ਬਲੂਟੁੱਥ ਟਰੇਸਿੰਗ ਨੂੰ ਆੱਨ ਕਰੋ / Turn on Bluetooth tracing

ਬਲੂਟੁੱਥ ਟਰੇਸਿੰਗ ਟੈਕਨਾਲੋਜੀ ਨੂੰ ਸ਼ਾਮਲ ਕਰਨ ਲਈ ਐੱਨ.ਜ਼ੈੱਡ. ਕੋਵਿਡ (NZ COVID) ਟਰੇਸਟਰ ਐਪ ਦਾ ਨਵੀਨੀਕਰਨ ਕੀਤਾ ਗਿਆ ਹੈ। ਬ੍ਲੂਟੂਥ ਟਰੇਸਿੰਗ ਤੁਹਾਨੂੰ ਉਸ ਸਮੇਂ ਇੱਕ ਚੇਤਾਵਨੀ-ਸੰਦੇਸ਼ ਪ੍ਰਾਪਤ ਕਰਨ ਦਿੰਦੀ ਹੈ ਜੇ ਤੁਸੀਂ ਕਿਸੇ ਅਜਿਹੇ ਐਪ ਵਰਤੋਂਕਾਰ ਦੇ ਨਜ਼ਦੀਕ ਰਹੇ ਹੋ ਜਿਸ ਦਾ COVID-19 (ਕੋਵਿਡ-19) ਲਈ ਟੈਸਟ ਪਾਜ਼ਿਟਿਵ ਆਇਆ ਹੈ।

ਬਲੂਟੁੱਥ ਟਰੇਸਿੰਗ ਦਾ ਇਰਾਦਾ ਸਾਡੀਆਂ ਮੌਜੂਦਾ ਕੰਟੈਕਟਰ ਟਰੇਸਿੰਗ ਪ੍ਰਕਿਰਿਆਵਾਂ ਜਾਂ ਐੱਨ.ਜ਼ੈੱਡ. ਕੋਵਿਡ(NZ COVID) ਕਿਊ.ਆਰ. ਕੋਡ ਨੂੰ ਬਦਲਣ ਦਾ ਨਹੀਂ ਹੈ। ਤੁਹਾਨੂੰ ਇਹ ਨਜ਼ਰ ਰੱਖਣ ਲਈ ਅਜੇ ਵੀ ਕਿਊ.ਆਰ. ਕੋਡ ਨੂੰ ਸਕੈਨ ਕਰਨ ਦੀ ਲੋੜ ਹੈ ਕਿ ਤੁਸੀਂ ਕਿੱਥੇ ਜਾ ਕੇ ਆਏ ਹੋ। ਬਲੂਟੁੱਥ ਟਰੇਸਿੰਗ ਇੱਕ ਵਧਾਇਆ ਗਿਆ ਸਾਧਨ ਹੈ – ਇਹ ਉਨ੍ਹਾਂ ਲੋਕਾਂ ’ਤੇ ਨਜ਼ਰ ਰੱਖਦਾ ਹੈ ਜਿਨ੍ਹਾਂ ਦੇ ਅਸੀਂ ਨੇੜੇ ਜਾ ਕੇ ਆਏ ਹਾਂ।

ਇਹ ਕਿਵੇਂ ਕੰਮ ਕਰਦਾ ਹੈ

ਇੱਕ ਵਾਰੀ ਜਦੋਂ ਤੁਸੀਂ ਬਲੂਟੁੱਥ ਟਰੇਸਿੰਗ ਨੂੰ ਆੱਨ ਕਰ ਲਿਆ ਹੁੰਦਾ ਹੈ, ਤਾਂ ਇਹ ਨਿੱਜੀ ਅਤੇ ਸੁਰੱਖਿਅਤ ਬੇਤਰਤੀਬ ਆਈ.ਡੀ. ਕੋਡ ਭੇਜ ਕੇ ਕੰਮ ਕਰਦਾ ਹੈ। ਇਹ ਤੁਹਾਡੇ ਫ਼ੋਨ ਦੀ ਤਰ੍ਹਾਂ ਹੁੰਦਾ ਹੈ ਜੋ ਹੋਰਨਾਂ ਫ਼ੋਨਾਂ ਨੂੰ ਡਿਜੀਟਲ ਹਾਈ-ਫਾਈਵਜ਼ ਦਿੰਦਾ ਹੈ ਜਿਨ੍ਹਾਂ ਦੇ ਤੁਸੀਂ ਨਜ਼ਦੀਕ ਹੁੰਦੇ ਹੋ। ਬਲੂਟੁੱਥ ਟਰੇਸਿੰਗ ਕਾਰਜ ਇਹ ਰਿਕਾਰਡ ਕਰਦਾ ਹੈ ਕਿ ਤੁਸੀਂ ਦੂਜੇ ਫ਼ੋਨ ਦੇ ਕਿੰਨਾ ਨਜ਼ਦੀਕ ਸੀ, ਅਤੇ ਕਿੰਨੀ ਦੂਰ ਸੀ। ਤੁਸੀਂ ਜਿਹੜੇ ਫ਼ੋਨਾਂ ਦੇ ਸੰਪਰਕ ਵਿੱਚ ਆਉਂਦੇ ਹੋ ਉਨ੍ਹਾਂ ਦੇ ਬਲੂਟੁੱਥ ਟਰੇਸਿੰਗ ਨੂੰ ਚਲਾਏ ਜਾਣ ਦੀ ਲੋੜ ਹੋਵੇਗੀ।

ਇਸ ਦਾ ਅਰਥ ਹੈ ਕਿ ਜੇ ਕਿਸੇ ਦਾ COVID-19 (ਕੋਵਿਡ-19) ਲਈ ਟੈਸਟ ਪਾਜ਼ਿਟਿਵ ਆਉਂਦਾ ਹੈ ਤਾਂ ਉਹ ਇੱਕ ਗੁਪਤ ਨੋਟੀਫਿਕੇਸ਼ਨ ਭੇਜ ਸਕਦੇ ਹਨ ਜਿਸ ਵਿੱਚ ਉਹ ਸਾਰੀਆਂ ਬੇਤਰਤੀਬ ਆਈ.ਡੀਜ਼ ਸ਼ਾਮਲ ਹੁੰਦੀਆਂ ਹਨ ਜੋ ਉਨ੍ਹਾਂ ਦੇ ਫ਼ੋਨ ਨੇ ਪਿਛਲੇ 14 ਦਿਨਾਂ ਵਿੱਚ ਭੇਜੀਆਂ ਹੋਈਆਂ ਹਨ। ਜੇ ਤੁਹਾਡਾ ਫ਼ੋਨ ਇਨ੍ਹਾਂ ਆਈ.ਡੀਜ਼ ਵਿੱਚੋਂ ਕਿਸੇ ਦੀ ਪਹਿਚਾਣ ਕਰਦਾ ਹੈ, ਅਤੇ ਜੇ ਤੁਸੀਂ ਸੰਪਰਕ ਦੇ ਜੋਖਮ ਲਈ ਦੇਰ ਤੱਕ ਨਜ਼ਦੀਕ ਰਹੇ ਸੀ, ਤਾਂ ਤੁਸੀਂ ਚੇਤਾਵਨੀ-ਸੰਦੇਸ਼ ਪ੍ਰਾਪਤ ਕਰੋਗੇ। ਇਹ ਚੇਤਾਵਨੀ-ਸੰਦੇਸ਼ ਤੁਹਾਨੂੰ ਇਹ ਦੱਸੇਗਾ ਕਿ ਖੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ ਕੀ ਕਰਨਾ ਹੈ।

ਇਹ ਦੇਖਣ ਲਈ ਕਿ ਇਹ ਕਿਵੇਂ ਕੰਮ ਕਰਦਾ ਹੈ ਇਸ ਪੇਜ ’ਤੇ ਸਾਡੇ ਬਲੂਟੁੱਥ ਟਰੇਸਿੰਗ ਦਾ ਵੀਡੀਓ ਦੇਖੋ (external link)

ਇਸ ਨੂੰ ਕਿਵੇਂ ਆੱਨ ਕਰਨਾ ਹੈ

ਜ਼ਿਆਦਾਤਰ ਫ਼ੋਨ ਐਪ ਨੂੰ ਆਪਣੇ ਆਪ ਅਪਡੇਟ ਕਰ ਲੈਣਗੇ। ਤੁਸੀਂ ਆਪਣੇ ਐਪ ਸਟੋਰ ਜਾਂ ਪਲੇ ਸਟੋਰ ਵਿੱਚ ਆਪਣੀ ਐਪ ਨੂੰ ਹੱਥੀਂ ਅਪਡੇਟ ਕਰਨ ਦੀ ਚੋਣ ਵੀ ਕਰ ਸਕਦੇ ਹੋ।

ਇੱਕ ਵਾਰੀ ਜਦੋਂ ਤੁਸੀਂ ਅਪਡੇਟ ਕਰ ਲੈਂਦੇ ਹੋ, ਤਾਂ ਤੁਹਾਡੀ ਐਪ ਪੁੱਛੇਗੀ ਕਿ ਕੀ ਤੁਸੀਂ ਬਲੂਟੁੱਥ ਟਰੇਸਿੰਗ ਨੂੰ ਆੱਨ ਕਰਨਾ ਚਾਹੁੰਦੇ ਹੋ। ਇੱਕ ਵਾਰ ਜਦੋਂ ਤੁਸੀਂ ਇਸ ਨੂੰ ਆਨ ਕਰ ਲੈਂਦੇ ਹੋ, ਤਾਂ ਇਹ ਤੁਹਾਡੀ ਐਪ ਬੰਦ ਹੋਣ ’ਤੇ ਵੀ ਕੰਮ ਕਰੇਗਾ।

ਬਲੂਟੁੱਥ ਟਰੇਸਿੰਗ ਕੋਈ ਮੋਬਾਇਲ ਡੇਟਾ ਨਹੀਂ ਵਰਤੇਗੀ, ਅਤੇ ਇਹ ਤੁਹਾਡੀ ਬੈਟਰੀ ਵੀ ਖ਼ਤਮ ਨਹੀਂ ਕਰੇਗੀ ਕਿਉਂਕਿ ਇਹ ਬਲੂਟੁੱਥ ਲੋਅ ਐਨਰਜੀ ਦੀ ਵਰਤੋਂ ਕਰਦੀ ਹੈ।

ਤੁਹਾਡੀ ਨਿੱਜਤਾ ਦੀ ਸੁਰੱਖਿਆ ਕੀਤੀ ਜਾਂਦੀ ਹੈ

ਜਦੋਂ ਤੁਸੀਂ ਬਲੂਟੁੱਥ ਟਰੇਸਿੰਗ ਨੂੰ ਸਮਰੱਥ ਬਣਾਉਂਦੇ ਹੋ, ਤਾਂ ਤੁਹਾਡੀ ਨਿੱਜਤਾ ਦੀ ਹਮੇਸ਼ਾ ਸੁਰੱਖਿਆ ਕੀਤੀ ਜਾਂਦੀ ਹੈ - ਇਹ ਤੁਹਾਡੀ ਜਗ੍ਹਾ, ਤੁਹਾਡਾ ਨਾਮ ਜਾਂ ਤੁਹਾਡੇ ਬਾਰੇ ਕੁਝ ਹੋਰ ਸਾਂਝਾ ਨਹੀਂ ਕਰਦੀ। ਬਲੂਟੁੱਥ ਟਰੇਸਿੰਗ ਇਹ ਵੀ ਰਿਕਾਰਡ ਨਹੀਂ ਕਰਦੀ ਕਿ ਤੁਸੀਂ ਕਿਸ ਦੇ ਸੰਪਰਕ ਵਿੱਚ ਆਏ ਸੀ ਅਤੇ ਤੁਸੀਂ ਕਿੱਥੇ ਸੀ।

ਇਸ ਦਾ ਅਰਥ ਹੈ ਕਿ ਜੇ ਤੁਹਾਨੂੰ ਇਸ ਲਈ ਇੱਕ ਚੇਤਾਵਨੀ-ਸੰਦੇਸ਼ ਮਿਲਦਾ ਹੈ ਕਿਉਂਕਿ ਤੁਸੀਂ ਇੱਕ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਏ ਸੀ ਜਿਸ ਦਾ COVID-19 (ਕੋਵਿਡ-19) ਲਈ ਟੈਸਟ ਪਾਜ਼ਿਟਿਵ ਆਉਂਦਾ ਹੈ, ਤਾਂ ਤੁਹਾਡੇ ਤੋਂ ਇਲਾਵਾ ਕਿਸੇ ਨੂੰ ਇਹ ਪਤਾ ਨਹੀਂ ਹੋਵੇਗਾ ਕਿ ਤੁਸੀਂ ਇਹ ਪ੍ਰਾਪਤ ਕੀਤਾ ਹੈ। ਤੁਸੀਂ ਇਸ ਐਪ ਨਾਲ ਕੰਟੈਕਟ ਟਰੇਸਿੰਗ ਬਾਰੇ ਜੋ ਸਾਰੀ ਜਾਣਕਾਰੀ ਪ੍ਰਾਪਤ ਕਰਦੇ ਹੋ ਉਸ ਨੂੰ ਤੁਹਾਡੇ ਫ਼ੋਨ ’ਤੇ ਸੁਰੱਖਿਅਤ ਢੰਗ ਨਾਲ ਰੱਖਿਆ ਜਾਂਦਾ ਹੈ, ਅਤੇ ਇਹ ਹਮੇਸ਼ਾ ਤੁਹਾਡੀ ਚੋਣ ਹੁੰਦੀ ਹੈ ਕਿ ਤੁਸੀਂ ਕਿਸ ਜਾਣਕਾਰੀ ਨੂੰ ਸਾਂਝਾ ਕਰਨ ਦੀ ਚੋਣ ਕਰਦੇ ਹੋ।