COVID-19 (ਕੋਵਿਡ-19) ਦੇ ਛੇਤੀ ਟੀਕਾਕਰਨ ਲਈ ਦਰਖ਼ਾਸਤ ਦੇਣੀ / Applying for an early vaccination

COVID-19 (ਕੋਵਿਡ-19) ਦਾ ਟੀਕਾ ਮੁਫ਼ਤ, ਸਵੈ-ਇੱਛੁਕ ਹੈ ਅਤੇ ਨਿਊ ਜ਼ੀਲੈਂਡ ਵਿੱਚ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਹਰੇਕ ਵਿਅਕਤੀ ਲਈ ਉਪਲਬਧ ਹੈ।

ਬੁਕਿੰਗ ਕਰਨ ਲਈ ਬੁੱਕ ਮਾਈ ਵੈਕਸੀਨ (Book My Vaccine) ’ਤੇ ਜਾਓ ਜਾਂ ਕੋਵਿਡ ਵੈਕਸੀਨੇਸ਼ਨ ਹੈਲਥਲਾਈਨ ਨੂੰ ਕਾਲ ਕਰੋ।

ਜੇਕਰ ਤੁਹਾਨੂੰ ਹਮਦਰਦੀ ਦੇ ਆਧਾਰਾਂਤੇ ਜਾਂ ਰਾਸ਼ਟਰੀ ਅਹਿਮੀਅਤ ਵਾਲੇ ਕਾਰਨਾਂ ਕਰਕੇ ਵਿਦੇਸ਼ ਸਫਰ ਕਰਨ ਵਾਸਤੇ ਛੇਤੀ ਟੀਕਾ ਲਗਵਾਉਣ ਲਈ ਦਰਖ਼ਾਸਤ ਦੇਣ ਦੀ ਲੋੜ ਹੈ ਤਾਂ ਪਤਾ ਲਗਾਓ ਕਿ ਇਸ ਲਈ ਕੀ ਕਰਨਾ ਹੁੰਦਾ ਹੈ।

ਤੁਸੀਂ ਕਿਸੇ ਹੋਰ ਕਾਰਨ ਕਰਕੇ ਛੇਤੀ ਟੀਕਾਕਰਨ ਕਰਵਾਉਣ ਲਈ ਦਰਖ਼ਾਸਤ ਨਹੀਂ ਦੇ ਸਕਦੇ।

ਹਮਦਰਦੀ ਦੇ ਆਧਾਰਾਂ ’ਤੇ ਵਿਦੇਸ਼ ਸਫਰ ਕਰਨਾ

ਤੁਸੀਂ ਹਮਦਰਦੀ ਦੇ ਆਧਾਰਾਂਤੇ ਛੇਤੀ ਟੀਕਾਕਰਨ ਲਈ ਦਰਖ਼ਾਸਤ ਦੇ ਸਕਦੇ ਹੋ ਜੇਕਰ ਤੁਹਾਨੂੰ ਅੱਗੇ ਦਿੱਤੀਆਂ ਗੱਲਾਂ ਲਈ ਵਿਦੇਸ਼ ਸਫਰ ਕਰਨ ਦੀ ਲੋੜ ਹੈ:

  • ਆਪਣੇ ਲਈ ਜਾਂ ਆਪਣੇ ਇੱਕ ਆਸ਼ਰਿਤ (ਮਿਸਾਲ ਲਈ, ਆਪਣੇ ਬੱਚੇ) ਲਈ ਜ਼ਰੂਰੀ ਡਾਕਟਰੀ ਦੇਖਭਾਲ ਕਰਵਾਉਣ ਦੀ ਲੋੜ ਹੈ ਜੋ ਨਿਊ ਜ਼ੀਲੈਂਡ ਵਿੱਚ ਉਪਲਬਧ ਨਹੀਂ ਹੈ
  • ਇੱਕ ਪਰਿਵਾਰਕ ਮੈਂਬਰ ਨੂੰ ਮਿਲਣ ਜਾਣ ਵਾਸਤੇ ਜਿਸ ਦੀ ਮੌਤ ਹੋਣ ਵਾਲੀ ਹੈ
  • ਇੱਕ ਆਸ਼ਰਿਤ ਵਿਅਕਤੀ ਲਈ ਜ਼ਰੂਰੀ ਦੇਖਭਾਲ ਅਤੇ ਸੁਰੱਖਿਆ ਮੁਹੱਈਆ ਕਰਨ ਲਈ।

ਜੇ ਤੁਸੀਂ 31 ਅਗਸਤ, ਤੋਂ ਪਹਿਲਾਂ ਵਿਦੇਸ਼ ਸਫਰ ਕਰ ਰਹੇ ਹੋ, ਤਾਂ ਤੁਸੀਂ ਸਿਹਤ ਮੰਤਰਾਲੇ ਦੀ ਵੈਬਸਾਈਟ ਰਾਹੀਂ ਛੇਤੀ ਟੀਕੇ ਲਈ ਆਨਲਾਈਨ ਦਰਖ਼ਾਸਤ ਦੇ ਸਕਦੇ ਹੋ।

ਰਾਸ਼ਟਰੀ ਅਹਿਮੀਅਤ ਵਾਲੇ ਕਾਰਨਾਂ ਲਈ ਸਫਰ ਕਰਨਾ

ਤੁਸੀਂ ਛੇਤੀ ਟੀਕੇ ਲਈ ਯੋਗਤਾ ਪੂਰੀ ਕਰ ਸਕਦੇ ਹੋ ਜੇਕਰ ਤੁਹਾਨੂੰ ਇਨ੍ਹਾਂ ਕਾਰਨਾਂ ਕਰਕੇ ਵਿਦੇਸ਼ ਸਫਰ ਕਰਨ ਦੀ ਲੋੜ ਹੈ:

  • ਨਿਊ ਜ਼ੀਲੈਂਡ ਦੀ ਆਪਣੇ ਸ਼ਾਸਨ ਕਰਨ ਦੇ ਅਧਿਕਾਰ ਦੀ ਸਲਾਮਤੀ ਅਤੇ ਸੁਰੱਖਿਆ ਦੀ ਰਾਖੀ ਕਰਨ ਲਈ
  • ਵਿਦੇਸ਼ੀ ਮਦਦ, ਅੰਤਰਰਾਸ਼ਟਰੀ ਤਬਾਹੀ ਲਈ ਪ੍ਰਤੀਕਿਰਿਆਵਾਂ ਪ੍ਰਤੀ ਨਿਊ ਜ਼ੀਲੈਂਡ ਦੀ ਵਚਨਬੱਧਤਾ ਦੇ ਹਿੱਸੇ ਵੱਲੋਂ ਸਰਕਾਰ-ਪ੍ਰਵਾਨਤ ਮਾਨਵਤਾਵਾਦੀ ਕੋਸ਼ਿਸ਼ਾਂ ਵਿੱਚ ਸ਼ਾਮਲ ਹੋਣ ਲਈ, ਜਾਂ COVID-19 (ਕੋਵਿਡ-19) ਮਹਾਂਮਾਰੀ ਤੋਂ ਉਭਰਨ ਲਈ ਪੈਸਿਫਿਕ ਅਤੇ ਰੀਲਮ ਦੇਸ਼ਾਂ ਦੀ ਸਹਾਇਤਾ ਕਰਨ ਲਈ
  • ਵੱਡੇ ਕੌਮਾਂਤਰੀ ਸਮਾਗਮਾਂ ਵਿੱਚ ਭਾਗ ਲੈਣ ਲਈ ਜਿੱਥੇ ਨਿਊ ਜ਼ੀਲੈਂਡ ਦੀ ਪ੍ਰਤੀਨਿਧਤਾ ਕਰਨ ਲਈ ਸਫਰ ਜ਼ਰੂਰੀ ਹੈ।
  • ਰਾਸ਼ਟਰੀ ਤੌਰਤੇ ਮਹੱਤਵਪੂਰਨ ਵਪਾਰਕ ਗੱਲਬਾਤ ਵਿੱਚ ਸ਼ਾਮਲ ਹੋਣ ਲਈ।

ਸਬੰਧਤ ਏਜੰਸੀ ਜਾਂ ਐਸੋਸੀਏਸ਼ਨ ਨੂੰ ਤੁਹਾਡੀ ਤਰਫੋਂ ਦਰਖ਼ਾਸਤ ਦੇਣ ਦੀ ਲੋੜ ਹੋਵੇਗੀ।

ਛੇਤੀ ਟੀਕੇ ਲਈ ਅਰਜ਼ੀਆਂ (external link)