ਕਾਰੋਬਾਰਾਂ ਲਈ ਵਿੱਤੀ ਸਹਾਇਤਾ / Financial support for businesses

COVID-19 (ਕੋਵਿਡ-19) ਦੇ ਪ੍ਰਕੋਪ ਤੋਂ ਪ੍ਰਭਾਵਿਤ ਕਾਰੋਬਾਰਾਂ ਲਈ ਸਹਾਇਤਾ

ਵਰਕ ਐਂਡ ਇਨਕਮ ਤੋਂ ਵੱਖ-ਵੱਖ ਤਰ੍ਹਾਂ ਦੀ ਕਾਰੋਬਾਰੀ ਸਹਾਇਤਾ ਉਪਲਬਧ ਹੈ।

  • ਥੋੜ੍ਹੇ ਸਮੇਂ ਦੀ ਗੈਰਹਾਜ਼ਰੀ ਲਈ ਭੁਗਤਾਨ (external link) - COVID-19 (ਕੋਵਿਡ-19) ਸਬੰਧੀ ਥੋੜ੍ਹੇ ਸਮੇਂ ਦੀ ਗ਼ੈਰਹਾਜ਼ਰੀ ਭੁਗਤਾਨ ਉਨ੍ਹਾਂ ਕਰਮਚਾਰੀਆਂ ਦੇ ਭੁਗਤਾਨ ਵਾਸਤੇ ਮਦਦ ਲਈ ਕਾਰੋਬਾਰਾਂ ਲਈ ਉਪਲਬਧ ਹੈ, ਜਿਸ ਵਿੱਚ ਸਵੈ-ਰੁਜ਼ਗਾਰਤ ਵਿਅਕਤੀ ਵੀ ਸ਼ਾਮਲ ਹਨ, ਜੋ COVID-19 (ਕੋਵਿਡ-19) ਦੇ ਜਾਂਚ ਨਤੀਜੇ ਦੀ ਉਡੀਕ ਕਰਦੇ ਸਮੇਂ ਘਰ ਤੋਂ ਕੰਮ ਨਹੀਂ ਕਰ ਸਕਦੇ।
  • ਛੁੱਟੀ ਲਈ ਸਹਾਇਤਾ ਯੋਜਨਾ (external link) - ਛੁੱਟੀ ਲਈ ਸਹਾਇਤਾ ਯੋਜਨਾ ਯੋਗ ਕਰਮਚਾਰੀਆਂ ਨੂੰ ਸ਼ਾਮਲ ਕਰਦੀ ਹੈ, ਜਿਸ ਵਿੱਚ ਸਵੈ-ਰੁਜ਼ਗਾਰਤ ਕਰਮਚਾਰੀ ਵੀ ਸ਼ਾਮਲ ਹੈ, ਜੋ ਘਰੋਂ ਕੰਮ ਨਹੀਂ ਕਰ ਸਕਦੇ ਅਤੇ ਖਾਸ ਸਿਹਤ ਮਾਪਦੰਡ ਪੂਰਾ ਕਰਦੇ ਹਨ ਮਿਸਾਲ ਲਈ ਉਨ੍ਹਾਂ ਨੂੰ COVID-19 (ਕੋਵਿਡ-19) ਹੈ ਜਾਂ ਅਜਿਹੇ ਵਿਅਕਤੀ ਦੇ ‘ਨਜ਼ਦੀਕੀ ਸੰਪਰਕ-ਵਿਅਕਤੀ’ ਹਨ ਜਿਸ ਨੂੰ 14 ਦਿਨਾਂ ਲਈ ਸਵੈ-ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ।
  • ਪੁਨਰ-ਉੱਥਾਨ ਸਹਾਇਤਾ ਭੁਗਤਾਨ (external link) - ਇਨਲੈਂਡ ਰੈਵਨਿਊਜ਼ ਰਿਸਰਜੈਂਸ ਸਹਾਇਤਾ ਭੁਗਤਾਨ ਦੇਸ਼ ਭਰ ਵਿੱਚ ਚੇਤਾਵਨੀ ਪੱਧਰ ਦੇ ਵਾਧਿਆਂ ਤੋਂ ਪ੍ਰਭਾਵਿਤ ਕਾਰੋਬਾਰਾਂ ਦੀ ਮਦਦ ਕਰਦਾ ਹੈ।

ਵਰਕ ਅਤੇ ਇਨਕਮ ਤੋਂ ਅਗਲੇਰੀ ਸਹਾਇਤਾ

  • ਵਰਕ ਐਂਡ ਇਨਕਮ (ਕੰਮ ਅਤੇ ਆਮਦਨ) ਦੀ ਵੈਬਸਾਈਟ ਰਾਹੀਂ ਮਦਦ ਉਪਲਬਧ ਹੈ, ਸੈਂਟਰ ਨੂੰ 0800 559 009’ਤੇ ਅਤੇ MyMSD ਰਾਹੀਂ ਸੰਪਰਕ ਕਰੋ
  • ਵਰਕ ਐਂਡ ਇਨਕਮ ਸੇਵਾ ਕੇਂਦਰ ਚੇਤਾਵਨੀ ਪੱਧਰ 1 ਅਤੇ 2 ’ਤੇ ਖੁੱਲ੍ਹੇ ਹੁੰਦੇ ਹਨ ਅਤੇ ਚੇਤਾਵਨੀ ਪੱਧਰ 3 ਅਤੇ 4 ’ਤੇ ਬੰਦ ਰਹਿੰਦੇ ਹਨ।
  • ਚੇਤਾਵਨੀ ਪੱਧਰ 3 ਅਤੇ 4 ਦੌਰਾਨ ਕਰਵਾਈਆਂ ਜਾਂਦੀਆਂ ਅਪੌਇੰਟਮੈਂਟਾਂ ਵਿਓਂਤਬੱਧ ਸਮੇਂ ਫ਼ੋਨ ’ਤੇ ਹੋਣਗੀਆਂ, ਚੇਤਾਵਨੀ ਪੱਧਰ 1 ਅਤੇ 2 ’ਤੇ ਕਰਵਾਈਆਂ ਜਾਂਦੀਆਂ ਅਪੌਇੰਟਮੈਂਟਾਂ ਆਮ ਵਾਂਗ ਜਾਰੀ ਰਹਿਣਗੀਆਂ।
  • ਵਰਕ ਐਂਡ ਇਨਕਮ ਤੋਂ ਨਿਯਮਿਤ ਭੁਗਤਾਨ ਆਮ ਵਾਂਗ ਜਾਰੀ ਰਹਿਣਗੇ।
  • ਵਰਕ ਐਂਡ ਇਨਕਮ ਵੈਬਸਾਈਟ ਇਸ ਬਾਰੇ ਸੰਖੇਪ-ਜਾਣਕਾਰੀ ਦਿੰਦੀ ਹੈ ਕਿ ਕਿਹੜਾ ਭੁਗਤਾਨ ਉਪਲਬਧ ਹੈ। ਇਹ ਭੁਗਤਾਨ ਸਵੈ-ਰੁਜ਼ਗਾਰਤ ਲੋਕਾਂ ਲਈ ਵੀ ਉਪਲਬਧ

Last updated: