COVID-19 (ਕੋਵਿਡ-19) ਅਤੇ ਲੱਛਣ / The COVID-19 virus and symptoms

COVID-19 (ਕੋਵਿਡ-19) ਕੀ ਹੈ 

COVID-19 (ਕੋਵਿਡ-19) ਨਵੀਂ ਕਿਸਮ ਦਾ ਕੋਰੋਨਾਵਾਇਰਸ ਹੈ ਜੋ ਤੁਹਾਡੇ ਫੇਫੜਿਆਂ ਅਤੇ ਸਾਹ-ਮਾਰਗ ਨੂੰ ਪ੍ਰਭਾਵਿਤ ਕਰ ਸਕਦਾ ਹੈ। 

ਕੋਰੋਨਾਵਾਇਰਸ ਇੱਕ ਬਹੁਤ ਵੱਡਾ ਅਤੇ ਵਿਵਿਧ ਪ੍ਰਕਾਰ ਦੇ ਵਾਇਰਸਾਂ ਦਾ ਇੱਕ ਪਰਿਵਾਰ ਹੈ ਜੋ ਆਮ ਸਰਦੀ-ਜੁਕਾਮ ਜਿਹੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ।

COVID-19 (ਕੋਵਿਡ-19) ਦੇ ਲੱਛਣ

ਲੱਛਣਾਂ ਵਿੱਚ ਸ਼ਾਮਲ ਹਨ:

 • ਇੱਕ ਨਵੀਂ ਜਾਂ ਵਿਗੜੀ ਖਾਂਸੀ
 • ਘੱਟੋ-ਘੱਟ 38°C ਤੱਕ ਬੁਖਾਰ
 • ਸਾਹ ਚੜ੍ਹਨਾ
 • ਦੁਖਦਾ ਗਲਾ
 • ਛਿੱਕਾਂ ਮਾਰਨੀਆਂ ਜਾਂ ਨੱਕ ਵਗਣਾ 
 • ਕੁਝ ਸਮੇਂ ਲਈ ਸੁੰਘਣ-ਸ਼ਕਤੀ ਨਾ ਰਹਿਣੀ 

ਜ਼ਰੂਰੀ ਨਹੀਂ ਹੈ ਕਿ ਇਨ੍ਹਾਂ ਲੱਛਣਾਂ ਦਾ ਅਰਥ ਹੈ ਕਿ ਤੁਹਾਨੂੰ COVID-19 (ਕੋਵਿਡ-19) ਹੈ। ਇਹ ਲੱਛਣ ਹੋਰਨਾਂ ਬਿਮਾਰੀਆਂ ਵਰਗੇ ਹਨ ਜੋ ਕਾਫੀ ਜ਼ਿਆਦਾ ਆਮ ਹਨ ਜਿਵੇਂ ਕਿ ਸਰਦੀ-ਜੁਕਾਮ ਅਤੇ ਫਲੂ।

ਸਾਹ ਚੜ੍ਹਨਾ ਨਿਮੋਨੀਆ ਦਾ ਇੱਕ ਲੱਛਣ ਹੋ ਸਕਦਾ ਹੈ ਅਤੇ ਇਸ ਲਈ ਤੁਰੰਤ ਡਾਕਟਰੀ ਦੇਖਭਾਲ ਦੀ ਲੋੜ ਹੁੰਦੀ ਹੈ।

ਜੇ ਤੁਹਾਨੂੰ ਸਰਦੀ-ਜੁਕਾਮ, ਫਲੂ ਜਾਂ COVID-19 (ਕੋਵਿਡ-19) ਦੇ ਲੱਛਣ ਹਨ ਤਾਂ ਆਪਣੇ ਡਾਕਟਰ ਜਾਂ ਹੈਲਥਲਾਈਨ ਨੂੰ 0800 611 116 ’ਤੇ ਕਾਲ ਕਰੋ ਅਤੇ ਆਪਣੀ ਜਾਂਚ ਕਰਵਾਏ ਜਾਣ ਬਾਰੇ ਸਲਾਹ ਲਵੋ।

ਘੱਟ ਪਰਚਲਤ ਲੱਛਣ

ਕੁਝ ਵਿਅਕਤੀਆਂ ਨੂੰ ਘੱਟ ਪਰਚਲਤ ਲੱਛਣ ਵੀ ਹੋ ਸਕਦੇ ਹਨ ਜਿਵੇਂ ਕਿ ਸਿਰਫ: 

 • ਬੁਖਾਰ
 • ਦਸਤ ਲੱਗਣੇ
 • ਸਿਰਦਰਦ
 • ਮਾਸਪੇਸ਼ੀ ਦਾ ਦਰਦ
 • ਜੀ ਕੱਚਾ ਹੋਣਾ ਜਾਂ ਉਲਟੀ ਆਉਣੀ
 • ਉਲਝਣ ਅਤੇ ਚਿੜਚਿੜਾਪਣ।

ਸਾਨੂੰ ਅਜੇ ਤੱਕ ਇਸ ਬਾਰੇ ਪਤਾ ਨਹੀਂ ਹੈ ਕਿ ਇੱਕ ਵਿਅਕਤੀ ਦੇ ਲਾਗਗ੍ਰਸਤ ਹੋਣ ਤੋਂ ਬਾਅਦ ਲੱਛਣ ਦਿਸਣ ਵਿੱਚ ਕਿੰਨੀ ਦੇਰ ਲੱਗਦੀ ਹੈ। ਵਿਸ਼ਵ ਸਿਹਤ ਸੰਗਠਨ ਦੇ ਮੌਜੂਦਾ ਮੁਲਾਂਕਣ ਸੁਝਾਉਂਦੇ ਹਨ ਕਿ ਇਸ ਨੂੰ 2 ਤੋਂ 10 ਦਿਨ ਲੱਗਦੇ ਹਨ।

COVID-19 (ਕੋਵਿਡ-19) ਛੋਟੀਆਂ-ਬੂੰਦਾਂ ਰਾਹੀਂ ਫੈਲਦਾ ਹੈ

COVID-19 (ਕੋਵਿਡ-19) ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਛੋਟੀਆਂ-ਬੂੰਦਾਂ ਰਾਹੀਂ ਫੈਲਦਾ ਹੈ। ਲੋਕਾਂ ਦੀਆਂ ਅੱਖਾਂ, ਨੱਕ ਜਾਂ ਮੂੰਹ ਰਾਹੀਂ ਵਾਇਰਸ ਅੰਦਰ ਜਾ ਸਕਦਾ ਹੈ। 

ਜਦੋਂ ਇੱਕ ਲਾਗਗ੍ਰਸਤ ਵਿਅਕਤੀ ਖੰਘਦਾ, ਛਿੱਕਦਾ ਜਾਂ ਗੱਲ ਕਰਦਾ ਹੈ, ਤਾਂ ਉਹ ਵਾਇਰਸ ਵਾਲੀਆਂ ਛੋਟੀਆਂ ਬੂੰਦਾਂ ਨੂੰ ਫੈਲਾ ਸਕਦਾ ਹੈ। ਇਹ ਬੂੰਦਾਂ ਐਨੀਆਂ ਵੱਡੀਆਂ ਹੁੰਦੀਆਂ ਹਨ ਕਿ ਹਵਾ ਵਿੱਚ ਜ਼ਿਆਦਾ ਦੇਰ ਤੱਕ ਨਹੀਂ ਰਹਿ ਸਕਦੀਆਂ, ਇਸ ਲਈ ਛੇਤੀ ਹੀ ਆਸ-ਪਾਸ ਦੀਆਂ ਸਤ੍ਹਾਵਾਂ ’ਤੇ ਲੱਗ ਜਾਂਦੀਆਂ ਹਨ।

Last updated: