ਪੱਧਰ 4 ’ਤੇ ਰਹਿਣਾ / Living at Level 4

ਜੇਕਰ ਤੁਹਾਨੂੰ ਸਰਦੀ-ਜੁਕਾਮ, ਫਲੂ, ਜਾਂ ਕੋਵਿਡ-19 ਦੇ ਲੱਛਣ ਹਨ। ਤਾਂ ਕਿਰਪਾ ਕਰਕੇ ਘਰ ਵਿੱਚ ਹੀ ਰਹੋ ਅਤੇ ਜਾਂਚ ਕਰਵਾਉਣ ਬਾਰੇ ਸਲਾਹ ਲਈ ਹੈਲਥਲਾਈਨ ਨੂੰ 0800 358 5453 ’ਤੇ ਮੁਫ਼ਤ ਜਾਂ ਆਪਣੇ ਡਾਕਟਰ ਨੂੰ ਫ਼ੋਨ ਕਰੋ। ਯਾਦ ਰੱਖੋ, ਜਾਂਚ ਕਰਵਾਉਣੀ ਮੁਫ਼ਤ ਹੈ।

ਜੇਕਰ ਤੁਹਾਨੂੰ ਐਮਰਜੈਂਸੀ ਹੈ, ਤਾਂ 111 ’ਤੇ ਤੁਰੰਤ ਕਾਲ ਕਰੋ।

ਚੇਤਾਵਨੀ ਪੱਧਰ 4 ਤੇ, ਤੁਹਾਨੂੰ ਇਹ ਕਰਨਾ ਹੋਵੇਗਾ:

 • ਜ਼ਰੂਰੀ ਵਿਅਕਤੀਗਤ ਆਉਣ-ਜਾਣ ਤੋਂ ਬਿਨਾਂ ਘਰ ਵਿੱਚ ਹੀ ਰਹੋ।
 • ਆਪਣੇ ਬੱਬਲ (ਘੇਰੇ) ਨੂੰ ਵੱਖਰਾ ਰੱਖੋ। ਤੁਹਾਡੇ ਬੱਬਲ ਵਿੱਚ ਹਰੇਕ ਵਿਅਕਤੀ ਦੀ ਸੁਰੱਖਿਆ ਮਹੱਤਵਪੂਰਨ ਹੈ।
 • ਜ਼ਰੂਰੀ ਵਿਅਕਤੀਗਤ ਆਉਣ-ਜਾਣ ਲਈ ਘਰ ਤੋਂ ਬਾਹਰ ਨਿਕਲਣ ਸਮੇਂ ਹੋਰਨਾਂ ਬੱਬਲ ਵਿਚਲੇ ਲੋਕਾਂ ਤੋਂ ਘੱਟੋ-ਘੱਟ 2 ਮੀਟਰ ਦੂਰ ਰਹੋ।
 • ਕਸਰਤ ਲਈ ਆਪਣੇ ਸਥਾਨਕ ਇਲਾਕੇ ਵਿੱਚ ਹੀ ਰਹੋ
 • ਆਪਣੇ ਸਥਾਨਕ ਇਲਾਕੇ ਵਿੱਚ ਹੀ ਖ਼ਰੀਦਦਾਰੀ ਕਰੋ
 • ਘਰ ਤੋਂ ਕੰਮ ਅਤੇ ਪੜ੍ਹਾਈ ਕਰੋ। ਕੁਝ ਕਰਮਚਾਰੀ ਲਗਾਤਾਰ ਕੰਮ ਲਈ ਜਾ ਸਕਦੇ ਹਨ ਪਰ ਇਸ ਉੱਤੇ ਸਖ਼ਤ ਪਾਬੰਦੀਆਂ ਹਨ।
 • ਜਨਤਕ ਟਰਾਂਸਪੋਰਟ ਉੱਤੇ ਅਤੇ ਰਵਾਨਗੀਆਂ ਵਾਲੀਆਂ ਥਾਵਾਂ ’ਤੇ, ਫਲਾਇਟਾਂ ’ਤੇ, ਟੈਕਸੀਆਂ ਵਿੱਚ ਜਾਂ ਸਾਂਝੇ ਕੀਤੇ ਵਾਹਨਾਂ ਵਿੱਚ, ਸਿਹਤ-ਸੰਭਾਲ ਵਾਲੀਆਂ ਥਾਵਾਂ ਵਿੱਚ ਅਤੇ ਉਨ੍ਹਾਂ ਕਾਰੋਬਾਰਾਂ ਵਿੱਚ ਫੇਸ ਕਵਰਿੰਗ (ਚਿਹਰਾ ਢਕਣ ਲਈ ਕੋਈ ਚੀਜ਼) ਜੋ ਅਜੇ ਵੀ ਖੁੱਲ੍ਹੇ ਹਨ ਇਹ ਵੀ ਸਿਫਾਰਸ਼ ਕੀਤੀ ਜਾਂਦੀ ਹੈ ਕਿ ਇਸ ਨੂੰ ਉਸ ਸਮੇਂ ਵੀ ਪਹਿਨੋ ਜਦੋਂ ਸਰੀਰਕ ਦੂਰੀ ਮੁਸ਼ਕਿਲ ਹੁੰਦੀ ਹੈ।
 • ਆਪਣੇ ਹੱਥ ਨਿਯਮਤ ਤੌਰ ’ਤੇ ਧੋਣੇ ਅਤੇ ਸੁਕਾਉਣੇ ਚਾਹੀਦੇ ਹਨ। ਇਹ ਮਹੱਤਵਪੂਰਨ ਹੁੰਦਾ ਹੈ ਕਿ ਤੁਸੀਂ ਮੁਢਲੇ ਸਫਾਈ ਉਪਾਆਂ ਦੀ ਵਰਤੋਂ ਕਰਦੇ ਹੋ, ਜਿਸ ਵਿੱਚ ਆਪਣੇ ਹੱਥਾਂ ਨੂੰ ਧੋਣਾ, ਆਪਣੀ ਕੂਹਣੀ ਉੱਤੇ ਖੰਘਣਾ ਜਾਂ ਛਿੱਕਣ ਅਤੇ ਸਤ੍ਹਾਵਾਂ ਨੂੰ ਬਕਾਇਦਾ ਸਾਫ਼ ਕਰਨਾ ਸ਼ਾਮਲ ਹੈ।
 • ਐੱਨ.ਜ਼ੈੱਡ ਕੋਵਿਡ ਟਰੇਸਰ ਐਪ, ਇੱਕ COVID-19 (ਕੋਵਿਡ-19) ਪੁਸਤਿਕਾ, ਜਾਂ ਲਿਖਤੀ ਵੇਰਵਿਆਂ ਦੀ ਵਰਤੋਂ ਨਾਲ ਇਸ ਬਾਰੇ ਨਜ਼ਰ ਰੱਖੋ ਕਿ ਤੁਸੀਂ ਕਿੱਥੇ ਜਾ ਕੇ ਆਏ ਹੋ।ਇਸ ਨਾਲ ਲੋੜ ਪੈਣ ’ਤੇ ਫੌਰੀ ਕੰਟੈਕਟ ਟਰੇਸਿੰਗ (ਕੋਵਿਡ ਦੇ ਸੰਪਰਕ ਵਿੱਚ ਆਏ ਵਿਅਕਤੀਆਂ) ਵਿੱਚ ਮਦਦ ਮਿਲਦੀ ਹੈ।

COVID-19 (ਕੋਵਿਡ-19) ਵਾਇਰਸ ਅਤੇ ਲੱਛਣਾਂ ਬਾਰੇ ਜਾਣਕਾਰੀ ਲੈਣ ਲਈ ਇੱਥੇ ਕਲਿੱਕ ਕਰੋ।

ਜਾਂਚ ਕਰਨ ਬਾਰੇ ਜਾਣਕਾਰੀ ਲੈਣ ਲਈ ਇੱਥੇ ਕਲਿੱਕ ਕਰੋ।

ਬਲੂਟੁੱਥ ਟਰੇਸਿੰਗ ਬਾਰੇ ਜਾਣਕਾਰੀ ਲੈਣ ਲਈ ਇੱਥੇ ਕਲਿੱਕ ਕਰੋ।

ਜੇਕਰ ਤੁਸੀਂ ਅਪੌਇੰਟਮੈਂਟ ਲਈ ਹੈ ਤਾਂ ਟੀਕਾਕਰਨ ਕਰਵਾਓ

ਜੇਕਰ ਤੁਹਾਡੀ ਅਪੌਇੰਟਮੈਂਟ ਹੈ ਤਾਂ ਤੁਸੀਂ ਚੇਤਾਵਨੀ ਪੱਧਰ 4 ’ਤੇ ਅਜੇ ਵੀ ਆਪਣਾ ਟੀਕਾ ਲਗਵਾ ਸਕਦੇ ਹੋ। ਟੀਕਾਕਰਨ ਕੇਂਦਰ ਖੁੱਲ੍ਹੇ ਹੋਣਗੇ। ਉਹ ਚੇਤਾਵਨੀ ਪੱਧਰ 4 ਦੀਆਂ ਪਾਬੰਦੀਆ ਤਹਿਤ ਕੰਮ ਕਰਨਗੇ। ਅਸੀਂ ਤੁਹਾਨੂੰ ਤੈਅ ਯੋਜਨਾ ਮੁਤਾਬਕ ਟੀਕਾਕਰਨ ਕਰਵਾਉਣ ਲਈ ਉਤਸ਼ਾਹਿਤ ਕਰਦੇ ਹਾਂ।

ਫੇਸ ਕਵਰਿੰਗ ਪਹਿਨੋ

ਚੇਤਾਵਨੀ ਪੱਧਰ 4 ’ਤੇ, ਫੇਸ ਕਵਰਿੰਗ ਕਾਨੂੰਨੀ ਤੌਰ ’ਤੇ ਲਾਜ਼ਮੀ ਪਹਿਨਣੀ ਚਾਹੀਦੀ ਹੈ:

 • ਜਨਤਕ ਟਰਾਂਪੋਰਟ ਅਤੇ ਰਵਾਨਗੀ ਵਾਲੀਆਂ ਸਾਰੀਆਂ ਥਾਵਾਂ ’ਤੇ, ਮਿਸਾਲ ਲਈ ਟਰੇਨ ਸਟੇਸ਼ਨਾਂ ਅਤੇ ਬੱਸ ਸਟਾਪਾਂ ਉੱਤੇ
 • ਸਿਹਤ-ਸੰਭਾਲ ਵਾਲੀਆਂ ਥਾਵਾਂ ’ਤੇ ਜਾਣ ਸਮੇਂ
 • ਅਜਿਹੇ ਕਿਸੇ ਵੀ ਕਾਰੋਬਾਰ ਜਾਂ ਸੇਵਾ ਵਿਖੇ ਜੋ ਅਜੇ ਵੀ ਖੁੱਲ੍ਹੇ ਹਨ ਅਤੇ ਜਿਨ੍ਹਾਂ ਵਿੱਚ ਗਾਹਕ ਨਾਲ ਸੰਪਰਕ ਸ਼ਾਮਲ ਹੈ, ਜਿਨ੍ਹਾਂ ਵਿੱਚ ਸੁਪਰਮਾਰਕੀਟਾਂ, ਫਾਰਮੇਸੀਆਂ ਅਤੇ ਪੈਟਰੋਲ ਸਟੇਸ਼ਨ ਸ਼ਾਮਲ ਹਨ।

ਜਦੋਂ ਕਦੇ ਵੀ ਤੁਸੀਂ ਘਰ ਤੋਂ ਰਵਾਨਾ ਹੁੰਦੇ ਹੋ ਫੇਸ ਕਵਰਿੰਗ ਪਹਿਨਣ ਲਈ ਉਸ ਸਮੇਂ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ

ਮੂੰਹ ਢਕਣ ਦੀਆਂ ਵਸਤੂਆਂ ਬਾਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਚੇਤਾਵਨੀ ਪੱਧਰ 4 ‘ਤੇ ਮਨਜ਼ੂਰੀ ਦਿੱਤੀ ਆਵਾਜਾਈ

ਚੇਤਾਵਨੀ ਪੱਧਰ 4 ‘ਤੇ ਯਾਤਰਾ ਨੂੰ ਸੀਮਤ ਕੀਤਾ ਗਿਆ ਹੈ, ਸਿਵਾਏ ਹੇਠਾਂ ਦੱਸੇ ਗਏ ਕੁਝ ਮਨਜ਼ੂਰੀ ਦਿੱਤੇ ਕਾਰਨਾਂ ਨੂੰ ਛੱਡ ਕੇ। ਜੇਕਰ ਤੁਸੀਂ ਮਨਜ਼ੂਰੀ ਦਿੱਤੇ ਕਾਰਨਾਂ ਵਿੱਚੋਂ ਕਿਸੇ ਇੱਕ ਲਈ ਯਾਤਰਾ ਕਰ ਰਹੇ ਹੋ, ਤੁਹਾਨੂੰ ਯਾਤਰਾ ਕਰਨ ਲਈ ਕਿਸੇ ਹੋਰ ਕਿਸਮ ਵਿੱਚ ਮਨਜ਼ੂਰੀ ਦੀ ਲੋੜ ਨਹੀਂ ਹੈ। ਪਰ ਤੁਹਾਨੂੰ ਆਪਣੀ ਯਾਤਰਾ ਦੇ ਕਾਰਨ ਦੇ ਸਬੂਤ ਆਪਣੇ ਨਾਲ ਰੱਖਣੇ ਚਾਹੀਦੇ ਹਨ।

ਜੇਕਰ ਤੁਹਾਨੂੰ COVID-19 ਦੇ ਲੱਛਣ ਹੋਣ, ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਰਹੇ ਹੋ ਜਿਸਦਾ COVID-19 ਟੈਸਟ ਪਾਜ਼ੀਟਿਵ ਆਇਆ ਹੋਵੇ ਜਾਂ ਜਿਹਨਾਂ ਦਾ COVID-19 ਟੈਸਟ ਪਾਜ਼ੀਟਿਵ ਆਇਆ ਹੋਵੇ, ਤਾਂ ਤੁਹਾਨੂੰ ਯਾਤਰਾ ਨਹੀਂ ਕਰਨੀ ਚਾਹੀਦੀ ਹੈ – ਭਾਵੇਂ ਇਸ ਦੀ ਮਨਜ਼ੂਰੀ ਹੋਵੇ – ਅਤੇ ਲਾਜ਼ਮੀ ਤੌਰ ‘ਤੇ ਖੁਦ ਹੀ ਇਕਾਂਤਵਾਸੀ ਹੋ ਜਾਣਾ ਚਾਹੀਦਾ ਹੈ, ਅਤੇ ਮਸ਼ਵਰੇ ਲਈ ਹੈਲਥਲਾਈਨ ਨੂੰ ਕਾਲ ਕਰਨੀ ਚਾਹੀਦੀ ਹੈ ਅਤੇ ਟੈਸਟ ਕਰਵਾਉਣਾ ਚਾਹੀਦਾ ਹੈ।

ਸਹਾਇਤਾ ਦੀ ਲੋੜ ਹੈ?

ਜੇ ਤੁਹਾਨੂੰ ਪੈਸੇ, ਭੋਜਨ, ਆਪਣੀ ਮਾਨਸਿਕ ਜਾਂ ਸਰੀਰਕ ਤੰਦਰੁਸਤੀ ਸਬੰਧੀ ਮੁਸ਼ਕਿਲ ਹੋ ਰਹੀ ਹੈ ਤਾਂ ਤੁਹਾਡੇ ਲਈ ਸਹਾਇਤਾ ਹੋ ਸਕਦੀ ਹੈ। 

ਵਿਅਕਤੀਆਂ ਲਈ ਸਹਾਇਤਾ ਬਾਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ

ਕਾਰੋਬਾਰਾਂ ਲਈ ਸਹਾਇਤਾ ਬਾਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ

Last updated: