ਵਿਸ਼ਵਾਸ-ਯੋਗਜਾਣਕਾਰੀ ਬਾਰੇ ਕਿਵੇਂ ਪਤਾ ਲਗਾਉਣਾ ਹੈ ਅਤੇ ਘੋਟਾਲਿਆਂ ਤੋਂ ਕਿਵੇਂ ਬਚਣਾ ਹੈ / How to find trustworthy information and avoid scams

COVID-19 (ਕੋਵਿਡ-19) ਦਾ ਟੀਕਾ ਮੁਫ਼ਤ, ਸਵੈ-ਇੱਛੁਕ ਹੈ ਅਤੇ ਨਿਊ ਜ਼ੀਲੈਂਡ ਵਿੱਚ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਹਰੇਕ ਵਿਅਕਤੀ ਲਈ ਉਪਲਬਧ ਹੈ।

ਬੁਕਿੰਗ ਕਰਨ ਲਈ ਬੁੱਕ ਮਾਈ ਵੈਕਸੀਨ (Book My Vaccine) ’ਤੇ ਜਾਓ ਜਾਂ ਕੋਵਿਡ ਵੈਕਸੀਨੇਸ਼ਨ ਹੈਲਥਲਾਈਨ ਨੂੰ ਕਾਲ ਕਰੋ।

COVID-19 (ਕੋਵਿਡ-19) ਬਾਰੇ ਆਨਲਾਈਨ ਅਤੇ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਜਾਣਕਾਰੀ ਦਿੱਤੀ ਹੈ।ਇਹ ਹਾਵੀ ਹੋਣ ਵਾਲੀ ਹੋ ਸਕਦੀ ਹੈ ਅਤੇ ਇਸ ਬਾਰੇ ਜਾਣਨਾ ਮੁਸ਼ਕਿਲ ਹੋ ਸਕਦਾ ਹੈ ਕਿ ਕਿਹੜੀ ਗੱਲ ਭਰੋਸੇਯੋਗ ਹੈ। ਇਹ ਯਕੀਨੀ ਬਣਾਓ ਕਿ ਤੁਸੀਂ ਭਰੋਸੇਮੰਦ ਸ੍ਰੋਤਾਂ ਤੋਂ ਜਾਣਕਾਰੀ ਲੈ ਰਹੇ ਹੋ ਅਤੇ ਜਦੋਂ ਤੱਕ ਤੁਹਾਨੂੰ ਇਹ ਪਤਾ ਨਹੀਂ ਹੁੰਦਾ ਕਿ ਇਹ ਸੱਚੀ ਹੈ, ਤੁਸੀਂ ਇਸ ਨੂੰ ਕਿਸੇ ਹੋਰ ਨਾਲ ਸਾਂਝੀ ਨਾ ਕਰੋ।

ਟੀਕਿਆਂ ਬਾਰੇ ਭਰੋਸੇਮੰਦ ਜਾਣਕਾਰੀ ਕਿੱਥੋਂ ਪ੍ਰਾਪਤ ਕਰਨੀ ਹੈ।

ਤੁਸੀਂ ਅੱਗੇ ਦਿੱਤੀਆਂ ਥਾਵਾਂਤੇ ਭਰੋਸੇਮੰਦ, ਵਿਗਿਆਨ-ਅਧਾਰਤ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ:

ਸਿਹਤ ਮੰਤਰਾਲਾ (ਮਿਨੀਸਟਰੀ ਆਫ਼ ਹੈਲਥ)

ਸਿਹਤ ਮੰਤਰਾਲਾ ਨਿਊ ਜ਼ੀਲੈਂਡ ਵਿੱਚ ਸਿਹਤ ਅਤੇ ਅਪਾਹਜਤਾ ਸਬੰਧੀ ਵਿਵਸਥਾ ਦੀ ਅਗਵਾਈ ਕਰਦਾ ਹੈ, ਅਤੇ ਉਸ ਵਿਵਸਥਾ ਦੇ ਪ੍ਰਬੰਧਨ ਅਤੇ ਵਿਕਾਸ ਦੀ ਸਮੁੱਚੀ ਜ਼ਿੰਮੇਵਾਰੀ ਇਸ ਕੋਲ ਹੁੰਦੀ ਹੈ।

COVID-19 (ਕੋਵਿਡ-19) ਟੀਕੇ - ਸਿਹਤ ਮੰਤਰਾਲਾ (external link)

ਇਮਿਊਨਾਈਜੇਸ਼ਨ ਐਡਵਾਈਜ਼ਰੀ ਸੈਂਟਰ (ਆਈ.ਐੱਮ.ਏ.ਸੀ.)

ਆਈ.ਐੱਮ..ਸੀ. ਇੱਕ ਰਾਸ਼ਟਰ-ਵਿਆਪੀ ਸੰਗਠਨ ਹੈ ਜੋ ਯੂਨੀਵਰਸਿਟੀ ਆਫ਼ ਆੱਕਲੈਂਡ ਵਿਖੇ ਸਕੂਲ ਆਫ਼ ਪਾਪੂਲੇਸ਼ਨ ਹੈਲਥ ਵਿਖੇ ਸਥਿਤ ਹੈ। ਇਹ ਟੀਕਾ - ਰੋਕਥਾਮ ਯੋਗ ਬਿਮਾਰੀਆਂ, ਇਮਿਊਨਾਈਜੇਸ਼ਨ ਦੇ ਫਾਇਦਿਆਂ ਅਤੇ ਜੋਖਮਾਂ ਬਾਰੇ ਕੌਮਾਂਤਰੀ ਅਤੇ ਨਿਊ ਜ਼ੀਲੈਂਡ ਦੀ ਵਿਗਿਆਨਕ ਖੋਜਤੇ ਅਧਾਰਤ ਸੁਤੰਤਰ ਅਤੇ ਤੱਥਾਤਮਕ ਜਾਣਕਾਰੀ ਮੁਹੱਈਆ ਕਰਦਾ ਹੈ।

ਇਮਿਊਨਾਈਜੇਸ਼ਨ ਐਡਵਾਈਜ਼ਰੀ ਸੈਂਟਰ (external link)

ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.)

ਡਬਲਿਊ.ਐੱਚ.. ਸੰਯੁਕਤ ਰਾਸ਼ਟਰ ਦੀ ਇੱਕ ਏਜੰਸੀ ਹੈ ਅਤੇ ਕੌਮਾਂਤਰੀ ਜਨ ਸਿਹਤ ਲਈ ਜ਼ਿੰਮੇਵਾਰ ਹੈ।

COVID-19 (ਕੋਵਿਡ-19) ਟੀਕੇ - ਡਬਲਿਊ.ਐੱਚ.ਓ. (external link)

COVID-19 (ਕੋਵਿਡ-19) ਟੀਕੇ ਸਬੰਧੀ ਘੋਟਾਲੇ

ਤੁਹਾਨੂੰ ਟੀਕੇ ਸਬੰਧੀ ਘੋਟਾਲਿਆਂ ਬਾਰੇ ਕੁਝ ਅਹਿਮ ਗੱਲਾਂ ਬਾਰੇ ਜਾਣਨ ਦੀ ਲੋੜ ਹੈ:

  • ਤੁਹਾਨੂੰ ਕਦੇ ਵੀ ਟੀਕੇ ਲਈ ਭੁਗਤਾਨ ਕਰਨ ਜਾਂ ਕਤਾਰ ਵਿੱਚ ਤੁਹਾਡੀ ਜਗ੍ਹਾ ਸੁਰੱਖਿਅਤ ਕਰਨ ਲਈ ਭੁਗਤਾਨ ਕਰਨ ਲਈ ਨਹੀਂ ਕਿਹਾ ਜਾਵੇਗਾ।
  • ਟੀਕੇ ਬਾਰੇ ਅਧਿਕਾਰਕ ਜਾਣਕਾਰੀ ਸਿਹਤ ਵਿਸ਼ੇ ਦੇ ਭਰੋਸੇਮੰਦ ਪ੍ਰਦਾਤਾ ਵੱਲੋਂ ਮਿਲੇਗੀ, ਜਿਵੇਂ ਕਿ ਸਿਹਤ ਮੰਤਰਾਲਾ, ਯੂਨਾਈਟ ਅਗੇਂਸਟ ਕੋਵਿਡ-19 ਜਾਂ ਤੁਹਾਡਾ ਡਿਸਟ੍ਰਿਕਟ ਬੋਰਡ (ਡੀ.ਐੱਚ.ਬੀ.)
  • ਜਦੋਂ ਤੱਕ ਤੁਹਾਡੇ ਨਾਲ ਪਹਿਲਾਂ ਇੰਤਜਾਮ ਨਹੀਂ ਕੀਤਾ ਜਾਂਦਾ, ਇੱਕ ਸਿਹਤ ਕਰਮਚਾਰੀ ਟੀਕਾ ਲਗਾਉਣ ਲਈ ਤੁਹਾਡੇ ਘਰ ਕਦੇ ਵੀ ਨਹੀਂ ਆਏਗਾ।
  • ਤੁਹਾਡੇ ਤੋਂ ਟੈਕਸਟ-ਸੰਦੇਸ਼ ਜਾਂ ਈਮੇਲ ਰਾਹੀਂ ਕਦੇ ਵੀ ਨਿੱਜੀ ਜਾਣਕਾਰੀ ਨਹੀਂ ਮੰਗੀ ਜਾਵੇਗੀ। ਜੇ ਤੁਸੀਂ ਇਹ ਦੇਖਦੇ ਹੋ, ਤਾਂ ਸੀ..ਆਰ.ਟੀ. ਐੱਨ.ਜ਼ੈੱਡ. (CERT NZ) ਨੂੰ ਇਸ ਬਾਰੇ ਰਿਪੋਰਟ ਕਰੋ ਅਤੇ ਸੁਨੇਹੇ ਦਾ ਜਵਾਬ ਨਾ ਦਿਓ।
  • ਜੇ ਤੁਸੀਂ ਟੀਕੇ ਸਬੰਧੀ ਵਿੱਤੀ ਵੇਰਵਿਆਂ ਲਈ ਪੁੱਛਣ ਵਾਲੀ ਇੱਕ ਈਮੇਲ, ਫ਼ੋਨ ਕਾਲ ਜਾਂ ਐੱਸ.ਐੱਮ.ਐੱਸ. ਪ੍ਰਾਪਤ ਕਰਦੇ ਹੋ ਤਾਂ ਇਹ ਘੋਟਾਲਾ ਹੋਵੇਗਾ। ਸੀ..ਆਰ.ਟੀ. ਐੱਨ.ਜ਼ੈੱਡ. ਨੂੰ ਤੁਰੰਤ ਇਸ ਦੀ ਰਿਪੋਰਟ ਕਰੋ।

ਜੇ ਤੁਸੀਂ ਟੀਕੇ ਸਬੰਧੀ ਕੁਝ ਅਜਿਹੀ ਗੱਲ ਦੇਖਦੇ ਹੋ ਜੋ ਠੀਕ ਦਿਖਾਈ ਨਹੀਂ ਦਿੰਦੀ ਤਾਂ ਸੀ.ਈ.ਆਰ.ਟੀ. ਐੱਨ.ਜ਼ੈੱਡ. ਨੂੰ ਇਸ ਦੀ ਰਿਪੋਰਟ ਕਰੋ (external link)

ਬਦਲ ਦੇ ਤੌਰਤੇ ਤੁਸੀਂ ਉਨ੍ਹਾਂ ਨੂੰ 0800 237 869ਤੇ ਕਾਲ ਕਰੋ।

COVID-19 (ਕੋਵਿਡ-19) ਘੋਟਾਲਿਆਂ ਬਾਰੇ ਜ਼ਿਆਦਾ ਜਾਣਕਾਰੀ ਲਵੋ (external link)