COVID-19 (ਕੋਵਿਡ-19) ਦਾ ਟੀਕਾ ਕਿਵੇਂ ਅਸਰ ਕਰਦਾ ਹੈ / How the COVID-19 vaccine works

COVID-19 (ਕੋਵਿਡ-19) ਦਾ ਟੀਕਾ ਮੁਫ਼ਤ, ਸਵੈ-ਇੱਛੁਕ ਹੈ ਅਤੇ ਨਿਊ ਜ਼ੀਲੈਂਡ ਵਿੱਚ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਹਰੇਕ ਵਿਅਕਤੀ ਲਈ ਉਪਲਬਧ ਹੈ।

ਬੁਕਿੰਗ ਕਰਨ ਲਈ ਬੁੱਕ ਮਾਈ ਵੈਕਸੀਨ (Book My Vaccine) ’ਤੇ ਜਾਓ ਜਾਂ ਕੋਵਿਡ ਵੈਕਸੀਨੇਸ਼ਨ ਹੈਲਥਲਾਈਨ ਨੂੰ ਕਾਲ ਕਰੋ।

COVID-19 (ਕੋਵਿਡ-19) ਦਾ ਟੀਕਾ ਮੁਫ਼ਤ, ਸਵੈ-ਇੱਛੁਕ ਹੈ ਅਤੇ ਨਿਊਜ਼ੀਲੈਂਡ ਵਿੱਚ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਹਰੇਕ ਵਿਅਕਤੀ ਲਈ ਉਪਲਬਧ ਹੈ।

ਜਦੋਂ ਤੁਹਾਡਾ ਟੀਕਾਕਰਨ ਹੋ ਜਾਂਦਾ ਹੈ, ਤਾਂ ਤੁਸੀਂ ਆਪਣੀ ਸੁਰੱਖਿਆ ਕਰ ਰਹੇ ਹੁੰਦੇ ਹੋ ਅਤੇ ਆਪਣੇ ਪਰਿਵਾਰ, ਦੋਸਤਾਂ, ਅਤੇ ਭਾਈਚਾਰੇ ਤੱਕ COVID-19 (ਕੋਵਿਡ-19) ਫੈਲਣ ਦੇ ਜੋਖਮ ਨੂੰ ਘਟਾ ਰਹੇ ਹੁੰਦੇ ਹੋ।

ਜਦੋਂ ਤੁਹਾਡਾ ਪੂਰੀ ਤਰ੍ਹਾਂ ਟੀਕਾਕਰਨ ਹੋ ਜਾਂਦਾ ਹੈ, ਤਾਂ ਤੁਹਾਨੂੰ ਗੰਭੀਰ ਰੂਪ ਵਿੱਚ ਬਿਮਾਰ ਹੋਣ ਦੀ ਬਹੁਤ ਘੱਟ ਸੰਭਾਵਨਾ ਹੁੰਦੀ ਹੈ।

ਟੀਕਾ ਤੁਹਾਡੀ ਰੋਗ-ਪ੍ਰਤੀਰੋਧਕ ਪ੍ਰਣਾਲੀ ਨੂੰ ਵਾਇਰਸ ਦੀ ਪਹਿਚਾਣ ਕਰਨ ਅਤੇ ਇਸ ਨਾਲ ਲੜਨ ਬਾਰੇ ਸਿਖਾ ਕੇ ਅਸਰ ਕਰਦਾ ਹੈ।

ਇੱਥੇ ਤੁਸੀਂ ਇਸ ਬਾਰੇ ਮਹੱਤਵਪੂਰਨ ਜਾਣਕਾਰੀ ਲਵੋਗੇ ਕਿ ਟੀਕਾ ਕਿਵੇਂ ਅਸਰ ਕਰਦਾ ਹੈ।

mRNA (ਐੱਮ.ਆਰ.ਐੱਨ..) ਟੀਕੇ

ਫ਼ਾਇਜ਼ਰ ਦਾ ਟੀਕਾ mRNA ਟੀਕਾ ਹੈ। ਇਸ ਵਿੱਚ SARS-CoV-2 (COVID-19) ਦੇ ਮਹੱਤਵਪੂਰਨ ਹਿੱਸੇ ਦਾ ਇੱਕ ਅਨੁਵੰਸ਼ਕ ਕੋਡ ਸ਼ਾਮਲ ਹੁੰਦਾ ਹੈ ਜਿਸ ਨੂੰਸਪਾਇਕ ਪ੍ਰੋਟੀਨਕਿਹਾ ਜਾਂਦਾ ਹੈ। ਸਪਾਇਕ ਪ੍ਰੋਟੀਨਾਂ ਦੀ ਵਾਇਰਸ ਦੀ ਸਤ੍ਹਾ ਉੱਤੇ ਮਾਮੂਲੀ ਪ੍ਰੋਜੈਕਸ਼ਨ (ਉਭਾਰ) ਹੁੰਦਾ ਹੈ।

ਜਦੋਂ ਤੁਸੀਂ ਟੀਕਾ ਲਗਵਾ ਲੈਂਦੇ ਹੋ, ਤਾਂ ਤੁਹਾਡਾ ਸਰੀਰ ਅਨੁਵੰਸ਼ਕ ਕੋਡ ਨੂੰ ਪੜ੍ਹ ਲੈਂਦਾ ਹੈ ਅਤੇ ਸਪਾਇਕ ਪ੍ਰੋਟੀਨ ਦੇ ਪ੍ਰਤੀਰੂਪ ਬਣਾ ਲੈਂਦਾ ਹੈ।

ਤੁਹਾਡੀ ਰੋਗ-ਪ੍ਰਤੀਰੋਧਕ ਪ੍ਰਣਾਲੀ ਇਨ੍ਹਾਂ ਸਪਾਇਕ ਪ੍ਰੋਟੀਨਾਂ ਬਾਰੇ ਪਤਾ ਲਗਾਉਂਦੀ ਹੈ ਅਤੇ ਇਸ ਬਾਰੇ ਸਿੱਖਦੀ ਹੈ ਕਿ COVID-19 (ਕੋਵਿਡ-19) ਦੀ ਪਹਿਚਾਣ ਕਿਵੇਂ ਕਰਨੀ ਹੈ ਅਤੇ ਕਿਵੇਂ ਇਸ ਨਾਲ ਲੜਨਾ ਹੈ।ਇਸ ਨੂੰ ਪਤਾ ਹੈ ਕਿ ਇਸ ਨੂੰ ਵਾਇਰਸ ਨੂੰ ਤੁਹਾਡੇ ਸਰੀਰ ਵਿੱਚ ਫੈਲਣ ਤੋਂ ਰੋਕਣ ਲਈ ਇਸ ਉੱਤੇ ਹਮਲਾ ਕਰਨ ਦੀ ਲੋੜ ਹੁੰਦੀ ਹੈ।

ਫੇਰ ਟੀਕੇ ਦਾ ਅਨੁਵੰਸ਼ਕ ਕੋਡ ਟੁੱਟ ਜਾਂਦਾ ਹੈ ਅਤੇ ਤੁਹਾਡੇ ਸਰੀਰ ਵੱਲੋਂ ਇਸ ਨੂੰ ਬਹੁਤ ਹੀ ਛੇਤੀ ਅਤੇ ਅਸਾਨੀ ਨਾਲ ਕੱਢ ਦਿੱਤਾ ਜਾਂਦਾ ਹੈ।

mRNA ਟੀਕਿਆਂ ਬਾਰੇ ਜਾਣਨ ਲਈ ਮਹੱਤਵਪੂਰਨ ਗੱਲਾਂ

ਟੀਕੇ ਨਾਲ ਤੁਹਾਨੂੰ COVID-19 (ਕੋਵਿਡ-19) ਨਹੀਂ ਹੋ ਸਕਦਾ

mRNA ਟੀਕਿਆਂ ਵਿੱਚ ਕੋਈ ਵੀ ਵਾਇਰਸ ਨਹੀਂ ਹੁੰਦਾ ਜੋ COVID-19 (ਕੋਵਿਡ-19) ਦਾ ਕਾਰਨ ਬਣਦਾ ਹੈ, ਜਾਂ ਇਸ ਵਿੱਚ ਕੋਈ ਹੋਰ ਜੀਵਤ, ਮ੍ਰਿਤ ਜਾਂ ਕਿਰਿਆਹੀਣ ਵਾਇਰਸ ਨਹੀਂ ਹੁੰਦੇ।

ਟੀਕਾ ਤੁਹਾਡੇ ਡੀ.ਐੱਨ.. ਉੱਤੇ ਪ੍ਰਭਾਵ ਨਹੀਂ ਪਾਉਂਦਾ

ਇਹ ਤੁਹਾਡੇ ਡੀ.ਐੱਨ.. ਜਾਂ ਜੀਨਜ਼ ਉੱਤੇ ਅਸਰ ਨਹੀਂ ਪਾਉਂਦਾ ਜਾਂ ਇਨ੍ਹਾਂ ਉੱਤੇ ਪਰਸਪਰ-ਅਸਰ ਨਹੀਂ ਪਾਉਂਦਾ। mRNA ਟੀਕੇ ਕਦੇ ਵੀ ਸੈੱਲ ਦੇ ਕੇਂਦਰ ਵਿੱਚ ਦਾਖਲ ਨਹੀਂ ਹੁੰਦੇ, ਜਿੱਥੇ ਸਾਡੇ ਡੀ.ਐੱਨ.. ਨੂੰ ਰੱਖਿਆ ਜਾਂਦਾ ਹੈ।

mRNA ਟੀਕੇ ਦਹਾਕਿਆਂ ਤੋਂ ਤਿਆਰੀ ਵਿੱਚ ਰਹੇ ਹਨ

mRNA ਟੀਕਿਆਂ ਨੂੰ ਵੱਡੇ ਕੌਮਾਂਤਰੀ ਸਹਿਯੋਗ ਰਾਹੀਂ ਤਿਆਰ ਕੀਤਾ ਗਿਆ ਹੈ।

ਖੋਜਕਾਰਾਂ ਨੇ ਦਹਾਕਿਆਂ ਤੋਂ mRNA ਟੀਕਿਆਂ ਬਾਰੇ ਅਧਿਐਨ ਅਤੇ ਕਾਰਜ ਕੀਤਾ ਹੈ।ਇਸ ਵਿੱਚ ਫਲੂ, ਜ਼ੀਕਾ, ਰੈਬੀਜ਼ ਅਤੇ ਸਾਈਟੋਮੇਗਲੋਵਾਇਰਸ (ਸੀ.ਐੱਮ.ਵੀ.) ਵਿਰੁੱਧ ਟੀਕਿਆਂ ਦਾ ਅਧਿਐਨ ਸ਼ਾਮਲ ਹੈ।

ਵਿਗਿਆਨੀਆਂ ਨੇ ਪਿਛਲੀਆਂ ਕੋਰੋਨੋਵਾਇਰਸ ਇਨਫੈਕਸ਼ਨਾਂ ਜਿਵੇਂ ਕਿ SARS ਅਤੇ MERS ਬਾਰੇ ਵੀ ਖੋਜ ਕੀਤੀ ਹੈ। ਜਦੋਂ ਵਿਗਿਆਨੀਆਂ ਨੇ COVID-19 (ਕੋਵਿਡ-19) ਦਾ ਕਾਰਨ ਬਣਨ ਵਾਲੇ ਕੋਰੋਨਾਵਾਇਰਸ ਦੀ ਪਹਿਚਾਣ ਕਰ ਲਈ ਤਾਂ ਉਨ੍ਹਾਂ ਨੇ ਛੇਤੀ ਹੀ COVID-19 (ਕੋਵਿਡ-19) ਲਈ ਟੈਕਨਾਲੋਜੀ ਨੂੰ ਅਪਣਾ ਲਿਆ।

ਹਾਲਾਂਕਿ ਮੁਕਾਬਲਤਨ ਇਹ ਨਵੀਂ ਟੈਕਨਾਲੋਜੀ ਹੈ, ਪਰ ਇਹ ਟੀਕਾ ਸਾਰੀਆਂ ਆਮ ਸੁਰੱਖਿਆ ਪੜਤਾਲਾਂ ਅਤੇ ਵਿਨਿਯਮਾਂ ਵਿੱਚੋਂ ਲੰਘਿਆ ਹੈ।

ਇਸ ਵਿੱਚ ਟੀਕੇ ਦੀ ਪ੍ਰਭਾਵਕਤਾ ਅਤੇ ਸੁਰੱਖਿਆ ਨੂੰ ਦਿਖਾਉਣ ਵਿੱਚ ਮਦਦ ਕਰਨ ਵਾਲੇ ਕੌਮਾਂਤਰੀ ਕਲੀਨਿਕਲ ਟਰਾਇਲ ਸ਼ਾਮਲ ਹਨ। ਫ਼ਾਇਜ਼ਰ ਦਾ ਟੀਕਾ ਦੁਨੀਆਂ ਭਰ ਵਿੱਚ ਵਰਤਿਆ ਜਾ ਰਿਹਾ ਹੈ ਅਤੇ ਪ੍ਰਭਾਵਕਤਾ ਅਤੇ ਸੁਰੱਖਿਆ ਲਈ ਇਸ ਦੀ ਲਗਾਤਾਰ ਨੇੜੇਂ ਤੋਂ ਨਿਗਰਾਨੀ ਕੀਤੀ ਜਾ ਰਹੀ ਹੈ।

Last updated: