ਚਿਹਰੇ ਦੀਆਂ ਕਵਰਿੰਗਜ਼ ਅਤੇ ਮਾਸਕ / Face coverings and masks

ਚਿਹਰੇ ਦੀਆਂ ਕਵਰਿੰਗਜ਼ COVID-19 ਦੇ ਫੈਲਣ ਨੂੰ ਘਟਾਉਣ ਵਿੱਚ ਸਹਾਇਤਾ ਕਰ ਸਕਦੀਆਂ ਹਨ। ਇਹ ਬੂੰਦਾਂ ਨੂੰ ਫੈਲਣ ਤੋਂ ਰੋਕਣ ਵਿੱਚ ਸਹਾਇਤਾ ਕਰਦੀਆਂ ਹਨ ਜਦ ਵੀ ਕੋਈ ਵਿਅਕਤੀ ਬੋਲਦਾ, ਹੱਸਦਾ, ਖੰਘਦਾ ਜਾਂ ਛਿੱਕ ਮਾਰਦਾ ਹੈ। ਇਸ ਵਿੱਚ ਉਹ ਵਿਅਕਤੀ ਵੀ ਸ਼ਾਮਲ ਹੈ ਜਿਸ ਨੂੰ COVID-19 ਹੈ ਪਰ ਉਹ ਠੀਕ ਮਹਿਸੂਸ ਕਰਦਾ ਹੈ ਜਾਂ ਕੋਈ ਸੱਪਸ਼ਟ ਲੱਛਣ ਨਹੀਂ ਹਨ।

ਐਲਰਟ ਲੈਵਲ 1 ‘ਤੇ ਚਿਹਰੇ ਦੀਆਂ ਕਵਰਿੰਗਜ਼

ਜਦੋਂ ਤੁਸੀਂ ਆਪਣੇ ਘਰ ਤੋਂ ਬਾਹਰ ਜਾਂਦੇ ਹੋ

ਅਸੀਂ ਤੁਹਾਨੂੰ ਉਦੋਂ ਇੱਕ ਚਿਹਰੇ ਦੀ ਕਵਰਿੰਗ ਪਹਿਨਣ ਲਈ ਉਤਸਾਹਿਤ ਕਰਦੇ ਹਾਂ ਜਦੋਂ ਤੁਸੀਂ ਦੂਜਿਆਂ ਤੋਂ ਸਰੀਰਕ ਦੂਰੀ ਬਣਾ ਕੇ ਨਹੀਂ ਰੱਖ ਸਕਦੇ, ਉਦਾਹਰਨ ਲਈ ਭੀੜ-ਭਾੜ ਵਾਲੀਆਂ ਅੰਦਰੂਨੀ ਥਾਂਵਾਂ।

ਤੁਹਾਡੇ ਲਈ ਕਾਨੂੰਨੀ ਤੌਰ ‘ਤੇ ਇੱਕ ਚਿਹਰੇ ਦੀ ਕਵਰਿੰਗ ਪਹਿਨਣਾ ਲਾਜ਼ਮੀ ਹੈ ਜਦੋਂ:

 • ਜਨਤਕ ਟਰਾਂਸਪੋਰਟ ‘ਤੇ ਹੋਵੋ
 • ਫਲਾਈਟਾਂ ‘ਤੇ ਹੋਵੋ।

ਜਦੋਂ ਤੁਸੀਂ ਕੰਮ ‘ਤੇ ਹੋਵੋ

ਤੁਹਾਡੇ ਲਈ ਕਾਨੂੰਨੀ ਤੌਰ ‘ਤੇ ਇੱਕ ਚਿਹਰੇ ਦੀ ਕਵਰਿੰਗ ਪਹਿਨਣਾ ਲਾਜ਼ਮੀ ਹੈ ਜੇਕਰ ਤੁਸੀਂ ਇਸਦੇ ਇੱਕ ਡਰਾਈਵਰ ਹੋ:

 • ਇੱਕ ਟੈਕਸੀ ਜਾਂ ਰਾਈਡ-ਸ਼ੇਅਰ ਵਾਹਨ
 • ਜਨਤਕ ਟਰਾਂਸਪੋਰਟ।

ਐਲਰਟ ਲੈਵਲ 2 ‘ਤੇ ਚਿਹਰੇ ਦੀਆਂ ਕਵਰਿੰਗਜ਼

ਜਦੋਂ ਤੁਸੀਂ ਆਪਣੇ ਘਰ ਤੋਂ ਬਾਹਰ ਜਾਂਦੇ ਹੋ

ਤੁਹਾਡੇ ਲਈ ਕਾਨੂੰਨੀ ਤੌਰ ‘ਤੇ ਇੱਕ ਚਿਹਰੇ ਦੀ ਕਵਰਿੰਗ ਪਹਿਨਣਾ ਲਾਜ਼ਮੀ ਹੈ ਜਦੋਂ:

 • ਜਨਤਕ ਟਰਾਂਸਪੋਰਟ, ਹਵਾਈ ਜਹਾਜ਼ਾਂ(ਸਮੇਤ ਆਗਮਨ ਅਤੇ ਪ੍ਰਸਥਾਨ ਥਾਂਵਾਂ ਦੇ ਜਿਵੇਂ ਕਿ ਟ੍ਰੇਨ ਸਟੇਸ਼ਨ ਅਤੇ ਬੱਸ ਸਟਾਪ) ਦੀ ਵਰਤੋਂ ਕਰੋ ਅਤੇ ਇੱਕ ਟੈਕਸੀ ਜਾਂ ਰਾਈਡ-ਸ਼ੇਅਰ ਵਾਹਨ ਵਿੱਚ
 • ਇੱਕ ਸਿਹਤਸੰਭਾਲ ਜਾਂ ਬਜ਼ੁਰਗ ਦੇਖਭਾਲ ਸੁਵਿਧਾ ਜਾਓ
 • ਪਰਚੂਨ ਵਪਾਰਾਂ, ਜਿਵੇਂ ਕਿ ਸੁਪਰਮਾਰਕਿਟਸ, ਫਾਰਮੇਸਿਜ਼, ਸ਼ਾਪਿੰਗ ਮਾਲਜ਼, ਅੰਦਰੂਨੀ ਮਾਰਕਿਟ ਸਥਾਨਾਂ, ਟੇਕਅਵੇ(ਨਾਲ ਲਿਜਾਣ ਵਾਲੇ) ਫੂਡ ਸਟੋਰਾਂ, ਅਤੇ ਜਨਤਕ ਸਥਾਨਾਂ ਜਿਵੇਂ ਕਿ ਅਜਾਇਬ ਘਰ ਅਤੇ ਲਾਇਬ੍ਰੇਰੀਆਂ ਅੰਦਰ
 • ਅਦਾਲਤਾਂ ਅਤੇ ਟ੍ਰਿਬਿਊਨਲਾਂ, ਸਥਾਨਕ ਅਤੇ ਕੇਂਦਰੀ ਸਰਕਾਰੀ ਏਜੰਸੀਆਂ, ਅਤੇ ਗਾਹਕ ਸੇਵਾ ਕਾਊਂਟਰਾਂ ਵਾਲੇ ਸਮਾਜਿਕ ਸੇਵਾ ਪ੍ਰਦਾਨਕਰਤਾਵਾਂ ਦੇ ਜਨਤਕ ਖੇਤਰਾਂ ਵਿੱਚ ਜਾਓ।

ਜਦੋਂ ਤੁਸੀਂ ਕੰਮ ‘ਤੇ ਹੋਵੋ

ਤੁਹਾਡੇ ਲਈ ਕਾਨੂੰਨੀ ਤੌਰ ‘ਤੇ ਇੱਕ ਚਿਹਰੇ ਦੀ ਕਵਰਿੰਗ ਪਹਿਨਣਾ ਲਾਜ਼ਮੀ ਹੈ ਜੇਕਰ ਤੁਸੀਂ:

 • ਕਿਸੇ ਅਦਾਲਤ, ਟ੍ਰਿਬਿਊਨਲ, ਸਥਾਨਕ ਜਾਂ ਕੇਂਦਰੀ ਸਰਕਾਰ ਏਜੰਸੀ ਜਾਂ ਸਮਾਜਿਕ ਸੇਵਾ ਪ੍ਰਦਾਨ ਕਰਤਾ ਵਿੱਚ ਜਨਤਾ ਦਾ ਸਾਹਮਣਾ ਕਰਨ ਵਾਲੇ ਖੇਤਰ ਵਿੱਚ ਕੰਮ ਕਰਦੇ ਹੋ
 • ਰਿਹਾਇਸ਼ੀ ਪਤਿਆਂ ਲਈ ਇੱਕ ਡਿਲੀਵਰੀ ਡਰਾਈਵਰ ਹੋ — ਡਿਲੀਵਰੀ ਡਰਾਈਵਰਾਂ ਨੂੰ ਸਿਰਫ ਉਦੋਂ ਇੱਕ ਚਿਹਰੇ ਦੀ ਕਵਰਿੰਗ ਪਹਿਨਣ ਦੀ ਲੋੜ ਹੈ ਜਦੋਂ ਉਹ ਆਪਣੇ ਵਾਹਨ ਵਿੱਚੋਂ ਬਾਹਰ ਹੋਣ
 • ਇੱਕ ਕੈਫ਼ੇ, ਰੇਸਤਰਾਂ, ਬਾਰ, ਨਾਈਟ-ਕਲੱਬ, ਸੂਪ ਕਿਚਨ ਜਾਂ ਕਿਸੇ ਹੋਰ ਭੋਜਨ ਜਾਂ ਪੀਣ ਦੇ ਵਪਾਰ ਵਿੱਚ ਇੱਕ ਗਾਹਕ –ਸਾਹਮਣੇ ਹੋਣ ਵਾਲੀ ਭੂਮਿਕਾ ਵਿੱਚ ਹੋ
 • ਇੱਕ ਨਜ਼ਦੀਕੀ ਸੰਪਰਕ ਸੇਵਾ ਲਈ ਕੰਮ ਕਰਦੇ ਹੋ — ਉਦਾਹਰਨ ਲਈ , ਨਾਈ ਜਾਂ ਬਿਊਟੀ ਥੇਰਾਪਿਸਟ
 • ਇੱਕ ਰਿਟੇਲ ਸਟੋਰ ‘ਤੇ ਕੰਮ ਕਰਦੇ ਹੋ — ਸਮੇਤ ਉਹਨਾਂ ਦੇ ਜੋ ਐਲਰਟ ਲੈਵਲਾਂ 3 ਅਤੇ 4 ‘ਤੇ ਕੰਮ ਕਰਦੇ ਸੀ
 • ਇੱਕ ਅੰਦਰੂਨੀ ਜਨਤਕ ਸੁਵਿਧਾ ‘ਤੇ ਕੰਮ ਕਰਦੇ ਹੋ — ਉਦਾਹਰਨ ਲਈ, ਇੱਕ ਲਾਇਬ੍ਰੇਰੀ, ਅਜਾਇਬ ਘਰ ਜਾਂ ਇੱਕ ਜਿਮ — ਇੱਕ ਸਵਿਮਿੰਗ ਪੂਲ ‘ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਇੱਕ ਚਿਹਰੇ ਦੀ ਕਵਰਿੰਗ ਪਹਿਨਣ ਦੀ ਲੋੜ ਨਹੀਂ ਹੈ।
 • ਇੱਕ ਟੈਕਸੀ ਜਾਂ ਰਾਈਡ-ਸ਼ੇਅਰ ਵਾਹਨ, ਕਿਸ਼ਤੀ, ਬੱਸ ਜਾਂ ਟ੍ਰੇਨ ਦੇ ਡ੍ਰਾਈਵਰ ਹੋ ਜੋ ਜਨਤਕ ਟਰਾਂਸਪੋਰਟ ਲਈ ਵਰਤੀ ਜਾਂਦੀ ਹੋਵੇ — ਇਸ ਵਿੱਚੋਂ ਸਕੂਲ ਬੱਸਾਂ ਅਤੇ ਨੌਰਥ ਆਈਲੈਂਡ ਅਤੇ ਸਾਊਥ ਆਈਲੈਂਡ ਵਿਚਕਾਰ ਕਿਸ਼ਤੀਆਂ ਬਾਹਰ ਹਨ।

ਐਲਰਟ ਲੈਵਲ 3 ‘ਤੇ ਚਿਹਰੇ ਦੀਆਂ ਕਵਰਿੰਗਜ਼

ਜਦੋਂ ਤੁਸੀਂ ਆਪਣੇ ਘਰ ਤੋਂ ਬਾਹਰ ਜਾਂਦੇ ਹੋ

ਅਸੀਂ ਤੁਹਾਨੂੰ ਉਤਸਾਹਿਤ ਕਰਦੇ ਹਾਂ ਕਿ ਆਪਣੇ ਘਰ ਤੋਂ ਬਾਹਰ ਜਾਣ ਸਮੇਂ ਇੱਕ ਚਿਹਰੇ ਦੀ ਕਵਰਿੰਗ ਪਹਿਨੋ ਅਤੇ ਦੂਜਿਆਂ ਤੋਂ 2 ਮੀਟਰ ਦੀ ਦੂਰੀ ਬਣਾ ਕੇ ਰੱਖੋ। ਖਾਸ ਤੌਰ ‘ਤੇ ਉਦੋਂ ਜਦੋਂ ਦੂਜਿਆਂ ਤੋਂ ਸਰੀਰਕ ਦੂਰੀ ਬਣਾ ਕੇ ਰੱਖਣਾ ਔਖਾ ਹੋਵੇ। ਉਦਾਹਰਨ ਲਈ, ਟੇਕਅਵੇਜ਼ (ਨਾਲ ਲਿਜਾਣ ਵਾਲਿਆਂ ਵਸਤਾਂ) ਲੈਣ ਸਮੇਂ।

ਤੁਹਾਡੇ ਲਈ ਕਾਨੂੰਨੀ ਤੌਰ ‘ਤੇ ਇੱਕ ਚਿਹਰੇ ਦੀ ਕਵਰਿੰਗ ਪਹਿਨਣਾ ਲਾਜ਼ਮੀ ਹੈ ਜਦੋਂ:

 • ਜਨਤਕ ਟਰਾਂਸਪੋਰਟ ‘ਤੇ ਹੋਵੋ ਅਤੇ ਆਗਮਨ ਅਤੇ ਪ੍ਰਸਥਾਨ ਸਥਾਨਾਂ ‘ਤੇ, ਉਦਾਹਰਨ ਲਈ ਏਅਰਪੋਰਟ, ਟ੍ਰੇਨ ਸਟੇਸ਼ਨ ਅਤੇ ਬੱਸ ਸਟਾਪ
 • ਉਡਾਣਾਂ ‘ਤੇ ਹੋਵੋ
 • ਟੈਕਸੀਆਂ ਜਾਂ ਰਾਈਡ-ਸ਼ੇਅਰ ਵਾਹਨਾਂ ਵਿੱਚ ਹੋਵੋ
 • ਇੱਕ ਸਿਹਤਸੰਭਾਲ ਸੁਵਿਧਾ ਜਾਓ
 • ਇੱਕ ਬਜ਼ੁਰਗ ਸੰਭਾਲ ਸੁਵਿਧਾ ਜਾਓ
 • ਤੁਸੀਂ ਇਹਨਾਂ ਲੈਵਲਾਂ ‘ਤੇ ਕਾਰਜਸ਼ੀਲ ਵਪਾਰ ਜਾਂ ਸੇਵਾ ਦੇ ਇੱਕ ਗਾਹਕ ਜਾਂ ਉਪਭੋਗਤਾ ਹੋ, ਉਦਾਹਰਨ ਲਈ ਸੁਪਰਮਾਰਕਿਟਾਂ, ਫਾਰਮੇਸਿਜ਼ ਅਤੇ ਪੈਟਰੋਲ ਸਟੇਸ਼ਨ
 • ਅਦਾਲਤਾਂ ਅਤੇ ਟ੍ਰਿਬਿਊਨਲਾਂ, ਸਥਾਨਕ ਅਤੇ ਕੇਂਦਰੀ ਸਰਕਾਰੀ ਏਜੰਸੀਆਂ, ਅਤੇ ਗਾਹਕ ਸੇਵਾ ਕਾਊਂਟਰਾਂ ਵਾਲੇ ਸਮਾਜਿਕ ਸੇਵਾ ਪ੍ਰਦਾਨਕਰਤਾਵਾਂ ਦੇ ਜਨਤਕ ਖੇਤਰਾਂ ਵਿੱਚ ਜਾਣਾ।

ਜਦੋਂ ਤੁਸੀਂ ਕੰਮ ‘ਤੇ ਹੋਵੋ

ਤੁਹਾਡੇ ਲਈ ਕਾਨੂੰਨੀ ਤੌਰ ‘ਤੇ ਇੱਕ ਚਿਹਰੇ ਦੀ ਕਵਰਿੰਗ ਪਹਿਨਣਾ ਲਾਜ਼ਮੀ ਹੈ ਜੇਕਰ ਤੁਸੀਂ ਐਲਰਟ ਲੈਵਲ 3 ‘ਤੇ ਕਾਰਜਸ਼ੀਲ ਵਪਾਰ ਜਾਂ ਸੇਵਾ ‘ਤੇ ਇੱਕ ਗਾਹਕ ਸੰਪਰਕ ਸ਼ਮੂਲੀਅਤ ਵਾਲੇ ਕਰਮਚਾਰੀ ਹੋ। ਤੁਹਾਡੇ ਲਈ ਇੱਕ ਚਿਹਰੇ ਦੀ ਕਵਰਿੰਗ ਪਹਿਨਣਾ ਲਾਜ਼ਮੀ ਹੈ ਜੇਕਰ ਤੁਸੀਂ ਕੰਮ ਕਰਦੇ ਹੋ:

 • ਇੱਕ ਸੁਪਰਮਾਰਕਿਟ, ਡੇਅਰੀ, ਪੈਟਰੋਲ ਸਟੇਸ਼ਨ, ਲਾਇਸੈਂਸਿੰਗ ਟਰੱਸਟ, ਫਾਰਮੇਸੀ, ਫੂਡ ਬੈਂਕ, ਸਵੈ-ਸੇਵਾ ਲਾਊਂਡਰੀ, ਹਾਰਡਵੇਅਰ ਸਟੋਰ, ਕਸਾਈ, ਮੱਛੀ ਪਾਲਕ, ਸਬਜ਼ੀ ਵੇਚਣ ਵਾਲੇ, ਸ਼ਾਪਿੰਗ ਮਾਲ, ਬੈਂਕ ਜਾਂ ਨਿਊ ਜ਼ੀਲੈਂਡ ਪੋਸਟ ‘ਤੇ
 • ਕਿਸੇ ਅਦਾਲਤ, ਟ੍ਰਿਬਿਊਨਲ, ਸਥਾਨਕ ਜਾਂ ਕੇਂਦਰੀ ਸਰਕਾਰ ਏਜੰਸੀ ਜਾਂ ਸਮਾਜਿਕ ਸੇਵਾ ਪ੍ਰਦਾਨ ਕਰਤਾ ਵਿੱਚ ਜਨਤਾ ਦਾ ਸਾਹਮਣਾ ਕਰਨ ਵਾਲੇ ਖੇਤਰ ਵਿੱਚ ਕੰਮ ਕਰਦੇ ਹੋ
 • ਰਿਹਾਇਸ਼ੀ ਪਤਿਆਂ ਲਈ ਇੱਕ ਡਿਲੀਵਰੀ ਡਰਾਈਵਰ ਹੋ — ਤੁਹਾਨੂੰ ਸਿਰਫ ਉਦੋਂ ਇੱਕ ਚਿਹਰੇ ਦੀ ਕਵਰਿੰਗ ਪਹਿਨਣ ਦੀ ਲੋੜ ਹੈ ਜਦੋਂ ਤੁਸੀਂ ਆਪਣੇ ਵਾਹਨ ਵਿੱਚੋਂ ਬਾਹਰ ਹੋਵੋ
 • ਇੱਕ ਟੈਕਸੀ ਜਾਂ ਰਾਈਡ-ਸ਼ੇਅਰ ਵਾਹਨ, ਕਿਸ਼ਤੀ, ਬੱਸ ਜਾਂ ਟ੍ਰੇਨ ਦੇ ਡ੍ਰਾਈਵਰ ਦੇ ਤੌਰ ‘ਤੇ ਜੋ ਜਨਤਕ ਟਰਾਂਸਪੋਰਟ ਲਈ ਵਰਤੀ ਜਾਂਦੀ ਹੋਵੇ — ਤੁਹਾਨੂੰ ਸਕੂਲ ਬੱਸਾਂ ਅਤੇ ਨੌਰਥ ਆਈਲੈਂਡ ਅਤੇ ਸਾਊਥ ਆਈਲੈਂਡ ਵਿਚਕਾਰ ਕਿਸ਼ਤੀਆਂ ‘ਤੇ ਇੱਕ ਚਿਹਰੇ ਦੀ ਕਵਰਿੰਗ ਪਹਿਨਣ ਦੀ ਲੋੜ ਨਹੀਂ ਹੈ।

ਐਲਰਟ ਲੈਵਲ 4 ‘ਤੇ ਚਿਹਰੇ ਦੀਆਂ ਕਵਰਿੰਗਜ਼

ਜਦੋਂ ਤੁਸੀਂ ਆਪਣੇ ਘਰ ਤੋਂ ਬਾਹਰ ਜਾਂਦੇ ਹੋ

ਅਸੀਂ ਤੁਹਾਨੂੰ ਉਤਸਾਹਿਤ ਕਰਦੇ ਹਾਂ ਕਿ ਆਪਣੇ ਘਰ ਤੋਂ ਬਾਹਰ ਜਾਣ ਸਮੇਂ ਇੱਕ ਚਿਹਰੇ ਦੀ ਕਵਰਿੰਗ ਪਹਿਨੋ ਅਤੇ ਦੂਜਿਆਂ ਤੋਂ 2 ਮੀਟਰ ਦੀ ਦੂਰੀ ਬਣਾ ਕੇ ਰੱਖੋ। ਖਾਸ ਤੌਰ ‘ਤੇ ਉਦੋਂ ਜਦੋਂ ਦੂਜਿਆਂ ਤੋਂ ਸਰੀਰਕ ਦੂਰੀ ਬਣਾ ਕੇ ਰੱਖਣਾ ਔਖਾ ਹੋਵੇ। ਉਦਾਹਰਨ ਲਈ, ਟੇਕਅਵੇਜ਼ (ਨਾਲ ਲਿਜਾਣ ਵਾਲਿਆਂ ਵਸਤਾਂ) ਲੈਣ ਸਮੇਂ।

ਤੁਹਾਡੇ ਲਈ ਕਾਨੂੰਨੀ ਤੌਰ ‘ਤੇ ਇੱਕ ਚਿਹਰੇ ਦੀ ਕਵਰਿੰਗ ਪਹਿਨਣਾ ਲਾਜ਼ਮੀ ਹੈ ਜਦੋਂ:

 • ਜਨਤਕ ਟਰਾਂਸਪੋਰਟ ‘ਤੇ ਹੋਵੋ ਅਤੇ ਆਗਮਨ ਅਤੇ ਪ੍ਰਸਥਾਨ ਸਥਾਨਾਂ ‘ਤੇ, ਉਦਾਹਰਨ ਲਈ ਏਅਰਪੋਰਟ, ਟ੍ਰੇਨ ਸਟੇਸ਼ਨ ਅਤੇ ਬੱਸ ਸਟਾਪ
 • ਉਡਾਣਾਂ ‘ਤੇ ਹੋਵੋ
 • ਟੈਕਸੀਆਂ ਜਾਂ ਰਾਈਡ-ਸ਼ੇਅਰ ਵਾਹਨਾਂ ਵਿੱਚ ਹੋਵੋ
 • ਇੱਕ ਸਿਹਤਸੰਭਾਲ ਸੁਵਿਧਾ ਜਾਓ
 • ਇੱਕ ਬਜ਼ੁਰਗ ਸੰਭਾਲ ਸੁਵਿਧਾ ਜਾਓ
 • ਤੁਸੀਂ ਇਹਨਾਂ ਲੈਵਲਾਂ ‘ਤੇ ਕਾਰਜਸ਼ੀਲ ਵਪਾਰ ਜਾਂ ਸੇਵਾ ਦੇ ਇੱਕ ਗਾਹਕ ਜਾਂ ਉਪਭੋਗਤਾ ਹੋ, ਉਦਾਹਰਨ ਲਈ ਸੁਪਰਮਾਰਕਿਟਾਂ, ਫਾਰਮੇਸਿਜ਼ ਅਤੇ ਪੈਟਰੋਲ ਸਟੇਸ਼ਨ
 • ਅਦਾਲਤਾਂ ਅਤੇ ਟ੍ਰਿਬਿਊਨਲਾਂ, ਸਥਾਨਕ ਅਤੇ ਕੇਂਦਰੀ ਸਰਕਾਰੀ ਏਜੰਸੀਆਂ, ਅਤੇ ਗਾਹਕ ਸੇਵਾ ਕਾਊਂਟਰਾਂ ਵਾਲੇ ਸਮਾਜਿਕ ਸੇਵਾ ਪ੍ਰਦਾਨਕਰਤਾਵਾਂ ਦੇ ਜਨਤਕ ਖੇਤਰਾਂ ਵਿੱਚ ਜਾਣਾ।

ਜਦੋਂ ਤੁਸੀਂ ਕੰਮ ‘ਤੇ ਹੋਵੋ

ਤੁਹਾਡੇ ਲਈ ਕਾਨੂੰਨੀ ਤੌਰ ‘ਤੇ ਇੱਕ ਚਿਹਰੇ ਦੀ ਕਵਰਿੰਗ ਪਹਿਨਣਾ ਲਾਜ਼ਮੀ ਹੈ ਜੇਕਰ ਤੁਸੀਂ ਐਲਰਟ ਲੈਵਲ 4 ‘ਤੇ ਕਾਰਜਸ਼ੀਲ ਵਪਾਰ ਜਾਂ ਸੇਵਾ ‘ਤੇ ਇੱਕ ਗਾਹਕ ਸੰਪਰਕ ਸ਼ਮੂਲੀਅਤ ਵਾਲੇ ਕਰਮਚਾਰੀ ਹੋ। ਤੁਹਾਡੇ ਲਈ ਇੱਕ ਚਿਹਰੇ ਦੀ ਕਵਰਿੰਗ ਪਹਿਨਣਾ ਲਾਜ਼ਮੀ ਹੈ ਜੇਕਰ ਤੁਸੀਂ ਕੰਮ ਕਰਦੇ ਹੋ:

 • ਇੱਕ ਸੁਪਰਮਾਰਕਿਟ, ਡੇਅਰੀ, ਪੈਟਰੋਲ ਸਟੇਸ਼ਨ, ਲਾਇਸੈਂਸਿੰਗ ਟਰੱਸਟ, ਫਾਰਮੇਸੀ, ਫੂਡ ਬੈਂਕ, ਸਵੈ-ਸੇਵਾ ਲਾਊਂਡਰੀ ਜਾਂ ਹਾਰਡਵੇਅਰ ਸਟੋਰ ‘ਤੇ
 • ਕਿਸੇ ਅਦਾਲਤ, ਟ੍ਰਿਬਿਊਨਲ, ਸਥਾਨਕ ਜਾਂ ਕੇਂਦਰੀ ਸਰਕਾਰ ਏਜੰਸੀ ਜਾਂ ਸਮਾਜਿਕ ਸੇਵਾ ਪ੍ਰਦਾਨ ਕਰਤਾ ਵਿੱਚ ਜਨਤਾ ਦਾ ਸਾਹਮਣਾ ਕਰਨ ਵਾਲੇ ਖੇਤਰ ਵਿੱਚ ਕੰਮ ਕਰਦੇ ਹੋ
 • ਇੱਕ ਟੈਕਸੀ ਜਾਂ ਰਾਈਡ-ਸ਼ੇਅਰ ਵਾਹਨ, ਕਿਸ਼ਤੀ, ਬੱਸ ਜਾਂ ਟ੍ਰੇਨ ਦੇ ਡ੍ਰਾਈਵਰ ਦੇ ਤੌਰ ‘ਤੇ ਜੋ ਜਨਤਕ ਟਰਾਂਸਪੋਰਟ ਲਈ ਵਰਤੀ ਜਾਂਦੀ ਹੋਵੇ — ਤੁਹਾਨੂੰ ਸਕੂਲ ਬੱਸਾਂ ਅਤੇ ਨੌਰਥ ਆਈਲੈਂਡ ਅਤੇ ਸਾਊਥ ਆਈਲੈਂਡ ਵਿਚਕਾਰ ਕਿਸ਼ਤੀਆਂ ‘ਤੇ ਇੱਕ ਚਿਹਰੇ ਦੀ ਕਵਰਿੰਗ ਪਹਿਨਣ ਦੀ ਲੋੜ ਨਹੀਂ ਹੈ।

ਕਿਸ ਨੂੰ ਚਿਹਰੇ ਦੀ ਕਵਰਿੰਗ ਪਹਿਨਣ ਦੀ ਲੋੜ ਨਹੀਂ ਹੈ?

ਅਸੀਂ ਜਾਣਦੇ ਹਾਂ ਕਿ ਕੁਝ ਵਿਅਕਤੀ ਜੋ ਅਪਾਹਿਜ ਹੋਣ ਜਾਂ ਅਜਿਹੀ ਸਿਹਤ ਸਥਿਤੀ ਹੁੰਦੀ ਹੈ ਕਿ ਉਹ ਸੁਰੱਖਿਅਤ ਅਤੇ ਸੁਵਿਧਾਜਨਕ ਢੰਗ ਨਾਲ ਚਿਹਰੇ ਦੀ ਕਵਰਿੰਗ ਨਾ ਪਹਿਨ ਸਕਦੇ ਹੋਣ। ਕਿਰਪਾ ਕਰਕੇ ਇਸ ਦਾ ਧਿਆਨ ਰੱਖੋ। ਉਹਨਾਂ ਕੋਲ ਹਾਲੇ ਵੀ ਭੋਜਨ, ਦਵਾਈਆਂ ਅਤੇ ਹੋਰ ਸੇਵਾਵਾਂ ਦਾ ਅਧਿਕਾਰ ਹੈ।

ਜਿੱਥੇ ਸੰਭਵ ਹੋਵੇ, ਤੁਹਾਨੂੰ ਇੱਕ ਚਿਹਰੇ ਦੀ ਕਵਰਿੰਗ ਪਹਿਨਣ ਲਈ ਉਤਸਾਹਿਤ ਕੀਤਾ ਜਾਵੇਗਾ।

ਚਿਹਰੇ ਦੀਆਂ ਕਵਰਿੰਗਜ਼ ਪਹਿਨਣ ਦੀ ਲੋੜ ਨਹੀਂ: 

 • 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ
 • ਸਕੂਲ ਬੱਸਾਂ ਵਿੱਚ ਵਿਦਿਆਰਥੀਆਂ ਦੁਆਰਾ
 • ਨੌਰਥ ਅਤੇ ਸਾਊਥ ਆਈਲੈਂਡ ਵਿਚਕਾਰ ਸਵਾਰੀਆਂ ਲਿਜਾਣ ਵਾਲੀਆਂ ਕਿਸ਼ਤੀਆਂ ‘ਤੇ
 • ਇੱਕ ਕਿਸ਼ਤੀ ਜਾਂ ਇੱਕ ਸਮੁੰਦਰੀ ਜਹਾਜ਼ ‘ਤੇ ਜਿਸ ਵਿੱਚ ਯਾਤਰੀਆਂ ਲਈ ਕੋਈ ਵੀ ਬੰਦ ਜਗ੍ਹਾ ਨਾ ਹੋਵੇ, ਉਦਾਹਰਨ ਲਈ ਜੈਟ ਕਿਸ਼ਤੀ ਟੂਰ
 • ਇੱਕ ਚਾਰਟਰ ਜਾਂ ਗਰੁੱਪ ਟੂਰਾਂ ‘ਤੇ
 • ਪ੍ਰਾਈਵੇਟ ਉਡਾਣਾਂ ‘ਤੇ
 • ਡਰਾਇਵਰਾਂ, ਪਾਇਲਟਾਂ, ਸਟਾਫ਼ ਜਾਂ ਸੇਵਾ ਦੇ ਹੋਰ ਜਹਾਜ਼ੀ ਅਮਲੇ ਦੁਆਰਾ ਜੇਕਰ ਉਹ ਇੱਕ ਅਜਿਹੀ ਜਗ੍ਹਾ ਵਿੱਚ ਹੋਣ ਜੋ ਯਾਤਰੀਆਂ ਤੋਂ ਪੂਰੀ ਤਰ੍ਹਾਂ ਨਾਲ ਵੱਖ ਕੀਤੀ ਹੋਵੇ, ਉਦਾਹਰਨ ਲਈ, ਕਾਕਪਿਟ ਵਿਚ ਪਾਇਲਟ ਜਾਂ ਇੱਕ ਟ੍ਰੇਨ ਕੈਬ ਵਿੱਚ ਟ੍ਰੇਨ ਡਰਾਇਵਰ।

ਤੁਹਾਨੂੰ ਤਦ ਵੀ ਚਿਹਰੇ ਦੀ ਕਵਰਿੰਗ ਪਹਿਨਣ ਦੀ ਲੋੜ ਨਹੀਂ ਹੈ ਜੇਕਰ:

 • ਇਹ ਅਸੁਰੱਖਿਅਤ ਹੋਵੇ, ਉਦਾਹਰਨ ਲਈ, ਜੇਕਰ ਇਸ ਨੂੰ ਪਹਿਨਣ ਨਾਲ ਡਰਾਇਵਰ ਸੁਰੱਖਿਅਤ ਢੰਗ ਨਾਲ ਵਾਹਨ ਨਾ ਚਲਾ ਸਕਦਾ ਹੋਵੇ
 • ਇੱਕ ਐਮਰਜੈਂਸੀ ਹੋਵੇ
 • ਤੁਹਾਡੀ ਕੋਈ ਸਰੀਰਕ ਜਾਂ ਮਾਨਸਿਕ ਸਿਹਤ ਬਿਮਾਰੀ ਜਾਂ ਸਥਿਤੀ ਹੈ ਜੋਕਿ ਤੁਹਾਡਾ ਇੱਕ ਚਿਹਰੇ ਦੀ ਕਵਰਿੰਗ ਪਹਿਨਣਾ ਔਖਾ ਬਣਾਉਂਦੀ ਹੈ
 • ਤੁਹਾਨੂੰ ਆਪਣੀ ਪਛਾਣ ਸਿਧ ਕਰਨ ਦੀ ਲੋੜ ਹੈ
 • ਤੁਹਾਨੂੰ ਕਿਸੇ ਅਜਿਹੇ ਵਿਅਕਤੀ ਨਾਲ ਗੱਲਬਾਤ ਕਰਨ ਦੀ ਲੋੜ ਹੈ ਜੋ ਬਹਿਰਾ ਹੈ ਜਾਂ ਜਿਸ ਨੂੰ ਸੁਣਨ ਵਿੱਚ ਮੁਸ਼ਕਲ ਹੈ
 • ਤੁਹਾਨੂੰ ਦਵਾਈ ਲੈਣ ਦੀ ਲੋੜ ਹੈ
 • ਤੁਹਾਨੂੰ ਖਾਣ ਜਾਂ ਪੀਣ ਦੀ ਲੋੜ ਹੈ, ਜੇਕਰ ਖਾਣ ਜਾਂ ਪੀਣ ਦੀ ਆਮਤੌਰ ‘ਤੇ ਆਗਿਆ ਹੈ
 • ਕਾਨੂੰਨ ਦੁਆਰਾ ਇਸ ਦੀ ਲੋੜ ਨਹੀਂ ਹੈ। 

ਚਿਹਰੇ ਦੀਆਂ ਕਵਰਿੰਗਜ਼ ਲਈ ਛੋਟ ਕਾਰਡ 

ਅਸੀਂ ਜਾਣਦੇ ਹਾਂ ਕਿ ਕੁਝ ਵਿਅਕਤੀ ਜੋ ਅਪਾਹਿਜ ਹੋਣ ਜਾਂ ਅਜਿਹੀ ਸਿਹਤ ਸਥਿਤੀ ਹੁੰਦੀ ਹੈ ਕਿ ਉਹ ਸੁਰੱਖਿਅਤ ਅਤੇ ਸੁਵਿਧਾਜਨਕ ਢੰਗ ਨਾਲ ਚਿਹਰੇ ਦੀ ਕਵਰਿੰਗ ਨਾ ਪਹਿਨ ਸਕਦੇ ਹੋਣ। ਜੇਕਰ ਤੁਸੀਂ ਇੱਕ ਕਵਰਿੰਗ ਨਹੀਂ ਪਹਿਨ ਸਕਦੇ, ਤੁਸੀਂ ਇੱਕ ਛੋਟ ਕਾਰਡ ਲੈ ਸਕਦੇ ਹੋ। ਜਦੋਂ ਲੋੜ ਹੋਵੇ ਤੁਸੀਂ ਆਪਣਾ ਛੋਟ ਕਾਰਡ ਦਿਖਾ ਸਕਦੇ ਹੋ।

ਤੁਸੀਂ Disabled Persons Assembly NZ (ਡਿਸੇਬਲਡ ਪਰਸਨਜ਼ ਅਸੈਂਬਲੀ ਐਨਜ਼ੈੱਡ) ਤੋਂ ਇੱਕ ਕਾਰਡ ਦੀ ਬੇਨਤੀ 04 801 9100 ਜਾਂ info@dpa.org.nz ’ਤੇ ਉਹਨਾਂ ਨਾਲ ਸੰਪਰਕ ਕਰਕੇ ਕਰ ਸਕਦੇ ਹੋ।

ਫੇਸ ਕਵਰਿੰਗ ਕਿਵੇਂ ਪਹਿਨਣੀ ਹੈ

 1. ਫੇਸ ਕਵਰਿੰਗ ਦੀ ਜਾਂਚ ਕਰੋ। ਇਹ ਯਕੀਨੀ ਬਣਾਓ ਕਿ ਇਹ: 
  • ਸਾਫ਼ ਹੈ
  • ਸੁੱਕੀ ਹੈ।
  • ਨੁਕਸਾਨਗ੍ਰਸਤ ਨਹੀਂ ਹੈ।
 2. ਆਪਣ ਹੱਥ ਸਾਫ਼ ਕਰੋ। ਆਪਣੀ ਫੇਸ ਕਵਰਿੰਗ ਪਾਉਣ ਤੋਂ ਪਹਿਲਾਂ ਆਪਣੇ ਹੱਥ ਸਾਫ਼ ਅਤੇ ਸੁੱਕੇ ਕਰੋ। ਇਨ੍ਹਾਂ ਵਿੱਚੋਂ ਕੋਈ ਇੱਕ ਵਰਤੋ:
  • ਸਾਬਣ ਅਤੇ ਪਾਣੀ
  • ਜਾਂ ਹੱਥਾਂ ਦਾ ਸੈਨੇਟਾਈਜ਼ਰ (ਘੱਟੋ-ਘੱਟ 60% ਅਲਕੋਹਲ ਹੋਵੇ)।
 3. ਆਪਣੀ ਫੇਸ ਕਵਰਿੰਗ ਪਹਿਨੋ। ਫੇਸ ਕਵਰਿੰਗ ਨੂੰ ਆਪਣੇ ਨੱਕ ਅਤੇ ਮੂੰਹ ’ਤੇ ਰੱਖੋ, ਫੇਰ ਇਸ ਨੂੰ ਡੋਰੀ ਜਾਂ ਈਅਰ ਲੂਪ ਨਾਲ ਮਜਬੂਤੀ ਨਾਲ ਬੰਨ੍ਹ ਦਿਓ। ਫੇਸ ਕਵਰਿੰਗ ਨੂੰ:
  • ਤੁਹਾਡੇ ਨੱਕ, ਮੂੰਹ ਅਤੇ ਠੋਡੀ ਨੂੰ ਪੂਰੀ ਤਰ੍ਹਾਂ ਨਾਲ ਢਕਣਾ ਚਾਹੀਦਾ ਹੈ
  • ਤੁਹਾਡੇ ਚਿਹਰੇ ਦੇ ਦੋਵੇਂ ਪਾਸਿਆਂ ਨਾਲ ਆਰਾਮਦੇਹ ਢੰਗ ਨਾਲ ਪਰ ਮਜਬੂਤੀ ਨਾਲ ਬੰਨ੍ਹਣਾ ਚਾਹੀਦਾ ਹੈ
  • ਤੁਹਾਨੂੰ ਅਸਾਨੀ ਨਾਲ ਸਾਹ ਦੁਆਵੇ
 4. ਆਪਣੇ ਹੱਥਾਂ ਨੂੰ ਦੁਬਾਰਾ ਸਾਫ਼ ਕਰੋ। ਇਨ੍ਹਾਂ ਵਿੱਚੋਂ ਕੋਈ ਇੱਕ ਵਰਤੋ:
  • ਸਾਬਣ ਅਤੇ ਪਾਣੀ
  • ਜਾਂ ਹੱਥਾਂ ਦਾ ਸੈਨੇਟਾਈਜ਼ਰ (ਘੱਟੋ-ਘੱਟ 60% ਅਲਕੋਹਲ ਹੋਵੇ)।

ਫੇਸ ਕਵਰਿੰਗ ਨੂੰ ਪਹਿਨੇ ਹੋਣ ਸਮੇਂ

ਫੇਸ ਕਵਰਿੰਗ ਪਹਿਨੇ ਹੋਣ ਸਮੇਂ ਤੁਹਾਨੂੰ:

 • ਆਪਣੇ ਚਿਹਰੇ ਦੇ ਮੂਹਰਲੇ ਹਿੱਸੇ ਨੂੰ ਛੂਹਣ ਤੋਂ ਵਰਜੋ
 • ਆਪਣੇ ਚਿਹਰੇ ਨੂੰ ਛੂਹਣ ਤੋਂ ਬਚਾਅ ਕਰਨਾ ਚਾਹੀਦਾ ਹੈ
 • ਆਪਣੀ ਫੇਸ ਕਵਰਿੰਗ ਨੂੰ ਹਿਲਾਉਣ ਤੋਂ ਬਚਣਾ ਚਾਹੀਦਾ ਹੈ, ਜਿਸ ਵਿੱਚ ਇਸ ਨੂੰ ਆਪਣੀ ਠੋਡੀ ਤੋਂ ਹੇਠਾਂ ਲੈ ਕੇ ਜਾਣਾ ਸ਼ਾਮਲ ਹੈ
 • ਜੇ ਤੁਹਾਡੀ ਫੇਸ ਕਵਰਿੰਗ ਸਿੱਲੀ, ਨੁਕਸਾਨਗ੍ਰਸਤ ਜਾਂ ਗੰਦੀ ਹੋ ਜਾਂਦੀ ਹੈ ਤਾਂ ਇਸ ਨੂੰ ਬਦਲ ਦਿਓ।

ਫੇਸ ਕਵਰਿੰਗ ਨੂੰ ਕਿਵੇਂ ਉਤਾਰਨਾ ਹੈ

 1. ਆਪਣ ਹੱਥ ਸਾਫ਼ ਕਰੋ। ਆਪਣੇ ਹੱਥਾਂ ਨੂੰ ਸਾਫ਼ ਕਰੋ ਅਤੇ ਸੁਕਾਓ। ਇਨ੍ਹਾਂ ਵਿੱਚੋਂ ਕੋਈ ਇੱਕ ਵਰਤੋ:
  • ਸਾਬਣ ਅਤੇ ਪਾਣੀ
  • ਜਾਂ ਹੱਥਾਂ ਦਾ ਸੈਨੇਟਾਈਜ਼ਰ (ਘੱਟੋ-ਘੱਟ 60% ਅਲਕੋਹਲ ਹੋਵੇ)।
 2. ਆਪਣੀ ਫੇਸ ਕਵਰਿੰਗ ਨੂੰ ਉਤਾਰ ਦਿਓ। ਆਪਣੀ ਫੇਸ ਕਵਰਿੰਗ ਨੂੰ ਪਿੱਛੋਂ ਉਤਾਰ ਲਵੋ ਅਤੇ ਆਪਣੇ ਚਿਹਰੇ ਤੋਂ ਖਿੱਚ ਕੇ ਉਤਾਰ ਦਿਓ ਲੂਪ ਨੂੰ ਵਰਤੋਂ ਜਾਂ ਇਸ ਨੂੰ ਖੋਲ੍ਹੋ। ਫੇਸ ਕਵਰਿੰਗ ਦੇ ਮੂਹਰਲੇ ਹਿੱਸੇ ਨੂੰ ਨਾ ਛੂਹੋ ਅਤੇ ਆਪਣੀਆਂ ਅੱਖਾਂ, ਨੱਕ ਜਾਂ ਮੂੰਹ ਨੂੰ ਨਾ ਛੂਹਣ ਬਾਰੇ ਧਿਆਨ ਰੱਖੋ।
 3. ਆਪਣੀ ਫੇਸ ਕਵਰਿੰਗ ਨੂੰ ਸਾਫ਼ ਕਰ ਦਿਓ ਜਾਂ ਜ਼ਾਇਆ ਕਰ ਦਿਓ।
  • ਕਪੜੇ ਦੀਆਂ ਬਣੀਆਂ ਫੇਸ ਕਵਰਿੰਗ ਨੂੰ ਵਾਸ਼ਿੰਗ ਮਸ਼ੀਨ ਵਿੱਚ 60 ਡਿਗਰੀ ਸੈਲਸੀਅਸ ’ਤੇ ਡਿਟੈਰਜੇਂਟ ਨਾਲ ਸਾਫ਼ ਕਰੋ। ਫੇਸ ਕਵਰਿੰਗ ਨੂੰ ਦੁਬਾਰਾ ਵਰਤਣ ਤੋਂ ਪਹਿਲਾਂ ਪੂਰੀ ਤਰ੍ਹਾਂ ਸਕਾਓ। ਸਿੱਲ੍ਹੀ ਫੇਸ ਕਵਰਿੰਗ ਨਾ ਵਰਤੋ।
  • ਇੱਕ ਵਾਰ ਵਰਤੀਆਂ ਜਾਣ ਵਾਲੀਆਂ ਫੇਸ ਕਵਰਿੰਗ ਨੂੰ ਜ਼ਾਇਆ ਕਰ ਦਿਓ। ਇਸ ਨੂੰ ਬੰਦ ਢੱਕਣ ਵਾਲੇ ਕੂੜੇਦਾਨ ਵਿੱਚ ਪਾ ਦਿਓ, ਜਾਂ ਇੱਕ ਬੰਦ ਬੈਗ ਵਿੱਚ ਅਤੇ ਇਸ ਨੂੰ ਬਾਹਰ ਸੁੱਟ ਦਿਓ। ਇੱਕ ਵਾਰ ਵਰਤੀਆਂ ਜਾਣ ਵਾਲੀਆਂ ਫੇਸ ਕਵਰਿੰਗ ਨੂੰ ਦੁਬਾਰਾ ਨਾ ਵਰਤੋ ਜਾਂ ਕੀਟਾਣੂ-ਮੁਕਤ ਕਰਨ ਦੀ ਕੋਸ਼ਿਸ਼ ਨਾ ਕਰੋ।
 4. ਆਪਣੇ ਹੱਥਾਂ ਨੂੰ ਦੁਬਾਰਾ ਸਾਫ਼ ਕਰੋ। ਇਨ੍ਹਾਂ ਵਿੱਚੋਂ ਕੋਈ ਇੱਕ ਵਰਤੋ:
  • ਸਾਬਣ ਅਤੇ ਪਾਣੀ
  • ਜਾਂ ਹੱਥਾਂ ਦਾ ਸੈਨੇਟਾਈਜ਼ਰ (ਘੱਟੋ-ਘੱਟ 60% ਅਲਕੋਹਲ ਹੋਵੇ)।

Last updated: