ਪੱਧਰ 3 ’ਤੇ ਰਹਿਣਾ / Living at Level 3

ਜੇਕਰ ਤੁਹਾਨੂੰ ਸਰਦੀ-ਜੁਕਾਮ, ਫਲੂ, ਜਾਂ ਕੋਵਿਡ-19 ਦੇ ਲੱਛਣ ਹਨ। ਤਾਂ ਕਿਰਪਾ ਕਰਕੇ ਘਰ ਵਿੱਚ ਹੀ ਰਹੋ ਅਤੇ ਜਾਂਚ ਕਰਵਾਉਣ ਬਾਰੇ ਸਲਾਹ ਲਈ ਹੈਲਥਲਾਈਨ ਨੂੰ 0800 358 5453 ’ਤੇ ਮੁਫ਼ਤ ਜਾਂ ਆਪਣੇ ਡਾਕਟਰ ਨੂੰ ਫ਼ੋਨ ਕਰੋ। ਯਾਦ ਰੱਖੋ, ਜਾਂਚ ਕਰਵਾਉਣੀ ਮੁਫ਼ਤ ਹੈ।

ਜੇਕਰ ਤੁਹਾਨੂੰ ਐਮਰਜੈਂਸੀ ਹੈ, ਤਾਂ 111 ’ਤੇ ਤੁਰੰਤ ਕਾਲ ਕਰੋ।

ਚੇਤਾਵਨੀ ਪੱਧਰ 3 ਤੇ, ਤੁਹਾਨੂੰ ਇਹ ਕਰਨਾ ਹੋਵੇਗਾ:

  • ਘਰ ਤੋਂ ਬਾਹਰ ਹੋਰਨਾਂ ਤੋਂ 2 ਮੀਟਰ ਦੂਰੀ ’ਤੇ, ਅਤੇ ਕੰਮ ਵਾਲੀ ਥਾਂ ’ਤੇ 1 ਮੀਟਰ ਦੂਰ ਰਹਿਣਾ ਚਾਹੀਦਾ ਹੈ।
  • ਜਨਤਕ ਟਰਾਂਸਪੋਰਟ ਉੱਤੇ ਅਤੇ ਰਵਾਨਗੀਆਂ ਵਾਲੀਆਂ ਥਾਵਾਂ ’ਤੇ, ਫਲਾਇਟਾਂ ’ਤੇ, ਟੈਕਸੀਆਂ ਵਿੱਚ ਜਾਂ ਸਾਂਝੇ ਕੀਤੇ ਵਾਹਨਾਂ ਵਿੱਚ, ਸਿਹਤ-ਸੰਭਾਲ ਵਾਲੀਆਂ ਥਾਵਾਂ ਵਿੱਚ ਅਤੇ ਉਨ੍ਹਾਂ ਕਾਰੋਬਾਰਾਂ ਵਿੱਚ ਫੇਸ ਕਵਰਿੰਗ (ਚਿਹਰਾ ਢਕਣ ਲਈ ਕੋਈ ਚੀਜ਼) ਜੋ ਅਜੇ ਵੀ ਖੁੱਲ੍ਹੇ ਹਨ ਇਹ ਵੀ ਸਿਫਾਰਸ਼ ਕੀਤੀ ਜਾਂਦੀ ਹੈ ਕਿ ਇਸ ਨੂੰ ਉਸ ਸਮੇਂ ਵੀ ਪਹਿਨੋ ਜਦੋਂ ਸਰੀਰਕ ਦੂਰੀ ਮੁਸ਼ਕਿਲ ਹੁੰਦੀ ਹੈ।
  • ਆਪਣੇ ਹੱਥ ਨਿਯਮਤ ਤੌਰ ’ਤੇ ਧੋਣੇ ਅਤੇ ਸੁਕਾਉਣੇ ਚਾਹੀਦੀ ਹੈ।
  • ਇਸ ਬਾਰੇ ਨਜ਼ਰ ਰੱਖਣੀ ਚਾਹੀਦੀ ਹੈ ਕਿ ਤੁਸੀਂ ਕਿੱਥੇ ਜਾਂਦੇ ਹੋ ਅਤੇ ਕਿਸ ਨੂੰ ਮਿਲਦੇ ਹੋ। ਐੱਨ.ਜ਼ੈੱਡ ਕੋਵਿਡ ਟਰੇਸਰ ਐਪ, COVID-19 (ਕੋਵਿਡ-19) ਟਰੇਸਰ ਪੁਸਤਿਕਾ, ਜਾਂ ਲਿਖ਼ਤੀ ਵੇਰਵਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਜੇ ਤੁਸੀਂ ਬਿਮਾਰ ਹੋ ਤਾਂ ਘਰ ਅੰਦਰ ਹੀ ਰਹੋ।  ਕੰਮ ’ਤੇ ਜਾਂ ਸਕੂਲ ਨਾ ਜਾਓ।  ਸਮਾਜਿਕ ਮੇਲਜੋਲ ਨਾ ਕਰੋ।

ਜੇ ਤੁਹਾਨੂੰ ਸਵੈ-ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ ਤਾਂ ਤੁਹਾਨੂੰ ਕਾਨੂੰਨੀ ਤੌਰ ’ਤੇ ਤੁਰੰਤ ਅਜਿਹਾ ਕਰਨਾ ਚਾਹੀਦਾ ਹੈ।

ਜੇ ਤੁਸੀਂ COVID-19 (ਕੋਵਿਡ-19) ਦੀ ਜਾਂਚ ਕਰਵਾਉਂਦੇ ਹੋ, ਤਾਂ ਲਾਜ਼ਮੀ ਹੈ ਕਿ ਤੁਸੀਂ ਕਾਨੂੰਨੀ ਤੌਰ ’ਤੇ ਆਪਣੇ ਨਤੀਜੇ ਮਿਲਣ ਤੱਕ ਘਰ ਵਿੱਚ ਸਵੈ-ਇਕਾਂਤਵਾਸ ਵਿੱਚ ਰਹੋ।

COVID-19 (ਕੋਵਿਡ-19) ਵਾਇਰਸ ਅਤੇ ਲੱਛਣਾਂ ਬਾਰੇ ਜਾਣਕਾਰੀ ਲੈਣ ਲਈ ਇੱਥੇ ਕਲਿੱਕ ਕਰੋ।

ਜਾਂਚ ਕਰਨ ਬਾਰੇ ਜਾਣਕਾਰੀ ਲੈਣ ਲਈ ਇੱਥੇ ਕਲਿੱਕ ਕਰੋ।

ਬਲੂਟੁੱਥ ਟਰੇਸਿੰਗ ਬਾਰੇ ਜਾਣਕਾਰੀ ਲੈਣ ਲਈ ਇੱਥੇ ਕਲਿੱਕ ਕਰੋ। 

ਇਕੱਠ

10 ਵਿਅਕਤੀਆਂ ਤੱਕ ਇਕੱਠ ਜਾਰੀ ਰਹਿਸਕਦਾ ਹੈ, ਪਰ ਸਿਰਫ ਵਿਆਹ ਸੇਵਾਵਾਂ, ਅੰਤਿਮ-ਸੰਸਕਾਰ ਅਤੇ ਟਾਂਗੀਹਾਂਗਾ ਲਈ।  ਸਰੀਰਕ ਦੂਰੀ ਅਤੇ ਜਨਤਕ ਸਿਹਤ ਉਪਾਆਂ ਨੂੰ ਕਾਨੂੰਨੀ ਰੂਪ ਵਿੱਚ ਲਾਜ਼ਮੀ ਕਾਇਮ ਰੱਖਣਾ ਚਾਹੀਦਾ ਹੈ।

ਚੇਤਾਵਨੀ ਪੱਧਰ 3 ’ਤੇ, ਜਦੋਂ ਤੁਸੀਂ ਕੰਮ ’ਤੇ ਜਾਂ ਸਕੂਲ ਵਿੱਚ ਨਹੀਂ ਹੁੰਦੀ ਤਾਂ ਕਾਨੂੰਨੀ ਤੌਰ ’ਤੇ ਲਾਜ਼ਮੀ ਹੈ ਕਿ ਤੁਸੀਂ ਆਪਣੀ ਪਰਿਵਾਰਕ ਬੱਬਲ (ਘੇਰੇ) ਅੰਦਰ ਹੀ ਰਹੋ।  ਤੁਸੀਂ ਇਸ ਨੂੰ ਇਸ ਅਨੁਸਾਰ ਵਧਾ ਸਕਦੇ ਹੋ:

  • ਨਜ਼ਦੀਕੀ ਪਰਿਵਾਰ ਅਤੇ ਭਾਈਚਾਰੇ ਨਾਲ ਸੰਪਰਕ ਕਰਨ ਲਈ
  • ਦੇਖਭਾਲਕਰਤਾਵਾਂ ਨੂੰ ਸ਼ਾਮਲ ਕਰਨ ਲਈ, ਜਾਂ
  • ਇਕਾਂਤਵਾਸ ਵਿੱਚ ਰਹਿੰਦੇ ਵਿਅਕਤੀਆਂ ਦੀ ਸਹਾਇਤਾ ਕਰਨ ਲਈ। 

ਆਪਣੀ ਬੱਬਲ ਦੀ ਸੁਰੱਖਿਆ ਕਰਨੀ ਮਹੱਤਵਪੂਰਨ ਹੈ। ਆਪਣੀ ਬੱਬਲ ਨੂੰ ਵਸ਼ਿਸ਼ਟ (ਵੱਖਰਾ) ਬਣਾ ਕੇ ਰੱਖੋ ਅਤੇ ਇਸ ਵਿੱਚ ਸਿਰਫ ਉਨ੍ਹਾਂ ਵਿਅਕਤੀਆਂ ਨੂੰ ਹੀ ਸ਼ਾਮਲ ਕਰੋ ਜਿੱਥੇ ਇਹ ਤੁਹਾਨੂੰ ਅਤੇ ਉਨ੍ਹਾਂ ਨੂੰ ਸੁਰੱਖਿਅਤ ਰੱਖੇਗਾ।

ਫੇਸ ਕਵਰਿੰਗ (ਚਿਹਰਾ ਢਕਣ ਵਾਲੀਆਂ ਚੀਜ਼ਾਂ) ਅਤੇ ਮਾਸਕ

ਚੇਤਾਵਨੀ ਪੱਧਰ 3 ’ਤੇ, ਫੇਸ ਕਵਰਿੰਗ ਕਾਨੂੰਨੀ ਤੌਰ ’ਤੇ ਲਾਜ਼ਮੀ ਪਹਿਨਣੀ ਚਾਹੀਦੀ ਹੈ:

  • ਜਨਤਕ ਟਰਾਂਪੋਰਟ ਅਤੇ ਰਵਾਨਗੀ ਵਾਲੀਆਂ ਸਾਰੀਆਂ ਥਾਵਾਂ ’ਤੇ, ਮਿਸਾਲ ਲਈ ਟਰੇਨ ਸਟੇਸ਼ਨਾਂ ਅਤੇ ਬੱਸ ਸਟਾਪਾਂ ਉੱਤੇ
  • ਸਿਹਤ-ਸੰਭਾਲ ਵਾਲੀਆਂ ਥਾਵਾਂ ’ਤੇ ਜਾਣ ਸਮੇਂ
  • ਅਜਿਹੇ ਕਿਸੇ ਵੀ ਕਾਰੋਬਾਰ ਜਾਂ ਸੇਵਾ ਵਿਖੇ ਜੋ ਅਜੇ ਵੀ ਖੁੱਲ੍ਹੇ ਹਨ ਅਤੇ ਜਿਨ੍ਹਾਂ ਵਿੱਚ ਗਾਹਕ ਨਾਲ ਸੰਪਰਕ ਸ਼ਾਮਲ ਹੈ, ਜਿਨ੍ਹਾਂ ਵਿੱਚ ਸੁਪਰਮਾਰਕੀਟਾਂ, ਫਾਰਮੇਸੀਆਂ ਅਤੇ ਪੈਟਰੋਲ ਸਟੇਸ਼ਨ ਸ਼ਾਮਲ ਹਨ।

ਜਦੋਂ ਕਦੇ ਵੀ ਤੁਸੀਂ ਘਰ ਤੋਂ ਰਵਾਨਾ ਹੁੰਦੇ ਹੋ ਫੇਸ ਕਵਰਿੰਗ ਪਹਿਨਣ ਲਈ ਉਸ ਸਮੇਂ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ

ਮਾਸਕ ਅਤੇ ਮੂੰਹ ਢਕਣ ਦੀਆਂ ਵਸਤੂਆਂ ਬਾਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ

ਚੇਤਾਵਨੀ ਪੱਧਰ 3 ਦੌਰਾਨ ਸਿੱਖਿਆ

ਅਰਲੀ ਲਰਨਿੰਗ ਸੈਂਟਰ, ਪ੍ਰੀ ਸਕੂਲ, ਸਕੂਲ ਅਤੇ ਟਰਸ਼ੀਅਰੀ ਸਿੱਖਿਆ ਸੁਵਿਧਾਵਾਂ, ਲਾਜ਼ਮੀ ਸੇਵਾਵਾਂ ਦੇ ਕਰਮਚਾਰੀਆਂ ਦੇ ਬੱਚਿਆਂ ਲਈ ਖੁੱਲੇ ਹਨ। ਇਨ੍ਹਾਂ ਬੱਚਿਆਂ ਲਈ ਸਕੂਲ ਵਿੱਚ ਰਹਿਣਾ ਸੁਰੱਖਿਅਤ ਹੈ।

ਖੇਤਰਾਂ ਦਰਮਿਆਨ ਕੰਮ ਕਰਨਾ

ਚੇਤਾਵਨੀ ਪੱਧਰ 3’ਤੇ ਖੇਤਰਾਂ ਦਰਮਿਆਨ ਦੇ ਸਫਰ ’ਤੇ ਭਾਰੀ ਪਾਬੰਦੀ ਹੈ।

ਚੇਤਾਵਨੀ ਪੱਧਰ 3 ਵਾਲੇ ਖੇਤਰਾਂ ਦੇ ਅੰਦਰ ਅਤੇ ਬਾਹਰ ਨਿੱਜੀ ਸਫਰ ਕਰੜੇ ਰੂਪ ਵਿੱਚ ਸੀਮਤ ਹੈ। ਇਹ ਵਾਇਰਸ ਦੇ ਫੈਲਾਵ ਨੂੰ ਰੋਕਣ ਵਾਸਤੇ ਮਦਦ ਲਈ ਹੈ। ਤੁਹਾਨੂੰ ਸਮੁੱਚੇ ਚੇਤਾਵਨੀ ਪੱਧਰ ਵਾਲੇ ਖੇਤਰਾਂ ਵਿੱਚ ਸਫਰ ਪੂਰਾ ਕਰਨ ਲਈ ਵਧੀਕ ਆਗਿਆ ਦੀ ਲੋੜ ਪੈ ਸਕਦੀ ਹੈ। 

ਜਨਤਕ ਥਾਵਾਂ

ਜਨਤਕ ਥਾਵਾਂ ਕਾਨੂੰਨੀ ਰੂਪ ਵਿੱਚ ਲਾਜ਼ਮੀ ਬੰਦ ਹੋਣੀਆਂ ਚਾਹੀਦੀਆਂ ਹਨ।  ਇਨ੍ਹਾਂ ਵਿੱਚ ਲਾਇਬ੍ਰੇਰੀਆਂ, ਮਿਊਜ਼ੀਅਮ, ਸਿਨੇਮਾ, ਫੂਡ ਕੋਰਟਸ, ਜਿਮ, ਪੂਲ, ਖੇਡ ਦੇ ਮੈਦਾਨ ਅਤੇ ਬਜ਼ਾਰ ਸ਼ਾਮਲ ਹਨ।

ਹੁਣ ਨਵੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ, ਜਾਂ ਖੁਦ ਨੂੰ ਜਾਂ ਆਪਣੇ ਬੱਬਲ ਨੂੰ ਕਿਸੇ ਜੋਖਮ ਵਿੱਚ ਪਾਉਣ ਦਾ ਸਮਾਂ ਨਹੀਂ ਹੈ। ਤੁਸੀਂ ਆਪਣੇ ਸਥਾਨਕ ਖੇਤਰ ਵਿੱਚ ਘੱਟ-ਜੋਖਮ ਵਾਲੀਆਂ ਮਨਪ੍ਰਚਾਵੇ ਵਾਲੀਆਂ ਗਤੀਵਿਧੀਆਂ ਕਰ ਸਕਦੇ ਹੋ।

ਕੰਮ ਵਾਲੀਆਂ ਥਾਵਾਂ ਅਤੇ ਕਾਰੋਬਾਰ

ਚੇਤਾਵਨੀ ਪੱਧਰ 3 ’ਤੇ, ਕਰਮਚਾਰੀਆਂ ਨੂੰ ਸੁਰੱਖਿਅਤ ਰੱਖਣ, ਗਾਹਕਾਂ ਨਾਲ ਪਰਸਪਰ-ਮੇਲਜੋਲ ਨੂੰ ਸੀਮਤ ਕਰਨ ਅਤੇ COVID-19 (ਕੋਵਿਡ-19)ਫੇ ਫੈਲਾਵ ਦੀ ਰੋਕਥਾਮ ਲਈ ਪਾਬੰਦੀਆਂ ਹੁੰਦੀਆਂ ਹਨ। ਅਸੀਂ ਸਿਫਾਰਸ਼ ਕੀਤੀ ਸੀ ਜੇ ਸਟਾਫ ਘਰੋਂ ਕੰਮ ਕਰ ਸਕਦਾ ਹੈ ਤਾਂ ਉਹ ਅਜਿਹਾ ਕਰੇ।

ਐਮਰਜੈਂਸੀ ਵਿੱਚ

ਸੇਵਾਵਾਂ ਵਿੱਚ ਸਿਹਤ-ਸੇਵਾਵਾਂ, ਐਮਰਜੈਂਸੀ ਸੇਵਾਵਾਂ ਸ਼ਾਮਲ ਹਨ, ਜਨ-ਉਪਯੋਗੀ ਸੇਵਾਵਾਂ ਅਤੇ ਵਸਤੂਆਂ ਦੀ ਆਵਾਜਾਈ ਜਾਰੀ ਰਹੇਗੀ।ਉਨ੍ਹਾਂ ਖੇਤਰਾਂ ਵਿੱਚ ਮਾਲਕਾਂ (ਰੁਜ਼ਗਾਰਦਾਤਾਵਾਂ) ਨੂੰ ਲਾਜ਼ਮੀ ਤੌਰ ਤੇ ਲਗਾਤਾਰ ਸਾਰੀਆਂ ਸਿਹਤ ਅਤੇ ਸੁਰੱਖਿਆ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਾ ਚਾਹੀਦਾ ਹੈ।ਜੇ ਇੱਕ ਐਮਰਜੈਂਸੀ ਹੁੰਦੀ ਹੈ (ਮਿਸਾਲ ਲਈ ਅੱਗ ਲੱਗਣੀ, ਭੂਚਾਲ, ਸੂਨਾਮੀ ਆਦਿ ਆਉਣੀ), ਤਾਂ ਆਮ ਐਮਰਜੈਂਸੀ ਕਾਰਜ-ਪ੍ਰਕਿਰਿਆਵਾਂ ਦੀ ਪਾਲਣਾ ਕਰੋ।ਐਮਰਜੈਂਸੀ ਜ਼ਰੂਰਤਾਂ, COVID-19 (ਕੋਵਿਡ-19) ਦੀ ਚੇਤਾਵਨੀ ਵਿਵਸਥਾ ਦੀਆਂ ਜ਼ਰੂਰਤਾਂ ਤੋਂ ਜ਼ਿਆਦਾ ਮਹੱਤਵਪੂਰਨ ਹੁੰਦੀਆਂ ਹਨ, ਪਰ ਜਿੱਥੇ ਸੰਭਵ ਹੁੰਦਾ ਹੈ ਸਰੀਰਕ ਦੂਰੀ ਕਾਇਮ ਰੱਖਣੀ ਚਾਹੀਦੀ ਹੈ।

ਸਹਾਇਤਾ ਦੀ ਲੋੜ ਹੈ?

ਜੇ ਤੁਹਾਨੂੰ ਪੈਸੇ, ਭੋਜਨ, ਆਪਣੀ ਮਾਨਸਿਕ ਜਾਂ ਸਰੀਰਕ ਤੰਦਰੁਸਤੀ ਸਬੰਧੀ ਮੁਸ਼ਕਿਲ ਹੋ ਰਹੀ ਹੈ ਤਾਂ ਤੁਹਾਡੇ ਲਈ ਸਹਾਇਤਾ ਹੋ ਸਕਦੀ ਹੈ। 

ਵਿਅਕਤੀਆਂ ਲਈ ਸਹਾਇਤਾ ਬਾਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ

ਕਾਰੋਬਾਰਾਂ ਲਈ ਸਹਾਇਤਾ ਬਾਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ

Last updated: