹੋ।

ਆਪਣੀ, ਆਪਣੇ ਪਰਿਵਾਰ ਦੀ ਅਤੇ ਹੋਰਨਾਂ ਦੀ ਸੁਰੱਖਿਆ ਕਰਨ ਵਿੱਚ ਮਦਦ ਲਈ ਤੁਹਾਨੂੰ ਟੀਕਾਕਰਨ ਕਰਵਾਉਣ ਤੋਂ ਬਾਅਦ COVID-19 (ਕੋਵਿਡ-19) ਦੇ ਫੈਲਾਵ ਨੂੰ ਰੋਕਣ ਲਈ ਮਦਦ ਕਰਨ ਨੂੰ ਜਾਰੀ ਰੱਖਣ ਦੀ ਲੋੜ ਹੈ। ਇਨ੍ਹਾਂ ਗੱਲਾਂ ਨੂੰ ਯਾਦ ਰੱਖੋ:

 • ਆਪਣੇ ਹੱਥ ਚੰਗੀ ਤਰ੍ਹਾਂ ਨਾਲ ਧੋਵੋ
 • ਆਪਣੀ ਕੂਹਣੀ ਵਿੱਚਕਾਰ ਖੰਘੋ ਜਾਂ ਛਿੱਕੋ
 • ਜਨਤਕ ਟਰਾਂਸਪੋਰਟ ਉੱਤੇ ਚਿਹਰੇ ਦਾ ਮਾਸਕ ਪਹਿਨੋ
 • ਤੁਸੀਂ ਜਿੱਥੇ ਜਾ ਕੇ ਆਏ ਹੋ ਉਸ ਬਾਰੇ ਰਿਕਾਰਡ ਰੱਖੋ
 • ਐੱਨ.ਜ਼ੈੱਡ. ਕੋਵਿਡ (NZ COVID) ਟ੍ਰੇਸਰ ਐਪ ’ਤੇ ਬਲੂਟੁੱਥ ਟਰੇਸਿੰਗ ਨੂੰ ਆਨ ਕਰੋ
 • ਜੇ ਤੁਸੀਂ ਬਿਮਾਰ ਹੋ ਤਾਂ ਘਰ ਵਿੱਚ ਰਹੋ ਅਤੇ ਹੈਲਥਲਾਈਨ ਨੂੰ (0800 358 5453) ‘ਤੇ ਕਾਲ ਕਰੋ

ਟੀਕੇ ਬਾਰੇ ਗ਼ਲਤ ਜਾਣਕਾਰੀ ਦੇਣੀ ਜਾਂ ਘੋਟਾਲੇ

ਟੀਕੇ ਬਾਰੇ ਆਨਲਾਈਨ ਅਤੇ ਸੋਸ਼ਲ ਮੀਡੀਆਤੇ ਕਾਫੀ ਜ਼ਿਆਦਾ ਜਾਣਕਾਰੀ ਹੈ। ਇਹ ਹਾਵੀ ਹੋਣ ਵਾਲੀ ਹੋ ਸਕਦੀ ਹੈ ਅਤੇ ਇਸ ਬਾਰੇ ਜਾਣਨਾ ਮੁਸ਼ਕਿਲ ਹੋ ਸਕਦਾ ਹੈ ਕਿ ਕਿਹੜੀ ਗੱਲ ਭਰੋਸੇਯੋਗ ਹੈ। ਇਹ ਯਕੀਨੀ ਬਣਾਓ ਕਿ ਤੁਸੀਂ ਭਰੋਸੇਮੰਦ ਸ੍ਰੋਤਾਂ ਤੋਂ ਜਾਣਕਾਰੀ ਲੈ ਰਹੇ ਹੋ ਅਤੇ ਜਦੋਂ ਤੱਕ ਤੁਹਾਨੂੰ ਇਹ ਪਤਾ ਨਹੀਂ ਹੁੰਦਾ ਕਿ ਇਹ ਸੱਚੀ ਹੈ ਤੁਸੀਂ ਇਸ ਨੂੰ ਕਿਸੇ ਹੋਰ ਨਾਲ ਸਾਂਝੀ ਨਾ ਕਰੋ।

ਟੀਕਿਆਂ ਬਾਰੇ ਭਰੋਸੇਮੰਦ ਜਾਣਕਾਰੀ ਕਿਵੇਂ ਪ੍ਰਾਪਤ ਕਰਨੀ ਹੈ।

ਵੈਕਸੀਨੇਟਰ (ਟੀਕਾ ਲਗਾਉਣ ਵਾਲਾ) ਬਣਨਾ

ਅਸੀਂ ਟੀਕੇ ਦੀ ਸ਼ੁਰੂਆਤ ਵਾਸਤੇ ਸਹਾਇਤਾ ਲਈ ਵਾਧੂ ਵੈਕਸੀਨੇਟਰਾਂ ਦੀ ਭਾਲ ਕਰ ਰਹੇ ਹਾਂ।

ਜੇ ਤੁਸੀਂ ਰਿਟਾਇਰ ਹੋ ਚੁੱਕੇ ਸਿਹਤ ਪੇਸ਼ੇਵਰ ਹੋ ਅਤੇ ਇਸ ਸਮੇਂ ਹੈਲਥ ਵਰਕਫੋਰਸ ਵਿੱਚ ਕੰਮ ਨਹੀਂ ਕਰ ਰਹੇ ਅਤੇ ਸਵੈ-ਸੇਵਾ ਕਰਨੀ ਚਾਹੁੰਦੇ ਹੋ, ਤਾਂ ਆਪਣੀ ਦਿਲਚਸਪੀ ਦਰਜ ਕਰਵਾਉਣ ਲਈ ਸਿਹਤ ਮੰਤਰਾਲੇ (ਮਿਨਿਸ੍ਰਟੀ ਆਫ਼ ਹੈਲਥ) ਦੀ ਵੈਬਸਾਈਟਤੇ ਜਾਓ।

ਵੈਕਸੀਨੇਟਰ ਬਣਨ ਲਈ ਆਪਣੀ ਦਿਲਚਸਪੀ ਦਰਜ ਕਰੋ (external link)

Last updated: