ਸਹੀ ਜਾਣਕਾਰੀ ਲੈਣੀ ਮਾਅਨੇ ਰੱਖਦੀ ਹੈ / Getting the right information matters

ਕਈ ਵਾਰੀ ਜਾਣਕਾਰੀ ਨੂੰ ਜਾਣ-ਬੁੱਝ ਕੇ ਲੋਕਾਂ ਨੂੰ ਗੁਮਰਾਹ ਜਾਂ ਧੋਖਾ ਦੇਣ ਲਈ ਪ੍ਰਕਾਸ਼ਤ ਕੀਤਾ ਜਾਂਦਾ ਹੈ। ਜਦੋਂ ਇਸ ਨੂੰ ਇਸ ਤਰੀਕੇ ਨਾਲ ਪ੍ਰਕਾਸ਼ਤ ਕੀਤਾ ਜਾਂਦਾ ਹੈ, ਤਾਂ ਇਹ ਫ਼ਰਜ਼ੀ ਖ਼ਬਰ, ਗੁਮਰਾਹਕੁਨ ਜਾਂ ਸਾਜਿਸ਼ ਵਾਲੀ ਥਿਊਰੀ ਵੱਜੋਂ ਜਾਣੀ ਜਾਂਦੀ ਹੈ।

ਗ਼ਲਤ-ਜਾਣਕਾਰੀ ਉਸ ਸਮੇਂ ਸਾਡੇ ਵਿਰੁੱਧ ਕੰਮ ਕਰਦੀ ਹੈ ਜਦੋਂ ਸਾਨੂੰ ਵਾਇਰਸ ਨੂੰ ਹਰਾਉਣ ਲਈ ਇਕੱਠੇ ਮਿਲ ਕੇ ਕੰਮ ਕਰਨ ਦੀ ਲੋੜ ਹੁੰਦੀ ਹੈ। ਇਹ ਡਰ ਜਾਂ ਉਲਝਣ ਫੈਲਾ ਸਕਦੀ ਹੈ ਜਾਂ ਲੋਕਾਂ ਨੂੰ ਸਹੀ ਕੰਮ ਕਰਨ ਤੋਂ ਰੋਕ ਸਕਦੀ ਹੈ।

ਅਸੀਂ ਗ਼ਲਤ-ਜਾਣਕਾਰੀ ਨੂੰ ਤਾਂ ਨਹੀਂ ਰੋਕ ਸਕਦੇ, ਪਰ ਅਸੀਂ ਇੱਕ ਦੂਜੇ ਦੀ ਇਸ ਦੀ ਪਹਿਚਾਣ ਕਰਨ ਵਿੱਚ ਮਦਦ ਕਰ ਸਕਦੇ ਹਾਂ। ਇਹ ਅਕਸਰ:

  • ਕਿਸੇ ਬੇਨਾਮ ਵਿਅਕਤੀ ਤੋਂ ਆਉਂਦੀ ਹੈ
  • ਅੰਦਰੂਨੀ ਸਰਕਾਰੀ ਏਜੰਸੀਆਂ ਤੋਂ ਆਈ ਜਾਣਕਾਰੀ ਹੋਣ ਦਾ ਦਾਅਵਾ ਕਰਦੀ ਹੈ ਪਰ ਸ੍ਰੋਤ ਦੀ ਪਹਿਚਾਣ ਨਹੀਂ ਕਰਦੀ
  • ਅਜਿਹੀ ਜਾਣਕਾਰੀ ਨੂੰ ਸਾਂਝਾ ਕਰਨ ਦਾ ਦਾਅਵਾ ਕਰਦੀ ਹੈ ਜਿਸ ਨੂੰ ਆਮ ਲੋਕਾਂ ਤੋਂ ਛੁਪਾਇਆ ਜਾ ਰਿਹਾ ਹੈ ਜਾਂ ਜਿਸ ਬਾਰੇ ਅਧਿਕਾਰੀ ਤੁਹਾਨੂੰ ਦੱਸਣਾ ਨਹੀਂ ਚਾਹੁੰਦੇ।
  • ਲਗਭਗ ਹਮੇਸ਼ਾ ਇਹ ਦਾਅਵਾ ਕਰਦੀ ਹੈ ਕਿ ‘ਅਸਲ ਕਹਾਣੀ’ ਸਰਕਾਰੀ ਜਾਣਕਾਰੀ ਤੋਂ ਬਦਤਰ ਹੈ।

ਇਸ ਤਰ੍ਹਾਂ ਦੇ ਸਮੇਂ ਵਿੱਚ;

  • ਜਿਹੜੀ ਜਾਣਕਾਰੀ ਵੱਲ ਤੁਸੀਂ ਧਿਆਨ ਦਿੰਦੇ ਹੋ ਉਸ ਬਾਰੇ ਸਾਵਧਾਨ ਰਹੋ
  • ਹਰਨਾਂ ਲੋਕਾਂ ਤੱਕ ਇਸ ਨੂੰ ਪਹੁੰਚਾਉਣ ਤੋਂ ਪਹਿਲਾਂ ਜਾਣਕਾਰੀ ਦੇ ਮਿਆਰ ਦੀ ਜਾਂਚ ਕਰੋ।

ਤੁਸੀਂ ਸਰਕਾਰੀ ਮੀਡੀਆ ਬਰੀਫਿੰਗਜ਼ (ਸੰਖੇਪ ਜਾਣਕਾਰੀਆਂ), ਵੈਬਸਾਈਟਾਂ, ਜਾਂ ਸੋਸ਼ਲ ਮੀਡੀਆ ਚੈਨਲਾਂ ਤੋਂ ਭਰੋਸੇਮੰਦ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਫ਼ਰਜ਼ੀ ਖ਼ਬਰਾਂ ਨੂੰ ਸਮਝਣ ਅਤੇ ਪਹਿਚਾਣ ਕਰਨ ਲਈ ਮਦਦ ਇੱਥੇ ਉਪਲਬਧ ਹੈ (external link)