ਜਾਂਚ ਕਰਨੀ / Testing

ਜੇ ਤੁਹਾਨੂੰ ਸਰਦੀ-ਜੁਕਾਮ ਜਾਂ ਫਲੂ ਵਰਗੇ ਲੱਛਣ ਹਨ, ਤਾਂ ਕਿਰਪਾ ਕਰਕੇ ਘਰ ਵਿੱਚ ਹੀ ਰਹੋ ਅਤੇ ਜਾਂਚ ਕਰਵਾਉਣ ਬਾਰੇ ਸਲਾਹ ਲਈ ਹੈਲਥਲਾਈਨ ਨੂੰ 0800 358 5453 ’ਤੇ ਮੁਫ਼ਤ ਜਾਂ ਆਪਣੇ ਡਾਕਟਰ ਨੂੰ ਫ਼ੋਨ ਕਰੋ। ਯਾਦ ਰੱਖੋ, ਜਾਂਚ ਕਰਵਾਉਣੀ ਮੁਫ਼ਤ ਹੈ।

ਇਹ ਮਹੱਤਵਪੂਰਨ ਹੁੰਦਾ ਹੈ ਕਿ ਅਸੀਂ ਵਾਇਰਸ ਬਾਰੇ ਪਤਾ ਲਗਾਈਏ, ਇਹ ਜਿੱਥੇ ਕਿਤੇ ਵੀ ਭਾਈਚਾਰੇ ਵਿੱਚ ਹੋ ਸਕਦਾ ਹੈ। ਇਸ ਦਾ ਅਰਥ ਹੈ ਕਿ ਅਸੀਂ COVID-19 (ਕੋਵਿਡ-19) ਦੇ ਲੱਛਣਾਂ ਵਾਲੇ ਕਿਸੇ ਵੀ ਵਿਅਕਤੀ ਨੂੰ ਜਾਂਚ ਕਰਵਾਉਣ ਲਈ ਕਹਿ ਰਹੇ ਹਾਂ, ਭਾਵੇਂ ਤੁਸੀਂ ਨਿਊ ਜ਼ੀਲੈਂਡ ਦੇ ਨਾਗਰਿਕ, ਵਸਨੀਕ ਜਾਂ ਇੱਥੇ ਆਉਣ ਵਾਲੇ ਵਿਅਕਤੀ ਹੋ।

COVID-19 (ਕੋਵਿਡ-19) ਲਈ ਜਾਂਚ ਅਤੇ ਦੇਖਭਾਲ ਮੁਫ਼ਤ ਹੈ ਜੋ ਨਿਊ ਜ਼ੀਲੈਂਡ ਵਿੱਚ ਹਰੇਕ ਵਿਅਕਤੀ ਲਈ ਉਪਲਬਧ ਹੈ ਜਿਸ ਵਿੱਚ ਇੱਥੇ ਪ੍ਰਮਾਣਕ ਵੀਜ਼ੇ ਤੋਂ ਬਗੈਰ ਰਹਿੰਦੇ ਲੋਕ ਵੀ ਸ਼ਾਮਲ ਹਨ।

ਭਾਵੇਂ ਤੁਹਾਡਾ ਟੈਸਟ ਪਾਜ਼ਿਟਿਵ ਆ ਵੀ ਜਾਵੇ, ਪਰ ਤੁਹਾਡੀ ਜਾਣਕਾਰੀ ਇਮੀਗ੍ਰੇਸ਼ਨ ਨਿਊ ਜ਼ੀਲੈਂਡ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ।

ਤੁਹਾਨੂੰ ਜਾਂਚ ਕਰਵਾਉਣ ਲਈ ਨੈਸ਼ਨਲ ਹੈਲਥ ਇੰਡੈਕਸ (NHI) ਨੰਬਰ ਜਾਂ ਪਹਿਚਾਣ-ਪੱਤਰ ਦਿਖਾਉਣ ਦੀ ਲੋੜ ਨਹੀਂ ਹੈ। ਤੁਹਾਨੂੰ ਜਾਂਚ ਕਰਨ ਵਾਲੇ ਵਿਅਕਤੀਆਂ ਨਾਲ ਆਪਣੇ ਸੰਪਰਕ ਵੇਰਵੇ ਸਾਂਝੇ ਕਰਨ ਦੀ ਲੋੜ ਹੁੰਦੀ ਹੈ ਤਾਂ ਜੋ ਉਹ ਤੁਹਾਨੂੰ ਜਾਂਚ ਨਤੀਜਿਆਂ ਬਾਰੇ ਦੱਸ ਸਕਣ।

ਤੁਸੀਂ ਕਿੱਥੋਂ ਜਾਂਚ ਕਰਵਾ ਸਕਦੇ ਹੋ

ਤੁਸੀਂ ਜਿਨ੍ਹਾਂ ਥਾਵਾਂ ’ਤੇ ਟੈਸਟ ਕਰਵਾ ਸਕਦੇ ਹੋ ਉਹ ਨਿਯਮਿਤ ਤੌਰ ’ਤੇ ਬਦਲਦੀਆਂ ਹਨ। ਮੌਜੂਦਾ ਸੂਚੀ ਬਾਰੇ ਪਤਾ ਲਗਾਉਣ ਦੀ ਸਭ ਤੋਂ ਢੁਕਵੀਂ ਜਗ੍ਹਾ ਤੁਹਾਡੇ ਸਥਾਨਕ ਡਿਸਟ੍ਰਿਕਟ ਹੈਲਥ ਬੋਰ ਅਤੇ ਪਬਲਿਕ ਹੈਲਥ ਯੂਨਿਟਸ ਹਨ।

ਤੁਸੀਂ ਇੱਥੇ ਇਸ ਜਾਣਕਾਰੀ ਬਾਰੇ ਪਤਾ ਲਗਾ ਸਕਦੇ ਹੋ

ਨੌਰਥ ਆਈਲੈਂਡ

ਸਾਊਥ ਆਈਲੈਂਡ

ਜਾਂਚ ਕਿਵੇਂ ਕੰਮ ਕਰਦੀ ਹੈ

ਜੇ ਤੁਹਾਨੂੰ COVID-19 (ਕੋਵਿਡ-19) ਦੀ ਜਾਂਚ ਕਰਵਾਏ ਜਾਣ ਦੀ ਲੋੜ ਹੈ, ਤਾਂ ਤੁਹਾਡੇ ਤੋਂ ਨਮੂਨਾ ਲਿਆ ਜਾਂਦਾ ਹੈ।

ਨਮੂਨਾ ਲੈਣ ਦੇ 1 ਤੋਂ ਜ਼ਿਆਦਾ ਤਰੀਕੇ ਹਨ। ਸਭ ਤੋਂ ਆਮ ਤਰੀਕਾ ਤੁਹਾਡੇ ਨੱਕ ਦੇ ਅੰਦਰ ਪਿਛਲੇ ਪਾਸੇ ਤੋਂ ਇੱਕ ਸਵੈਬ ਨਾਲ ਨਮੂਨਾ ਲੈਣਾ ਹੈ। ਸਵੈਬ ਇੱਕ ਛੋਟੀ ਜਿਹੀ ਰੂੰ ਦੀ ਕਲੀ (ਬਡ) ਵਰਗਾ ਹੁੰਦਾ ਹੈ ਪਰ ਇਸ ਨਾਲ ਇੱਕ ਲੰਬੀ ਡੰਡੀ ਲੱਗੀ ਹੁੰਦੀ ਹੈ।

ਨਮੂਨਾ ਵਿਸ਼ਲੇਸ਼ਣ ਕੀਤੇ ਜਾਣ ਲਈ ਲੈਬਾਰਟਰੀ ਵਿੱਚ ਜਾਂਦਾ ਹੈ। ਲੈਬ ਨਤੀਜਿਆ ਨੂੰ ਕੁਝ ਸਮਾਂ ਲੱਗ ਸਕਦਾ ਹੈ।

ਜਦੋਂ ਤੁਹਾਡੀ ਜਾਂਚ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਇਹ ਦੱਸਿਆ ਜਾਵੇਗਾ ਕਿ ਆਪਣੇ ਨਤੀਜਿਆਂ ਦੀ ਕਦੋਂ ਅਤੇ ਕਿਵੇਂ ਆਸ ਕਰਨੀ ਹੈ। ਤੁਹਾਡਾ ਟੈਸਟ ਭਾਵੇਂ ਪਾਜ਼ਿਟਿਵ ਜਾਂ ਨੈਗੇਟਿਵ ਆਉਂਦਾ ਹੈ, ਪਰ ਤੁਹਾਨੂੰ ਤੁਹਾਡੇ ਨਤੀਜਿਆਂ ਬਾਰੇ ਸੂਚਿਤ ਕੀਤਾ ਜਾਵੇਗਾ।

ਜੇ ਤੁਹਾਡੀ ਜਾਂਚ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਇਸ ਬਾਰੇ ਦਿੱਤੀ ਸਲਾਹ ਦੀ ਪਾਲਣਾ ਕਰਨੀ ਚਾਹੀਦੀ ਹੈ ਕਿ ਅੱਗੇ ਕੀ ਕਰਨਾ ਚਾਹੀਦਾ ਹੈ।

ਜੇ ਤੁਹਾਡਾ ਟੈਸਟ ਪਾਜ਼ਿਟਿਵ ਆਉਂਦਾ ਹੈ ਤਾਂ ਕੀ ਹੁੰਦਾ ਹੈ

ਜੇ ਤੁਹਾਡਾ ਟੈਸਟ ਪਾਜ਼ਿਟਿਵ ਆਉਂਦਾ ਹੈ ਤਾਂ ਇੱਕ ਸਿਹਤ ਪੇਸ਼ੇਵਰ ਇਹ ਚਰਚਾ ਕਰਨ ਲਈ ਤੁਹਾਨੂੰ ਫ਼ੋਨ ਕਰੇਗਾ ਕਿ ਤੁਹਾਡੇ ਲਈ ਇਸ ਦਾ ਕੀ ਅਰਥ ਹੈ ਜਿਸ ਵਿੱਚ ਅੱਗੇ ਦਿੱਤੀਆਂ ਗੱਲਾਂ ਸ਼ਾਮਲ ਹਨ: 

  • ਤੁਹਾਨੂੰ ਇਕਾਂਤਵਾਸ ਵਿੱਚ ਕਿੰਨੀ ਦੇਰ ਰਹਿਣ ਦੀ ਲੋੜ ਹੋਵੇਗੀ
  • ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਸੰਪਰਕ ਵਿਅਕਤੀਆਂ ਲਈ ਇਕਾਂਤਵਾਸ ਦੇ ਇੰਤਜਾਮ
  • ਉਹ ਸਾਰੇ ਵਿਅਕਤੀ ਜਿਨ੍ਹਾਂ ਨਾਲ ਤੁਸੀਂ ਹਾਲ ਹੀ ਵਿੱਚ ਸੰਪਰਕ ਕੀਤਾ ਹੈ

ਤੁਹਾਨੂੰ ਬਿਮਾਰ ਹੁੰਦੇ ਹੋਏ ਸਰਕਾਰੀ ਅਸਥਾਨ ਵਿੱਚ ਜਾਣ ਲਈ ਕਿਹਾ ਜਾਵੇਗਾ। ਇਹ ਪਰਿਵਾਰਾਂ ਦੀ ਸਹਾਇਤਾ ਕਰਨਾ ਅਸਾਨ ਬਣਾਉਂਦਾ ਹੈ ਅਤੇ ਵਾਇਰਸ ਫੈਲਣ ਦੀ ਸੰਭਾਵਨਾ ਨੂੰ ਘਟਾਉਂਦਾ ਹੈ। ਇਸ ਨਾਲ ਤੁਹਾਡੇ ਪਰਿਵਾਰ ਅਤੇ ਭਾਈਚਾਰੇ ਨੂੰ COVID-19 (ਕੋਵਿਡ-19) ਤੋਂ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਮਿਲਦੀ ਹੈ।

ਜੇ ਇੱਕ ਬੱਚੇ ਜਾਂ ਉਨ੍ਹਾਂ ਦੇ ਮਾਤਾ ਜਾਂ ਪਿਤਾ ਜਾਂ ਦੇਖਭਾਲਕਰਤਾ ਨੂੰ COVID-19 (ਕੋਵਿਡ-19) ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਕੁਆਰਨਟੀਨ ਜਾਣ ਦੀ ਲੋੜ ਹੁੰਦੀ ਹੈ, ਤਾਂ ਅਸੀਂ ਇਹ ਯਕੀਨੀ ਬਣਾਉਣ ਲਈ ਕੰਮ ਕਰਾਂਗੇ ਕਿ ਬੱਚੇ ਆਪਣੇ ਮਾਪੇ ਜਾਂ ਦੇਖਭਾਲਕਰਤਾ ਦੀ ਦੇਖਭਾਲ ਵਿੱਚ ਸੁਰੱਖਿਅਤ ਰਹਿਣ।

Last updated: