ਪੱਧਰ 2 ’ਤੇ ਰਹਿਣਾ / Living at Level 2

ਜੇਕਰ ਤੁਹਾਨੂੰ ਸਰਦੀ-ਜੁਕਾਮ, ਫਲੂ, ਜਾਂ ਕੋਵਿਡ-19 ਦੇ ਲੱਛਣ ਹਨ। ਤਾਂ ਕਿਰਪਾ ਕਰਕੇ ਘਰ ਵਿੱਚ ਹੀ ਰਹੋ ਅਤੇ ਜਾਂਚ ਕਰਵਾਉਣ ਬਾਰੇ ਸਲਾਹ ਲਈ ਹੈਲਥਲਾਈਨ ਨੂੰ 0800 358 5453 ’ਤੇ ਮੁਫ਼ਤ ਜਾਂ ਆਪਣੇ ਡਾਕਟਰ ਨੂੰ ਫ਼ੋਨ ਕਰੋ। ਯਾਦ ਰੱਖੋ, ਜਾਂਚ ਕਰਵਾਉਣੀ ਮੁਫ਼ਤ ਹੈ।

ਜੇਕਰ ਤੁਹਾਨੂੰ ਐਮਰਜੈਂਸੀ ਹੈ, ਤਾਂ 111 ’ਤੇ ਤੁਰੰਤ ਕਾਲ ਕਰੋ।

ਚੇਤਾਵਨੀ ਪੱਧਰ 2 ਤੇ, ਤੁਹਾਨੂੰ ਇਹ ਕਰਨਾ ਹੋਵੇਗਾ:

 • ਘਰ ਤੋਂ ਬਾਹਰ ਦੂਜਿਆਂ ਤੋਂ 2-ਮੀਟਰ ਦੀ ਦੂਰੀ ਰੱਖੋ, ਜਾਂ ਕੰਮ ਦੇ ਸਥਾਨਾਂ ਵਿੱਚ 1-ਮੀਟਰ ਦੀ ਦੂਰੀ ਰੱਖੋ।
 • ਫੇਸ ਕਵਰਿੰਗ ਪਹਿਨੋ ਜੇਕਰ:
  • ਤੁਸੀਂ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਅੰਦਰੂਨੀ ਜਨਤਕ ਸਹੂਲਤਾਂ ਜਿਵੇਂ ਲਾਇਬ੍ਰੇਰੀਆਂ, ਅਜਾਇਬ ਘਰ ਅਤੇ ਸ਼ਾਪਿੰਗ ਮਾਲਾਂ ਵਿੱਚ ਹੋ।
  • ਤੁਸੀਂ ਪਰਾਹੁਣਚਾਰੀ ਦੇ ਸਥਾਨਾਂ ਜਾਂ ਜਨਤਕ ਸਹੂਲਤਾਂ 'ਤੇ ਗਾਹਕ ਦਾ ਸਾਹਮਣਾ ਕਰਨ ਵਾਲੇ ਸਟਾਫ ਮੈਂਬਰ ਹੋ।
  • ਸਰੀਰਕ ਦੂਰੀ ਬਣਾਏ ਮੁਸ਼ਕਲ ਹੈ (ਇਹ ਇੱਕ ਲੋੜ ਨਹੀਂ ਹੈ ਪਰ ਬਹੁਤ ਜ਼ਿਆਦਾ ਸਿਫਾਰਸ਼ ਕੀਤੀ ਜਾਂਦੀ ਹੈ)।
 • ਇਸ ਬਾਰੇ ਨਜ਼ਰ ਰੱਖੋ ਕਿ ਤੁਸੀਂ ਕਿੱਥੇ ਜਾਂਦੇ ਹੋ ਅਤੇ ਕਿਸ ਨੂੰ ਮਿਲਦੇ ਹੋ। NZ COVID Tracer app ਐਪ, ਇੱਕ NZ COVID ਟ੍ਰੇਸਰ ਕਿਤਾਬਚੇ, ਜਾਂ ਲਿਖੇ ਨੋਟਸ ਦੀ ਵਰਤੋਂ ਕਰੋ।
 • ਜੇ ਤੁਸੀਂ ਬਿਮਾਰ ਹੋ ਤਾਂ ਘਰ ਵਿੱਚ ਰਹੋ। ਕੰਮ ’ਤੇ ਜਾਂ ਸਕੂਲ ਨਾ ਜਾਓ। ਸਮਾਜਿਕ ਮੇਲਜੋਲ ਨਾ ਕਰੋ।
 • ਜੇ ਤੁਹਾਡੇ ਵਿੱਚ COVID-19 ਦੇ ਕੋਈ ਲੱਛਣ ਦਿੱਸਦੇ ਹਨ ਤਾਂ ਟੈਸਟ ਦਾ ਪ੍ਰਬੰਧ ਕਰਨ ਲਈ ਹੈਲਥਲਾਈਨ ਨੂੰ ਕਾਲ ਕਰੋ। ਜੇ ਤੁਸੀਂ ਇੱਕ COVID-19 ਟੈਸਟ ਕਰਵਾਉਂਦੇ ਹੋ, ਤਾਂ ਆਪਣੇ ਨਤੀਜੇ ਪ੍ਰਾਪਤ ਕਰਨ ਤਕ ਘਰ ਵਿੱਚ ਸਵੈ-ਇਕਾਂਤਵਾਸ ਵਿੱਚ ਰਹੋ।
 • ਜੇ ਤੁਹਾਨੂੰ ਅਜਿਹਾ ਕਰਨ ਲਈ ਕਿਹਾ ਜਾਂਦਾ ਹੈ ਤਾਂ ਤੁਰੰਤ ਸਵੈ-ਇਕਾਂਤਵਾਸ ਵਿੱਚ ਹੋ ਜਾਓ।
 • ਆਪਣੇ ਹੱਥ ਨਿਯਮਤ ਤੌਰ ’ਤੇ ਧੋਣੇ ਅਤੇ ਸੁਕਾਉਣੇ ਚਾਹੀਦੇ ਹਨ।

ਇਨ੍ਹਾਂ ਬਾਰੇ ਹੋਰ ਪਤਾ ਲਗਾਓ:

ਇਕੱਠ

ਇਕੱਠ, ਸਮਾਗਮਾਂ ਅਤੇ ਇਵੈਂਟ ਸਹੂਲਤਾਂ ਵਿੱਚ ਵੱਧ ਤੋਂ ਵੱਧ ਹੋ ਸਕਦੇ ਹਨ:

 • ਕਿਸੇ ਵੀ ਪ੍ਰਭਾਸ਼ਿਤ ਅੰਦਰੂਨੀ ਥਾਂ ਵਿੱਚ 100 ਲੋਕ, ਅਤੇ
 • ਕਿਸੇ ਵੀ ਪ੍ਰਭਾਸ਼ਿਤ ਬਾਹਰੀ ਜਗ੍ਹਾ ਵਿੱਚ 100 ਲੋਕ।

ਵਿਆਹ, ਅੰਤਿਮ -ਸੰਸਕਾਰ ਅਤੇ ਤੰਗਿਹੰਗਾ, ਧਾਰਮਿਕ ਸੇਵਾਵਾਂ, ਸਮੁਦਾਇਕ ਖੇਡਾਂ ਅਤੇ ਮਨੋਰੰਜਨ ਗਤੀਵਿਧੀਆਂ, ਪਰਿਵਾਰਕ ਸਮਾਗਮਾਂ ਅਤੇ ਪ੍ਰਾਈਵੇਟ ਸਮਾਗਮਾਂ ਸਮੇਤ ਸਾਰੇ ਸਮਾਗਮਾਂ ਲਈ 10 ਵਿਅਕਤੀਆਂ ਤੱਕ ਦੇ ਇਕੱਠੇ ਹੋਣ ਦੀ ਇਜਾਜ਼ਤ ਹੈ।

ਇੱਕ ਪਰਿਭਾਸ਼ਿਤ ਥਾਂ ਦੂਜੀ ਥਾਂਵਾਂ ਤੋਂ ਵੱਖ ਕੀਤੀ ਗਈ ਇੱਕ ਅੰਦਰਲੀ ਜਾਂ ਬਾਹਰੀ ਥਾਂ ਹੁੰਦੀ ਹੈ।

ਜੇ ਕਿਸੇ ਜਗ੍ਹਾ ਵਿੱਚ 1 ਤੋਂ ਵੱਧ ਪ੍ਰਭਾਸ਼ਿਤ ਥਾਵਾਂ ਹਨ, ਤਾਂ ਲੋਕ ਖਾਲੀ ਥਾਵਾਂ ਦੇ ਵਿੱਚ ਆਪਸ ਵਿੱਚ ਨਹੀਂ ਮਿਲ ਸਕਦੇ। ਇਸ ਵਿੱਚ ਬਾਥਰੂਮ ਵਿੱਚ ਦਾਖਲ ਹੋਣਾ, ਛੱਡਣਾ ਜਾਂ ਜਾਣਾ ਸ਼ਾਮਲ ਹੁੰਦਾ ਹੈ।

ਇਵੈਂਟ(ਸਮਾਰੋਹ) ਵਿੱਚ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਰਮਚਾਰੀ ਅੰਦਰੂਨੀ ਅਤੇ ਬਾਹਰੀ ਇਕੱਠ ਸੀਮਾਵਾਂ ਵਿੱਚ ਸ਼ਾਮਲ ਨਹੀਂ ਹਨ।

ਜੇ ਤੁਹਾਡੇ ਕੋਲ ਅੰਦਰੂਨੀ ਅਤੇ ਬਾਹਰੀ ਦੋਵਾਂ ਥਾਵਾਂ 'ਤੇ ਲੋਕ ਹਨ, ਤਾਂ ਤੁਹਾਨੂੰ ਇਹ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ ਕਿ ਦੋਵੇਂ ਸਮੂਹ ਕਿਸੇ ਵੀ ਸਮੇਂ ਰਲਦੇ ਨਹੀਂ ਹਨ। ਇਸਦਾ ਮਤਲਬ ਇਹ ਸੁਨਿਸ਼ਚਿਤ ਕਰਨਾ ਹੈ ਕਿ ਸਾਂਝੇ ਖੇਤਰਾਂ ਲਈ ਤੁਹਾਡੇ ਕੋਲ ਵੱਖਰੇ ਪ੍ਰਵੇਸ਼ ਦੁਆਰ ਹਨ  - ਉਦਾਹਰਣ ਵਜੋਂ ਬਾਥਰੂਮ ਜਾਂ ਉਹ ਕਾਉਂਟਰ ਜਿੱਥੇ ਲੋਕ ਆਰਡਰ ਕਰਨ ਜਾਂ ਭੁਗਤਾਨ ਕਰਨ ਜਾਂਦੇ ਹਨ।

ਚੇਤਾਵਨੀ ਪੱਧਰ 2 'ਤੇ ਇਕੱਠ ਬਾਰੇ ਹੋਰ ਜਾਣੋ

ਯਾਤਰਾ ਅਤੇ ਆਵਾਜਾਈ

ਜੇ ਤੁਸੀਂ ਬਿਮਾਰ ਹੋ ਤਾਂ ਘਰ ਅੰਦਰ ਹੀ ਰਹੋ। ਜੇ ਤੁਸੀਂ ਠੀਕ ਹੋ, ਤਾਂ ਤੁਸੀਂ ਚੇਤਾਵਨੀ ਪੱਧਰ 2 ‘ਤੇ ਯਾਤਰਾ ਕਰ ਸਕਦੇ ਹੋ, ਜਿਸ ਵਿੱਚ ਕਿਸੇ ਹੋਰ ਖੇਤਰ ਨੂੰ ਸ਼ਾਮਲ ਕੀਤਾ ਗਿਆ ਹੈ ਜੋਕਿ ਚੇਤਾਵਨੀ ਪੱਧਰ 2 ‘ਤੇ ਹੈ। ਯਕੀਨੀ ਬਣਾਉ ਕਿ ਤੁਸੀਂ ਇਸਨੂੰ ਸੁਰੱਖਿਅਤ ਤਰੀਕੇ ਨਾਲ ਕਰਦੇ ਹੋ।  

ਚੇਤਾਵਨੀ ਪੱਧਰ ਸੀਮਾ ਦੇ ਪਾਰ ਨਿੱਜੀ ਯਾਤਰਾ ਸਖਤੀ ਨਾਲ ਸੀਮਤ ਹੈ। ਇਹ ਵਾਇਰਸ ਦੇ ਫੈਲਾਵ ਨੂੰ ਰੋਕਣ ਵਾਸਤੇ ਮਦਦ ਲਈ ਹੈ। ਤੁਸੀਂ ਸਿਰਫ ਤਦ ਚੇਤਾਵਨੀ ਪੱਧਰ ਸੀਮਾ ਦੇ ਪਾਰ ਯਾਤਰਾ ਕਰ ਸਕਦੇ ਹੋ ਜੇਕਰ ਉਸ ਯਾਤਰਾ ਦੀ ਆਗਿਆ ਹੈ।

ਕੁਝ ਕਾਰੋਬਾਰੀ ਯਾਤਰਾ ਦੀ ਆਗਿਆ ਹੈ। ਕੁਝ ਨਿੱਜੀ ਯਾਤਰਾ ਦੀ ਇਜਾਜ਼ਤ ਹੈ, ਉਦਾਹਰਣ ਵਜੋਂ ਸਿਹਤ ਸੰਭਾਲ, ਐਮਰਜੈਂਸੀ, ਕਿਸੇ ਨਾਜ਼ੁਕ ਜਾਂ ਅੰਤਲੀ ਸਥਿਤੀ ਜਾਂ ਸਾਂਝੇ ਚਾਈਲਡ-ਕੇਅਰ ਵਿੱਚ ਕਿਸੇ ਦੀ ਦੇਖਭਾਲ ਜਾਂ ਸਹਾਇਤਾ ਪ੍ਰਦਾਨ ਕਰਨਾ। 

ਜੇ ਮਨਜ਼ੂਰਸ਼ੁਦਾ ਕਾਰਨਾਂ ਕਰਕੇ ਯਾਤਰਾ ਕਰ ਰਹੇ ਹੋ, ਤਾਂ ਯਕੀਨੀ ਬਣਾਉ ਕਿ ਤੁਹਾਡੇ ਕੋਲ ਢੁੱਕਵੇਂ ਸਬੂਤ ਹਨ।

ਜੇ ਯਾਤਰਾ ਕਰਨ ਦੇ ਤੁਹਾਡੇ ਕਾਰਨ ਦੀ ਇਜਾਜ਼ਤ ਨਹੀਂ ਹੈ, ਤਾਂ ਤੁਸੀਂ ਛੋਟ ਲਈ ਅਰਜ਼ੀ ਦੇ ਸਕਦੇ ਹੋ। ਤੁਹਾਡੀ ਅਰਜ਼ੀ ਨੂੰ ਸੰਬੰਧਤ ਮਾਪਦੰਡਾਂ ਨੂੰ ਪੂਰਾ ਕਰਨ ਦੀ ਜ਼ਰੂਰਤ ਹੋਵੇਗੀ।

ਯਾਤਰਾ, ਆਵਾਜਾਈ ਅਤੇ ਛੋਟਾਂ ਬਾਰੇ ਹੋਰ ਜਾਣੋ

ਕਸਰਤ ਅਤੇ ਮਨਪ੍ਰਚਾਵਾ

ਚੇਤਾਵਨੀ ਪੱਧਰ 2 ‘ਤੇ, ਤੁਸੀਂ ਆਪਣੀਆਂ ਆਮ ਖੇਡਾਂ ਅਤੇ ਮਨੋਰੰਜਨ ਗਤੀਵਿਧੀਆਂ ਕਰ ਸਕਦੇ ਹੋ, ਜੇ ਤੁਸੀਂ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਕਰ ਸਕਦੇ ਹੋ। ਜੇ ਤੁਸੀਂ ਬਿਮਾਰ ਹੋ ਤਾਂ ਘਰ ਅੰਦਰ ਹੀ ਰਹੋ। 

ਤੁਸੀਂ ਅਜਿਹੀਆਂ ਗਤੀਵਿਧੀਆਂ ਕਰ ਸਕਦੇ ਹੋ:

 • ਜਨਤਕ ਸੁਰੱਖਿਆ ਵਾਲੀ ਧਰਤੀ 'ਤੇ ਤੁਰਨਾ, ਸਾਈਕਲ ਚਲਾਉਣਾ ਅਤੇ ਸ਼ਿਕਾਰ ਕਰਨਾ
 • ਜਨਤਕ ਸਵੀਮਿੰਗ ਪੂਲ ਤੇ ਤੈਰਾਕੀ ਕਰਨਾ, ਪਰ ਉੱਥੇ ਪਾਬੰਦੀਆਂ ਹੋਣਗੀਆਂ
 • ਜਿਮ ਜਾਣਾ, ਪਰ ਉੱਥੇ ਪਾਬੰਦੀਆਂ ਹੋਣਗੀਆਂ
 • ਬੋਟਿੰਗ ਅਤੇ ਮੋਟਰਾਈਜ਼ਡਵਾਟਰ ਸਪੋਰਟਸ(ਮੋਟਰ-ਚਲਿਤ ਪਾਣੀ ਦੀਆਂ ਖੇਡਾਂ)।

ਖੇਡਾਂ ਅਤੇ ਮਨੋਰੰਜਨ ਨੂੰ ਇਕੱਠਾ ਅਤੇ ਰਿਕਾਰਡ ਰੱਖਣ ਦੇ ਦਿਸ਼ਾ ਨਿਰਦੇਸ਼ਾਂ ਨੂੰ ਵੀ ਪੂਰਾ ਕਰਨਾ ਚਾਹੀਦਾ ਹੈ। 

ਕਸਰਤ ਅਤੇ ਖੇਡਾਂ ਨੂੰ ਫੇਸ (ਚਿਹਰੇ ਦੀ) ਕਵਰਿੰਗ ਨਾਲ ਕਰਨਾ ਔਖਾ ਹੈ, ਇਸ ਲਈ ਚਿਹਰੇ ਨੂੰ ਢੱਕਣ ਦੀ ਜ਼ਰੂਰਤ ਕਸਰਤ 'ਤੇ ਲਾਗੂ ਨਹੀਂ ਹੁੰਦੀ।

ਜਿਮ ਸੈਟਿੰਗਾਂ ਵਿੱਚ, ਲੋਕਾਂ ਨੂੰ ਦੂਜਿਆਂ ਤੋਂ 2 ਮੀਟਰ ਦੀ ਦੂਰੀ ਬਣਾਈ ਰੱਖਣ ਦੀ ਜ਼ਰੂਰਤ ਹੁੰਦੀ ਹੈ, ਭਾਵ ਅੰਦਰੂਨੀ ਜਿਮ ਦੀਆਂ ਥਾਵਾਂ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਨੂੰ ਸੀਮਤ ਕਰਨਾ ਪੈ ਸਕਦਾ ਹੈ।

ਜਨਤਕ ਤੌਰ 'ਤੇ ਕਸਰਤ ਕਰਦੇ ਸਮੇਂ, ਜਿੱਥੇ ਤਕ ਸੰਭਵ ਹੋਵੇ, ਉਨ੍ਹਾਂ ਲੋਕਾਂ ਤੋਂ 2 ਮੀਟਰ ਦੀ ਦੂਰੀ ਰੱਖੋ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ।

ਮਾਸਕ ਅਤੇ ਫੇਸ ਕਵਰਿੰਗ

ਜਨਤਕ ਆਵਾਜਾਈ, ਸਿਹਤ ਸਹੂਲਤਾਂ ਦੇ ਦੌਰੇ ਦੌਰਾਨ, ਸੁਪਰਮਾਰਕਿਟਾਂ ਅਤੇ ਹੋਰ ਜਨਤਕ ਸਥਾਨਾਂ ਸਮੇਤ ਕਈ ਥਾਵਾਂ 'ਤੇ ਚਿਹਰੇ ਦੀਆਂ ਕਵਰਿੰਗਜ਼ ਦੀ ਜ਼ਰੁਰਤ ਹੁੰਦੀ ਹੈ।

ਅਸੀਂ   ਤੁਹਾਨੂੰ ਚਿਹਰਾ ਢੱਕਣ ਅਤੇ ਆਪਣੇ ਘਰ ਤੋਂ ਬਾਹਰ ਜਾਣ ਵੇਲੇ ਦੂਜਿਆਂ ਤੋਂ 2 ਮੀਟਰ ਦੀ ਦੂਰੀ ਰੱਖਣ ਲਈ ਉਤਸ਼ਾਹਿਤ  ਕਰਦੇ ਹਾਂ। ਖਾਸ ਤੌਰ ‘ਤੇ ਉਦੋਂ ਜਦੋਂ ਦੂਜਿਆਂ ਤੋਂ ਸਰੀਰਕ ਦੂਰੀ ਬਣਾ ਕੇ ਰੱਖਣਾ ਔਖਾ ਹੋਵੇ। ਉਦਾਹਰਣ ਲਈ, ਨਾਲ ਲਿਜਾਣ ਵਾਲੀਆਂ ਵਸਤਾਂ ਲੈਣ ਸਮੇਂ।

ਪਤਾ ਕਰੋ ਕਿ ਤੁਹਾਨੂੰ ਕਦੋਂ ਚਿਹਰੇ ਦੀ ਕਵਰਿੰਗ ਪਹਿਨਣ ਦੀ ਜ਼ਰੂਰਤ ਹੈ

ਭੋਜਨ ਅਤੇ ਰਹਿਣ ਸਹਿਣ ਵਿੱਚ ਮਦਦ

ਜੇ ਤੁਹਾਨੂੰ ਪੈਸੇ, ਭੋਜਨ, ਆਪਣੀ ਮਾਨਸਿਕ ਜਾਂ ਸਰੀਰਕ ਤੰਦਰੁਸਤੀ ਸਬੰਧੀ ਮੁਸ਼ਕਿਲ ਹੋ ਰਹੀ ਹੈ ਤਾਂ ਤੁਹਾਡੇ ਲਈ ਸਹਾਇਤਾ ਮੌਜੂਦ ਹੋ ਸਕਦੀ ਹੈ।

ਵਿਅਕਤੀਆਂ ਲਈ ਸਹਾਇਤਾ ਬਾਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ

ਕਾਰੋਬਾਰਾਂ ਲਈ ਸਹਾਇਤਾ ਬਾਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ

ਸਿੱਖਿਆ

ਅਰਲੀ ਲਰਨਿੰਗ ਸੈਂਟਰਾਂ, ਪ੍ਰੀ ਸਕੂਲ, ਸਕੂਲ ਅਤੇ ਤੀਜੇ ਦਰਜੇ ਦੀਆਂ ਸਿੱਖਿਆ ਸਹੂਲਤਾਂ, ਹਰ ਉਮਰ ਸਮੂਹਾਂ ਦੇ ਬੱਚਿਆਂ ਲਈ ਖੁੱਲੇ ਹਨ।

ਬੱਚਿਆਂ ਲਈ ਸਕੂਲ ਵਿੱਚ ਰਹਿਣਾ ਸੁਰੱਖਿਅਤ ਹੈ।

ਬੱਚਿਆਂ ਜਾਂ ਨੌਜਵਾਨਾਂ ਨੂੰ ਘਰ ਰਹਿਣਾ ਚਾਹੀਦਾ ਹੈ ਜੇ ਉਹ:

 • ਬਿਮਾਰ ਹਨ
 • ਉਹਨਾਂ ਵਿੱਚ COVID-19 ਦੇ ਲੱਛਣ ਹਨ
 • ਸਵੈ-ਇਕਾਂਤਵਾਸੀ ਹਨ
 • COVID-19 ਟੈਸਟ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ।

ਇਹ ਬਹੁਤ ਜ਼ਿਆਦਾ ਸਿਫਾਰਸ਼ ਕੀਤੀ ਜਾਂਦੀ ਹੈ ਕਿ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕ ਸਕੂਲ ਵਿੱਚ ਚਿਹਰੇ ਦੀਆਂ ਕਵਰਿੰਗਜ਼ ਪਹਿਨਣ।

ਕੰਮ ਵਾਲੀਆਂ ਥਾਵਾਂ ਅਤੇ ਕਾਰੋਬਾਰ

ਕਾਰੋਬਾਰੀ ਅਹਾਤੇ ਜੋ ਜਨਤਕ ਸਿਹਤ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ ਸਟਾਫ ਅਤੇ ਗਾਹਕਾਂ ਲਈ ਖੁੱਲ੍ਹ ਸਕਦੇ ਹਨ।

ਜਨਤਕ ਸਿਹਤ ਜ਼ਰੂਰਤਾਂ ਵਿੱਚ ਸ਼ਾਮਲ ਹਨ:

 • NZ ਕੋਵਿਡ ਟ੍ਰੇਸਰ ਐਪ QR ਕੋਡ ਪੋਸਟਰ ਪ੍ਰਦਰਸ਼ਿਤ ਕਰਨਾ ਅਤੇ ਵਿਕਲਪਕ ਸੰਪਰਕ ਟਰੇਸਿੰਗ ਪ੍ਰਣਾਲੀਆਂ ਹੋਣਾ; ਅਤੇ
 • ਸਫਾਈ ਦੇ ਉਪਾਵਾਂ ਨੂੰ ਕਾਇਮ ਰੱਖਣਾ ਜਿਵੇਂ ਕਿ ਹੱਥ ਧੋਣਾ ਅਤੇ ਨਿਯਮਤ ਤੌਰ 'ਤੇ ਸਤਹਾਂ ਦੀ ਸਫਾਈ ਕਰਨਾ, ਅਤੇ
 • ਸਰੀਰਕ ਦੂਰੀ ਰੱਖਣ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਾ।

ਗਾਹਕਾਂ ਦੇ ਅਹਾਤੇ (ਉਦਾਹਰਨ ਲਈ ਉਨ੍ਹਾਂ ਦਾ ਘਰ) ਅਤੇ ਨਜ਼ਦੀਕੀ ਸੰਪਰਕ ਸੇਵਾਵਾਂ (ਉਦਾਹਰਣ ਵਜੋਂ ਬਿਊਟੀਸ਼ੀਅਨ ਅਤੇ ਨਾਈ) 'ਤੇ ਮੁਹੱਈਆ ਕੀਤੀਆਂ ਸੇਵਾਵਾਂ ਜੋ ਜਨਤਕ ਸਿਹਤ ਦੇ ਮਾਪਦੰਡਾਂ ਨੂੰ ਪੂਰਾ ਕਰਦੀਆਂ ਹਨ, ਕੰਮ ਕਰ ਸਕਦੀਆਂ ਹਨ। ਨਜ਼ਦੀਕੀ ਸੰਪਰਕ ਸੇਵਾ 'ਤੇ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਲਾਜ਼ਮੀ ਤੌਰ ‘ਤੇ ਚਿਹਰੇ ਦੀ ਕਵਰਿੰਗ ਪਹਿਨਣੀ ਚਾਹੀਦੀ ਹੈ।

ਜੇ ਕੋਈ ਕਾਰਜ ਸਥਾਨ ਇਨ੍ਹਾਂ ਉਪਾਵਾਂ ਨੂੰ ਪੂਰਾ ਨਹੀਂ ਕਰ ਸਕਦਾ ਤਾਂ ਇਹ ਕੰਮ ਨਹੀਂ ਕਰ ਸਕਦਾ।

ਕਾਰੋਬਾਰਾਂ ਨੂੰ ਜੇਕਰ ਸੰਭਵ ਹੋਵੇ ਤਾਂ ਜੋਖਮਾਂ ਦੀ ਵਰਤੋਂ ਅਤੇ ਉਨ੍ਹਾਂ ਦੇ ਪ੍ਰਬੰਧਨ ਦੇ ਤਰੀਕਿਆਂ ਦੀ ਪਛਾਣ ਕਰਨ ਲਈ ਕਰਮਚਾਰੀਆਂ ਨਾਲ ਗੱਲ ਕਰਨ ਲਈ ਉਤਸ਼ਾਹਤ ਕੀਤਾ ਜਾਂਦਾ ਹੈ।

ਕਾਰੋਬਾਰਾਂ ਨੂੰ ਹੋਰ ਸਾਰੀਆਂ ਸਿਹਤ ਅਤੇ ਸੁਰੱਖਿਆ ਜ਼ਿੰਮੇਵਾਰੀਆਂ ਵੀ ਪੂਰੀਆਂ ਕਰਨੀਆਂ ਚਾਹੀਦੀਆਂ ਹਨ, ਕਰਮਚਾਰੀਆਂ ਨੂੰ ਸੁਰੱਖਿਅਤ ਅਤੇ ਤੰਦਰੁਸਤ ਰੱਖਣਾ ਚਾਹੀਦਾ ਹੈ ਅਤੇ ਰੁਜ਼ਗਾਰ ਦੇ ਘੱਟੋਘੱਟ ਮਾਪਦੰਡ ਪੂਰੇ ਕਰਨੇ ਚਾਹੀਦੇ ਹਨ।

ਕਾਰੋਬਾਰਾਂ ਅਤੇ ਸੇਵਾਵਾਂ ਲਈ ਰਿਕਾਰਡ ਲਾਜ਼ਮੀ ਰੱਖਣਾ

ਕੁਝ ਕਾਰੋਬਾਰਾਂ ਅਤੇ ਇਵੈਂਟ ਆਯੋਜਕਾਂ ਲਈ ਤੁਹਾਡੇ ਦੌਰੇ ਨੂੰ ਰਿਕਾਰਡ ਕਰਨ ਲਈ ਕਾਨੂੰਨੀ ਤੌਰ ਤੇ ਪ੍ਰਕਿਰਿਆਵਾਂ ਹੋਣੀਆਂ ਚਾਹੀਦੀਆਂ ਹਨ। ਤੁਹਾਡੇ ਕੋਲ ਲੋਕਾਂ ਦੀ ਆਪਣੀ ਫੇਰੀ ਨੂੰ ਰਿਕਾਰਡ ਕਰਨ ਲਈ ਇੱਕ ਤੋਂ ਵੱਧ ਤਰੀਕੇ ਹੋਣੇ ਚਾਹੀਦੇ ਹਨ, ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜੋ ਕਿ QR ਕੋਡਾਂ ਨੂੰ ਸਕੈਨ ਕਰਨ ਦੇ ਯੋਗ ਨਹੀਂ ਹਨ।

ਇਸ ਵਿੱਚ ਕੈਫੇ, ਰੈਸਟੋਰੈਂਟ, ਬਾਰ, ਕੈਸੀਨੋ, ਸਮਾਰੋਹ, ਬਿਰਧ ਦੇਖਭਾਲ, ਸਿਹਤ ਸਹੂਲਤਾਂ (ਮਰੀਜ਼ਾਂ ਨੂੰ ਛੱਡ ਕੇ), ਨਾਈ, ਕਸਰਤ ਸਹੂਲਤਾਂ, ਨਾਈਟ ਕਲੱਬਾਂ, ਲਾਇਬ੍ਰੇਰੀਆਂ, ਅਦਾਲਤਾਂ, ਸਥਾਨਕ ਅਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਅਤੇ ਗਾਹਕ ਸੇਵਾ ਕਾਉਂਟਰਾਂ ਵਾਲੇ ਸਮਾਜਕ ਸੇਵਾਵਾਂ ਪ੍ਰਦਾਨ ਕਰਨ ਵਾਲੇ ਸ਼ਾਮਲ ਹਨ।

ਆਪਣੀ ਮੁਲਾਕਾਤ ਨੂੰ ਰਿਕਾਰਡ ਕਰ ਸਕਣ ਦੇ ਤਰੀਕਿਆਂ ਵਿੱਚ ਸ਼ਾਮਲ ਹਨ: 

 • ਲੋਕਾਂ ਨੂੰ NZ COVID ਟ੍ਰੇਸਰ ਐਪ ਦੀ ਵਰਤੋਂ ਕਰਦਿਆਂ ਸਕੈਨ ਕਰਨ ਲਈ ਕਹਿਣਾ
 • ਆਪਣੇ ਗਾਹਕਾਂ ਅਤੇ ਮੁਲਾਕਾਤੀਆਂ ਦੇ ਵੇਰਵੇ ਦਸਤੀ ਰਿਕਾਰਡ ਕਰਨਾ
 • ਗਾਹਕਾਂ ਅਤੇ ਮੁਲਾਕਾਤੀਆਂ ਨੂੰ ਉਨ੍ਹਾਂ ਦੇ ਵੇਰਵੇ ਭਰਨ ਅਤੇ ਸੰਗ੍ਰਹਿ ਬਾਕਸ ਵਿੱਚ ਰੱਖਣ ਲਈ ਕਾਗਜ਼ ਦੇ ਫਾਰਮ ਪ੍ਰਦਾਨ ਕਰਨਾ 
 • ਆਪਣੀਆਂ ਮੌਜੂਦਾ ਰਿਕਾਰਡ ਰੱਖਣ ਵਾਲੀ ਪ੍ਰਣਾਲੀਆਂ ਦੀ ਵਰਤੋਂ ਕਰਨਾ, ਜਿਵੇਂ ਕਿ ਸਵਾਈਪ-ਕਾਰਡ ਪਹੁੰਚ ਜਾਂ ਮੁਲਾਕਾਤ ਬੁਕਿੰਗ।

ਕਾਰੋਬਾਰਾਂ ਨੂੰ ਅਜੇ ਵੀ ਇੱਕ QR ਕੋਡ ਪੋਸਟਰ ਪ੍ਰਦਰਸ਼ਤ ਕਰਨਾ ਜਾਰੀ ਰੱਖਣ ਦੀ ਜ਼ਰੂਰਤ ਹੈ ਭਾਵੇਂ ਗਾਹਕਾਂ ਦੇ ਰਿਕਾਰਡ ਇਕੱਠੇ ਕਰਨ ਦੀ ਜ਼ਰੂਰਤ ਕਿਉਂ ਨਾ ਹੋਵੇ।

ਸੰਪਰਕ ਰਿਕਾਰਡ ਨਿੱਜੀ ਜਾਣਕਾਰੀ ਹਨ। ਉਨ੍ਹਾਂ ਨੂੰ ਗੋਪਨੀਯਤਾ ਐਕਟ 2020 ਦੇ ਅਨੁਸਾਰ ਮਹਿਫੂਜ਼ ਅਤੇ ਸੁਰੱਖਿਅਤ ਢੰਗ ਨਾਲ ਇਕੱਤਰ ਕਰਨ, ਵਰਤੇ ਜਾਣ, ਸਟੋਰ ਕਰਨ, ਖੁਲਾਸਾ ਕਰਨ ਅਤੇ ਨਿਪਟਾਰੇ ਕਰਨ ਦੀ ਜ਼ਰੂਰਤ ਹੈ। 

ਵਿਕਲਪਕ ਰਿਕਾਰਡਿੰਗ ਪ੍ਰਣਾਲੀਆਂ ਨੂੰ ਮਹਿਫੂਜ਼ ਅਤੇ ਸੁਰੱਖਿਅਤ ਰੱਖਣ ਲਈ ਵਧੇਰੇ ਦੇਖਭਾਲ ਦੀ ਲੋੜ ਹੁੰਦੀ ਹੈ।

ਕਾਰੋਬਾਰਾਂ ਲਈ ਰਿਕਾਰਡ ਰੱਖਣ ਅਤੇ ਸੰਪਰਕ ਟਰੇਸਿੰਗ ਬਾਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ

ਸਾਰੇ ਚੇਤਾਵਨੀ ਪੱਧਰਾਂ 'ਤੇ ਐਮਰਜੈਂਸੀ ਸੇਵਾਵਾਂ

ਐਮਰਜੈਂਸੀ ਸੇਵਾਵਾਂ ਸਾਰੇ ਅਲਰਟ ਲੈਵਲ ਤੇ ਕੰਮ ਕਰਨਗੀਆਂ।

ਜੇ ਕੋਈ ਐਮਰਜੈਂਸੀ ਹੈ, ਤਾਂ ਆਮ ਐਮਰਜੈਂਸੀ ਦਿਸ਼ਾ ਨਿਰਦੇਸ਼ਾਂ ਜਾਂ ਐਮਰਜੈਂਸੀ ਅਧਿਕਾਰੀਆਂ ਦੀ ਸਲਾਹ ਦੀ ਪਾਲਣਾ ਕਰੋ। ਤੁਹਾਡੀ ਸੁਰੱਖਿਆ ਪਹਿਲਾਂ ਆਉਂਦੀ ਹੈ।

ਇੱਕ ਵਾਰ ਜਦੋਂ ਤੁਸੀਂ ਸੁਰੱਖਿਅਤ ਹੋ ਜਾਂਦੇ ਹੋ, ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਸਾਵਧਾਨੀਆਂ ਵਰਤੋ, ਜਿਵੇਂ ਕਿ ਸਰੀਰਕ ਤੌਰ 'ਤੇ ਦੂਰੀ ਬਣਾਉਣਾ ਜਾਂ ਚਿਹਰੇ 'ਤੇ ਫੇਸ ਕਵਰ ਪਹਿਣਨਾ।

ਜੇ ਤੁਹਾਡੇ ਜੀਵਨ ਜਾਂ ਸੰਪਤੀ ਨੂੰ ਕੋਈ ਖਤਰਾ ਹੈ, ਤਾਂ ਹਮੇਸ਼ਾ  111 ਡਾਇਲ ਕਰੋ ਅਤੇ ਪੁਲਿਸ, ਫਾਇਰ ਜਾਂ ਐਂਬੂਲੈਂਸ ਦੀ ਮੰਗ ਕਰੋ।

ਪਤਾ ਕਰੋ ਕਿ ਐਮਰਜੈਂਸੀ ਵਿੱਚ ਕੀ ਕਰਨਾ ਹੈ

Last updated: