ਕੰਟੈਕਟ ਟਰੇਸਿੰਗ ਕਿਵੇਂ ਕੰਮ ਕਰਦੀ ਹੈ / How contact tracing works

ਕੰਟੈਕਟ ਟਰੇਸਿੰਗ ਕਿਵੇਂ ਮਦਦ ਕਰਦੀ ਹੈ

ਕੰਟੈਕਟ ਟਰੇਸਿੰਗ ਕਿਸੇ ਅਜਿਹੇ ਵਿਅਕਤੀ ਬਾਰੇ ਪਤਾ ਲਗਾਉਣ ਅਤੇ ਸੰਪਰਕ ਕਰਨ ਦੀ ਪ੍ਰਕਿਰਿਆ ਹੈ ਜੋ COVID-19 (ਕੋਵਿਡ-19) ਦੇ ਸੰਪਰਕ ਵਿੱਚ ਆਇਆ ਹੋ ਸਕਦਾ ਹੈ।

ਜਦੋਂ ਕਿਸੇ ਵਿਅਕਤੀ ਦਾ COVID-19 (ਕੋਵਿਡ-19) ਲਈ ਪਾਜ਼ਿਟਿਵ ਟੈਸਟ ਆਉਂਦਾ ਹੈ, ਤਾਂ ਮਿਨਿਸਟਰੀ ਆਫ਼ ਹੈਲਥ (ਸਿਹਤ ਮੰਤਰਾਲਾ) ਅਤੇ ਡਿਸਟ੍ਰਿਕਟ ਹੈਲਥ ਬੋਰਡ ਇਹ ਪਤਾ ਲਗਾਉਣ ਲਈ ਕਈ ਸਾਧਨਾਂ ਦੀ ਵਰਤੋਂ ਕਰਦੇ ਹਨ ਕਿ ਕੌਣ ਉਨ੍ਹਾਂ ਦੇ ਸੰਪਰਕ ਵਿੱਚ ਆਇਆ ਹੋ ਸਕਦਾ ਹੈ ਅਤੇ ਹੋਰ ਕੌਣ ਲਾਗਗ੍ਰਸਤ ਹੋ ਸਕਦਾ ਹੈ।

ਜਿੰਨੀ ਛੇਤੀ ਅਸੀਂ ਸੰਪਰਕ ਵਿਅਕਤੀਆਂ ਬਾਰੇ ਪਤਾ ਲਗਾ ਸਕਦੇ ਹਾਂ, ਓਨੀ ਛੇਤੀ ਅਸੀਂ COVID-19 (ਕੋਵਿਡ-19) ਦੇ ਫੈਲਾਵ ਨੂੰ ਰੋਕ ਸਕਦੇ ਹਾਂ।

ਫੈਲਾਵ ਨੂੰ ਰੋਕਣ ਲਈ, ਅਸੀਂ ਸਿਫਾਰਸ਼ ਕਰਦੇ ਹਾਂ ਕਿ ਤੁਸੀਂ ਆਪਣੇ ਆਉਣ ਜਾਣ ਬਾਰੇ ਨਜ਼ਰ ਰੱਖੋ, ਜਿਸ ਵਿੱਚ ਸ਼ਾਮਲ ਹੈ:

 • ਤੁਸੀਂ ਕਿੱਥੇ ਗਏ ਸੀ।
 • ਤੁਸੀਂ ਉੱਥੇ ਕਦੋਂ ਗਏ ਸੀ।
 • ਤੁਸੀਂ ਕਿਸ ਨੂੰ ਮਿਲੇ ਸੀ।

ਆਪਣੇ ਆਉਣ-ਜਾਣ ਬਾਰੇ ਕਿਵੇਂ ਨਜ਼ਰ ਰੱਖਣੀ ਹੈ

ਤੁਸੀਂ ਇਨ੍ਹਾਂ ਗੱਲਾਂ ਰਾਹੀਂ ਆਪਣੇ ਆਉਣ-ਜਾਣ ਬਾਰੇ ਨਜ਼ਰ ਰੱਖ ਸਕਦੇ ਹੋ:

 • ਆਪਣੇ ਆਉਣ-ਜਾਣ ਬਾਰੇ ਰਿਕਾਰਡ ਕਰਨ ਲਈ ਐਪ ਦੀ ਵਰਤੋਂ ਕਰਕੇ
 • ਡਾਇਰੀ ਕੋਲ ਰੱਖ ਕੇ
 • ਇੱਕ ਸੂਚੀ ਨੂੰ ਸੁਰੱਖਿਅਤ ਥਾਂ ’ਤੇ ਰੱਖ ਕੇ, ਜਾਂ
 • ਤੁਸੀਂ ਜਿੱਥੇ ਜਾ ਕੇ ਆਏ ਹੋ ਉੱਥੋਂ ਦੀਆਂ ਸਮਾਂ- ਮੋਹਰਬੰਦ ਫੋਟੋਆਂ ਖਿੱਚ ਕੇ।

ਜੇ ਤੁਸੀਂ ਐੱਨ.ਜ਼ੈੱਡ. COVID (ਕੋਵਿਡ) ਟਰੇਸਰ ਐਪ ਜਾਂ ਪੁਸਤਿਕਾ ਵਰਤ ਸਕਦੇ ਹੋ ਤਾਂ ਇਨ੍ਹਾਂ ਨੂੰ ਵਰਤੋਂ, ਨਹੀਂ ਤਾਂ ਕੋਈ ਵੀ ਤਰੀਕਾ ਵਰਤੋ ਜੋ ਤੁਹਾਡੇ ਲਈ ਕਾਰਗਰ ਹੁੰਦਾ ਹੈ। ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਕਰੋ।

ਐੱਨ.ਜ਼ੈੱਡ. COVID (ਕੋਵਿਡ) ਟਰੇਸਰ ਐਪ

ਮਿਨਿਸਟਰੀ ਆਫ਼ ਹੈਲਥ ਦੀ ਟਰੇਸਿੰਗ ਐਪ ‘ਐੱਨ.ਜ਼ੈੱਡ. COVID (ਕੋਵਿਡ) ਟਰੇਸਰ’ ਤੁਹਾਡੀ ਡਿਜੀਟਲ ਡਾਇਰੀ ਬਣਾਉਣ ਵਿੱਚ ਮਦਦ ਕਰਦੀ ਹੈ।

ਤੁਸੀਂ:

 • ਭਾਗ ਲੈਣ ਵਾਲੇ ਕਾਰੋਬਾਰਾਂ ਵਿਖੇ ਅਧਿਕਾਰਕ ਕਿਊ.ਆਰ. ਕੋਡ ਸਕੈਨ ਕਰ ਸਕਦੇ ਹੋ
 • ਜਿਨ੍ਹਾਂ ਜਾਣ ਵਾਲੀਆਂ ਥਾਵਾਂ ’ਤੇ ਕਿਊ.ਆਰ. ਕੋਡ ਪੋਸਟਰ ਨਹੀਂ ਹਨ ਉਨ੍ਹਾਂ ਲਈ ਹੱਥੀ ਐਂਟਰੀਆਂ ਕਰੋ।

ਇਸ ਐਪ ਨੂੰ ਤੁਹਾਡੀ ਨਿੱਜਤਾ ਦੀ ਸੁਰੱਖਿਆ ਕਰਨ ਅਤੇ ਤੁਹਾਡੇ ਡੇਟਾ ਨੂੰ ਸੁਰੱਖਿਅਤ ਰੱਖਣ ਲਈ ਤਿਆਰ ਕੀਤਾ ਗਿਆ ਹੈ।

ਤੁਸੀਂ ਮੰਤਰਾਲੇ ਨੂੰ ਜੋ ਕੋਈ ਜਾਣਕਰੀ (ਜਿਸ ਵਿੱਚ ਗੁਪਤ ਅੰਕੜਿਆਂ ਵਾਲੀ ਜਾਣਕਾਰੀ ਸ਼ਾਮਲ ਨਹੀਂ ਹੁੰਦੀ) ਮੁਹੱਈਆ ਕਰਦੇ ਹੋ ਉਸ ਨੂੰ ਕਿਸੇ ਹੋਰ ਸਰਕਾਰੀ ਏਜੰਸੀ ਨਾਲ ਸਾਂਝਾ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਉਹ ਏਜੰਸੀ ਜਨ ਸਿਹਤ ਦੀ ਪ੍ਰਤੀਕਿਰਿਆ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਨਹੀਂ ਹੁੰਦੀ ਅਤੇ COVID-19 (ਕੋਵਿਡ-19) ਮਹਾਂਮਾਰੀ ਦੌਰਾਨ ਜਨ ਸਿਹਤ ਦੇ ਉਦੇਸ਼ਾਂ ਲਈ ਜਾਣਕਾਰੀ ਸਾਂਝੀ ਕਰਨੀ ਜ਼ਰੂਰੀ ਨਹੀਂ ਹੁੰਦੀ। ਇਸ ਨੂੰ ਕਦੇ ਵੀ ਪਾਲਣਾ ਉਦੇਸ਼ਾਂ ਲਈ ਨਹੀਂ ਵਰਤਿਆ ਜਾਵੇਗਾ।

ਐੱਨ.ਜ਼ੈੱਡ. COVID-19 (ਕੋਵਿਡ-19) ਟਰੇਸਰ ਐਪ ਨੂੰ ਡਾਊਨਲੋਡ ਕਰਨ ’ਤੇ ਇਹ ਡੇਟਾ ਦੀ ਸਿਰਫ ਬਹੁਤ ਥੋੜ੍ਹੀ ਮਾਤਰਾ ਦੀ ਵਰਤੋਂ ਕਰਦੀ ਹੈ। ਜੇ ਤੁਸੀਂ ਡੇਟਾ ਦੀ ਵਰਤੋਂ ਬਾਰੇ ਚਿੰਤਤ ਹੋ, ਤਾਂ ਤੁਸੀਂ ਐਪ ਡਾਊਨਲੋਡ ਕਰਨ ਤੋਂ ਪਹਿਲਾਂ ਵਾਈਫਾਈ ਨਾਲ ਸੰਪਰਕ ਸਥਾਪਤ ਕਰਨ ਤੱਕ ਉਡੀਕ ਕਰਨ ਦੇ ਇੱਛੁਕ ਹੋ ਸਕਦੇ ਹੋ।

ਐਪ ਨੂੰ ਐਪਲ ਐਪ ਸਟੋਰ (Apple App Store) (external link) ਜਾਂ ਗੂਗਲ ਪਲੇ (Google Play) (external link) ਤੋਂ ਡਾਊਨਲੋਡ ਕਰੋ 

ਐੱਨ.ਜ਼ੈੱਡ. COVID (ਕੋਵਿਡ) ਟਰੇਸਰ ਐਪ ਬਾਰੇ ਜ਼ਿਆਦਾ ਜਾਣਕਾਰੀ (external link)

ਐੱਨ.ਜ਼ੈੱਡ. COVID (ਕੋਵਿਡ) ਟਰੇਸਰ ਪੁਸਤਿਕਾ

ਜੇ ਤੁਸੀਂ ਐੱਨ.ਜ਼ੈੱਡ. COVID (ਕੋਵਿਡ) ਟਰੇਸਰ ਐਪ ਦੀ ਵਰਤੋਂ ਨਹੀਂ ਕਰਦੇ ਤਾਂ ਤੁਸੀਂ ਜਿੱਥੇ ਜਾ ਕੇ ਆਏ ਹੋ ਉਸ ਬਾਰੇ ਇੱਕ ਕਾਗਜ਼ੀ ਡਾਇਰੀ ਰੱਖਣ ਲਈ ਐੱਨ.ਜ਼ੈੱਡ. COVID (ਕੋਵਿਡ) ਟਰੇਸਰ ਪੁਸਤਿਕਾ ਦੀ ਵਰਤੋਂ ਕਰ ਸਕਦੇ ਹੋ। ਹਰੇਕ ਪੁਸਤਿਕਾ ਵਿੱਚ 30 ਸਫ਼ੇ ਹੁੰਦੇ ਹਨ, ਇਸ ਲਈ ਇਹ ਲਗਭਗ 1 ਮਹੀਨੇ ਚੱਲੇਗੀ।
 
ਜੇ ਤੁਸੀਂ ਪੁਸਤਿਕਾ ਦੀ ਵਰਤੋਂ ਕਰਦੇ ਹੋ, ਤਾਂ ਅਸੀਂ ਸਿਫਾਰਸ਼ ਕਰਦੇ ਹਾਂ ਕਿ ਤੁਸੀ:

 • ਆਪਣੀ ਪੁਸਤਿਕਾ ਨੂੰ ਆਪਣੇ ਕੋਲ ਰੱਖੋ ਤਾਂ ਕਿ ਜਦੋਂ ਤੁਸੀਂ ਆਪਣੇ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਆਪਣੇ ਆਉਣ-ਜਾਣ ਬਾਰੇ ਰਿਕਾਰਡ ਰੱਖ ਸਕੋ
 • ਜਦੋਂ ਵੀ ਦੁਕਾਨਾਂ ਵਰਗੀਆਂ ਥਾਵਾਂ ’ਤੇ ਜਾਂਦੇ ਹੋ ਤਾਂ ਅਜੇ ਵੀ ਕੰਟੈਕਟ ਟਰੇਸਿੰਗ ਰਜਿਸਟਰਾਂ ਉੱਤੇ ਦਸਤਖ਼ਤ ਕਰੋ।

ਪੁਸਤਿਕਾਵਾਂ ਨੂੰ ਡਾਊਨਲੋਡ ਅਤੇ ਪ੍ਰਿੰਟ ਕਰੋ

ਤੁਸੀਂ ਜਿੰਨੇ ਸਫੇ ਚਾਹੁੰਦੇ ਉਸ ਲਈ ਤੁਹਾਨੂੰ ਆਪਣੇ ਪ੍ਰਿੰਟਰ ਦੀਆਂ ਸੈਟਿੰਗਾਂ ਨੂੰ ਵਿਵਸਥਤ ਕਰਨ ਦੀ ਲੋੜ ਪੈ ਸਕਦੀ ਹੈ

ਪੁਸਤਿਕਾ ਲਈ ਆਰਡਰ ਕਰੋ

ਪੁਸਤਿਕਾਵਾਂ ਨੂੰ 10 ਦੇ ਪੈਕ ਵਿੱਚ ਆਰਡਰ ਕੀਤਾ ਜਾ ਸਕਦਾ ਹੈ। ਤੁਸੀਂ ਆਪਣੇ ਲਈ ਜਾਂ ਆਪਣੇ ਭਾਈਚਾਰੇ ਵਿੱਚ ਵੰਡਣ ਲਈ ਕਾਪੀਆਂ ਦਾ ਆਰਡਰ ਕਰ ਸਕਦੇ ਹੋ। ਆਰਡਰ ਮੁਫ਼ਤ ਹਨ ਅਤੇ ਇਸ ਨੂੰ 2-3 ਹਫ਼ਤੇ ਲੱਗਦੇ ਹਨ।

ਆਪਣਾ ਨਾਮ, ਪਤਾ ਅਤੇ ਜਿੰਨੀਆਂ ਪੁਸਤਿਕਾਵਾਂ ਦੀ ਤੁਹਾਨੂੰ ਲੋੜ ਹੁੰਦੀ ਹੈ ਉਨ੍ਹਾਂ ਨੂੰ ਈਮੇਲ ਕਰੋ Covid19Response@dpmc.govt.nz

ਕੰਟੈਕਟ ਟਰੇਸਿੰਗ ਬਾਰੇ ਹੋਰ ਜਾਣਕਾਰੀ

ਮਿਨਿਸਟਰੀ ਆਫ਼ ਹੈਲਥ ਕੋਲ ਕੰਟੈਕਟ ਟਰੇਸਿੰਗ ਬਾਰੇ ਹੋਰ ਜਾਣਕਾਰੀ ਹੁੰਦੀ ਹੈ।

ਕੰਟੈਕਟ ਟਰੇਸਿੰਗ, ਨਜ਼ਦੀਕੀ ਸੰਪਰਕ ਅਤੇ ਮਾਮੂਲੀ ਸੰਪਰਕਾਂ ਦੇ ਵਿਸਥਾਰ ਵਿੱਚ ਵੇਰਵੇ (external link)