COVID-19 (ਕੋਵਿਡ-19) ਟੀਕਿਆਂ ਦੇ ਮਾੜੇ ਪ੍ਰਭਾਵ / Side effects of COVID-19 vaccines

ਟੀਕਾਕਰਨ ਦੇ ਮਾੜੇ ਪ੍ਰਭਾਵਾਂ ਬਾਰੇ ਅਤੇ ਇਸ ਬਾਰੇ ਪਤਾ ਲਗਾਓ ਕਿ ਜੇਕਰ ਤੁਹਾਨੂੰ ਇਹ ਹੁੰਦੇ ਹਨ ਤਾਂ ਕੀ ਕਰਨਾ ਹੁੰਦਾ ਹੈ।

COVID-19 (ਕੋਵਿਡ-19) ਦਾ ਟੀਕਾ ਮੁਫ਼ਤ, ਸਵੈ-ਇੱਛੁਕ ਹੈ ਅਤੇ ਨਿਊ ਜ਼ੀਲੈਂਡ ਵਿੱਚ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਹਰੇਕ ਵਿਅਕਤੀ ਲਈ ਉਪਲਬਧ ਹੈ।

ਬੁਕਿੰਗ ਕਰਨ ਲਈ ਬੁੱਕ ਮਾਈ ਵੈਕਸੀਨ (Book My Vaccine) ’ਤੇ ਜਾਓ ਜਾਂ ਕੋਵਿਡ ਵੈਕਸੀਨੇਸ਼ਨ ਹੈਲਥਲਾਈਨ ਨੂੰ ਕਾਲ ਕਰੋ।

ਆਮ ਮਾੜੇ ਪ੍ਰਭਾਵ

ਸਾਰੀਆਂ ਦਵਾਈਆਂ ਦੀ ਤਰ੍ਹਾਂਤੁਹਾਨੂੰ ਆਪਣਾ ਟੀਕਾਕਰਨ ਕਰਵਾਉਣ ਤੋਂ 1-2 ਦਿਨਾਂ ਬਾਅਦ ਕੁਝ ਮਾਮੂਲੀ ਮਾੜੇ ਪ੍ਰਭਾਵ ਹੋ ਸਕਦੇ ਹਨ। ਇਹ ਆਮ ਗੱਲ ਹੈ, ਅਤੇ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡਾ ਸਰੀਰ ਵਾਇਰਸ ਨਾਲ ਲੜਨਾ ਸਿੱਖ ਰਿਹਾ ਹੈ।

ਜ਼ਿਆਦਾਤਰ ਮਾੜੇ ਪ੍ਰਭਾਵ ਬਹੁਤ ਦੇਰ ਤੱਕ ਨਹੀਂ ਰਹਿੰਦੇ, ਅਤੇ ਤੁਹਾਨੂੰ (ਟੀਕੇ ਦੀ) ਦੂਜੀ ਖੁਰਾਕ ਲੈਣ ਜਾਂ ਆਪਣੀ ਰੋਜ਼ਾਨਾ ਜ਼ਿੰਦਗੀ ਦੀਆਂ ਆਮ ਗਤੀਵਿਧੀਆਂ ਕਰਨ ਤੋਂ ਨਹੀਂ ਰੋਕਣਗੇ। ਕੁਝ ਮਾੜੇ ਪ੍ਰਭਾਵ ਤੁਹਾਡੀ ਡ੍ਰਾਈਵ ਕਰਨ ਜਾਂ ਮਸ਼ੀਨਰੀ ਚਲਾਉਣ ਦੀ ਸਮਰੱਥਾ ਉੱਤੇ ਅਸਥਾਈ ਤੌਰਤੇ ਅਸਰ ਪਾ ਸਕਦੇ ਹਨ।

ਸਭ ਤੋਂ ਵੱਧ ਦੱਸੀਆਂ ਗਈਆਂ ਪ੍ਰਤੀਕਿਰਿਆਵਾਂ ਹਨ:

 • ਟੀਕੇ ਵਾਲੀ ਥਾਂਤੇ ਦਰਦ ਜਾਂ ਸੋਜਿਸ਼
 • ਥਕੇਵਾਂ ਜਾਂ ਬੇਹਦ ਥਕਾਵਟ ਮਹਿਸੂਸ ਕਰਨੀ
 • ਸਿਰਦਰਦ
 • ਮਾਸਪੇਸ਼ੀਆਂ ਵਿੱਚ ਦਰਦ
 • ਕਾਂਬਾ ਲੱਗਣਾ
 • ਜੋੜਾਂ ਵਿੱਚ ਦਰਦ
 • ਬੁਖਾਰ
 • ਟੀਕੇ ਵਾਲੀ ਥਾਂਤੇ ਲਾਲੀ
 • ਜੀ ਕੱਚਾ ਹੋਣਾ।

ਦੂਜੀ ਖੁਰਾਕ ਤੋਂ ਬਾਅਦ ਕੁਝ ਮਾੜੇ ਪ੍ਰਭਾਵ ਜ਼ਿਆਦਾ ਆਮ ਹੁੰਦੇ ਹਨ।

ਅਸਧਾਰਨ ਜਾਂ ਬਹੁਤ ਘੱਟ ਹੋਣ ਵਾਲੇ ਮਾੜੇ ਪ੍ਰਭਾਵ - ਸਿਹਤ ਮੰਤਰਾਲਾ (ਮਿਨਿਸਟਰੀ ਆਫ਼ ਹੈਲਥ) (external link)

ਜੇ ਤੁਸੀਂ ਅਸੁਵਿਧਾ ਮਹਿਸੂਸ ਕਰਦੇ ਹੋ, ਤਾਂ ਤੁਸੀਂ:

 • ਥੋੜ੍ਹੀ ਦੇਰ ਲਈ ਟੀਕੇ ਵਾਲੀ ਜਗ੍ਹਾ ਉੱਤੇ ਠੰਡਾ, ਗਿੱਲਾ ਕਪੜਾ ਜਾਂ ਆਈਸ ਪੈਕ (ਬਰਫ ਦੀਆਂ ਟੁਕੜੀਆਂ) ਲਗਾ ਸਕਦੇ ਹੋ
 • ਆਰਾਮ ਕਰ ਸਕਦੇ ਹੋ ਅਤੇ ਖੂਬ ਤਰਲ ਪੀ ਸਕਦੇ ਹੋ
 • ਪੈਰਾਸੀਟਾਮੋਲ ਜਾਂ ਇਬੂਪ੍ਰੋਫੇਨ ਲੈ ਸਕਦੇ ਹੋ

ਮਦਦ ਕਦੋਂ ਲੈਣੀ ਹੁੰਦੀ ਹੈ।

ਜੇ ਤੁਹਾਨੂੰ ਚਿੰਤਾਵਾਂ ਹੁੰਦੀਆਂ ਹਨ ਜਾਂ ਤੁਸੀਂ ਆਪਣੇ ਟੀਕਾਕਰਨ ਤੋਂ ਬਾਅਦ ਬਿਮਾਰ ਮਹਿਸੂਸ ਕਰਦੇ ਹੋ, ਤਾਂ ਆਪਣੇ ਪਰਿਵਾਰਕ ਡਾਕਟਰ ਜਾਂ ਦੂਜੇ ਸਿਹਤ ਪੇਸ਼ੇਵਰ ਨਾਲ ਗੱਲ ਕਰੋ ਜਾਂ 0800 358 5453ਤੇ ਕਾਲ ਕਰੋ।

ਜੇ ਤੁਸੀਂ ਆਪਣੀ ਸੁਰੱਖਿਆ ਬਾਰੇ ਚਿੰਤਤ ਹੋ, ਤਾਂ 111 ’ਤੇ ਕਾਲ ਕਰੋ। ਉਨ੍ਹਾਂ ਨੂੰ ਦੱਸੋ ਕਿ ਤੁਸੀਂ COVID-19 (ਕੋਵਿਡ-19) ਟੀਕਾਕਰਨ ਕਰਵਾਇਆ ਸੀ ਤਾਂ ਜੋ ਉਹ ਸਹੀ ਤਰ੍ਹਾਂ ਨਾਲ ਤੁਹਾਡਾ ਮੁਲਾਂਕਣ ਕਰ ਸਕਣ।

ਅਲਰਜੀ ਦੀਆਂ ਪ੍ਰਤੀਕਿਰਿਆਵਾਂ

ਅਲਰਜੀ ਦੀਆਂ ਗੰਭੀਰ ਪ੍ਰਤੀਕਿਰਿਆਵਾਂ ਵਾਪਰਦੀਆਂ ਹਨ ਪਰ ਇਹ ਬੇਹਦ ਘੱਟ ਹੁੰਦੀਆਂ ਹਨ।

ਜੇ ਤੁਹਾਨੂੰ ਅਤੀਤ ਵਿੱਚ ਕਿਸੇ ਵੈਕਸੀਨ ਜਾਂ ਟੀਕੇ ਪ੍ਰਤੀ ਅਲਰਜੀ ਦੀ ਗੰਭੀਰ ਜਾਂ ਤੁਰੰਤ ਪ੍ਰਤੀਕਿਰਿਆ ਹੋਈ ਸੀ, ਤਾਂ ਜਦੋਂ ਤੁਸੀਂ ਆਪਣੇ ਟੀਕਾਕਰਨ ਦੀ ਅਪੌਇੰਟਮੈਂਟ ਲਈ ਪਹੁੰਚਦੇ ਹੋ ਤਾਂ ਆਪਣੇ ਵੈਕਸੀਨੇਟਰ ਨੂੰ ਇਸ ਬਾਰੇ ਦੱਸੋ।

ਜੇ ਤੁਹਾਨੂੰ COVID-19 (ਕੋਵਿਡ-19) ਦਾ ਟੀਕਾ ਲਗਵਾਉਣ ਸਮੇਂ ਪ੍ਰਤੀਕਿਰਿਆ ਹੁੰਦੀ ਹੈ, ਤਾਂ ਤੁਹਾਡੀ ਦੇਖਭਾਲ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਉੱਥੇ ਇੱਕ ਸਿਹਤ ਕਰਮਚਾਰੀ ਹੋਵੇਗਾ ਕਿ ਤੁਸੀਂ ਠੀਕ ਰਹੋ।

ਮਾੜੇ ਪ੍ਰਭਾਵਾਂ ਦੀ ਰਿਪੋਰਟ ਕਰਨਾ

ਮਾੜੀਆਂ ਪ੍ਰਤੀਕਿਰਿਆਵਾਂ ਦੀ ਨਿਗਰਾਨੀ ਲਈ ਬਣੇ ਕੇਂਦਰ, ਸੈਂਟਰ ਫਾਰ ਐਡਵਰਸ ਰਿਐਕਸ਼ਨਜ਼ ਮਾਨੀਟਰਿੰਗ (ਸੀ..ਆਰ.ਐੱਮ.) ਨਿਊ ਜ਼ੀਲੈਂਡ ਵਿੱਚ ਦਵਾਈਆਂ ਅਤੇ ਟੀਕਿਆਂ ਦੀਆਂ ਉਲਟ ਪ੍ਰਤੀਕਿਰਿਆਵਾਂ (ਮਾੜੇ ਪ੍ਰਭਾਵਾਂ) ਬਾਰੇ ਜਾਣਕਾਰੀ ਦਾ ਇੱਕ ਡੇਟਾਬੇਸ ਹੈ।

ਸੀ..ਆਰ.ਐੱਮ. ਦਵਾਈਆਂ ਦੀ ਸੁਰੱਖਿਅਤ ਵਰਤੋਂ ਅਤੇ ਮਸ਼ਵਰਾ ਦੇਣ ਵਾਸਤੇ ਮਦਦ ਲਈ ਕਿਸੇ ਵੀ ਮੁੱਦਿਆਂ ਦੀ ਪਹਿਚਾਣ ਕਰਨ ਲਈ ਇਸ ਜਾਣਕਾਰੀ ਦੀ ਨਿਗਰਾਨੀ ਕਰਦਾ ਹੈ।

ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਮਾੜੇ ਪ੍ਰਭਾਵਾਂ ਦੀ ਰਿਪੋਰਟ ਕਰ ਸਕਦੇ ਹੋ। ਮਾੜੇ ਪ੍ਰਭਾਵਾਂ ਬਾਰੇ ਰਿਪੋਰਟ ਕਰਨ ਨਾਲ ਕੌਮਾਂਤਰੀ ਤੌਰਤੇ ਇਕੱਤਰ ਕੀਤੇ ਜਾ ਰਹੇ ਡੇਟਾ (ਅੰਕੜਿਆਂ) ਵਿੱਚ ਯੋਗਦਾਨ ਪਏਗਾ, ਅਤੇ ਨਿਊ ਜ਼ੀਲੈਂਡ ਵਿੱਚ ਪੈਟਰਨਾਂ ਅਤੇ ਕਿਸੇ ਵੀ ਸੰਭਾਵੀ ਸੁਰੱਖਿਆ ਮੁੱਦਿਆਂ ਬਾਰੇ ਪਤਾ ਲਗਾਉਣ ਵਿੱਚ ਮਦਦ ਮਿਲੇਗੀ।

ਸੀ.ਏ.ਆਰ.ਐੱਮ. ਨੂੰ ਆਪਣੇ ਮਾੜੇ ਪ੍ਰਭਾਵਾਂ ਦੀ ਰਿਪੋਰਟ ਕਰੋ (external link)

ਨਿਊ ਜ਼ੀਲੈਂਡ ਵਿੱਚ ਰਿਪੋਰਟ ਕੀਤੇ ਗਏ ਮਾੜੇ ਪ੍ਰਭਾਵ (external link)