COVID-19 (ਕੋਵਿਡ-19) ਟੀਕਾਕਰਨ ਕੌਣ ਕਰਵਾ ਸਕਦਾ ਹੈ? / Who can get a vaccine?

COVID-19 (ਕੋਵਿਡ-19) ਦਾ ਟੀਕਾ ਮੁਫ਼ਤ, ਸਵੈ-ਇੱਛੁਕ ਹੈ ਅਤੇ ਨਿਊ ਜ਼ੀਲੈਂਡ ਵਿੱਚ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਹਰੇਕ ਵਿਅਕਤੀ ਲਈ ਉਪਲਬਧ ਹੈ।

ਬੁਕਿੰਗ ਕਰਨ ਲਈ ਬੁੱਕ ਮਾਈ ਵੈਕਸੀਨ (Book My Vaccine) ’ਤੇ ਜਾਓ ਜਾਂ ਕੋਵਿਡ ਵੈਕਸੀਨੇਸ਼ਨ ਹੈਲਥਲਾਈਨ ਨੂੰ ਕਾਲ ਕਰੋ।

COVID-19 (ਕੋਵਿਡ-19) ਦਾ ਟੀਕਾ ਮੁਫ਼ਤ, ਸਵੈ-ਇੱਛੁਕ ਹੈ ਅਤੇ ਨਿਊਜ਼ੀਲੈਂਡ ਵਿੱਚ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਹਰੇਕ ਵਿਅਕਤੀ ਲਈ ਉਪਲਬਧ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੇ ਵੀਜ਼ੇ ਜਾਂ ਨਾਗਰਿਕਤਾ ਦੀ ਸਥਿਤੀ ਕੀ ਹੈ। ਅਸੀਂ ਇਕੱਤਰ ਕੀਤੀ ਕਿਸੇ ਵੀ ਜਾਣਕਾਰੀ ਨੂੰ ਇਮੀਗ੍ਰੇਸ਼ਨ ਦੇ ਉਦੇਸ਼ਾਂ ਲਈ ਨਹੀਂ ਵਰਤਾਂਗੇ ਅਤੇ ਤੁਹਾਡੀ ਨਿੱਜਤਾ (ਭੇਤ) ਦੀ ਸੁਰੱਖਿਆ ਕੀਤੀ ਜਾਵੇਗੀ।

ਜਦੋਂ ਤੁਹਾਡਾ ਟੀਕਾਕਰਨ ਹੋ ਜਾਂਦਾ ਹੈ, ਤਾਂ ਤੁਸੀਂ ਆਪਣੀ ਸੁਰੱਖਿਆ ਕਰ ਰਹੇ ਹੁੰਦੇ ਹੋ ਅਤੇ ਆਪਣੇ ਪਰਿਵਾਰ, ਦੋਸਤਾਂ, ਅਤੇ ਸਮੁਦਾਇ ਤੱਕ COVID-19 (ਕੋਵਿਡ-19) ਫੈਲਣ ਦੇ ਜੋਖਮ ਨੂੰ ਘਟਾ ਰਹੇ ਹੁੰਦੇ ਹੋ।

ਇੱਥੇ ਤੁਸੀਂ ਇਸ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰੋਗੇ ਕਿ ਟੀਕਾ ਕੌਣ ਲਗਵਾ ਸਕਦਾ ਹੈ, ਜਿਸ ਵਿੱਚ ਅਜਿਹੇ ਕਾਰਕ ਸ਼ਾਮਲ ਹਨ ਜਿਵੇਂ ਕਿ ਉਮਰ, ਕੀ ਤੁਸੀਂ ਗਰਭਵਤੀ ਹੋ ਜਾਂ ਬੱਚੇ ਨੂੰ ਆਪਣੀ ਛਾਤੀ ਨਾਲ ਦੁੱਧ ਚੁੰਘਾ ਰਹੇ ਹੋ, ਕੀ ਤੁਹਾਨੂੰ ਇਸ ਤੋਂ ਪਹਿਲਾਂ ਟੀਕੇ ਪ੍ਰਤੀ ਕੋਈ ਅਲਰਜੀ ਦੀ ਪ੍ਰਤੀਕਿਰਿਆ ਹੋਈ ਸੀ, ਅਤੇ ਕੀ ਤੁਹਾਡੀਆਂ ਕੋਈ ਬੁਨਿਆਦੀ ਸਿਹਤ ਸਮੱਸਿਆਵਾਂ ਹਨ।

ਜੇ ਤੁਹਾਡੀ ਉਮਰ 12 ਸਾਲ ਤੋਂ ਘੱਟ ਹੈ

12 ਸਾਲ ਤੋਂ ਘੱਟ ਉਮਰ ਵਾਲੇ ਵਿਅਕਤੀ ਇਸ ਪੜਾਅ ’ਤੇ ਫ਼ਾਇਜ਼ਰ ਦਾ ਟੀਕਾ ਨਹੀਂ ਲਗਵਾ ਸਕਦੇ।

ਜੇ ਤੁਹਾਡੀ ਉਮਰ 65 ਸਾਲ ਤੋਂ ਜ਼ਿਆਦਾ ਹੈ।

ਟੀਕੇ ਨੂੰ 65 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਵਿੱਚ ਬੇਹਦ ਅਸਰਦਾਰ ਹੋਣ ਵੱਜੋਂ ਦਿਖਾਇਆ ਗਿਆ ਹੈ।

ਜੇਕਰ ਤੁਸੀਂ ਸ਼ਾਕਾਹਾਰੀ ਹੋ ਜਾਂ ਤੁਹਾਨੂੰ ਅਲਰਜੀਆਂ ਹਨ।

ਟੀਕਾ ਸ਼ਾਕਾਹਾਰੀਆਂ ਲਈ ਢੁਕਵਾਂ ਹੈ। ਇਸ ਵਿੱਚ ਕੋਈ ਪਸ਼ੂ ਉਤਪਾਦ ਨਹੀਂ ਹਨ।

ਇਸ ਵਿੱਚ ਐਂਟੀਬਾਇਟਿਕ, ਖੂਨ ਦੇ ਤੱਤ, ਡੀ.ਐੱਨ.ਏ., ਅੰਡਿਆਂ ਦਾ ਪ੍ਰੋਟੀਨ, ਭਰੂਣ ਸਮੱਗਰੀ, ਗਲੂਟਨ, ਸੂਰ ਦੇ ਮਾਸ ਦੇ ਉਤਪਾਦ, ਪ੍ਰਿਜ਼ਰਵੇਟਿਵ, ਸੋਇਆ, ਜਾਂ ਲੈਟੇਕਸ ਸ਼ਾਮਲ ਨਹੀਂ ਹੁੰਦੇ (ਸ਼ੀਸ਼ੀ ਦਾ ਢੱਕਣ ਸਿੰਥੈਟਿਕ ਰਬੜ - ਬਰੋਮੋਬੁਟਿਲ ਦਾ ਬਣਿਆ ਹੁੰਦਾ ਹੈ)।

ਫ਼ਾਇਜ਼ਰ ਟੀਕੇ ਦੀ ਸੰਪੂਰਨ ਸਮੱਗਰੀ ਦੀ ਸੂਚੀ ਦੇਖੋ (external link)

ਜੇ ਤੁਸੀਂ ਗਰਭਵਤੀ ਹੋ

ਜੇ ਤੁਸੀਂ ਗਰਭਵਤੀ ਹੋ, ਤਾਂ ਤੁਸੀਂ ਆਪਣੀ ਗਰਭਾਵਸਥਾ ਦੇ ਕਿਸੇ ਵੀ ਪੜਾਅਤੇ COVID-19 (ਕੋਵਿਡ-19) ਦਾ ਟੀਕਾ ਲਗਵਾ ਸਕਦੇ ਹੋ।

ਵੱਡੀ ਗਿਣਤੀ ਵਿੱਚ ਗਰਭਵਤੀ ਔਰਤਾਂ, ਜਿਨ੍ਹਾਂ ਨੇ ਪਹਿਲਾਂ ਹੀ ਟੀਕਾ ਲਗਵਾ ਲਿਆ ਹੈ, ਤੋਂ ਕੌਮਾਂਤਰੀ ਪੱਧਰਤੇ ਪ੍ਰਾਪਤ ਡੇਟਾ ਇਹ ਦਿਖਾਉਂਦਾ ਹੈ ਕਿ COVID-19 (ਕੋਵਿਡ-19) ਟੀਕੇ ਲਗਵਾਉਣ ਨਾਲ ਕੋਈ ਵਧੀਕ ਸੁਰੱਖਿਆ ਚਿੰਤਾਵਾਂ ਨਹੀਂ ਹਨ।

ਗਰਭਾਵਸਥਾ ਦੌਰਾਨ ਟੀਕਾਕਰਨ ਬੱਚੇ ਲਈ ਸਹਾਈ ਹੋ ਸਕਦਾ ਹੈ, ਕਿਉਂਕਿ ਕੋਰਡ ਬਲੱਡ ਅਤੇ ਛਾਤੀ ਦੇ ਦੁੱਧ ਵਿੱਚ ਐਂਟੀਬਾਡੀ ਦੇ ਟਰਾਂਸਫਰ ਹੋਣ ਦਾ ਸਬੂਤ ਹੈ, ਜੋ ਸ਼ਿਥਿਲ ਰੋਗ-ਪ੍ਰਤੀਰੋਧਕਤਾ ਰਾਹੀਂ ਛੋਟੇ ਬੱਚਿਆਂ ਨੂੰ ਸੁਰੱਖਿਆ ਦੇ ਸਕਦਾ ਹੈ।

ਜੇ ਤੁਹਾਡੇ ਕੋਲ ਕੋਈ ਪ੍ਰਸ਼ਨ ਜਾਂ ਚਿੰਤਾਵਾਂ ਹਨ, ਤਾਂ ਆਪਣੇ ਸਿਹਤ-ਸੰਭਾਲ ਪੇਸ਼ੇਵਰ ਨਾਲ ਉਨ੍ਹਾਂ ਬਾਰੇ ਚਰਚਾ ਕਰੋ।

ਜੇ ਤੁਸੀਂ ਬੱਚਾ ਪੈਦਾ ਕਰਨ ਲਈ ਕੋਸ਼ਿਸ਼ ਕਰ ਰਹੇ ਹੋ

ਜੇ ਤੁਸੀਂ ਗਰਭਧਾਰਨ ਲਈ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ ਫ਼ਾਇਜ਼ਰ ਟੀਕਾ ਲਗਵਾ ਸਕਦੇ ਹੋ।

ਫ਼ਾਇਜ਼ਰ ਦਾ ਟੀਕਾ ਤੁਹਾਡੇ ਜੀਨਜ਼ ਜਾਂ ਜਣਨ-ਸਮਰੱਥਾ ਉੱਤੇ ਅਸਰ ਨਹੀਂ ਕਰੇਗਾ।ਟੀਕੇ ਤੋਂ mRNA (ਐੱਮ.ਆਰ.ਐੱਨ..) ਕਿਸੇ ਵੀ ਸੈੱਲ ਦੇ ਕੇਂਦਰ ਵਿੱਚ ਦਾਖਲ ਨਹੀਂ ਹੁੰਦਾ, ਜਿਸ ਵਿੱਚ ਤੁਹਾਡਾ ਡੀ.ਐੱਨ.. ਹੁੰਦਾ ਹੈ।

ਟੀਕੇ ਦੇ ਕੋਈ ਵੀ ਹਿੱਸੇ ਜਾਂ ਸਪਾਇਕ ਪ੍ਰੋਟੀਨ ਦੇ ਉਤਪਾਦ ਅੰਡਕੋਸ਼ ਜਾਂ ਵੀਰਜ-ਕੋਸ਼ ਤੱਕ ਨਹੀਂ ਪਹੁੰਚਦੇ।

ਜੇ ਤੁਹਾਨੂੰ ਕਿਸੇ ਵੀ ਟੀਕੇ ਨਾਲ ਅਲਰਜੀ ਦੀ ਪ੍ਰਤੀਕਿਰਿਆ ਹੋਈ ਸੀ

ਜੇ ਤੁਹਾਨੂੰ ਅਤੀਤ ਵਿੱਚ ਕਿਸੇ ਵੈਕਸੀਨ ਜਾਂ ਟੀਕੇ ਪ੍ਰਤੀ ਅਲਰਜੀ ਦੀ ਗੰਭੀਰ ਜਾਂ ਤੁਰੰਤ ਪ੍ਰਤੀਕਿਰਿਆ ਹੋਈ ਸੀ, ਤਾਂ ਇਸ ਬਾਰੇ ਆਪਣੇ ਡਾਕਟਰ, ਸਿਹਤ-ਸੰਭਾਲ ਪੇਸ਼ੇਵਰ ਜਾਂ ਵੈਕਸੀਨੇਟਰ ਨਾਲ ਚਰਚਾ ਕਰੋ।

ਜੇ ਤੁਹਾਨੂੰ ਐਨਾਫਲੈਕਸਿਜ਼ (ਅਲਰਜੀ ਦੀ ਗੰਭੀਰ ਪ੍ਰਤੀਕਿਰਿਆ) ਦਾ ਇਤਿਹਾਸ ਰਿਹਾ ਹੈ।

ਜੇ ਤੁਹਾਡਾ ਐਨਾਫਲੈਕਸਿਜ਼ ਦਾ ਇਤਿਹਾਸ ਰਿਹਾ ਹੈ ਤਾਂ ਤੁਹਾਨੂੰ ਟੀਕਾ ਨਹੀਂ ਲਗਵਾਉਣਾ ਚਾਹੀਦਾ:

  • ਜੋ ਫ਼ਾਇਜ਼ਰ ਦੇ ਟੀਕੇ ਵਿੱਚ ਕਿਸੇ ਸਮੱਗਰੀ ਪ੍ਰਤੀ ਹੈ
  • ਫ਼ਾਇਜ਼ਰ ਦੇ ਟੀਕੇ ਦੀ ਪਿਛਲੀ ਖੁਰਾਕ ਨਾਲ ਹੋਇਆ ਸੀ।

ਫ਼ਾਇਜ਼ਰ ਟੀਕੇ ਵਿੱਚ ਕੀ ਹੈ - ਸਿਹਤ ਮੰਤਰਾਲਾ (external link)

ਜੇ ਤੁਸੀਂ ਬਿਮਾਰ ਹੋ ਜਾਂ ਤੁਹਾਨੂੰ ਬੁਖਾਰ ਹੈ।

ਜੇ ਤੁਸੀਂ ਆਪਣੀ ਅਪੌਇੰਟਮੈਂਟ ਵਾਲੇ ਦਿਨ ਬਿਮਾਰ ਹੋ ਜਾਂ ਤੁਹਾਨੂੰ 38°C ਤੋਂ ਵੱਧ ਬੁਖਾਰ ਹੈ, ਤਾਂ ਤੁਹਾਨੂੰ ਠੀਕ ਮਹਿਸੂਸ ਕਰਨ ਤੱਕ ਆਪਣੇ COVID-19 (ਕੋਵਿਡ-19) ਦੇ ਟੀਕਾਕਰਨ ਨੂੰ ਅੱਗੇ ਪਾ ਦੇਣਾ ਚਾਹੀਦਾ ਹੈ।

ਜੇ ਤੁਸੀਂ ਇੱਕ ਹੋਰ ਟੀਕਾ ਲਗਵਾ ਰਹੇ ਹੋ

ਤੁਸੀਂ COVID-19 (ਕੋਵਿਡ-19) ਦਾ ਟੀਕਾ ਲਗਵਾਉਣ ਸਮੇਂ ਕੋਈ ਹੋਰ ਟੀਕੇ ਨਹੀਂ ਲਗਵਾ ਸਕਦੇ। ਤੁਹਾਨੂੰ ਟੀਕੇ ਉੱਤੇ ਨਿਰਭਰ ਕਰਦਿਆਂ ਇੱਕ ਨਿਸ਼ਚਿਤ ਸਮਾਂ ਲੰਘਾਉਣਾ ਪਏਗਾ।

ਫਲੂ ਦਾ ਟੀਕਾ

COVID-19 (ਕੋਵਿਡ-19) ਦੇ ਟੀਕੇ ਅਤੇ ਇਨਫਲੂਏਨਜ਼ਾ (ਫਲੂ) ਦੇ ਟੀਕੇ ਦਰਮਿਆਨ ਘੱਟੋ-ਘੱਟ 2 ਹਫ਼ਤਿਆਂ ਦਾ ਅੰਤਰ ਰੱਖੋ।

ਜੇ ਤੁਹਾਡੀ COVID-19 (ਕੋਵਿਡ-19) ਟੀਕਾਕਰਨ ਲਈ ਅਪੌਇੰਟਮੈਂਟ ਹੈ, ਤਾਂ ਪਹਿਲਾਂ COVID-19 (ਕੋਵਿਡ-19) ਦੀਆਂ ਦੋਵੇਂ ਖੁਰਾਕਾਂ ਲਵੋ - ਇਨ੍ਹਾਂ ਖੁਰਾਕਾਂ ਨੂੰ 3 ਹਫ਼ਤਿਆਂ ਦੇ ਫਰਕ ਨਾਲ ਦਿੱਤਾ ਜਾਂਦਾ ਹੈ। ਤੁਸੀਂ ਆਪਣੀ ਦੂਜੀ ਖੁਰਾਕ ਤੋਂ 2 ਹਫ਼ਤੇ ਬਾਅਦ ਫਲੂ ਦਾ ਟੀਕਾ ਲਗਵਾ ਸਕਦੇ ਹੋ।

ਜੇ ਤੁਹਾਡੀ COVID-19 (ਕੋਵਿਡ-19) ਟੀਕਾਕਰਨ ਲਈ ਅਪੌਇੰਟਮੈਂਟ ਨਹੀਂ ਹੈ, ਤਾਂ ਪਹਿਲਾਂ ਫਲੂ ਦਾ ਟੀਕਾਕਰਨ ਕਰਵਾਓ। ਤੁਸੀਂ ਇਸ ਤੋਂ 2 ਹਫ਼ਤੇ ਬਾਅਦ COVID-19 (ਕੋਵਿਡ-19) ਦਾ ਆਪਣਾ ਪਹਿਲਾ ਟੀਕਾਕਰਨ ਕਰਵਾ ਸਕਦੇ ਹੋ।

ਮੀਜ਼ਲ (ਖਸਰਾ), ਮੰਪਸ ਅਤੇ ਰੁਬੇਲਾ (ਐੱਮ.ਐੱਮ.ਆਰ.) ਟੀਕਾ

ਅਸੀਂ ਸਿਫਾਰਸ਼ ਕਰਦੇ ਹਾਂ ਕਿ ਤੁਸੀਂ ਪਹਿਲਾਂ COVID-19 (ਕੋਵਿਡ-19) ਦੇ ਟੀਕੇ ਦੀਆਂ ਦੋਵੇਂ ਖੁਰਾਕਾਂ ਲਵੋ - ਇਹ ਖੁਰਾਕਾਂ 3 ਹਫ਼ਤਿਆਂ ਦੇ ਫਰਕ ਨਾਲ ਹੁੰਦੀਆਂ ਹਨ।

ਜੇ ਤੁਸੀਂ ਪਹਿਲਾਂ COVID-19 (ਕੋਵਿਡ-19) ਦਾ ਟੀਕਾ ਲਗਵਾਉਂਦੇ ਹੋ, ਤੁਹਾਨੂੰ ਐੱਮ.ਐੱਮ.ਆਰ. ਟੀਕਾ ਲਗਵਾਉਣ ਤੋਂ ਪਹਿਲਾਂ ਦੂਜੀ ਖੁਰਾਕ ਤੋਂ ਬਾਅਦ ਘੱਟੋ-ਘੱਟ 2 ਹਫ਼ਤਿਆਂ ਦੀ ਉਡੀਕ ਕਰਨ ਦੀ ਲੋੜ ਹੋਵੇਗੀ।

ਜੇ ਤੁਸੀਂ ਪਹਿਲਾਂ ਐੱਮ.ਐੱਮ.ਆਰ. ਦਾ ਟੀਕਾ ਲਗਵਾਉਂਦੇ ਹੋ, ਤਾਂ ਤੁਹਾਨੂੰ COVID-19 (ਕੋਵਿਡ-19) ਦੇ ਟੀਕੇ ਦੀ ਪਹਿਲੀ ਖੁਰਾਕ ਲੈਣ ਲੈਣ ਤੋਂ ਪਹਿਲਾਂ ਘੱਟੋ-ਘੱਟ 4 ਹਫ਼ਤਿਆਂ ਦੀ ਉਡੀਕ ਕਰਨੀ ਪਏਗੀ।

ਜੇ ਤੁਹਾਨੂੰ ਕੋਈ ਬੁਨਿਆਦੀ ਸਿਹਤ ਸਮੱਸਿਆ ਹੈ।

ਕਲੀਨਿਕਲ ਟਰਾਇਲਾਂ (ਪਰਖਾਂ) ਵਿੱਚ ਇਹ ਪਤਾ ਲੱਗਿਆ ਹੈ ਕਿ ਟੀਕਾ ਹਰ ਤਰ੍ਹਾਂ ਦੀ ਉਮਰ, ਲਿੰਗ, ਨਸਲ, ਨਸਲੀ-ਸਾਂਝ ਅਤੇ ਬੁਨਿਆਦੀ ਡਾਕਟਰੀ ਸਿਹਤ-ਸਮੱਸਿਆਵਾਂ ਵਾਲੇ ਲੋਕਾਂ ਲਈ ਅਸਰਦਾਰ ਹੈ।

ਤੁਸੀਂ ਟੀਕੇ ਤੱਕ ਛੇਤੀ ਪਹੁੰਚ ਕਰ ਸਕਦੇ ਹੋ ਜੇਕਰ ਤੁਹਾਡੀ ਉਮਰ 16 ਸਾਲ ਜਾਂ ਇਸ ਤੋਂ ਜ਼ਿਆਦਾ ਹੈ, ਅਤੇ ਤੁਸੀਂ ਅੱਗੇ ਦਿੱਤੇ ਮਾਪਦੰਡ ਵਿੱਚੋਂ ਇੱਕ ਜਾਂ ਜ਼ਿਆਦਾ ਨੂੰ ਪੂਰਾ ਕਰਦੇ ਹੋ:

  • ਤੁਹਾਡੀ ਇੱਕ ਸਿਹਤ-ਸਮੱਸਿਆ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਜਨਤਕ ਫੰਡ ਵਾਲੇ ਇਨਫਲੂਏਨਜ਼ਾ ਟੀਕੇ ਲਈ ਯੋਗਤਾ ਪੂਰੇ ਕਰਦੇ ਹੋ, ਜਿਸ ਵਿੱਚ ਗਰਭਵਤੀ ਔਰਤਾਂ ਵੀ ਸ਼ਾਮਲ ਹਨ।
  • ਤੁਹਾਡੇ ਰੋਗ ਦੀ ਪਹਿਚਾਣ ਗੰਭੀਰ ਮਾਨਸਿਕ ਬਿਮਾਰੀ ਵੱਜੋਂ ਹੋਈ ਹੈ (ਜਿਸ ਵਿੱਚ ਸਕਿਜ਼ੋਫਰੇਨੀਆ, ਮੇਜਰ ਡਿਪ੍ਰੈਸਿਵ ਡਿਸਆਰਡਰ, ਬਾਇਪੋਲਰ ਡਿਸਆਰਡਰ ਜਾਂ ਸਕਿਜ਼ੋਇਫੈਕਟਿਵ ਡਿਸਆਰਡਰ ਅਤੇ ਉਹ ਬਾਲਗ ਸ਼ਾਮਲ ਹਨ ਜੋ ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਸਬੰਧੀ ਸੈਕੰਡਰੀ ਅਤੇ ਟਰਸ਼ਰੀ ਸੇਵਾਵਾਂ ਤੱਕ ਪਹੁੰਚ ਕਰ ਰਹੇ ਹਨ)
  • ਤੁਹਾਨੂੰ ਮਾੜੇ ਨਿਯੰਤ੍ਰਣ ਵਾਲਾ ਜਾਂ ਗੰਭੀਰ ਹਾਈਪਰਟੈਨਸ਼ਨ ਹੈ (ਹਾਈਪਰਟੈਨਸ਼ਨ ਦਾ ਇੱਕ ਹੋਰ ਨਾਮ ਵੱਧ ਬਲੱਡ ਪ੍ਰੈਸ਼ਰ ਹੈ)।ਇਸ ਮਾਮਲੇ ਵਿੱਚ, ਗੰਭੀਰ ਦੀ ਪਰਿਭਾਸ਼ਾ ਨਿਯੰਤ੍ਰਣ ਕਰਨ ਲਈ 2 ਜਾਂ ਜ਼ਿਆਦਾ ਦਵਾਈਆਂ ਦੀ ਲੋੜ ਹੋਣ ਵੱਜੋਂ ਕੀਤੀ ਜਾਂਦੀ ਹੈ।
  • ਤੁਸੀਂ ਬਹੁਤ ਮੋਟੇ ਹੋ (ਜਿਸ ਨੂੰ BMI ≥40 ਵੱਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ)

ਜੇ ਤੁਹਾਨੂੰ ਕੋਈ ਹੋਰ ਗੰਭੀਰ ਸਿਹਤ-ਸਮੱਸਿਆਵਾਂ ਹਨ, ਇਲਾਜ, ਸਕੈਨ ਕਰਵਾ ਰਹੇ ਹੋ, ਜਾਂ ਦਵਾਈ ਲੈ ਰਹੇ ਤਾਂ ਟੀਕਾਕਰਨ ਬਾਰੇ ਹੋਰ ਸਲਾਹ ਲੈਣ ਲਈ ਸਿਹਤ ਮੰਤਰਾਲੇ ਦੀ ਵੈਬਸਾਈਟਤੇ ਜਾਓ।

ਖਾਸ ਸਮੂਹਾਂ ਅਤੇ ਸਿਹਤ ਸਮੱਸਿਆਵਾਂ ਲਈ ਟੀਕੇ ਸਬੰਧੀ ਸਲਾਹ - ਸਿਹਤ ਮੰਤਰਾਲਾ (external link)

Last updated: