ਪੱਧਰ 1 ’ਤੇ ਰਹਿਣਾ / Living at Level 1

COVID-19 (ਕੋਵਿਡ-19) ਅਜੇ ਵੀ ਮੌਜੂਦ ਹੈ

ਨਿਊ ਜ਼ੀਲੈਂਡ ਵਿੱਚ ਰਹਿੰਦੇ ਹਰੇਕ ਵਿਅਕਤੀ ਨੂੰ:

  • ਵਾਇਰਸ ਖ਼ਤਮ ਕਰਨ ਲਈ ਆਪਣੇ ਹੱਥ ਨਿਯਮਿਤ ਤੌਰ ’ਤੇ ਧੋਣੇ ਅਤੇ ਸੁਕਾਉਣੇ ਚਾਹੀਦੇ ਹਨ। ਸਾਬਣ ਅਤੇ ਪਾਣੀ ਨੂੰ ਘੱਟੋ-ਘੱਟ 20 ਸਕਿੰਟਾਂ ਲਈ ਵਰਤਣਾ ਚਾਹੀਦਾ ਹੈ। ਪੂਰੀ ਤਰ੍ਹਾਂ ਨਾਲ ਸੁਕਾਉਣਾ ਚਾਹੀਦਾ ਹੈ।
  • ਖਾਂਸੀ ਅਤੇ ਛਿੱਕਾਂ ਨੂੰ ਢੱਕ ਲਵੋ, ਉਦਾਹਰਣ ਲਈ ਆਪਣੀ ਕੂਹਣੀ ਵਿੱਚ ਖਾਂਸੀ ਕਰਕੇ ਜਾਂ ਛਿੱਕ ਕੇ।
  • ਜੇ ਤੁਹਾਨੂੰ ਸਰਦੀ-ਜੁਕਾਮ ਜਾਂ ਫਲੂ ਵਰਗੇ ਲੱਛਣ ਹਨ ਤਾਂ ਘਰ ਵਿੱਚ ਹੀ ਰਹੋ, ਆਪਣੇ ਡਾਕਟਰ ਜਾਂ ਹੈਲਥਲਾਈਨ ਨੂੰ ਕਾਲ ਕਰੋ ਅਤੇ ਟੈਸਟ ਕਰਵਾਉਣ ਬਾਰੇ ਸਲਾਹ ਲਵੋ। ਸਫਰ ਨਹੀਂ ਕਰਨਾ ਚਾਹੀਦਾ, ਸਕੂਲ ਜਾਂ ਕੰਮ ’ਤੇ ਨਹੀਂ ਜਾਣਾ ਚਾਹੀਦਾ।
  • ਇਸ ਬਾਰੇ ਨਜ਼ਰ ਰੱਖਣੀ ਚਾਹੀਦੀ ਹੈ ਕਿ ਤੁਸੀਂ ਕਿੱਥੇ ਜਾਂਦੇ ਹੋ ਅਤੇ ਕਿਸ ਨੂੰ ਮਿਲਦੇ ਹੋ। ਐੱਨ.ਜ਼ੈੱਡ. COVID (ਕੋਵਿਡ) ਟਰੇਸਰ ਐਪ, COVID-19 (ਕੋਵਿਡ-19) ਪੁਸਤਿਕਾ ਜਾਂ ਲਿਖ਼ਤੀ ਵੇਰਵੇ ਵਰਤੋ।

ਟੈਸਟ ਕਰਵਾਉਣ ਬਾਰੇ ਸਲਾਹ ਲਈ

ਕੰਟੈਕਟ ਟਰੇਸਿੰਗ ਬਾਰੇ ਸਲਾਹ ਲਈ

ਵਾਇਰਸ ਅਤੇ ਇਸ ਦੇ ਲੱਛਣਾਂ ਬਾਰੇ ਸਲਾਹ ਲਈ 

ਫੇਸ ਕਵਰਿੰਗ (ਚਿਹਰਾ ਢਕਣ ਵਾਲੀਆਂ ਚੀਜ਼ਾਂ) ਅਤੇ ਮਾਸਕ

ਹਰ ਕੋਵਿਡ-19 ਚੇਤਾਵਨੀ ਪੱਧਰ ’ਤੇ ਨਿਊ-ਜੀਲੈਂਡ ਦੇ ਸਾਰੇ ਜਨਤਕ ਆਵਾਜਾਈ ਦੇ ਸਾਧਨਾਂ ਵਿੱਚ ਮਾਸਕ ਪਹਿਨਣਾ ਅਤੇ ਮੂੰਹ ਢਕਣਾ ਲਾਜ਼ਮੀ ਹੈ। ਜਿਸ ਵੇਲੇ ਸਮਾਜਿਕ ਦੂਰੀ ਬਣਾਏ ਰੱਖਣਾ ਮੁਸ਼ਕਿਲ ਹੈ, ਉੱਥੇ ਮਾਸਕ ਅਤੇ ਫੇਸ ਕਵਰਿੰਗ ਦੀ ਵਰਤੋਂ ਲਈ ਹੱਲਾਸ਼ੇਰੀ ਦਿੱਤੀ ਜਾਂਦੀ ਹੈ, ਜਿਵੇਂ ਕਿ ਸੁਪਰਮਾਰਕਿਟ ਅਤੇ ਦੁਕਾਨ।

ਮਾਸਕ ਅਤੇ ਮੂੰਹ ਢਕਣ ਦੀਆਂ ਵਸਤੂਆਂ ਬਾਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ

ਇਕੱਠ

ਇਕੱਠਾਂ ’ਤੇ ਕੋਈ ਪਾਬੰਦੀਆਂ ਨਹੀਂ ਹਨ। ਇਸ ਵਿੱਚ ਅੰਤਿਮ ਸੰਸਕਾਰ, ਵਿਆਹ, ਧਾਰਮਿਕ ਅਤੇ ਭਾਈਚਾਰਕ ਇਕੱਠ, ਖੇਡਾਂ ਅਤੇ ਮਨਪ੍ਰਚਾਵਾ ਸ਼ਾਮਲ ਹੈ।

ਆਪਣੀ ਦੂਰੀ ਕਾਇਮ ਰੱਖਣੀ

ਚੇਤਾਵਨੀ ਪੱਧਰ 1 ’ਤੇ COVID-19 (ਕੋਵਿਡ-19) ਕਾਬੂ ਹੇਠ ਹੈ। ਬਾਹਰ ਜਾਣ ਸਮੇਂ ਉਨ੍ਹਾਂ ਵਿਅਕਤੀਆਂ ਤੋਂ ਸੁਰੱਖਿਅਤ ਦੂਰੀ ਬਣਾ ਕੇ ਰੱਖਣ ਦਾ ਸੁਝਾਅ ਵਧੀਆ ਹੁੰਦਾ ਹੈ ਜਿਨ੍ਹਾਂ ਨੂੰ ਤੁਸੀਂ ਜਾਣਦੇ ਨਹੀਂ ਹੋ। ਜੇ ਭਾਈਚਾਰੇ ਵਿੱਚ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਇਸ ਨਾਲ COVID-19 (ਕੋਵਿਡ-19) ਦੇ ਫੈਲਾਵ ਨੂੰ ਘੱਟ ਕਰਨ ਵਿੱਚ ਮਦਦ ਹੋਵੇਗੀ।

ਕੰਮ ਅਤੇ ਕਾਰੋਬਾਰ

ਕਾਰੋਬਾਰ ਅਤੇ ਕੰਮ ਵਾਲੀਆਂ ਥਾਵਾਂ ਆਮ ਵਾਂਗ ਕੰਮ ਕਰ ਸਕਦੀਆਂ ਹਨ। ਉਨ੍ਹਾਂ ਨੂੰ ਲਾਜ਼ਮੀ ਤੌਰ ’ਤੇ ਐੱਨ.ਜ਼ੈੱਡ. COVID (ਕੋਵਿਡ) ਟਰੇਸਰ ਕਿਊ.ਆਰ. ਕੋਡ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ ਅਤੇ ਹਰੇਕ ਅਦਾਰੇ ’ਤੇ ਕੰਟੈਕਟ ਟਰੇਸਿੰਗ ਲਈ ਬਦਲਵੇਂ ਸਿਸਟਮ ਮੁਹੱਈਆ ਕਰਨੇ ਚਾਹੀਦੇ ਹਨ।

ਸਫਰ ਅਤੇ ਆਵਾਜਾਈ

ਜਨਤਕ ਟਰਾਂਸਪੋਰਟ ਨੂੰ ਲਾਜ਼ਮੀ ਤੌਰ ’ਤੇ ਕੰਟੈਕਟ ਟਰੇਸਿੰਗ ਲਈ ਕਿਊ.ਆਰ. ਕੋਡ ਪ੍ਰਦਰਸ਼ਿਤ ਕਰਨੇ ਚਾਹੀਦੇ ਹਨ।

ਜੇ ਤੁਸੀਂ ਬਿਮਾਰ ਹੋ ਤਾਂ ਸਫਰ ਕਰਨ ਤੋਂ ਪਹਿਲਾਂ ਟੈਸਟ ਕਰਵਾਉਣ ਬਾਰੇ ਸਲਾਹ ਲਈ ਆਪਣੇ ਡਾਕਟਰ ਜਾਂ ਹੈਲਥਲਾਈਨ ਨੂੰ ਕਾਲ ਕਰੋ। ਜੇ ਤੁਹਾਨੂੰ ਕਿਹਾ ਜਾਂਦਾ ਹੈ ਤਾਂ ਘਰ ਵਿੱਚ ਰਹੋ ਅਤੇ ਟੈਸਟ ਕਰਵਾਓ।

ਸਿੱਖਿਆ

ਸਕੂਲ, ਆਰੰਭਕ ਸਿੱਖਿਆ ਸੇਵਾਵਾਂ ਅਤੇ ਟਰਸ਼ਰੀ ਐਜੂਕੇਸ਼ਨ ਆਮ ਵਾਂਗ ਖੁੱਲ੍ਹ ਸਕਦੇ ਹਨ। ਬੱਚਿਆਂ ਨੂੰ ਸਕੂਲ ਭੇਜਣਾ ਸੁਰੱਖਿਅਤ ਹੈ।

ਸਹੀ ਜਾਣਕਾਰੀ ਪ੍ਰਾਪਤ ਕਰਨੀ

ਕਈ ਵਾਰੀ ਜਾਣਕਾਰੀ ਨੂੰ ਜਾਣ-ਬੁੱਝ ਕੇ ਲੋਕਾਂ ਨੂੰ ਗੁਮਰਾਹ ਜਾਂ ਧੋਖਾ ਦੇਣ ਲਈ ਪ੍ਰਕਾਸ਼ਤ ਕੀਤਾ ਜਾਂਦਾ ਹੈ। ਇਹ ਉਸ ਸਮੇਂ ਸਾਡੇ ਵਿਰੁੱਧ ਕੰਮ ਕਰਦੀ ਹੈ ਜਦੋਂ ਸਾਨੂੰ ਵਾਇਰਸ ਨੂੰ ਹਰਾਉਣ ਲਈ ਇਕੱਠੇ ਮਿਲ ਕੇ ਕੰਮ ਕਰਨ ਦੀ ਲੋੜ ਹੁੰਦੀ ਹੈ।

ਸਹੀ ਜਾਣਕਾਰੀ ਲੈਣ ਬਾਰੇ ਸਲਾਹ ਲਈ ਲਿੰਕ

ਸਰਹੱਦੀ ਪਾਬੰਦੀਆਂ

COVID-19 (ਕੋਵਿਡ-19) ਵਿਦੇਸ਼ਾਂ ਵਿੱਚ ਅਜੇ ਵੀ ਨਿਯੰਤ੍ਰਣ ਤੋਂ ਬਾਹਰ ਹੈ। ਵਿਦੇਸ਼ਾਂ ਤੋਂ COVID-19 (ਕੋਵਿਡ-19) ਦੇ ਆਉਣ ਦੇ ਜੋਖਮ ਨੂੰ ਘੱਟ ਤੋਂ ਘੱਟ ਕਰਨ ਲਈ ਸਾਡੇ ਸਰਹੱਦੀ ਉਪਾਅ ਤੈਅ ਹਨ।

ਨਿਊ ਜ਼ੀਲੈਂਡ ਦਾਖਲ ਹੋ ਰਹੇ ਲੋਕਾਂ ਨੂੰ ਲਾਜ਼ਮੀ ਤੌਰ ’ਤੇ ਪ੍ਰਬੰਧਿਤ ਇਕਾਂਤਵਾਸ ਜਗ੍ਹਾ ਵਿੱਚ ਜਾਣਾ ਚਾਹੀਦਾ ਹੈ ਜਦੋਂ ਤੱਕ ਕਿ ਉਨ੍ਹਾਂ ਨੂੰ ਛੋਟ ਨਹੀਂ ਦਿੱਤੀ ਜਾਂਦੀ। ਜੇ ਉਨ੍ਹਾਂ ਨੂੰ ਛੋਟ ਲਈ ਪ੍ਰਵਾਨਗੀ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਲਾਜ਼ਮੀ ਤੌਰ ’ਤੇ ਅਜੇ ਵੀ ਸਵੈ-ਇਕਾਂਤਵਾਸ ਵਿੱਚ ਰਹਿਣਾ ਚਾਹੀਦਾ ਹੈ।

ਪ੍ਰਬੰਧਿਤ ਇਕਾਂਤਵਾਸ ਅਤੇ ਕੁਆਰਨਟੀਨ ਵਾਲੀਆਂ ਥਾਵਾਂ, ਅਤੇ ਸਰਹੱਦ ’ਤੇ ਉੱਚ-ਜੋਖਮ ਵਾਲੀਆਂ ਭੂਮਿਕਾਵਾਂ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦਾ COVID-19 (ਕੋਵਿਡ-19) ਲਈ ਨਿਯਮਿਤ ਟੈਸਟ ਕੀਤਾ ਜਾ ਰਿਹਾ ਹੈ।

Last updated: