ਨਿਗਰਾਨੀ ਦੇ ਸਥਾਨ / Locations of interest

ਜਦੋਂ ਸਮੁਦਾਇ ਵਿੱਚ COVID-19 ਮਹਾਂਮਾਰੀ ਆਉਂਦੀ ਹੈ, ਤਾਂ ਮਿਨਿਸਟਰੀ ਆਫ਼ ਹੈਲਥ ਆਪਣੀ ਵੈਬਸਾਈਟ ਨੂੰ ਉਹਨਾਂ ਸਥਾਨਾਂ ਨਾਲ ਅਪਡੇਟ ਕਰੇਗੀ ਜਿੱਥੇ COVID-19 ਦੀ ਪੁਸ਼ਟੀ ਵਾਲੇ ਮਾਮਲੇ ਆਏ ਹੋਣ, ਇਹਨਾਂ ਨੂੰ ‘ਨਿਗਰਾਨੀ ਦੇ ਸਥਾਨ’ ਕਿਹਾ ਜਾਂਦਾ ਹੈ।

ਇਹ ਮਹੱਤਵਪੂਰਨ ਹੈ ਕਿ ਤੁਸੀਂ ਚੈਕ ਕਰ ਲਓ ਜੇਕਰ ਤੁਸੀਂ ਕਿਸੇ ਨਿਸ਼ਚਤ ਸਮੇਂ ‘ਤੇ ਕਿਸੇ ਨਿਗਰਾਨੀ ਦੇ ਸਥਾਨ ‘ਤੇ ਮੌਜੂਦ ਸੀ। ਜੇਕਰ ਤੁਸੀਂ ਮੌਜੂਦ ਸੀ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਇਸ ਦੀ ਜਾਣਕਾਰੀ ਹਰ ਇੱਕ ਨਿਗਰਾਨੀ ਦੇ ਸਥਾਨ ਤੋਂ ਬਾਅਦ ਲਿਖੀ ਹੋਵੇਗੀ। ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਇਹ ਹਰ ਇੱਕ ਸਥਾਨ ‘ਤੇ ਖੁੱਲ੍ਹੇ ਸੰਪਰਕ ਦੇ ਜ਼ੋਖਮ ‘ਤੇ ਨਿਰਭਰ ਕਰੇਗਾ।

ਜੇਕਰ ਤੁਸੀਂ ਇਹਨਾਂ ਵਿੱਚੋਂ ਕਿਸੇ ਸਥਾਨ ‘ਤੇ ਨਹੀਂ ਗਏ, ਜਾਂ ਤੁਸੀਂ ਇਹਨਾਂ ਸਥਾਨਾਂ ਵਿੱਚੋਂ ਕਿਸੇ ਇੱਕ ‘ਤੇ ਤਾਂ ਗਏ ਸੀ, ਪਰ ਨਿਸ਼ਚਤ ਸਮੇਂ ਦੌਰਾਨ ਉੱਥੇ ਨਹੀਂ ਸੀ, ਤਾਂ ਤੁਹਾਨੂੰ ਆਪਣੀ ਸਿਹਤ ਦੀ ਨਿਗਰਾਨੀ ਰੱਖਣੀ ਚਾਹੀਦੀ ਹੈ ਅਤੇ ਸਿਰਫ ਲੱਛਣ ਦਿਖਣ ‘ਤੇ ਇੱਕ ਟੈਸਟ ਕਰਵਾਉਣਾ ਚਾਹੀਦਾ ਹੈ।


ਨਿਗਰਾਨੀ ਦੇ ਸਥਾਨ (external link)